Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਕਿਸਾਨ ਧੰਦਾ ਨਾ ਸਮਝ ਕੇ ਜ਼ਿੰਦਗੀ ਦਾ ਆਨੰਦ ਮਾਨਣ ਹਿੱਤ ਕਰਨ ਖੇਤੀ-ਵਿਕਾਸ ਰਾਏ ਨਿਹਾਲ ਖੇੜਾ

ਬੀ.ਕਾਮ ਕਰਕੇ ਅਫਸਰ ਬਣਨ ਦੀ ਬਜਾਏ ਕਿਸਾਨ ਬਣਨ ਵਿੱਚ ਕਰ ਰਿਹਾ ਫਖਰ ਮਹਿਸੂਸ, ਭਾਰਤ ਵਿੱਚ ਸਭ ਤੋਂ ਪਹਿਲਾਂ ਜਰਮਨੀ ਤੋਂ ਲਿਆਂਦੇ ਸੰਦਾਂ ਨਾਲ ਕਰ ਰਿਹਾ ਹੈ ਖੇਤੀ

Web Admin

Web Admin

5 Dariya News

ਫਾਜ਼ਿਲਕਾ , 20 Jul 2018

Last updated on: Jul 20, 2018, 00:00 IST

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੇਹਰਾਦੂਨ ਤੋਂ ਉਚ ਵਿਦਿਆ ਪ੍ਰਾਪਤ ਕਰਕੇ ਅਫਸਰ ਬਣਨ ਦੀ ਬਜਾਏ ਕਿਸਾਨ ਹੋਣ ਵਿੱਚ ਫਖਰ ਮਹਿਸੂਸ ਕਰ ਰਿਹਾ ਹੈ ਜ਼ਿਲ੍ਹੇ ਦੇ ਪਿੰਡ ਨਿਹਾਲ ਖੇੜਾ ਦਾ ਵਿਕਾਸ ਰਾਏ। ਉਹ ਖੁਦ ਮਿਟੀ ਨਾਲ ਮਿਟੀ ਹੋ ਕੇ ਆਪਣੀ ਪਰਿਵਾਰਕ 150 ਏਕੜ ਵਾਲੇ ਚੌਧਰੀ ਸ਼ੌਪਿਤ ਰਾਏ ਫਾਰਮ ਵਿਖੇ ਖੇਤੀ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਦੇਸ਼ ਦਾ ਸਭ ਤੋਂ  ਮੋਹਰੀ ਕਿਸਾਨ ਹੋਣ ਵਿੱਚ ਵੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ ਜਿਸ ਵੱਲੋਂ ਭਾਰਤ ਵਿੱਚ ਸਭ ਤੋਂ ਪਹਿਲਾਂ ਜਰਮਨੀ ਤੋਂ ਖੇਤੀ ਸੰਦ ਲਿਆ ਕੇ ਨਵੀਂ ਤਕਨੀਕ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਗਈ। ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਵਿਕਾਸ ਰਾਏ ਦਾ ਕਹਿਣਾ ਹੈ ਕਿ ਉਹ ਖੇਤੀ ਨੂੰ ਲਾਹੇਵੰਦ ਧੰਦਾ ਨਾ ਸਮਝ ਕੇ ਜ਼ਿੰਦਗੀ ਦਾ ਆਨੰਦ ਮਾਨਣ ਲਈ ਕਿਸਾਨ ਬਣ ਕੇ ਖੇਤੀ ਕਰਨ ਨੂੰ ਤਰਜੀਹ ਦਿੰਦਾ ਹੈ। ਉਸਦੀ ਹੋਰਨਾਂ ਕਿਸਾਨਾਂ ਨੂੰ ਵੀ ਸਲਾਹ ਹੈ ਕਿ ਉਹ ਖੇਤੀ ਨੂੰ ਕਦੇ ਪੈਸਿਆਂ ਵਾਲਾ ਧੰਦਾ ਨਾ ਸਮਝਣ।  ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਆਪਣੀਆਂ ਜ਼ਮੀਨਾ ਵਿੱਚ ਕਦੇ ਵੀ ਸਪਰੇਆਂ ਨੂੰ ਮਿਕਸ ਕਰਕੇ ਨਾ ਛਿੜਕਣ ਅਤੇ ਅੰਧਾਧੁੰਦ ਰਸਾਇਣਾ ਤੇ ਖਾਦਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ ਨੂੰ ਤਰਜੀਹ ਦੇਣ। ਕਿਸਾਨ ਸ੍ਰੀ ਰਾਏ ਨੇ ਦੱਸਿਆ ਕਿ ਉਸ ਵੱਲੋਂ ਦਿਲੀ ਯੂਨੀਵਰਸਿਟੀ ਤੇ ਦੇਹਰਾਦੂਨ ਤੋਂ ਬੀ.ਕਾਮ ਦੀ ਪੜ੍ਹਾਈ ਕੀਤੀ ਗਈ ਸੀ ਜੇ ਉਹ ਚਾਹੁੰਦਾ ਤਾਂ ਹੋਰ ਪੜ੍ਹ ਕੇ ਵੱਡਾ ਅਫਸਰ ਬਣ ਸਕਦਾ ਸੀ ਪਰ ਉਸਨੂੰ ਆਪਣੀ ਮਾਂ-ਭੂਮੀ ਨਾਲ ਪਿਆਰ ਸੀ ਇਸ ਕਾਰਨ ਉਸ ਨੇ ਖੇਤੀ ਕਰਨ ਨੂੰ ਤਰਜੀਹ ਦੇਣਾ ਠੀਕ ਸਮਝਿਆ।  

ਉਨ੍ਹਾਂ ਦੱਸਿਆ ਕਿ ਉਹ 1987 ਤੋਂ ਖੁਦ ਇਕ ਕਿਸਾਨ ਬਣ ਕੇ ਖੇਤੀ ਕਰ ਰਿਹਾ ਹੈ।  ਉਨ੍ਹਾਂ ਦੱਸਿਆ ਕਿ 2004 ਤੱਕ ਉਸ ਕੋਲ ਲਗਪਗ 110 ਏਕੜ ਕਿਨੂੰ ਦੇ ਬਾਗ ਸਨ ਪਰ ਇਸ ਇਲਾਕੇ ਵਿਚ ਸੇਮ ਦੀ ਸਮੱਸਿਆ ਹੋਣ ਕਾਰਨ ਉਸਨੂੰ ਬਾਗ ਪੁੱਟਣੇ ਪਏ। ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਹੀ ਉਸ ਵੱਲੋਂ ਜ਼ਿਆਦਾਤਰ ਕਣਕ ਅਤੇ ਨਰਮੇ ਦੀ ਹੀ ਖੇਤੀ ਕੀਤੀ ਜਾ ਰਹੀ ਹੈ। ਹੁਣ ਤੱਕ ਕਦੇ ਵੀ  ਉਸ ਵੱਲੋਂ ਝੋਨਾ ਲਗਾਉਣ ਨੂੰ ਤਰਜੀਹ ਨਹੀਂ ਦਿੱਤੀ ਗਈ ਤੇ ਨਾ ਹੀ ਕਦੇ ਵੀ ਆਪਣੀ ਫਸਲ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਈ ਗਈ ਹੈ। ਉਸ ਵੱਲੋਂ ਹਮੇਸ਼ਾ ਘੱਟ ਪਾਣੀ ਵਾਲੀਆਂ ਫਸਲਾਂ ਬੀਜਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਇਸ ਕਾਰਨ ਉਸ ਵੱਲੋਂ ਆਪਣਾ ਵਾਧੂ ਪਾਣੀ ਕਈ ਵਾਰ ਲੋੜੀਂਦੇ ਕਿਸਾਨਾਂ ਨੂੰ ਦੇ ਦਿੱਤਾ ਜਾਂਦਾ ਹੈ। ਕਿਸਾਨ ਵਿਕਾਸ ਰਾਏ ਨੇ ਅੱਗੇ ਦੱਸਿਆ ਕਿ ਖੇਤੀ ਲਈ ਚੰਗੇ ਸੰਦਾ ਦਾ ਹੋਣਾ ਬਹੁਤ ਜ਼ਰੂਰੀ ਹੈ। ਲੋਕਲ ਬਣੇ ਸੰਦ ਸਿਰਫ 3 ਤੋਂ 4 ਇੰਚ ਤੱਕ ਹੀ ਜ਼ਮੀਨ ਦੀ ਡੂੰਘਾਈ  ਤੱਕ ਪਹੁੰਚਦੇ  ਜਦੋਂ ਕਿ ਉਸ ਵੱਲੋਂ ਲਿਆਂਦੇ ਗਏ ਜਰਮਨੀ ਸੰਦ 8 ਤੋਂ 10 ਇੰਚ ਤੱਕ ਜ਼ਮੀਨ ਦੀ ਖੁਦਾਈ ਕਰਕੇ ਵਹਾਈ ਯੋਗ ਬਣਾਉਂਦੇ ਹਨ। ਨਵੀ ਤਕਨੀਕ ਵਾਲੇ ਸੰਦਾਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਉਹ ਇਕੋ ਸਮੇਂ ਕਲਟੀਵੇਟਰ, ਤਵੀਆਂ ਤੇ ਸੁਹਾਗੇ ਦਾ ਵੀ ਕੰਮ ਕਰਦੇ ਹਨ ਜਿਸ ਨਾਲ ਸਮੇ ਤੇ ਪੈਸੇ ਦੀ ਬੱਚਤ ਹੁੰਦੀ ਹੈ। ਸ੍ਰੀ ਰਾਏ ਨੇ ਆਪਣੇ ਖੇਤੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਸਿਰਫ ਕਣਕ ਵਿੱਚ ਪ੍ਰਤੀ ਏਕੜ ਡਾਇਆ ਦਾ ਇਕ ਗੱਟਾ ਤੇ ਯੂਰੀਆ ਦਾ ਡੇਢ ਗੱਟੇ ਦੀ ਅਤੇ ਨਰਮੇ ਦੀ ਫਸਲ ਲਈ ਪ੍ਰਤੀ ਏਕੜ ਅੱਧਾ ਬੈਗ ਯੂਰੀਆ ਦੀ ਵਰਤੋਂ ਕਰਦਾ ਹੈ। 

ਉਸ ਵੱਲੋਂ ਹਮੇਸ਼ਾ ਜ਼ਿਆਦਾ ਯੂਰੀਆ ਤੇ ਅੰਧੇਦੁੰਧ ਕੀਟਨਾਂਸ਼ਕਾਂ ਦੀ ਵਰਤੋਂ ਤੋਂ ਵੀ ਪਰਹੇਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਵੱਲੋਂ ਨਰਮੇ ਦੀ ਉਘਾਈ ਜਾਂਦੀ ਫਸਲ ਦੀ ਕਤਾਰ ਤੋਂ ਕਤਾਰ ਫਾਸਲਾ 4 ਫੁੱਟ ਤੱਕ ਰੱਖਿਆ ਜਾਂਦਾ ਹੈ। ਇਸ ਕਾਰਨ ਉਸਦੇ ਖੇਤ ਵਿੱਚ ਉਘੇ ਨਰਮੇ ਦੀ ਉਚਾਈ 9 ਫੁੱਟ ਤੱਕ ਹੁੰਦੀ ਹੈ। ਕਿਸਾਨ ਸ੍ਰੀ ਰਾਏ ਨੇ ਦੱਸਿਆ ਕਿ ਜ਼ਮੀਨ ਦੀ ਮਹੱਤਤਾ ਨੂੰ ਵੇਖਦਿਆਂ ਉਸ ਵੱਲੋਂ ਆਪਣੀ 25 ਫੀਸਦੀ ਜ਼ਮੀਨ ਹਮੇਸ਼ਾ ਖਾਲੀ ਰੱਖੀ ਜਾਂਦੀ ਹੈ ਤੇ ਅਗਲੀ ਫਸਲ ਦੌਰਾਨ ਉਸ ਤੋਂ ਹੀ ਆਪਣੀ ਖੇਤੀ ਸ਼ੁਰੂ ਕੀਤੀ ਜਾਂਦੀ ਹੈ। ਇਸ ਨਾਲ ਜਿਥੇ ਜ਼ਮੀਨ ਦੀ ਤਾਕਤ ਵੱਧਦੀ ਹੈ ਉਥੇ ਫਸਲ ਦੀ ਉਪਜ ਤੇ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ।  ਇਸ ਕਾਰਨ ਹੀ ਉਸਦੀ ਫਸਲ ਵਿੱਚ ਹੋਰਨਾਂ ਨਾਲੋਂ 30 ਫੀਸਦੀ ਝਾੜ ਜ਼ਿਆਦਾ ਹੁੰਦਾ ਹੈ। ਕਿਸਾਨ ਸ੍ਰੀ ਵਿਕਾਸ ਰਾਏ ਨੇ ਆਪਣੇ ਖੇਤੀ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਰਾਤ 2 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 9 ਵਜੇ ਤੱਕ ਖੁਦ ਟਰੈਕਟਰ ਚਲਾ ਕੇ ਖੇਤੀ ਕਰਦਾ ਹੈ। ਉਸ ਵੱਲੋਂ ਕਦੇ ਵੀ ਹੁਣ ਤੱਕ ਆਪਣੀ ਜ਼ਮੀਨ ਠੇਕੇ 'ਤੇ ਨਹੀਂ ਦਿੱਤੀ ਜਾਂਦੀ। ਉਸ ਵੱਲੋਂ ਮਜ਼ਦੂਰਾਂ ਕੋਲੋ ਸਿਰਫ 8 ਘੰਟੇ ਕੰਮ ਕਰਵਾ ਕੇ ਨਾਲ-ਨਾਲ ਦੀ ਉਨ੍ਹਾਂ ਦਾ ਬਣਦਾ ਮਿਹਨਤਾਨਾ ਦਿੱਤਾ ਜਾਂਦਾ ਹੈ।   

 

Tags: Agriculture , KHAS KHABAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD