Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਨੌਜਵਾਨ ਕਿਸਾਨਾਂ/ਜਿਮੀਦਾਰਾਂ ਲਈ ਪ੍ਰਰੇਣਾ ਸਰੋਤ ਬਣਿਆ ਅਸ਼ਵਨੀ ਕੁਮਾਰ ਸ਼ੁਕਲਾਂ

ਸ਼ਹਿਦ ਮੱਖੀ ਪਾਲਣ ਦਾ ਧੰਦਾ ਅਪਣਾ ਕੇ ਹਾਸਲ ਕੀਤਾ ਚੋਖਾ ਮੁਨਾਫਾ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਪ੍ਰਾਪਤ ਕੀਤੀ ਸਿਖਲਾਈ ਦਾ ਭਰਪੂਰ ਲਾਭ ਮਿਲਿਆ-ਸ਼ੁਕਲਾਂ

Web Admin

Web Admin

5 Dariya News

ਸ੍ਰੀ ਅਨੰਦਪੁਰ ਸਾਹਿਬ , 21 Jun 2018

Last updated on: Jun 21, 2018, 00:00 IST

ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਕਿਸਾਨਾ ਨੂੰ ਖੇਤਬਾੜੀ ਦੇ ਨਾਲ ਬਹੁਤ ਸਾਰੇ ਸਹਾਇਕ ਧੰਦੇ ਅਪਣਾਉਣ ਦੀ ਪ੍ਰਰੇਣਾ ਵੱਖ ਵੱਖ ਵਿਭਾਗਾ ਵਲੋ ਦਿੱਤੀ ਜਾ ਰਹੀ ਹੈ ਜਿਸ ਨਾਲ ਕਿਸਾਨਾ ਦਾ ਆਰਥਿਕ ਪੱਧਰ ਕਾਫੀ ਮਜਬੂਤ ਹੋਇਆ ਹੈ। ਖੇਤੀ ਵਿਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਖੇਤੀ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਮਧੂ ਮੱਖੀ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਲੋਕਾਂ ਨੂੰ ਆਪਣੀ ਆਮਦਨ ਚ ਵਾਧਾ ਕਰਨ ਲਈ ਪ੍ਰਰੇਣਾ ਦਿੱਤੀ ਜਾ ਰਹੀ ਹੈ। ਇਸ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਘੱਟ ਵਿਆਜ, ਸਬਸਿਟੀ ਦੇ ਅਸਾਨ ਕਿਸਤਾਂ ਤੇ ਕਰਜ਼ੇ ਅਤੇ ਸਿਖਲਾਈ ਮੁਹਾਈਆ ਕਰਵਾਏ ਜਾ ਰਹੇ ਹਨ।ਕਿਰਸਾਨੀ ਵਿਚ ਲਾਹੇਵੰਦ ਧੰਦੇ ਵਜੋ ਜਾਣੇ ਜਾਂਦੇ ਮਧੂ ਮੱਖੀ ਪਾਲਣ ਤੇ ਘੱਟ ਖਰਚ ਹੁੰਦਾ ਹੈ ਤੇ ਇਸ ਵਾਸਤੇ ਜਗ੍ਹਾ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ।ਕਿਸਾਨ/ਜਿਮੀਦਾਰ ਭਰਾ ਭਲੀਭਾਤ ਜਾਣਦੇ ਹਨ ਕਿ  ਖੇਤੀਬਾੜੀ ਦੌਰਾਨ ਜੇਕਰ ਸਭ ਕੁਝ ਠੀਕ ਠਾਕ ਰਹੇ, ਮੌਸਮ ਸਾਥ ਦੇਣ ਤੇ ਲੇਬਰ ਦੀ ਕੋਈ ਸਮੱਸਿਆ ਨਾ ਆਵੇ ਤਾਂ ਸਾਲ ਚ ਦੋ ਫ਼ਸਲਾਂ ਭਾਵ ਧਾਨਾਂ ਤੇ ਕਣਕ ਦੇ ਪ੍ਰਤੀ ਏਕੜ ਵੱਧ ਤੋਂ ਵੱਧ 70 ਤੋਂ 80 ਹਜਾਰ ਤੱਕ ਦੀ ਆਮਦਨ ਹੁੰਦੀ ਹੈ। ਜਦਕਿ ਸਹਾਇਕ ਧੰਦਿਆਂ ਜਿਵੇਂ ਕਿ ਮਧੂ ਮੱਖੀ ਪਾਲਣ ਦੇ ਧੰਦੇ ਤੇ ਇਸ ਦੇ ਮੁਕਾਬਲੇ 10 ਗੁਣਾ ਤੱਕ ਆਮਦਨ ਪ੍ਰਾਪਤ ਹੋ ਸਕਦੀ ਹੈ ਤੇ ਜਿਥੇ ਲੇਬਰ ਅਤੇ ਜ਼ਮੀਨ ਦੀ ਤਾਂ ਨਾਂ ਮਾਤਰ ਹੀ ਜਰੂਰਤ ਪੈਦੀ ਹੈ।ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋ ਲੋਕਾਂ ਨੂੰ ਇਸ ਸਕੀਮ ਤਹਿਤ ਮਧੂ ਮੱਖੀ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਚ ਵਾਧਾ ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਜਾਂਦਲਾਂ (ਦੜੋਲੀ) ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਸ਼ੁਕਲਾ ਸਫਲ ਮੱਧੂ ਮੱਖੀ ਪਾਲਣ ਜਿਸਨੇ ਪੰਜਾਬ ਸਰਕਾਰ ਦੀ ਇਸ ਯੋਜਨਾਂ ਨੂੰ ਅਪਣਾ ਕੇ ਜਿਥੇ ਆਪਣੀ ਆਮਦਨ ਵਿਚ ਚੋਖਾ ਵਾਧਾ ਕੀਤਾ ਉਥੇ ਉਸਨੇ ਕਿਸਾਨਾਂ/ਜਿਮੀਦਾਰਾਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਪ੍ਰਰੇਣਾ ਵੀ ਦਿੱਤੀ ਹੈ।ਅਸ਼ਵਨੀ ਕੁਮਾਰ ਸ਼ੁਕਲਾਂ ਖੇਤੀਬਾੜੀ ਦੇ ਨਾਲ ਨਾਲ ਮਧੂ ਮੱਖੀ ਪਾਲਣ ਨੂੰ ਵੀ ਸਹਾਇਕ ਧੰਦੇ ਵਜੋਂ ਸਫਲਤਾ ਪੂਰਵਕ ਚਲਾ ਰਿਹਾ ਹੈ ਤੇ ਇਸ ਧੰਦੇ ਤੋਂ ਚੰਗਾ ਮੁਨਾਫਾ ਪ੍ਰਾਪਤ ਕਰ ਰਿਹਾ ਹੈ।

ਸ੍ਰੀ ਅਨੰਦਪੁਰ ਸਾਹਿਬ ਦੇ ਨਿਮ ਪਹਾੜੀ ਖੇਤਰ ਵਿਚ ਕਿਸਾਨੀ ਦੇ ਘੱਟ ਮੁਨਾਫੇ ਵਾਲੇ ਧੰਦੇ ਦੇ ਨਾਲ ਲਾਹੇਵੰਦ ਸਹਾਇਕ ਧੰਦਾ ਅਪਣਾ ਕੇ ਨੋਜਵਾਨ ਕਿਸਾਨਾਂ ਲਈ ਪ੍ਰਰੇਣਾ ਸਰੋਤ ਬਣ ਸ੍ਰੀ ਅਸ਼ਵਨੀ ਕੁਮਾਰ ਸ਼ੁਕਲਾਂ ਨੇ ਆਈ ਟੀ ਆਈ ਡਿਪਲੋਮਾ ਕਰਕੇ ਇਹ ਸ਼ਹਿਦ ਮੱਖੀ ਪਾਲਣ ਦਾ ਧੰਦਾ ਅਪਣਾਇਆ। ਉਹਨਾਂ ਨੇ ਜਿਲਾ ਰੂਪਨਗਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤੋਂ ਜਾਣਕਾਰੀ ਹਾਸਲ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਲੁਧਿਆਣਾ ਯੂਨੀਵਰਸਿਟੀ ਤੋਂ ਦਿਸ਼ਾ ਨਿਰਦੇਸ਼ ਅਤੇ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਸ਼ਹਿਦ ਮੱਖੀ ਪਾਲਣ ਦਾ ਧੰਦਾ ਅਪਣਾਇਆ ਅਤੇ ਇਸਨੂੰ ਭਰਪੂਰ ਪ੍ਰਫੂਲਤ ਕੀਤਾ। ਉਹਨਾਂ ਸੈਲਫ ਹੈਲਪ ਗਰੁਪ ਵੀ ਬਣਾਇਆ ਅਤੇ ਸ਼ਹਿਦ ਦੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਿਹਨਾਂ ਦੀ ਦੇਸ਼ ਵਿਦੇਸ਼ ਵਿਚ ਕਾਫੀ ਮੰਗ ਹੈ। ਉਹਨਾਂ 10 ਬੱਕਸਿਆਂ ਤੋ ਆਪਣੇ ਕਾਰੋਬਾਰ ਦੀ ਸੁਰੂਆਤ ਕੀਤੀ ਅਤੇ ਅੱਜ ਉਹਨਾਂ ਦੇ ਬੱਕਸਿਆ ਦੀ ਗਿਣਤੀ ਹਜ਼ਾਰਾਂ ਵਿਚ ਹੈ ਜਿਹਨਾਂ ਨੂੰ ਉਹ ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵੀ ਲੈ ਕੇ ਜਾਂਦੇ ਹਨ। ਉਹਨਾਂ ਦੇ ਬਣਾਏ ਹੋਰ ਬਹੁਤ ਸਾਰੇ ਪਦਾਰਥਾਂ ਜਿਵੇਂ ਕਿ ਸ਼ਹਿਦ ਵਿੱਚ ਆਂਵਲੇ, ਅਦਰਕ, ਲਹੁਸਣ ਦਾ ਮੁਰਬਾ ਆਦਿ ਦੀ ਵੀ ਭਾਰੀ ਮੰਗ ਹੈ। ਅੱਜ ਉਹ ਇਸ ਕਿਤੇ ਤੋ ਚੰਗਾ ਮੁਨਾਫਾ ਕਮਾਉਣ ਦੇ ਨਾਲ ਨਾਲ ਨੋਜਵਾਨ ਕਿਸਾਨਾਂ ਲਈ ਇਕ ਪ੍ਰੇਰਣਾ ਸਰੋਤ ਬਣ ਗਏ ਹਨ। ਸ੍ਰੀ ਸੁਕਲਾਂ ਕਹਿੰਦੇ ਹਨ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ, ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਮਾਹਰਾਂ ਤੋ ਜ਼ੋ ਸਿਖਲਾਈ ਪ੍ਰਾਪਤ ਕੀਤੀ ਹੈ ਉਸਦਾ ਭਰਪੂਰ ਲਾਭ ਹੋਇਆ ਹੈ। ਕਿਸਾਨ ਫਸਲੀ ਚੱਕਰ ਛੱਡ ਦੇ ਲਾਹੇਵੰਦ ਧੰਦੇ ਅਪਣਾਉਣ ਤਾਂ ਜ਼ੋ ਉਹ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਣ। ਸ਼੍ਰੀ ਅਸ਼ਵਨੀ ਸ਼ੁਕਲਾ ਪੰਜਾਬ ਸਰਕਾਰ ਦੇ ਕਿਸਾਨਾ ਦੇ ਪੱਖ ਵਿੱਚ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕਰਦਿਆਂ ਕਹਿੰਦੇ ਹਨ ਕਿ ਮਿਸ਼ਨ ਤੰਦਰੁਸਤ ਪੰਜਾਬ ਸਰਕਾਰ ਦਾ ਇੱਕ ਅਜਿਹਾ ਉਪਰਾਲਾ ਹੈ ਜਿਸ ਤੋਂ ਕਿਸਾਨਾਂ/ਜ਼ਿੰਮੀਦਾਰਾਂ ਅਤੇ ਸਹਾਇਕ ਧੰਦੇ ਅਪਣਾਉਣ ਵਾਲਿਆਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ। ਹਰ ਘਰ ਵਿੱਚ ਲੋਕਾਂ ਨੂੰ ਇੱਕ ਛੋਟਾ ਬਗੀਚਾ ਤਿਆਰ ਕਰਕੇ ਉਸ ਵਿੱਚ ਫਲ-ਸਬਜ਼ੀਆਂ ਆਦਿ ਉਗਾਉਣੀਆਂ ਚਾਹੀਦੀਆਂ ਹਨ। ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਹੀ ਅਸੀਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਉਹ ਮਿਲਾਵਟ ਖੋਰੀ ਅਤੇ ਪ੍ਰਦੂਸ਼ਣ ਤੇ ਵਿਰੁੱਧ ਇੱਕ ਮੁਹਿੰਮ ਚਲਾਉਣ ਦੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਪ੍ਰਸ਼ੰਸ਼ਾ ਕਰਦੇ ਹਨ।ਜਿਕਰਯੌਗ ਹੈ ਜੇਕਰ ਯੋਜਨਾਵੰਦ ਢੰਗ ਨਾਲ ਸਹੀ ਜਾਣਕਾਰੀ ਹਾਸਲ ਕਰਕੇ ਸਰਕਾਰ ਦੀਆਂ ਸਕੀਮਾਂ ਦਾ ਸਮੇਂ ਸਿਰ ਅਤੇ ਸੰਚਾਰੂ ਢੰਗ ਨਾਲ ਲਾਭ ਲਿਆ ਜਾਵੇ ਤਾਂ ਕਿਰਸਾਨੀ ਦੇ ਨਾਲ ਲੱਗਦੇ ਲਾਹੇਵੰਦ ਧੰਦੇ ਵਧੇਰੇ ਮੁਨਾਫਾ ਦੇ ਸਕਦੇ ਹਨ। 

 

Tags: KHAS KHABAR , AGRICULTURE

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD