ਬੰਗਲਾਦੇਸ਼ ਸਿਵਲ ਸਰਵਿਸਿਜ ਅਧਿਕਾਰੀਆਂ ਦੇ 35 ਮੈਂਬਰੀ ਡੈਲੀਗੇਸ਼ਨ ਵਲੋਂ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਰੋਡਮਾਜਰਾ ਦਾ ਦੌਰਾ ਕੀਤਾ ਗਿਆ ।ਇਸ ਮੌਕੇ ਇਸ ਡੈਲੀਗੇਸ਼ਨ ਨਾਲ ਨੈਸ਼ਨਲ ਸੈਂਟਰ ਫਾਰ ਗੁਡ ਗਵਰਨੈਸ ਦੇ ਕੋਰਸ ਕੁਆਰਡੀਨੇਟਰ ਡਾ: ਏ.ਪੀ.ਸਿੰਘ , ਐਸੋਸੀਏਟ ਕੋਰਸ ਕੁਆਰਡੀਨੇਟਰ ਡਾ: ਐਮ.ਕੇ.ਭੰਡਾਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ , ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਨਾਇਬ ਤਹਿਸੀਲਦਾਰ ਸ਼੍ਰੀ ਸਤਵਿੰਦਰਪਾਲ ਸਿੰਘ ਰਾਣੀਕੇ, ਸ਼੍ਰੀ ਗੁਰਨੇਤਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ , ਸ਼੍ਰੀ ਗਣੇਸ਼ ਕੁਮਾਰ ਏ.ਪੀ.ਓੁ. ਨਰੇਗਾ, ਸਰਪੰਚ ਮਨਜੀਤ ਕੌਰ ਬਾਜਵਾ , ਕਲੱਬ ਪ੍ਰਧਾਨ ਸ਼੍ਰੀ ਦਵਿੰਦਰ ਸਿੰਘ ਬਾਜਵਾ, ਕਲੱਬ ਦੇ ਮੁੱਖ ਸਲਾਹਕਾਰ ਸ਼੍ਰੀ ਨਰਿੰਦਰ ਸਿੰਘ ਕੰਗ ਅਤੇ ਵੱਡੀ ਗਿਣਤੀ ਵਿਚ ਵਖ ਵਖ ਪਿੰਡਾਂ ਦੇ ਸਰਪੰਚ ਤੇ ਪੰਚ ਹਾਜਰ ਸਨ। ਇਸ ਮੌਕੇ ਸ਼੍ਰੀ ਬਾਜਵਾ ਨੇ ਪਿੰਡ ਵਿਚ ਚਲ ਰਹੇ ਵਿਕਾਸ ਗਤੀਵਿਧੀਆਂ ਬਾਰੇ ਇਸ ਵਫਦ ਨੂੰ ਜਾਣਕਾਰੀ ਦਿਤੀ ਅਤੇ ਪਿੰਡ ਦੀ ਪੰਚਾਇਤੀ ਮੈਂਬਰਾਂ ਦੀ ਚੋਣ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮੁਹਈਆ ਕਰਵਾਈ।ਉਨਾਂ ਇਸ ਵਫਦ ਨੂੰ ਪਿੰਡ ਵਿਚ 12 ਅਤੇ 13 ਫਰਵਰੀ ਨੂੰ ਹੋਣ ਵਾਲੇ ਅੰਦਰਰਾਸ਼ਟਰੀ ਖੇਡ ਮੇਲੇ ਵਿਚ ਸ਼ਾਮਿਲ ਹੋਣ ਲਈ ਵੀ ਬੇਨਤੀ ਕੀਤੀ।
ਸ਼੍ਰੀ ਬਾਜਵਾ ਨੇ ਦਸਿਆ ਕਿ ਇਸ ਪਿੰਡ ਨੂੰ ਭਾਰਤ ਸਰਕਾਰ ਵਲੋਂ ਨਿਰਮਲ ਗ੍ਰਾਮ ਪੁਰਸਕਾਰ ਮਿਲ ਚੁਕਿਆ ਹੈ ਅਤੇ ਪਿੰਡ ਦਾ ਬਾਬਾ ਗਾਜੀਦਾਸ ਕਲੱਬ ਖੇਡਾਂ , ਵਾਤਾਵਰਨ , ਖੁਨਦਾਨ - ਫਰੀ ਮੈਡੀਕਲ ਕੈਂਪ ਅਤੇ ਹੋਰ ਸਮਾਜ ਸੇਵੀ ਗਤੀਵਿਦੀਆਂ ਵਿਚ ਅੱਗੇ ਹੋ ਕੇ ਕੰਮ ਕਰਦਾ ਹੈ। ਇਸ ਮੌਕੇ ਕਲਬ ਦੇ ਮੁੱਖ ਸਲਾਹਕਾਰ ਸ਼੍ਰੀ ਨਰਿੰਦਰ ਸਿੰਘ ਕੰਗ ਨੇ ਇਸ ਵਫਦ ਦਾ ਪਿੰਡ ਵਿਚ ਆਉਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਇਸ ਵਫਦ ਦੇ ਸ਼੍ਰੀ ਜੀ.ਐਮ.ਸਰਫਰਾਜ ਯੂ.ਐਨ.ਓੁ. (ਐਸ.ਡੀ.ਐਮ) ਨੂੰ ਪਿੰਡ ਵਲੋਂ ਕੀਤੀ ਖਾਤਰਦਾਰੀ ਦੀ ਬਹੁਤ ਸ਼ਲਾਘਾ ਕੀਤੀ। ਉਨਾ ਪਿੰਡ ਵਾਸੀਆਂ ਵਲੋਂ ਬਣਾਈ ਲੱਸੀ ਪੀਣ ਅਤੇ ਹਲਵਾ ਖਾਣ ਉਪਰੰਤ ਇਹ ਵੀ ਕਿਹਾ ਕਿ ਇੰਝ ਜਾਪਦਾ ਹੈ ਕਿ ਪੰਜਾਬ ਦਾ ਸਭ ਤੋਂ ਵਧੀਆ ਖਾਣਾ ਹਲਵਾ ਅਤੇ ਲੱਸੀ ਹੈ। ਉਨਾ ਇਹ ਵੀ ਕਿਹਾ ਕਿ ਇਸ ਪਿੰਡ ਵਿਚ ਆਉਣਾ ਉਨਾ ਲਈ ਇਕ ਬਹੁਤ ਹੀ ਚੰਗਾ ਤਜਰਬਾ ਰਿਹਾ ਹੈ ਅਤੇ ਉਹ ਮੁੜ ਇਸ ਪਿੰਡ ਵਿਚ ਆਉਣਾ ਪਸੰਦ ਕਰਨਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਸਰਬਜੀਤ ਕੋਰ ਚੱਕਲਾਂ, ਸਰਪੰਚ ਕੁਲਦੀਪ ਕੋਰ ਖਾਬੜਾਂ, ਸਰਪੰਚ ਮੇਹਰ ਸਿੰਘ-ਭਗਵੰਤਪੋਰ,ਗੁਰਦੇਵ ਸਿੰਘ ਅਟਵਾਲ ਕੈਨੇਡਾ,ਐਸ.ਐਚ,ੳ ਗੁਰਦੀਪ ਸਿੰਘ, ,ਨੰਬਰਦਾਰ ਓਮਰਾੳ ਸਿੰਘ ,ਚੇਅਰਮੇਨ ਨਰਿੰਦਰ ਮਾਵੀ , ਦਿਲਬਾਗ ਸਿੰਘ , ਜੈ ਸਿੰਘ ਚੱਕਲ ,ਮੇਜਰ ਸਿੰਘ, ਬਲਦੇਵ ਸਿੰਘ ,ਪ੍ਰੀਤਮ ਸਿੰਘ ਅਤੇ ਮਨਮੌਹਨ ਸਿੰਘ ਸਾਰੇ ਪੰਚਾਇਤ ਮੈਬਰ,ਮਨਮੋਹਨ ਮਾਵੀ,ਬਿੱਟੂ ਬਾਜਵਾ,ਜਤਿੰਦਰ ਹੈਰੀ,ਹਰਿੰਦਰ ਸਿੰਘ, ਅਤੇ ਇਲਾਕਾ ਨਿਵਾਸੀ ਹਾਜਰ ਸਨ ।