ਸਥਾਨਕ ਜੀਟੀ ਰੋਡ ਉਪਰ ਅੱਜ ਸਵੇਰੇ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਪਿੱਛੋਂ ਟੱਕਰ ਮਾਰ ਕਿ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਬੂਰੀ ਤਰ੍ਹਾਂ ਦਰੜ ਦਿੱਤਾ।ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੂਸਾਰ ਜਲੰਧਰ ਵਾਲੇ ਪਾਸਿਉਂ ਇੱਕ ਤੇਜ਼ ਰਫਤਾਰ ਡਿਜ਼ਾਇਰ ਕਾਰ ਨੰਬਰ ਸੀਐਚ 01 ਬੀਆਰ 0381 ਅੰਮ੍ਰਿਤਸਰ ਨੂੰ ਆ ਰਹੀ ਸੀ।ਜਦੋਂ ਇਹ ਤੇਜ਼ ਰਫਤਾਰ ਕਾਰ ਔਲਿਵ ਗਾਰਡਨ ਕੋਲ ਪੁਲ ਉਤਰ ਕੇ ਪਹੁੰਚੀ ਤਾਂ ਅੰਮ੍ਰਿਤਸਰ ਨੂੰ ਹੀ ਜਾ ਰਹੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ।ਇਸ ਜ਼ਬਰਦਸਤ ਟੱਕਰ ਕਾਰਨ ਮੋਟਰਸਾਈਕਲ ਸਵਾਰ ਕਾਫੀ ਦੂਰੀ 'ਤੇ ਜਾ ਕਿ ਡਿੱਗਾ ਅਤੇ ਸੱਖਤ ਫੱਟੜ ਹੋ ਗਿਆ, ਟੱਕਰ ਮਾਰਨ ਵਾਲੀ ਕਾਰ ਜੀਟੀ ਰੋਡ 'ਤੇ ਲੱਗੇ ਬਿਜਲੀ ਦੇ ਖੰਭੇ ਵਿੱਚ ਵੱਜ ਕਿ ਖੰਭੇ ਨੂੰ ਤੋੜ ਕਿ ਰੁਕੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।ਮੌਕੇ 'ਤੇ ਜੰਡਿਆਲਾ ਗੁਰੂ ਪੁਲੀਸ ਦੇ ਐਸਆਈ ਹਰਮੀਤ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਪਹੁੰਚ ਕਿ ਐਂਬੂਲੈਂਸ ਰਾਹੀਂ ਮੋਟਰਸਾਈਕਲ ਸਵਾਰ ਜੱਖਮੀ ਨੂੰ ਤੁਰੰਤ ਸਥਾਨਕ ਉਮੀਦ ਹਸਪਤਾਲ ਭੇਜਿਆ ਪਰ ਜਿਆਦਾ ਜੱਖਮੀ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਰਣਜੀਤ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।ਐਸਆਈ ਹਰਮੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਸੰਨੀ ਵਜੋਂ ਹੋਈ ਹੈ ਜੋ ਚੰਡੀਗੜ ਦਾ ਰਹਿਣ ਵਾਲਾ ਹੈ ਅਤੇ ਮੋਟਰਸਾਈਕਲ ਬਿਲਕੁਲ ਨਵਾਂ ਹੋਣ ਕਾਰਨ ਉਸ ਉਪਰ ਕੋਈ ਵੀ ਨੰਬਰ ਨਹੀਂ ਹੈ ਅਤੇ ਨਾ ਹੀਂ ਉਸਦੇ ਕਾਗਜ਼ ਮਿਲੇ ਹਨ ਨਾ ਹੀ ਮੋਟਰਸਾਈਕਲ ਚਾਲਕ ਦੀ ਅਜੇ ਤੱਕ ਕੋਈ ਪਛਾਣ ਹੋਈ ਹੈ।ਪੁਲੀਸ ਉਸਦੀ ਪਛਾਣ ਵਾਸਤੇ ਭਾਰੀ ਭੱਜ ਦੌੜ ਕਰ ਰਹੀ ਹੈ, ਤਾਂ ਜੋ ਉਸਦੇ ਪ੍ਰੀਵਾਰ ਵਾਲਿਆਂ ਨੂੰ ਸੂਚਿਤ ਕੀਤਾ ਜਾ ਸਕੇ।