Tuesday, 14 May 2024

 

 

ਖ਼ਾਸ ਖਬਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ ਮੋਹਕਮਪੁਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਜਨਰਲ ਅਬਜਰਵਰ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਹੋਈ ਰੈਂਡੇਮਾਈਜੇਸ਼ਨ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

 

ਫੇਜ 3 ਬੀ 2 ਵਿਚ ਰੇਹੜੀ ਮਾਫੀਆ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਵੇ : ਜੇ ਪੀ ਸਿੰਘ

ਐਸ ਐਸ ਪੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਕੀਤੀ ਮੰਗ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 13 Mar 2018

ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3 ਬੀ 2 ਦੇ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਐਸ ਐਸ ਪੀ ਮੁਹਾਲੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿਚ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਅਤੇ ਨਜਾਇਜ ਲਗਦੀਆਂ ਰੇਹੜੀਆਂ ਨੂੰ ਪੱਕੇ ਤੌਰ ਤੇ ਹਟਾਇਆ ਜਾਵੇ|ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ  ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਇਸ ਮਾਰਕੀਟ ਵਿਚੋਂ ਨਜਾਇਜ ਰੇਹੜੀਆਂ ਫੜੀਆਂ ਨੂੰ ਹਟਾਉਣ ਦੀ ਮੁਹਿੰਮ ਚਲਾ ਈ ਹੋਈ ਹੈ, ਜਿਸ ਕਰਕੇ ਇਥੇ ਲੱਗਦੀਆਂ ਰੇਹੜੀਆਂ ਫੜੀਆਂ ਲਾਉਣ ਵਾਲਿਆਂ ਨੂੰ ਇਥੋ ਹਟਾਉਣ ਲਈ ਕਿਹਾ ਜਾ ਰਿਹਾ ਹੈ| ਉਹਨਾਂ ਕਿਹਾ ਕਿ  ਇਸਦੇ ਬਾਵਜੂਦ ਕੁਝ ਰੇਹੜੀ ਫੜੀਆਂ ਵਾਲੇ ਧੱਕੇ ਨਾਲ ਹੀ ਆਪਣੀਆਂ ਰੇਹੜੀਆਂ ਫੜੀਆਂ ਲਾ ਰਹੇ ਹਨ ਅਤੇ ਇਹਨਾਂ ਨੇ ਆਪਣੇ ਨਾਲ ਗੁੰਡੇ ਵੀ ਰਖੇ ਹੋਏ ਹਨ ਜੋ ਕਿ ਇਹਨਾਂ ਰੇਹੜੀਆਂ ਫੜੀਆਂ ਲਗਾਉਣ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਨੁੰ ਡਰਾਉਂਦੇ ਧਮਕਾਉਂਦੇ ਹਨ|ਉਹਨਾਂ ਕਿਹਾ ਕਿ ਬੀਤੀ ਰਾਤ ਵੀ ਇਸ ਮਾਰਕੀਟ ਦੇ ਪਿਛਲੇ ਪਾਸੇ ਇਕ ਰੇਹੜੀ ਵਾਲੇ ਵਲੋਂ ਖਾਣ ਪੀਣ ਦੇ ਸਾਮਾਨ ਦੀ ਰੇਹੜੀ ਜਬਰਦਸਤੀ ਲਗਾ ਲਈ ਗਈ| ਇਸ ਰੇਹੜੀ ਵਾਲੇ ਦੇ ਨਾਲ ਹੀ ਉਸ ਸਮੇਂ ਵੱਖ ਵੱਖ ਵਾਹਨਾਂ ਵਿਚ ਆਏ 25-30 ਗੁੰਡਾ ਅਨਸਰ ਵੀ ਸਨ ਜਿਹਨਾਂ ਕੋਲ ਡਾਗਾਂ ਅਤੇ ਲੋਹੇ ਦੀਆਂ ਰਾਡਾਂ ਸਨ| ਇਹਨਾ ਵਿਅਕਤੀਆਂ ਨੇ ਧੱਕੇ ਨਾਲ ਰੇਹੜੀ ਲਗਾ ਕੇ ਲਲਕਾਰੇ ਮਾਰ ਕੇ ਦੁਕਾਨਦਾਰਾਂ ਨੂੰ ਡਰਾਉਣਾ ਸ਼ੁਰੂ ਕਰ ਦਿਤਾ| ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਇਥੇ ਰੇਹੜੀ ਲਗਾਉਣ ਤੋਂ ਰੋਕਿਆ ਤਾਂ ਇਹ ਰੇਹੜੀ ਵਾਲਾ ਅਤੇ ਇਸਦੇ ਸਾਥੀ ਦੁਕਾਨਦਾਰਾਂ ਨਾਲ ਝਗੜਾ ਕਰਨ ਲੱਗੇ ਅਤੇ ਧਮਕੀਆਂ ਦੇਣ ਲੱਗੇ ਕਿ ਹੁਣ ਤਾਂ ਪੰਜਾਬ ਵਿਚ ਉਹਨਾਂ ਦੀ ਸਰਕਾਰ ਹੈ ਅਤੇ ਉਹਨਾਂ ਨੂੰ ਕੋਈ ਵੀ ਰੇਹੜੀ ਲਗਾਉਣ ਤੋਂ ਰੋਕ ਨਹੀਂ ਸਕਦਾ , ਉਹਨਾਂ ਨੇ ਸਰਕਾਰੀ ਥਾਂ ਉਪਰ ਰੇਹੜੀ ਲਗਾਈ ਹੋਈ ਹੈ|ਉਹਨਾਂ ਕਿਹਾ ਕਿ ਹਾਲਾਤ ਬੇਕਾਬੂ ਹੁੰਦੇ ਵੇਖ ਕੇ ਉਹਨਾਂ ਨੇ ਮੌਕੇ ਉਪਰ ਹੀ ਡੀ ਐਸ ਪੀ ਆਲਮਜੀਤ ਨੂੰ ਇਸਦੀ ਇਤਲਾਹ ਦਿਤੀ ਅਤੇ ਪੁਲੀਸ ਨੇ ਮੌਕੇ ਉਪਰ ਆ ਕੇ ਸਥਿਤੀ ਕੰਟਰੋਲ ਕੀਤੀ| ਦੁਕਾਨਦਾਰਾਂ ਦੇ ਵਿਰੋਧ ਕਾਰਨ ਇਹ ਰੇਹੜੀ ਵਾਲਾ ਇਥੋ ਤਾਂ ਸਮਾਨ  ਚੁਕ ਕੇ ਲੈ ਗਿਆ ਪਰ ਮਾਰਕੀਟ ਦੇ ਦੂਜੇ ਕਿਨਾਰੇ ਉਪਰ ਜਾ ਕੇ ਮੁੜ ਰੇਹੜੀ ਫੜੀ ਲਾ ਲਈ|ਇਸ ਮੌਕੇ ਆਏ  ਪੁਲੀਸ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਹਟਾਉਣਾ ਪੁਲੀਸ ਦਾ ਕੰਮ ਨਹੀਂ ਸਗੋਂ ਨਗਰ ਨਿਗਮ ਦਾ ਕੰਮ ਹੈ| 

ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਨਜਾਇਜ ਰੇਹੜੀਆਂ ਫੜੀਆਂ ਨੂੰ  ਹਟਾਉਣ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਇਹਨਾਂ ਦੇ ਪਾਲੇ ਹੋਏ ਗੁੰਡਿਆਂ ਕਾਰਨ ਅਮਨ ਕਾਨੂੰਨ ਦੀ ਪੈਦਾ ਹੁੰਦੀ ਗੰਭੀਰ ਸਥਿਤੀ ਨੂੰ ਕੰਟਰੋਲ ਕਰਨਾ ਤੇ ਲੋਕਾਂ ਦੀ ਸੁਰਖਿਆ ਕਰਨੀ ਤਾਂ ਪੁਲੀਸ ਦਾ ਹੀ ਕੰਮ ਹੈ|ਉਹਨਾ ਕਿਹਾ ਕਿ ਅਸਲ ਵਿਚ ਇਹ ਪੂਰਾ ਰੇਹੜੀ ਮਾਫੀਆ ਹੈ, ਜਿਹਨਾਂ ਨੇ ਆਪਣੇ ਗੁੰਡੇ ਵੀ ਪਾਲੇ ਹੋਏ ਹਨ| ਇਹਨਾ ਨੇ ਹਰ ਮਾਰਕੀਟ ਵਿਚ ਹੀ ਕਈ ਕਈ ਰੇਹੜੀਆਂ ਲਾਕੇ ਉਥੇ ਦਿਹਾੜੀ ਉਪਰ ਬੰਦੇ ਰਖੇ ਹੋਏ ਹਨ| ਇਹਨਾਂ ਰੇਹੜੀਆਂ ਉਪਰ ਖਾਣ ਪੀਣ ਦੀਆਂ ਚੀਜਾਂ ਦੇ ਬਹਾਨੇ ਨਸ਼ੀਲੇ ਪਦਾਰਥਾਂ ਦੀ ਵੀ ਵਿਕਰੀ ਕੀਤੀ ਜਾਂਦੀ ਹੈ| ਇਸਤੋਂ ਇਲਾਵਾ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਹਰ ਸਮੇਂ ਹੀ ਵਿਹੜਲ ਕਿਸਮ ਦੇ ਵਿਅਕਤੀ ਬੈਠੇ ਰਹਿੰਦੇ ਹਨ ਜੋ ਕਿ ਇਲਾਕੇ ਦੀ ਪੂਰੀ ਰੇਕੀ ਕਰਨ ਦੇ ਨਾਲ ਹੀ ਕਈ ਕਿਸਮ ਦੀਆਂ ਯੋਜਨਾਵਾਂ ਵੀ ਬਣਾਉਂਦੇ ਰਹਿੰਦੇ ਹਨ ਜਿਸ ਕਾਰਨ ਇਸ ਇਲਾਕੇ ਵਿਚ ਅਪਰਾਧਾਂ ਦੀ ਗਿਣਤੀ ਬਹੁਤ ਵੱਧ ਗਈ ਹੈ| ਇਸ ਤੋਂ ਇਲਾਵਾ ਇਹਨਾਂ ਰੇਹੜੀਆਂ ਫੜੀਆਂ ਕੋਲ ਬੈਠੇ ਵਿਹਲੜ ਕਿਸਮ ਦੇ ਵਿਅਕਤੀ ਲੜਕੀਆਂ ਨਾਲ ਵੀ ਛੇੜਖਾਨੀ ਕਰਦੇ ਹਨ ਜੇ ਇਹਨਾ ਵਿਅਕਤੀਆਂ ਨੂੰ ਕੋਈ ਦੁਕਾਨਦਾਰ ਰੋਕਦਾ ਹੈ ਤਾਂ ਇਹ ਵਿਅਕਤੀ ਝਗੜਾ ਕਰਦੇ ਹਨ| ਇਹਨਾਂ ਵਿਹਲੜ ਤੇ ਝਗੜਾਲੂ ਵਿਅਕਤੀਆਂ ਖਿਲਾਫ ਮਟੌਰ ਥਾਣੇ ਵਿਚ ਮਾਮਲਾ ਵੀ ਦਰਜ ਹੋ ਚੁਕਿਆ ਹੈ, ਇਸਦੇ ਬਾਵਜੂਦ ਇਹ ਵਿਅਕਤੀ ਇਹਨਾਂ ਰੇਹੜੀਆਂ ਫੜੀਆਂ ਕੋਲ ਆ ਕੇ ਸਾਰਾ ਦਿਨ ਵਿਹਲੇ ਬੈਠੇ ਹਨ | ਇਸ ਤੋਂ ਇਲਾਵਾ ਇਹਨਾਂ ਵਿਅਕਤੀਆਂ ਖਿਲਾਫ ਕਈ ਵਾਰ ਪੁਲੀਸ ਕੋਲ ਸਿਕਾਇਤਾ ਦਰਜ ਕਰਵਾਈਆਂ ਜਾ ਚੁਕੀਆਂ ਹਨ ਅਤੇ ਪੁਲੀਸ ਦੇ ਸੀਨੀਅਰ ਅਫਸਰਾਂ ਨੂੰ ਵੀ ਸਮੇਂ ਸਮੇਂ ਉਪਰ ਇਹਨਾ ਦੀ ਜਾਣਕਾਰੀ ਦਿਤੀ ਜਾਂਦੀ ਹੈ ਪਰ ਫਿਰ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ|ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੀ ਰਾਜਸੀ ਆਗੂਆਂ ਤਕ ਵੀ ਪਹੁੰਚ ਹੈ ਅਤੇ ਇਹ ਕਿਸੇ ਨਾ ਕਿਸੇ ਰਾਜਸੀ ਆਗੂ ਦਾ ਨਾਮ ਲੈ ਕੇ ਦੁਕਾਨਦਾਰਾਂ ਨੂੰ ਧਮਕਾਉਂਦੇ ਰਹਿੰਦੇ ਹਨ| ਉਹਨਾਂ  ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਬਹਿੰਦੇ ਵਿਅਕਤੀ ਕਿਸੇ ਹੋਰ ਸੂਬੇ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਕੇ ਇਥੇ   ਆਪਣੀ ਠਹਿਰ ਬਣਾਂ ਕੇ ਬੈਠੇ ਹੋਣ ਅਤੇ ਇਸ ਇਲਾਕੇ ਵਿਚ ਵੀ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾਉਂਦੇ ਜਾਪਦੇ ਹਨ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਨੌਜਵਾਨ ਮੁੰਡੇ ਵੀ ਆਉਂਦੇ ਹਨ ਜੋ ਕਿ ਬੀੜੀ ਸਿਗਰਟ ਪੀਂਦੇ ਸਮੇਂ ਕੋਈ ਨਸ਼ੀਲਾ ਪਦਾਰਥ ਬੀੜੀ ਸਿਗਰਟ ਵਿਚ ਪਾ ਕੇ ਪੀਂਦੇ ਹਨ| ਇਸ ਤਰਾਂ ਇਹ ਰੇਹੜੀਆਂ ਫੜੀਆਂ ਵਾਲੇ ਨਸ਼ੇ ਦੇ ਵਪਾਰੀ ਵੀ ਬਣੇ ਹੋਏੋ ਹਨ|  

ਉਹਨਾਂ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਦੇਖ ਲੈਣ ਅਤੇ ਹੋਰ ਕਈ ਤਰਾਂ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ| ਜਿਸ ਕਾਰਨ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੀ ਗੁੰਡਾਗਰਦੀ ਕਾਰਨ ਆਮ ਲੋਕ ਆਪਣੇ ਪਰਿਵਾਰਾਂ ਸਮੇਤ ਇਸ ਮਾਰਕੀਟ ਵਿਚ ਆਂਉਣ ਤੋਂ ਗੁਰੇਜ ਕਰਨ ਲੱਗ ਪਏ ਹਨ| ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਫੇਲ ਹੋ ਰਿਹਾ ਹੈ| ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਕਾਰਨ ਇਸ ਮਾਰਕੀਟ ਵਿਚ ਕਈ ਦੁਕਾਨਾਂ ਦਾ ਬੰਦ ਹੋ ਚੁਕੀਆਂ ਹਨ ਅਤੇ ਕਈ ਬੰਦ ਹੋਣ ਕਿਨਾਰੇ ਹਨ| ਇਹਨਾਂ ਰੇਹੜੀਆਂ ਫੜੀਆਂ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਕਿਰਾਇਆ ਨਿਕਾਲਣਾ ਵੀ ਮੁਸਕਿਲ ਹੋ ਗਿਆ ਹੈ| ਉਹਨਾਂ ਕਿਹਾ ਕਿ ਇਹ ਮਾਰਕੀਟ ਨੌਜਵਾਨਾਂ ਦਾ ਗੇੜੀ ਰੂਟ ਵੀ ਬਣ ਗਈ ਹੈ ਅਤੇ ਹ ਰ ਸਮੇਂ ਹੀ ਇਸ ਮਾਰਕੀਟ ਵਿਚ ਵੱਖ ਵੱਖ ਵਾਹਨਾਂ ਵਿਚ ਘੁੰਮ ਰਹੇ ਮੁੰਡੇ ਕੁੜੀਆਂ ਵੇਖੇ ਜਾ ਸਕਦੇ ਹਨ, ਜੋ ਕਿ ਅਕਸਰ ਹੀ ਦੁਕਾਨਦਾਰਾਂ ਨਾਲ ਝਗੜਾ ਵੀ ਕਰ ਲਂਦੇ ਹਨ| ਉਹਨਾਂ ਨਗਰ ਨਿਗਮ ਦੇ ਕਮਿਸ਼ਨਰ  ਅਤੇ ਐਸ ਐਸ ਪੀ ਮੁਹਾਲੀ ਤੋਂ ਮੰਗ ਕੀਤੀ ਕਿ ਇਸ ਮਾਰਕੀਟ ਵਿਚ ਲੱਗਦੀਆਂ ਨਜਾਇਜ ਰੇਹੜੀਆਂ ਫੜੀਆਂ ਨੂੰ ਪੱਕੇ ਤੌਰ ਉਪਰ ਬੰਦ ਕਰਵਾਇਆ ਜਾਵੇ ਅਤੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਅਤੇ ਇਸ ਮਾਰਕੀਟ ਵਿਚ ਅਮਨ ਕਾਨੂੰਨ ਦੀ ਸਥਿਤੀ ਠੀਕ ਰੱਖਣ ਲਈ ਪੁਲੀਸ ਦੀ ਗਸਤ ਵਧਾਈ ਜਾਵੇ| ਦੁਕਾਨਦਾਰਾਂ ਨੂੰ ਧਮਕੀਆਂ ਦੇਣ ਵਾਲੇ ਅਤੇ  ਮਾਰਕੀਟ ਵਿਚ ਕੁਰਸੀਆਂ ਡਾਹ ਕੇ ਸਾਰਾ ਦਿਨ ਵਿਹਲੇ ਬੈਠਣ ਵਾਲੇ ਗੁੰਡਾ ਟਾਇਪ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ| ਇਸ ਮੌਕੇ ਐਸੋਸੀਏਸਨ ਦੇ ਮੈਂਬਰ ਵਰਿੰਦਰ ਸਿੰਘ, ਜਗਦੀਸ਼ ਕੁਮਾਰ, ਵਰੁਣ ਗੁਪਤਾ, ਅਸ਼ੌਕ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ|

 

Tags: Jatinder Pal Singh JP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD