Sunday, 12 May 2024

 

 

ਖ਼ਾਸ ਖਬਰਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

 

ਭਾਰਤ ਦੇ ਮਾਣ ਦਾ ਮਾਨਸਾ ਵਿੱਚ ਸਨਮਾਨ

ਭਾਰਤ ਦੀ ਝੋਲੀ ਚਾਰ ਮੈਡਲ ਪਾਉਂਣ ਵਾਲੇ ਦਲੇਲ ਵਾਲਾ ਪਿੰਡ ਦੇ ਸਵਰਨ ਸਿੰਘ ਦਾ ਅੱਧੀ ਰਾਤ ਨੂੰ ਰੇਲਵੇ ਸਟੇਸ਼ਨ 'ਤੇ ਸਵਾਗਤ

Web Admin

Web Admin

5 ਦਰਿਆ ਨਿਊਜ਼

ਮਾਨਸਾ , 06 Oct 2013

ਕਿਸ਼ਤੀ ਚਾਲਣ ਵਿੱਚ ਚੀਨ ਵਿੱਚ ਹੋਈ 15 ਵੀ ਏਸ਼ੀਆ ਚੈਪੀਅਨਸਿੱਪ ਵਿੱਚ  ਸੋਨੇ ਦਾ ਮੈਡਲ ਜਿੱਤ ਕੇ ਪਹਿਲੀ ਵਾਰ ਆਪਣੇ ਪਿੰਡ ਆ ਰਹੇ ਓਲੰਪੀਅਨ ਸਵਰਨ ਸਿੰਘ ਦਾ ਅੱਜ ਅੱਧੀ ਰਾਤੀਂ ਮਾਨਸਾ ਦੇ ਰੇਲਵੇ ਸ਼ਟੇਸ਼ਨ 'ਤੇ ਅਕਾਲੀ ਦਲ ਦੇ ਯੂਥ ਆਗੂ ਨਰੇਸ਼ ਮਿੱਤਲ ਨੇ ਆਪਣੇ ਕਰੀਬੀ ਸਾਥੀਆਂ ਵਰਿੰਦਰ ਮਹਿਤਾ, ਸ਼ਤੀਸ਼ ਮਹਿਤਾ ਅਤੇ ਹੋਰਨਾਂ ਨਾਲ ਮਿਲ ਕੇ ਭਰਵਾਂ ਸਵਾਗਤ ਕੀਤਾ । ਪੂਨੇ ਤੋਂ ਆ ਰਹੀ ਪੰਜਾਬ ਮੇਲ ਗੱਡੀ ਦੀ ਦੋ ਘੰਟੇ ਦੀ ਦੇਰੀ ਕਾਰਨ ਸਵਰਨ ਸਿੰਘ  ਸਵੇਰੇ ਸਵਾ ਚਾਰ ਵਜੇ ਮਾਨਸਾ ਦੇ ਰੇਲਵੇ ਸ਼ਟੇਸਨ 'ਤੇ ਉੱਤਰਿਆ ।ਦੋ  ਵਜੇ ਤੋਂ ਗੱਡੀ ਦੀ ਉਡੀਕ ਕਰ ਰਹੇ ਨਰੇਸ਼ ਮਿੱਤਲ , ਸਵਰਨ ਸਿੰਘ ਦੇ ਪਿਤਾ ਗੁਰਮੁਖ ਸਿੰਘ, ਭਰਾ ਲਖਵਿੰਦਰ ਸਿੰਘ, ਆਤਮਾ ਸਿੰਘ, ਵਰਿੰਦਰ ਮਹਿਤਾ ,ਮਾਨਸਾ ਲੋਕ ਸੇਵਾ ਕਲੱਬ ਦੇ ਆਗੂ ਤੇ ਸਫਲ ਸੋਚ ਸਮਾਜ ਸੇਵਾ ਸੁਸਾਇਟੀ ਦੇ ਆਗੂ ਸਤੀਸ ਕੁਮਾਰ ਅਤੇ ਹੋਰਨਾਂ ਨੇ ਸਵਰਨ ਸਿੰਘ ਦਾ ਸੁਆਗਤ ਸਵਰਨ ਸਿੰਘ ਦੇ ਗਲ ਫੁੱਲਾਂ ਦੇ ਹਾਰ ਪਾ ਕੇ ਕੀਤਾ ।ਆਗੂ ਨਰੇਸ ਮਿੱਤਲ ਨੇ ਪੂਰੇ ਭਾਰਤ ਦੀ ਸ਼ਾਨ ਬਣ ਕੇ ਉੱਭਰੇ ਸਵਰਨ ਸਿੰਘ ਨੂੰ ਵਧਾਈ ਦਿੰਦਿਆਂ ਲੋਈ ਭੇਂਟ ਕੀਤੀ ਅਤੇ ਹਲਕਾ ਵਿਧਾਇਕ ਪ੍ਰੇਮ ਮਿੱਤਲ ਵੱਲੋਂ ਜੀ ਆਇਆਂ ਨੂੰ ਕਿਹਾ। ਖੁਸ਼ੀ ਵਿੱਚ ਖੀਵੇ ਸਵਰਨ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਪਿੱਤਰੀ ਜ਼ਿਲ੍ਹੇ ਦੀ ਮਿੱਟੀ ਨੂੰ ਮੱਥੇ ਨਾਲ ਲਾਇਆ ਅਤੇ ਸਭਨਾਂ ਦੇ ਪੈਰ ਛੂਹੇ । ਜਿੱਥੇ ਹਲਕਾ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਦੇ ਸਪੁੱਤਰ ਨੇ ਆਪਣੇ ਸਾਥੀਆਂ ਸਮੇਤ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਸਵਰਨ ਸਿੰਘ ਦਾ ਭਰਵਾਂ ਸਵਾਗਤ ਕੀਤਾ ਉੱਥੇ  ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਪੂਰੀ ਤਰ੍ਹਾਂ ਗੈਰਹਾਜ਼ਰ ਸੀ । ਜ਼ਿਲ੍ਹਾਂ ਪ੍ਰਸਾਸ਼ਨ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਵਰਨ ਸਿੰਘ ਦੇ ਸਵਾਗਤ ਲਈ ਮੌਜੂਦ ਨਹੀ ਸੀ । ਜਿਕਰਯੋਗ ਹੈ ਕਿ  ਸਵਰਨ ਸਿੰਘ ਨੇ ਹੁਣ ਤੱਕ ਰਾਸ਼ਟਰੀ ਪੱਧਰ 'ਤੇ ਇੱਕ ਗੋਲਡ , ਏਸੀਆ ਚੈਪੀਅਨਸਿੱਪ ਵਿੱਚ ਦੋ ਗੋਲਡ, ਇੱਕ ਕਾਂਸੀ ਅਤੇ ਵਰਲਡ ਚੈਪੀਅਨਸਿੱਪ ਵਿੱਚ ਏਸੀਕੁਲਾਲੀਫਾਇੰਗ ਦਾ ਇੱਕ ਗੋਲਡ ਮੈਡਲ ਭਾਰਤ ਦੀ ਝੋਲੀ ਪਾਇਆ ਹੈ। ਜੇਕਰ ਜ਼ਿਲ੍ਹਾ ਪ੍ਰਸਾਸ਼ਨ ਵੀ  ਸਵਰਨ ਸਿੰਘ ਦਾ ਸਵਾਗਤ ਕਰਦਾ ਤਾਂ ਖਿਡਾਰੀ ਦਾ ਹੌਸਲਾ ਹੋਰ ਵੀ ਵਧਣਾ ਸੀ। ਮਾਨਸਾ ਲੋਕ ਸੇਵਾ ਕਲੱਬ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਸਵਰਨ ਸਿੰਘ ਪਿਛਲੀ ਵਾਰ ਮੈਡਲ ਜਿੱਤ ਕੇ ਦਿਨ ਵੇਲੇ ਮਾਨਸਾ ਪਹੁੰਚੇ ਤਾਂ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਸੀ ਪਰ ਇਸ ਵਾਰ ਉਸ ਦੀ ਟਰੇਨ ਰਾਤ ਸਮੇਂ ਪੁੱਜਣ ਕਾਰਨ ਨਾ ਤਾਂ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਇਸ ਦੇ ਸਨਮਾਨ ਲਈ ਨਹੀਂ ਪਹੁੰਚੇ ਅਤੇ ਘੂਕ ਦੀ ਨੀਂਦ ਸੁੱਤੇ ਰਹੇ। ਉੱਥੇ ਹੀ ਹਲਕਾ ਵਿਧਾਇਕ ਦੇ ਸਪੁੱਤਰ ਨਰੇਸ਼ ਮਿੱਤਲ ਨੇ ਪਹੁੰਚ ਕੇ ਉਸ ਲੜਕੇ ਨੂੰ ਵੱਡੀਆਂ ਪ੍ਰਾਪਤ ਕਰਨ ਬਦਲੇ ਜੀ ਆਇਆਂ ਕਿਹਾ ਅਤੇ ਉਸ ਦਾ ਸਨਮਾਨ ਕੀਤਾ।

 

Tags: prem mittal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD