Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਗਿਆਨ ਜੋਤੀ ਵੱਲੋਂ ਉੱਦਮੀਆਂ ਦਾ ਆਰਥਿਕਤਾ ਤੇ ਪ੍ਰਭਾਵ ਵਿਸ਼ੇ 12ਵੀਂ ਇੰਟਰਨੈਸ਼ਨਲ ਕਾਨਫ਼ਰੰਸ ਦਾ ਕੀਤਾ ਆਯੋਜਨ

ਭਾਰਤ ਦੀਆਂ ਕੰਪਨੀਆਂ ਅੱਜ ਯੂ ਕੇ ਵਿਚ ਨਿਵੇਸ਼ ਕਰ ਰਹੀਆਂ ਹਨ¸ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ

Web Admin

Web Admin

5 Dariya News

ਚੰਡੀਗੜ੍ਹ , 05 Mar 2018

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਹਯਾਤ ਰੀਜੈਸੀ ਚੰਡੀਗੜ੍ਹ ਵਿਖੇ ਇਕ ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।  ਉੱਦਮੀਆਂ ਦੇ ਨਿਵੇਸ਼ ਨਾਲ ਕਿਸੇ ਦੇਸ਼ ਤੇ ਪੈਣ ਵਾਲੇ ਪ੍ਰਭਾਵਾਂ ਵਿਸ਼ੇ ਤੇ ਰੱਖੀ ਇਕ ਅੰਤਰ ਰਾਸ਼ਟਰੀ ਕਾਨਫ਼ਰੰਸ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਅਯਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜਦ ਕਿ ਸਮਾਗਮ ਦੀ ਪ੍ਰਧਾਨਗੀ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ. ਐੱਸ. ਬੇਦੀ ਵੱਲੋਂ ਕੀਤੀ ਗਈ। ਇਸ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਖ਼ਾਸ ਸ਼ਖ਼ਸੀਅਤਾਂ ਵਿਚ ਸਮਾਰਟ ਡਾਟਾ ਐਂਟਰਪਰਾਈਜ਼ ਦੇ ਡਾਇਰੈਕਟਰ ਅਤੇ ਸੀ ਈ ਉ  ਅਜੈ ਤਿਵਾੜੀ, ਕਮਲ ਤਲਵਾਰ, ਟੀ ਟੀ ਸਲਾਹਕਾਰ, ਵਿਵੇਕ ਪਾਲ ਐਮ ਡੀ  ਗੈਟਸੀ ਕੰਸਲਟੈਂਸੀ ਸਮੇਤ ਹੋਰ ਕਈ ਮਾਹਿਰਾਂ ਨੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਨਫ਼ਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਐਂਡਰਿਊ ਅਯਰੇ  ਚੇਅਰਮੈਨ ਜੇ. ਐੱਸ. ਬੇਦੀ ਵੱਲੋਂ ਸਾਂਝੇ ਰੂਪ ਵਿਚ ਦੀਪ ਜਲਾ ਕੇ ਮਾਂ ਸਰਸਵਤੀ ਦਾ ਅਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਦੋ ਸੈਸ਼ਨਾਂ ਵਿਚ ਰੱਖੇ ਗਏ ਇਸ ਕੌਮਾਂਤਰੀ ਸੰਮੇਲਨ ਵਿਚ ਕੁੱਲ 50 ਪੇਪਰ ਪੇਸ਼ ਕੀਤੇ ਗਏ।ਮੁੱਖ ਮਹਿਮਾਨ ਐਂਡਰਿਊ ਅਯਰੇ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੀਨਤਾ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਲੈ ਕੇ ਆਉਂਦੀ।  ਬਲਕਿ ਨਾਗਰਿਕ ਦੇ ਜੀਵਨ ਪੱਧਰ ਨੂੰ ਉੱਪਰ ਚੁੱਕ ਕੇ ਬਿਹਤਰ ਬਣਾਉਣ ਦੇ ਨਾਲ-ਨਾਲ ਇਕ ਖ਼ੁਸ਼ਹਾਲ ਸਮਾਜ ਲਈ ਬਿਹਤਰ ਹਾਲਤਾਂ ਨੂੰ ਵੀ ਯਕੀਨੀ ਬਣਾਉਂਦੀ ਹੈ। 

ਚੇਅਰਮੈਨ ਗਿਆਨ ਜੋਤੀ ਗਰੁੱਪ ਜੇ. ਐੱਸ. ਬੇਦੀ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਦੇਸ਼ ਵਿਚ  ਉਦਯੋਗਿਕ ਉਦਮ ਰੁਜ਼ਗਾਰ ਵਧਾਉਣ ਦੇ ਨਾਲ ਨਾਲ  ਵੱਧ ਆਮਦਨੀ ਅਤੇ  ਆਮਦਨ ਟੈਕਸ ਨੂੰ ਵਧਾ ਕੇ ਸਰਕਾਰੀ ਖਰਚੇ ਦੇ ਰੂਪ ਵਿਚ ਕੌਮੀ ਆਮਦਨੀ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹਨ ਇਹ ਇਕਠਾ ਕੀਤਾ ਗਿਆ ਮਾਲੀਆ ਸਰਕਾਰ ਵੱਲੋਂ ਦੂਜੇ ਸੰਘਰਸ਼ਸ਼ੀਲ ਖੇਤਰਾਂ ਅਤੇ ਮਨੁੱਖੀ ਪੂੰਜੀ ਵਿਚ ਨਿਵੇਸ਼ ਕਰਨ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਸੋਚਣ ਅਤੇ ਲਾਗੂ ਕਰਨ ਲਈ ਮਦਦ ਕਰਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਨੌਕਰੀ ਲੈਣ ਦੀ ਥਾਂ ਨੌਕਰੀ ਦੇਣ ਵਾਲੇ ਵਿਅਕਤੀ ਬਣਨ ਲਈ ਪ੍ਰੇਰਿਤ ਕਰਦੇ ਹਾਂ ਅਤੇ ਇਸ ਤੋਂ ਪਹਿਲਾ ਵੀ ਸਾਡੇ ਬਹੁਤ ਸਾਰੇ ਵਿਦਿਆਰਥੀ ਬਿਜ਼ਨਸ ਕਮਿਊਨਿਟੀ ਵਿਚ ਇੰਸਟੀਚਿਊਟ ਦਾ ਨਾਮ ਰੌਸ਼ਨ ਕਰ ਰਹੇ ਹਨ।ਇਸ ਦੌਰਾਨ ਸਮਾਰਟ ਡਾਟਾ ਇੰਟਰਪ੍ਰਾਈਜ਼ਰ ਦੇ ਸੀ. ਈ. ਓ. ਅਜੈ ਤਿਵਾੜੀ ਨੇ ਕਿਹਾ ਕਿ ਨਵੇਂ ਉਦਯੋਗਪਤੀਆਂ ਦੇ ਮੌਜੂਦਾ ਘਰੇਲੂ ਮਾਰਕੀਟਾਂ ਵਿਚ ਚੋਣ ਸ਼ਾਮਿਲ ਹੋਣ ਕਾਰਨ ਆਰਥਿਕਤਾ 'ਤੇ ਉਦਯੋਗਪਤੀਆਂ ਦੇ ਪ੍ਰਭਾਵ ਵੱਧ ਰਹੇ ਹਨ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ  ਨੇ ਹਾਜ਼ਰ ਮਹਿਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਰਾਸ਼ਟਰੀ ਕਾਨਫ਼ਰੰਸ ਦੇ ਆਯੋਜਨ ਦਾ ਮੁੱਖ ਮੰਤਵ ਸਿੱਖਿਆਂ ਸ਼ਾਸਤਰੀਆਂ ਸਮੇਂ ਦੇ ਹਾਣੀ ਬਣਾਉਦੇਂ ਨਵੇਕਲੀ ਜਾਣਕਾਰੀ ਸਾਂਝੀ ਕਰਨਾ ਸੀ ਜੋ ਕਿ ਪੂਰੀ ਤਰਾਂ ਸਫਲ ਰਹੀ। ਅਖੀਰ ਵਿਚ ਖੋਜ ਪੇਪਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਨੂੰ ਸੈਟੀਫੀਕੇਟ ਵੀ ਪ੍ਰਦਾਨ ਕੀਤੇ ਗਏ।

 

Tags: Gian Jyoti Institute

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD