ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵੱਜੇ ਜੀ ਟੀ ਰੋਡ ਨਜ਼ਦੀਕ ਮਾਨਾਵਲਾ ਸਰਕਾਰੀ ਹਸਪਤਾਲ ਦੇ ਕੋਲ ਇੱਕ ਤੇਜ਼ ਰਫ਼ਤਾਰ ਬੁਲ੍ਹੇਰੋ ਗੱਡੀ ਨੰਬਰ ਪੀ ਬੀ 08 ਸੀ ਐਚ 8661ਜੋ ਕਿ ਫਰੂਟ ਨਾਲ ਲੱਦੀ ਹੋਈ ਅੰਮ੍ਰਿਤਸਰ ਵੱਲੋਂ ਆ ਰਹੀ ਸੀ।ਜਦੋਂ ਇਹ ਗੱਡੀ ਹਸਪਤਾਲ ਨਜ਼ਦੀਕ ਪਹੁੰਚੀ ਤਾਂ ਦੋ ਰਿਕਸ਼ਾ ਚਾਲਕ ਜਿਨ੍ਹਾਂ ਨੇ ਦੋਨੋ ਰਿਕਸ਼ਿਆਂ ਉੱਪਰ ਡਬਲ ਬੈਡ ਲੱਦੇ ਹੋਏ ਸਨ। ਇਨ੍ਹਾਂ ਨੂੰ ਤੇਜ਼ ਰਫਤਾਰ ਬੁਲ੍ਹੇਰੋ ਨੇ ਪਿੱਛੋਂ ਟੱਕਰ ਮਾਰੀ ਇਹ ਟੱਕਰ ਇੰਨੀ ਜਬਰਦਸਤ ਸੀ ਕਿ ਦੋਵੇਂ ਰਿਕਸ਼ੇ ਚਕਨਾਚੂਰ ਹੋ ਗਏ ਅਤੇ ਇਨ੍ਹਾਂ ਉੱਪਰ ਲੱਦਿਆ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਿਆ ।ਜਦਕਿ ਦੋਨਾਂ ਦੀ ਮੌਤ ਹੋ ਗਈ ।ਇਸ ਤੋਂ ਇਲਾਵਾ ਇੱਕ ਔਰਤ ਜੋ ਪੈਦਲ ਜਾ ਰਹੀ ਸੀ ਉਹ ਵੀ ਬੁਲ੍ਹੇਰੋ ਦੀ ਚਪੇਟ ਆਉਣ ਨਾਲ ਜ਼ਖਮੀ ਹੋ ਗਈ ਜਿਸਨੂੰ ਇਲਾਜ ਗੁਰੂ ਨਾਨਕ ਹਸਪਤਾਲ ਅਮ੍ਰਿਤਸਰ ਵਿੱਖੇ ਦਾਖਿਲ ਕਰਵਾਇਆ ਗਿਆ ।ਇਸਦੀ ਪਹਿਚਾਣ ਜਸਬੀਰ ਕੌਰ ਪਤਨੀ ਸੂਬਾ ਸਿੰਘ ਨਿਵਾਸੀ ਪਿੰਡ ਰਾਜੇਵਾਲ ਥਾਣਾ ਚਾਟੀਵਿੰਡ ਦੇ ਰੂਪ ਵਿੱਚ ਹੋਈ ।ਜਦਕਿ ਮਿਰਤਕਾਂ ਦੀ ਪਹਿਚਾਣ ਊਧਮ ਸਿੰਘ ਪੁੱਤਰ ਪ੍ਰੀਤਮ।ਸਿੰਘ ਨਿਵਾਸੀ ਸੁਲਤਾਨਵਿੰਡ ,ਅਤੇ ਬਾਊ ਨਿਵਾਸੀ ਸੁਲਤਾਨਵਿੰਡ ਦੇ ਰੂਪ ਵਿੱਚ ਹੋਈ ਜਦਕਿ ਬੁਲ੍ਹੇਰੋ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ।ਇਸ ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਤਿਰਲੋਕ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।