ਡਾ: ਹਰਿੰਦਰ ਕੌਰ, ਸਿਵਲ ਸਰਜਨ, ਰੂਪਨਗਰ ਦੀ ਪ੍ਰਧਾਨਗੀ ਹੇਠ ਅੱਜ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਕੋਮੀ ਡੇਂਗੂ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸਿਵਲ ਸਰਜਨ, ਰੂਪਨਗਰ ਵੱਲੋ ਗੋਰਮਿੰਟ ਇੰਸਟੀਚਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਜ, ਸਿਵਲ ਹਸਪਤਾਲ , ਰੂਪਨਗਰ ਦੀਆਂ ਵਿਦਿਆਰਥਣਾਂ ਵੱਲੋ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਜਾਗਰੂਕਤਾ ਰੈਲੀ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋ ਹੁੰਦੀ ਹੋਈ ਵਾਪਿਸ ਦਫਤਰ ਸਿਵਲ ਸਰਜਨ, ਰੂਪਨਗਰ ਵਿਖੇ ਆ ਕੇ ਸਮਾਪਤ ਹੋਈ।ਇਸ ਮੌਕੇ ਡੇਂਗੂ ਤੋਂ ਬਚਾਅ ਦੇ ਸੰਬੰਧੀ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।ਸਿਵਲ ਸਰਜਨ ਨੇ ਕਿਹਾ ਕਿઠਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਜੋ ਕਿ ਇੱਕ ਮਾਦਾ ਮੱਛਰ ਹੈ ਤੇ ਜਿਆਦਾਤਰ ਸ਼ਾਮ ਵੇਲੇ ਕੱਟਦਾ ਹੈ। ਡੇਂਗੂ ਬੁਖਾਰ ਏਡੀਜ ਅਜੈਪਟਾਈ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਡੇਂਗੂ ਵਾਇਰਲ ਬੁਖਾਰ ਹੈ ਇਸ ਦੇ ਮੁੱਖ ਲੱਛਣਾ ਵਿੱਚ ਤੇਜ ਬੁਖਾਰ, ਸਿਰ ਦਰਦ, ਜੀਅ ਕੱਚਾ ਹੋਣਾ, ਉਲਟੀ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਅੱਖਾਂ ਵਿੱਚ ਲਾਲੀ ਹੋਣਾ ਅਤੇ ਸ਼ਰੀਰ ਵਿੱਚ ਪਲੈਟਲੈਟਸ ਦੇ ਕਣਾਂ ਦੀ ਕਮੀ ਹੋਣਾ ਤੇ ਨੱਕ ਰਾਹੀਂ, ਮੂੰਹ ਰਾਸਤੇ, ਪਿਸ਼ਾਬ ਤੇ ਪਖਾਨੇ ਰਸਤੇ ਖੂਨ ਦਾ ਵਗਣਾ ਅਤੇ ਸ਼ਰੀਰ ਦੀ ਚਮੜੀ ਉਪਰ ਖੂਨ ਦੇ ਧੱਬੇ ਬਣ ਜਾਣਾ ਹੈ।
ઠઠઠઠઠઠઠਇਸ ਬੀਮਾਰੀ ਤੋਂ ਬਚਾਅ ਲਈ ਉਹਨਾਂ ਦੱਸਿਆ ਕਿ ਰਾਤ ਨੂੰ ਪੂਰੀ ਬਾਂਹ ਦੇ ਕੱਪੜੇ, ਮੱਛਰਦਾਨੀ ਦਾ ਉਪਯੋਗ, ਮੱਛਰ ਨਾਸਕ ਕਰੀਮਾਂ ਤੇ ਸਪਰੇਅ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਆਪਣੇ ਆਸ-ਪਾਸ ਸਫਾਈ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ, ਕੂਲਰਾਂ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ ਫਰਿਜਾਂ ਦੀਆਂ ਟਰੇਆਂ ਛੱਤ ਉਪਰ ਪਏ ਟੁੱਟੇ ਹੋਏ ਬਰਤਨਾਂ, ਖਾਲੀ ਟਾਇਰਾਂ, ਗਮਲਿਆਂ ਵਿੱਚ ਪਾਣੀ ਨਹੀ ਖੜਾ ਹੋਣ ਦੇਣਾ ਚਾਹੀਦਾ।ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਰੂਪ ਵਿੱਚ ਮਨਾਉਣਾ ਚਾਹੀਦਾ ਹੈ।ਕਿਸੇ ਵੀ ਵਿਅਕਤੀ ਨੂੰ ਜੇਕਰ ਡੇਂਗੂ ਬੁਖਾਰ ਦੇ ਲੱਛਣ ਮਹਿਸੂਸ ਹੁੰਦੇઠ ਹਨ ਤਾਂ ਉਸਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਜਾਣਾ ਚਾਹੀਦਾ ਹੈ, ਜਿੱਥੇ ਕਿ ਡੇਂਗੂ ਬੁਖਾਰ ਦੀ ਜਾਂਚ ਸਬੰਧੀ ਟੈਸਟ ਮੁਫਤ ਉਪਲਬਧ ਹਨ।ਇਸ ਤੋਂ ਇਲਾਵਾ ਜਿਲ੍ਹਾ ਐਪੀਡੀਮਾਲੋਜਿਸਟ ਡਾ: ਅਵਨੀਤ ਰੰਧਾਵਾ ਅਤੇ ਉਹਨਾਂ ਦੀ ਟੀਮ ਵੱਲੋਂ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਅਤੇ ਇਲਾਜ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਅਵਤਾਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਪਰਮਿੰਦਰ ਸਿੰਘ ਭੱਟੀ, ਜਿਲ੍ਹਾ ਮਾਸ-ਮੀਡੀਆ ਤੇ ਸੂਚਨਾ ਅਫਸਰ ਸ੍ਰੀ ਇਕਬਾਲ ਸਿੰਘ,ਡੀ.ਪੀ.ਐਮ. ਸ਼੍ਰੀ ਮਤੀ ਰਿਤੀਕਾ ਅਰੋੜਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਰਾਜ ਰਾਣੀ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਸ੍ਰੀ ਸੁਖਜੀਤ ਕੰਬੋਜ, ਸੈਨਟਰੀ ਇੰਸਪੈਕਟਰਜ਼ ਰਣਜੀਤ ਸਿੰਘ, ਲਖਵੀਰ ਸਿੰਘ, ਡਾਟਾ ਮੈਨੇਜਰ ਖੁਸਹਾਲ ਸਿੰਘ, ਅਤੇ ਸਕੂਲ ਦਾ ਸਟਾਫ ਮੌਜੂਦ ਸਨ।