Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਫੂਡ ਸਪਲਾਈ ਮੰਤਰੀ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੱਸਾਂ ਵਿਚ ਅਣ-ਅਧਿਕਾਰਤ ਤੌਰ ਤੇ ਡੀਜ਼ਲ ਭਰਨ ਦਾ ਕੀਤਾ ਪਰਦਾਫਾਸ

ਗਿੱਦੜਬਾਹਾ ਦੇ ਇਕ ਪੰਪ ਤੋਂ ਡੀਜਲ ਲੈ ਕੇ ਬੱਸਾਂ ਵਿਚ ਤੇਲ ਭਰਨ ਵਾਲੇ ਇਕ ਟੈਂਕਰ ਕਾਬੂ

Web Admin

Web Admin

5 Dariya News

ਬਠਿੰਡਾ , 09 Aug 2018

Last updated on: Aug 09, 2018, 00:00 IST

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਕ ਪੰਪ ਤੋਂ ਅਣ-ਅਧਿਕਾਰਤ ਤੌਰ ਤੇ ਡੀਜਲ ਲਿਆ ਕੇ ਬਠਿੰਡਾ ਵਿਖੇ ਸਪਲਾਈ ਕਰਨ ਸਬੰਧੀ ਇਕ ਸ਼ਿਕਾਇਤ ਪ੍ਰਾਪਤ ਹੋਣ ਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਦੇ ਹੁਕਮਾਂ ਤੇ ਵਿਭਾਗ ਦੀ ਇਕ ਟੀਮ ਨੇ ਅੱਜ ਛਾਪਾਮਾਰੀ ਕਰਕੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਅਨੁਸਾਰ ਡਾਇਰੈਕਟਰ ਫੂਡ ਸਪਲਾਈ ਸ੍ਰੀਮਤੀ ਅਨਿਦਿਤਾ ਮਿੱਤਰਾਂ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਫੂਡ ਸਪਲਾਈ ਪੰਜਾਬ ਰਾਕੇਸ਼ ਕੁਮਾਰ ਸਿੰਗਲਾ ਦੀ ਟੀਮ ਨੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਬਠਿੰਡਾ ਅਮਨਪ੍ਰੀਤ ਸਿੰਘ ਵਿਰਕ, ਸਹਾਇਕ ਫੂਡ ਸਪਲਾਈ ਅਫਸਰ ਬਠਿੰਡਾ ਪਰਵੀਨ ਗੁਪਤਾ, ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਅਤੇ ਨਾਪ ਤੋਲ ਇੰਸਪੈਕਟਰ ਮਨਦੀਪ ਸਿੰਘ ਦੀ ਟੀਮ ਨੇ ਛਾਪੇਮਾਰੀ ਕਰਕੇ ਇਸ ਗੋਰਖਧੰਦੇ ਨੂੰ ਉਜਾਗਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਕੋਲ ਇਸ ਸਬੰਧੀ ਸਿਕਾਇਤ ਪੁੱਜੀ ਸੀ ਕਿ ਸਤਪਾਲ ਟਰੇਡਰਜ਼ ਫਿਲਿੰਗ ਸਟੇਸ਼ਨ ਗਿੱਦੜਬਾਹਾ ਤੋਂ ਡੀਜਲ ਦੇ ਟੈਂਕ ਭਰ ਕੇ ਬਠਿੰਡਾ ਭੇਜੇ ਜਾਂਦੇ ਹਨ। ਇਸ ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਰਾਤ ਇਕ ਵਜੇ ਤੋਂ ਹੀ ਉਕਤ ਪੰਪ ਦੇ ਬਾਹਰ ਤਾਇਨਾਤ ਸੀ। ਇਸ ਦੌਰਾਨ ਅੱਜ ਸਵੇਰੇ 6 ਵਜੇ ਟੈਂਕਰ ਨੰਬਰ ਪੀ.30 ਐਲ. 3178 ਇੱਥੇ ਆਇਆ ਤੇ ਤੇਲ ਭਰਿਆ। 90 ਮਿੰਟ ਵਿਚ ਇਸ ਵਿਚ 4000 ਲੀਟਰ ਤੇਲ ਭਰਿਆ ਗਿਆ। ਇਸੇ ਤਰਾਂ ਇਕ ਹੋਰ ਟੈਂਕਰ ਨੰਬਰ ਪੀ.30. ਐਨ. 7478 ਵੀ ਇੱਥੋਂ ਭਰਿਆ ਗਿਆ। 

ਇਸ ਤੋਂ ਬਾਅਦ ਇਹ ਦੋਨੋਂ ਟੈਂਕਰ ਬਠਿੰਡਾ ਲਈ ਰਵਾਨਾ ਹੋ ਗਏ ਅਤੇ ਫੂਡ ਸਪਲਾਈ ਵਿਭਾਗ ਦੀ ਟੀਮ ਗੁਪਤ ਤੌਰ ਤੇ ਇੰਨ੍ਹਾਂ ਦਾ ਪਿੱਛਾ ਕਰ ਰਹੀ ਸੀ। ਇੱਥੋਂ ਟੈਂਕਰ ਨੰਬਰ ਪੀ.ਬੀ. 30 ਐਲ. 3178 ਫਿਊਲ ਪੰਪ ਅਤੇ ਬੱਸ ਪਾਰਕਿੰਗ ਸੈਡ ਵਿਚ ਗਿਆ ਜੋ ਕਿ ਦੀਪ ਬਸ ਕੰਪਨੀ ਦਾ ਸੀ ਅਤੇ ਬਠਿੰਡਾ ਮਾਨਸਾ ਰੋਡ ਤੇ ਬਣਿਆ ਹੋਇਆ ਸੀ। ਜਦ ਕਿ ਦੂਜਾ ਟੈਂਕਰ ਬੱਲੂਆਣਾ ਗਿਆ। ਬਠਿੰਡਾ ਮਾਨਸਾ ਰੋਡ ਤੇ ਵਿਭਾਗ ਦੀ ਟੀਮ ਨੇ ਪਹਿਲੇ ਟੈਂਕਰ ਨੂੰ ਨਜਾਇਜ ਤੋਂਰ ਤੇ ਨਿਊ ਦੀਪ ਬੱਸ ਸਰਵਿਸ ਦੀਆਂ ਬੱਸਾਂ ਵਿਚ ਤੇਲ ਭਰਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਡੀਐਫਐਸਸੀ ਬਠਿੰਡਾ ਅਮਨਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਟੈਂਕਰ ਨੰਬਰ ਪੀ.ਬੀ. 30 ਐਲ. 3178 ਰੋਜਾਨਾ ਉਕਤ ਕੰਪਨੀ ਦੀਆਂ ਬੱਸਾਂ ਵਿਚ ਬਠਿੰਡਾ ਮਾਨਸਾ ਰੋਡ ਤੇ ਤੇਲ ਭਰਦਾ ਸੀ ਜਦ ਕਿ ਟੈਂਕਰ ਨੰਬਰ ਪੀ. ਬੀ.30ਐਲ-7478 ਵੱਖ ਵੱਖ ਰੂਟਾਂ ਤੇ ਉਕਤ ਕੰਪਨੀ ਦੀਆਂ ਬੱਸਾਂ ਵਿਚ ਤੇਲ ਭਰਦਾ ਸੀ। ਸ੍ਰੀ ਵਿਰਕ ਨੇ ਦੱਸਿਆ ਕਿ ਸਤਪਾਲ ਟਰੇਡਰਜ ਗਿੱਦੜਬਾਹਾ ਵੱਲੋਂ ਮੋਟਰ ਸਪੀਰਿਟ ਐਂਡ ਹਾਈ ਸਪੀਡ ਡੀਜ਼ਲ -ਰੈਗੁਲੇਸ਼ਨ ਆਫ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਂਡ ਪ੍ਰੀਵੈਨਸ਼ਨ ਆਫ ਮਾਲ ਪ੍ਰੈਕਟਿਸਜ ਆਰਡਰ 2005 ਦੀ ਉਲੰਘਣਾ ਕੀਤੀ ਗਈ ਹੈ। ਇਸ ਕਾਨੂਨ ਤਹਿਤ ਪੈਟਰੋਲੀਅਮ ਪਦਾਰਥਾਂ ਦੀ ਨਿਰਧਾਰਤ ਥਾਂ ਤੋਂ ਇਲਾਵਾ ਵਿਕਰੀ ਕਾਨੂੰਨ ਗਲਤ ਹੈ। ਟੈਂਕਰ ਅਣਅਧਿਕਾਰਤ ਤੌਰ ਤੇ ਪੈਟਰੋਲੀਅਮ ਪਦਾਰਥਾਂ ਦੀ ਢੋਆਢੁਆਈ ਕਰਕੇ ਜਨਤਕ ਜੀਵਨ ਨੂੰ ਵੀ ਪੈਟਰੋਲੀਅਮ ਐਕਟ 1934 ਅਤੇ ਪੈਟਰੋਲੀਅਮ ਰੂਲ 2002 ਤਹਿਤ ਖਤਰਾ ਪੈਦਾ ਕਰ ਰਹੇ ਸਨ। ਇਸ ਦੌਰਾਨ ਸਿਵਲ ਲਾਈਨ ਪੁਲਿਸ ਸਟੇਸ਼ਨ ਵਿਚ ਨਿਊ ਬੱਸ ਸਰਵਿਸ਼ ਦੇ ਮਾਲਕ, ਮਾਨਸਾ ਬਠਿੰਡਾ ਰੋਡ ਤੇ ਥਾਂ ਦੇ ਮਾਲਕ ਅਤੇ ਟੈਂਕਰ ਦੇ ਡਰਾਇਵਰ ਤੇ ਪਰਚਾ ਦਰਜ ਕਰਨ ਦੀ ਕਾਰਵਾਈ ਕਰ ਰਹੀ ਹੈ। 

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD