Tuesday, 21 May 2024

 

 

ਖ਼ਾਸ ਖਬਰਾਂ ਲੁਧਿਆਣਾ ਨਗਰ ਨਿਗਮ ਦਾ ਕਲਰਕ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਬਦਲੇ 11500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ ਮਾਈਕਰੋ ਅਬਜ਼ਰਵਰ ਕਰਨਗੇ ਨਾਜ਼ੁਕ ਅਤੇ ਸੰਵੇਦਨਸ਼ੀਲ ਬੂਥਾਂ ਦੀ ਨਿਗਰਾਨੀ ਚੋਣ ਪ੍ਰਚਾਰ ਦੀ ਮੰਜੂਰੀ ਲੈਣ ਲਈ ਸੁਵਿਧਾ ਕੇਂਦਰ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ – ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ ਦਾ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਕੀਤਾ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਜੀ ਦੇ ਭੋਗ ਰਸਮ 'ਚ ਹੋਏ ਸ਼ਾਮਲ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ

 

ਡਾਕਟਰ ਭੀਮ ਰਾਓ ਅੰਬੇਦਕਰ ਜੈਯੰਤੀ ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਬੜੀ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਸਮਾਜਿਕ ਨਿਆਂ ਦਿਵਸ

Web Admin

Web Admin

5 Dariya News

ਰੂਪਨਗਰ , 14 Apr 2018

ਕੇਂਦਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਦੇ ਮੌਕੇ ਸਥਾਨਕ ਸਰਕਾਰੀ ਕਾਲਜ ਵਿਖੇ ਸਮਾਜਿਕ ਨਿਆਂ ਦਿਵਸ ਵਜੋਂ ਜਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਕੀਤੀ ।ਇਸ ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਉਪਰੰਤ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਫੁਲ ਮਾਲਾ ਅਰਪਣ ਕਰਕੇ ਕੀਤੀ ਗਈ । ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਬਾਬਾ ਸਹਿਬ ਡਾਕਟਰ ਭੀਮ ਰਾੳ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਉਨਾਂ ਵਲੋਂ ਵਿਖਾਏ ਪੂਰਨਿਆਂ ਤੇ ਚਲਣ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਅਜ  ਇਸ ਦਿਵਸ ਨੂੰ ਸਮਾਜਿਕ ਨਿਆਂ ਦਿਵਸ  ਦੇ ਨਾਲ ਨਾਲ ਪੋਸ਼ਣ ਦਿਵਸ ਵੀ ਮਨਾਇਆ ਜਾ ਰਿਹਾ ਹੈ ।ਇਹ ਦੋਵੇਂ ਮੁਦੇ ਆਪਸ ਵਿਚ ਜੁੜੇ ਹੋਏ ਹਨ ।ਉਨਾਂ ਕਿਹਾ ਡਾਕਟਰ ਬੀ.ਆਰ.ਅੰਬੇਦਕਰ ਜੀ ਨੇ ਔਰਤ ਸਸ਼ਕਤੀਕਰਣ ਲਈ ਮਹਤੱਵ ਪੂਰਣ ਨਿਭਾਈ ਤੇ ਅਜ ਇਸ  ਇਸ ਦਿਵਸ ਤੇ ਗਰਭਵਤੀ ਮਾਵਾਂ ਨੂੰ ਪੌਸ਼ਣ ਖੁਰਾਕ ਸਬੰਧੀ ਵੀ ਜਾਗਰੂਕ ਕਰਨ ਲਈ ਗੋਦ ਭਰਾਈ ਦੀ ਰਸਮ ਅਦਾ ਕੀਤਾੀ ਜਾ ਰਹੀ ਹੈ।ਉਨਾਂ ਸਮੂਹ ਵਿਅਕਤੀਆਂ ਨੂੰ ਅਗੇ ਆਕੇ ਡਾਕਟਰ ਬੀ.ਆਰ.ਅੰਬੇਦਕਰ ਜੀ ਵਲੋਂ ਵਿਖਾਏ ਰਸਤੇ ਤੇ ਚਲਣ ਦੀ ਲੋੜ ਤੇ ਜ਼ੋਰ ਦਿਤਾ। ਇਸ ਸਮਾਗਮ ਦੌਰਾਨ ਪੰਜਾਬੀ ਯੁਨੀਵਰਸਿਟੀ ਦੇ ਰਾਜਨੀਤਿਕ ਸ਼ਾਸ਼ਤਰ  ਦੇ ਪ੍ਰੋਫੈਸਰ ਤੇ ਉਘੇ ਸਕਾਲਰ ਡਾਕਟਰ ਜਮਸ਼ੀਦ ਅਲੀ ਖਾਨ ਨੇ ਸਮਾਜਿਕ ਨਿਆਂ  ਬਾਰੇ ਚਾਨਣਾ ਪਾਂੳਂਦਿਆਂ ਦਸਿਆ ਕਿ ਸਮਾਜ ਵਿਚ ਜਿਨੀਆਂ ਵੀ ਅਸਮਾਨਤਾਵਾਂ ਹਨ ਨੁੰ ਖਤਮ ਕਰਕੇ ਦਬੇ ਕੁਚਲੇ ਲੋਕਾਂ ਨੂੰ ਨਿਆ ਦਿਵਾਉਣਾ ਹੀ ਸਮਾਜਿਕ ਨਿਆ ਹੈ ।ਸਮਾਜਕ ਅਸਮਾਨਤਵਾਂ ਨੂੰ ਦੂਰ ਕਰਨ ਲਈ ਜੋ ਯੋਗਦਾਨ ਡਾਕਟਰ ਅੰਬੇਦਕਰ ਨੇ ਪਾਇਆ ਉਹ ਹੋਰ ਕਿਸੇ ਨੇ ਨਹੀਂ ।ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਡਾਕਟਰ ਅੰਬੇਦਕਰ ਬਾਰੇ ਕਿਹਾ ਹੈ ਕਿ ਉਹਨਾਂ ਨੂੰ ਕੇਵਲ ਸੰਵਿਧਾਨ ਨਿਰਮਾਤਾ ਵਜੋਂ ਹੀ ਯਾਦ  ਨਹੀਂ ਰਖਿਆ ਜਾਵੇਗਾ ਸਗੌਂ  ਇਕ ਸਮਾਜ ਸੁਧਾਰਕ ਦੇ ਤੌਰ ਤੇ ਵੀ ਯਾਦ ਰਖਿਆ ਜਾਵੇਗਾ ਜਿਨਾਂ ਨੇ ਸਮਾਜ ਦੇ ਦਬੇ ਕੁਚਲੇ ਲੋਕਾਂ ਦੇ ਹਕਾਂ ਲਈ ਲੜਾਈ ਲੜੀ ।ਜੋ ਭੂਮਿਕਾ ਡਾਕਟਰ ਅੰਬੇਦਕਰ ਨੇ ਮਹਿਲਾ ਸਸ਼ਕਤੀ ਕਰਣ ਵਿਚ ਨਿਭਾਂਈ ਉਸ ਨੂੰ ਸਦਾ ਯਾਦ ਰਖਿਆਂ ਜਾਵੇਗਾ ਡਾਕਟਰ ਭੀਮ ਰਾੳ ਅੰਬੇਦਕਰ ਦੀ ਰਹਿਨੁਮਾਈ ਚ ਬਣੀ ਕਮੇਟੀ ਵਲੌਂ ਬੜੀ ਮਿਹਨਤ ਸਦਕਾ ਇਹ ਸਵਿਧਾਨ ਹੌਂਦ ਵਿਚ ਆਇਆ।ਉਨਾਂ ਕਿਹਾ ਕਿ ਔਰਤ ਪ੍ਰਸੂਤਾ ਕਾਨੂੰ ਤੇ ਹਿੰਦੈ ਮੈਰਿਜ ਐਕਟ ਉਨਾਂ ਕਾਰਣ ਹੀ ਹੋਂਦ ਵਿਚ ਆਏ ।

ਇਸ ਮੌਕੇ ਐਡਵੋਕੇਟ ਚਰਨਜੀਤ ਸਿੰਘ ਘਈ ਨੇ ਇਹ ਸਮਾਗਮ ਆਯੋਜਤ ਕਰਨ ਲਈ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ  ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਦਾ ਇਸ ਸੰਵਿਧਾਨ ਨੂੰ ਬਣਾਉਣ ਵਿਚ ਬਹੁਤ ਅਹਿਮ ਰੋਲ ਸੀ ।ਉਨਾਂ ਡਾਕਟਰ ਅੰਬੇਦਕਰ ਬਾਰੇ ਕਿਹਾ ਕਿ ਮਨੁੱਖ ਦਾ ਜੀਵਨ ਲੰਬਾ ਨਹੀਂ ਸਗੋਂ ਮਹਾਨ ਹੋਣਾ ਚਾਹੀਦਾ ਹੈ।ਡਾਕਟਰ ਅੰਬੇਦਕਰ ਜੋ ਕਿ ਪੇਸ਼ੇ ਤੋਂ ਇੱਕ ਵਕੀਲ ਸਨ ਨੇ ਛੋਟੀ ਉਮਰ ਵਿੱਚ ਹੀ ਮਹਾਨ ਪ੍ਰਾਪਤੀਆਂ ਕੀਤੀਆਂ ਸਨ।ਦੇਸ਼ ਦੇ ਸੰਵੀਧਾਨ ਦੀ ਰਚਨਾ ਕਰਨ ਤੋਂ ਇਨ੍ਹਾਂ 17 ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਆਨ ਕੀਤਾ ।ਉਨਾਂ ਕਿਹਾ ਕਿ ਡਾਕਟਰ ਅੰਬੇਦਕਰ ਜੋ ਕਿ ਇੱਕ ਮਹਾਨ ਅਰਥ ਸ਼ਾਸ਼ਤਰੀ ਸਨ। ਉਹ ਆਪਣੇ ਆਪ ਵਿੱਚ ਇਕ ਬਹੁਤ ਵੱਡੀ ਸੰਸਥਾ ਸਨ ਜਿਨ੍ਹਾਂ ਨੇ ਛੋਟੇ ਜੀਵਨ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਉਨ੍ਹਾਂ ਨੇ ਔਰਤਾਂ , ਦਲਿਤਾਂ ਅਤੇ ਪਛੜੇ ਵਰਗ ਦੇ ਲੋਕਾਂ ਦੀ ਅਜ਼ਾਦੀ ਲਈ ਯੋਗਦਾਨ ਪਾਇਆ ਅਤੇ ਇਨ੍ਹਾਂ ਦੀ ਬਦੋਲਤ ਹੀ ਦੁਨੀਆਂ ਦਾ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਹੋਂਦ ਵਿੱਚ ਆਇਆ।ਇਸ ਵਿੱਚ ਕੋਈ ਅਜਿਹਾ ਮੁੱਦਾ ਨਹੀਂ ਜਿਸ ਦਾ ਜ਼ਿਕਰ ਨਾ ਹੋਵੇ ।ਉਨ੍ਹਾਂ ਉਸ ਵੇਲੇ ਉਹ ਸੋਚਿਆ ਜਿਸ ਦੀ ਅੱਜ ਵੀ ਉਨੀਂ ਹੀ ਅਹਿਮੀਅਤ ਹੈ ਜਿਸ ਲਈ ਇਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾੳ ਅੰਬੇਦਕਰ ਜੀ ਵੱਲੋਂ ਦਰਸਾਇਆ ਰਸਤਿਆਂ ਤੇ ਚਲਦੇ ਹੋਏ ਬਰਾਬਰ ਸਮਾਜ ਦੀ ਸਥਾਪਨਾ ਕਰਨ ਵਿੱਚ ਯੋਗਦਾਨ ਪਾਇਆ ਜਾਵੇ ।ਉਨਾਂ ਕਿਹਾ ਕਿ ਅੱਜ ਇਸ ਪਵਿਤਰ ਦਿਵਸ ਮੌਕੇ ਸੱਭ ਨੁੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਉਹ ਤਿਆਰ ਹਨ । ਇਸ ਮੌਕੇ ਸਰਕਾਰੀ ਕਾਲਜ ਦੇ ਪ੍ਰੋਫੈਸਰ ਡਾਕਟਰ ਨਿਰਮਲ ਸਿੰਘ ਬਰਾੜ ਨੇ ਕਿਹਾ ਕਿ ਸੰਵਿਧਾਨ ਦਿਵਸ ਮਨਾਉਣ ਦਾ ਜਿਲਾ ਪਰਸ਼ਾਂਸ਼ਨ ਵਲੋਂ ਕੀਤਾ ਇਹ ਉਪਰਾਲਾ ਬਹੁਤ ਸ਼ਲਾਘਾ ਯੋਗ ਹੈ ।ਉਨਾਂ ਦਸਿਆ ਕਿ ਦੇਸ਼ ਦਾ ਸੰਵਿਧਾਨ ਦੁਨੀਆ ਦੇ ਸਾਰੇ ਸੰਵਿਧਾਨਾ ਤੋਂ ਲੰਬਾ ਹੈ ਜਿਸ ਵਿਚ 398 ਆਰਟੀਕਲ ਹਨ ।

ਇਸ ਸਮਾਗਮ ਦੌਰਾਨ ਸਿਵਲ ਹਸਪਤਾਲ ਤੋਂ ਪਹੁੰਚੇ ਡਾਕਟਰ ਕੰਚਨ ਨੇ ਗਰੱਭ ਅਵਸਥਾ ਦੌਰਾਨ ਪੌਸ਼ਟਿਕ ਖੁਰਾਕ ਸਬੰਧੀ ਚਾਨਣਾ ਪਾਇਆ। ਇਸ ਮੌਕੇ ਸ਼ਾਏ ਪਤਵੰਤੇ ਵਿਅਕਤੀਆਂ ਦਾ ਜ਼ਿਲ੍ਹਾ ਭਲਾਈ ਅਫਸਰ ਸ਼੍ਰੀ ਸੁਖਸਾਗਰ ਸਿੰਘ  ਨੇ ਸਵਾਗਤ ਕੀਤਾ ।ਸਮਾਗਮ ਦੌਰਾਨ ਚਮਕੌਰ ਸਬਿ ਬਲਾਕ ਦੀ ਗ੍ਰਾਮ ਪੰਚਾਇਤ ਮਹਿਤੋਤ ਨੂੰ ਵਧੀੳਾ ਪੰਚਾਇਤ ਵਲੋਂ ਚੁਣੇ ਜਾਣ ਲਈ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨਕੀ ਕੰਪਲੈਕਸ ਵਿਚ ਜਿਲਾ ਪ੍ਰਸ਼ਾਸ਼ਨ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਗਾਏ ਬੁਤ ਤੇ ਫੁਲਮਾਲਾਵਾਂ ਭੇਂਟ ਕੀਤੀਆਂ ਗਈਆਂ । ਇਸ ਸਮਾਗਮ  ਦੋਰਾਂਨ ਹੋਰਨਾ ਤੋ ਇਲਾਵਾ ਸ਼੍ਰੀ ਰਾਜ ਬਚਨ ਸਿੰਘ ਸਿੱਧੂ ਸੀਨੀਅਰ ਪੁਲਿਸ ਕਪਤਾਨ,ਸ਼੍ਰੀਮਤੀ ਨਵਜੋਤ ਕੌਰ ਐਸ.ਡੀ.ਐਮ. ਰੂਪਨਗਰ ,ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ(ਜ), ਸ਼੍ਰੀ ਪਰਮਜੀਤ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਗੁਰਵਿੰਦਰ ਸਿੰਘ ਉਪ  ਪੁਲਿਸ ਕਪਤਾਨ, ਡਾ: ਸਨੇਹ ਲਤਾ ਬਧਵਾਰ ਪ੍ਰਿੰਸੀਪਲ ਸਰਕਾਰੀ ਕਾਲਜ, ਡਾਕਟਰ ਰੀਤਾ ਸਹਾਇਕ ਸਿਵਲ ਸਰਜਨ, ਸ਼੍ਰੀ ਸੁਖਸਾਗਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਐਡਵੋਕੇਟ ਸ਼੍ਰੀ ਚਰਨਜੀਤ ਸਿੰਘ ਘਈ , ਪ੍ਰੋਫੈਸਰ ਜਸਬੀਰ ਕੌਰ,ਸ਼੍ਰੀ ਦਿਮਨੇਸ਼ ਕੁਮਾਰ ਤੇ  ਸ਼੍ਰੀ ਹਿੰਮਤ ਸਿੰਘ ਹੁੰਦਲ (ਦੋਵੇਂ ਜਿਲ੍ਹਾ ਸਿਖਿਆ ਅਫਸਰ) ,ਪ੍ਰੋਫੈਸਰ ਜਸਬੀਰ ਕੌਰ , ਪ੍ਰੋਫੈਸਰ ਜਤਿੰਦਰ ਗਿਲ., ਪ੍ਰੋਫੈਸਰ ਬੀ.ਐਸ.ਸਤਿਆਲ,ਸ਼੍ਰੀ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ,ਸ਼੍ਰੀ ਰਾਜ ਕੁਮਾਰ ਆਬਕਾਰੀ ਤੇ ਕਰ ਨਿੱਰੀਖਕ, ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਜ਼ਿਲ੍ਹਾ ਰੈਡਕਰਾਸ ,ਸ਼੍ਰੀ ਈਸ਼ਵਰ ਸਿੰਘ ਤਿਆਗੀ,ਡਾਕਟਰ ਭੀਮ ਸੇਨ ,ਡਾਕਟਰ ਅਨਿਲ ਮਨਚੰਦਾ,ਡਾਕਟਰ ਕੁਲਦੀਪ ਸਿੰਘ ,ਸ਼੍ਰੀ ਨਵਤੇਜ ਸਿੰਘ ਚੀਮਾ ਸ਼੍ਰੀ ਨਵਦੀਪ ਸਿੰਘ ਤਹਿਸੀਲ ਭਲਾਈ ਅਫਸਰ ,ਸ਼ਰੀ ਹਰਜੀਤ ਸਿੰਘ ਐਸ.ਡੀ.ੳ, ਜਨ ਸਿਹਤ,ਲਾਇਨ ਕਲਬ ਦੇ ਪ੍ਰਧਾਨ ਸ਼੍ਰੀ ਰਾਜੇਸ਼ ਵਾਸੂਦੇਵਾ  ਅਤੇ ਹੋਰ ਸ਼ਖਸ਼ੀਅਤਾਂ ਹਾਜਰ ਸਨ ।

 

Tags: DC ROPAR , SSP Mohali ROPAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD