ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਝੂਠ ਅਤੇ ਫ਼ਰਜ਼ੀ ਲਾਰਿਆਂ 'ਚ ਲੋਕਾਂ ਨੂੰ ਫਸਾ ਕੇ ਸਰਕਾਰ ਬਣਾੲੀ ਅਤੇ ਇਸ ਫੇਲ ਹੋੲੀ ਕਾਂਗਰਸ ਸਰਕਾਰ ਦਾ ਲੰਮਾ ਸਮਾਂ ਬੀਤ ਜਾਣ ਮਗਰੋਂ ਲੋਕਾਂ ਦੇ ਸਾਹਮਣੇ ਹੋਇਆ ਇਸ ਦਾ ਸੱਚ ਉਜਾਗਰ ਕਿਉਂਕਿ ਚੋਣਾਂ ਜਿੱਤਣ ਮਗਰੋਂ ਇਸ ਦੇ ਵਿਧਾਇਕ ਵੀ ਕਿਧਰੇ ਗੁਮਸ਼ੁਦਾ ਹੋ ਗੲੇ ਹਨ ਅਤੇ ਇਹ ਵਿਧਾਇਕ ਨਾ ਤੇ ਹਲਕੇ ਦਾ ਜਾਇਜ਼ਾ, ਨਾ ਹੀ ਹਲਕੇ ਦੇ ਲੋਕਾਂ ਦੀ ਸਾਰ ਲੈਣ ਆਉਂਦੇ ਹਨ, ਜਿਸ ਤੇ ਲੋਕਾਂ 'ਚ ਵੀ ਭਾਰੀ ਰੋਸ ਪ੍ਰਗਟਾਉਂਦਿਆਂ ਇਸ ਗੱਲ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਪਾੲੀ ਜਾ ਰਹੀ ਹੈ।ਇਥੇ ਦੱਸਣਯੋਗ ਹੈ ਕਿ ਚੋਣਾਂ ਹਾਰਨ ਦੇ ਬਾਵਜੂਦ ਵੀ ਅਕਾਲੀ ਆਗੂਆਂ ਵੱਲੋਂ ਜਨਤਾ ਦੀ ਦਿਨ-ਰਾਤ ਸੇਵਾ ਕਰਨ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋ ਕੇ ਦਰਦ ਵਢਾਉਂਦੇ ਨਜ਼ਰ ਆ ਰਹੇ ਹਨ ਜਿਸ ਪ੍ਰਤੀ ਲੋਕਾਂ ਵਿੱਚ ਵੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਅੱਜ ਇਥੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਿੰਡ ਪੱਖੋਕੇ ਵਿਖੇ ਗਿਆਨ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਪੁੱਤਰ ਗੁਰਭੇਜ ਸਿੰਘ (35) ਜਿਸ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਜਿਸ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਦੁੱਖਦਾਈ ਸਮੇਂ ਨੂੰ ਬਰਦਾਸ਼ਤ ਕਰਨ ਲਈ ਪਰਿਵਾਰ ਦੀ ਹੋੋਂਸਲਾ ਅਫ਼ਜ਼ਾਈ ਕੀਤੀ ਅਤੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ਼ ਵਾਹਿਗੁਰੂ ਅੱਗੇ ਅਰਦਾਸ ਕੀਤੀ।ਇਸ ਮੌਕੇ ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਤੇ ਸਾਬਕਾ ਵਿਧਾਇਕ ਬ੍ਰਹਮਪੁਰਾ ਨੂੰ ਪੁੱਛਿਆ ਗਿਆ ਕਿ ਸੂਬੇ ਦੀ ਮੰਦਹਾਲੀ ਸਥਿਤੀ ਲਈ ਕੌਣ ਜ਼ਿੰਮੇਵਾਰ ਅਤੇ ਵਿਧਾਇਕਾਂ ਦੇ ਗੈਰ ਹਾਜ਼ਰ ਰਹਿਣ ਤੇ ੳੁਨ੍ਹਾਂ ਆਖਿਆ ਕਿ "ਇਸ ਵੇਲੇ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਹਾਂ, ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਟਿਪਣੀ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ ਗਿਆ ਪਰ ਵਿਧਾਇਕਾਂ ਦੇ ਗੈਰ ਹਾਜ਼ਰ ਰਹਿਣ ਅਤੇ ਲੋਕਾਂ ਦੀ ਸਾਰ ਨਾ ਲੈਣ ਤੇ ਉਨ੍ਹਾਂ ਨਿੰਦਣਯੋਗ ਕਰਾਰ ਦੱਸਿਆ ਜਿਸ ਦੀ ਮੋਜੂਦਾ ਲੋਕਾਂ ਵੱਲੋਂ ਵੀ ਨਿਖੇਧੀ ਕੀਤੀ ਗਈ।ਇਸ ਦੁੱਖੀ ਮੌਕੇ ਪਰਿਵਾਰ ਨਾਲ ਹੋਰ ਉਚੀਆਂ ਹਸਤੀਆਂ ਨੇ ਵੀ ਦੁੱਖ ਸਾਂਝਾ ਕੀਤਾ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਸ੍ਰ. ਦਲਬੀਰ ਸਿੰਘ ਜਹਾਂਗੀਰ, ਡੀ.ਐਸ.ਪੀ ਰਤਨ ਸਿੰਘ, ਸ੍ਰ. ਕਰਨੈਲ ਸਿੰਘ, ਸ੍ਰ. ਜਰਨੈਲ ਸਿੰਘ, ਸ੍ਰ. ਗੁਰਨਾਮ ਸਿੰਘ ਭੂਰੇਗਿੱਲ, ਓ. ਐਸ.ਡੀ. ਸ੍ਰ. ਦਮਨਜੀਤ ਸਿੰਘ ਆਦਿ ਹਾਜ਼ਰ ਸਨ।