ਇਥੇ ਅੱਜ ਸਵੇਰੇ ਕਰੀਬ 5.30 ਵਜੇ ਜੀਟੀ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਦੀ ਮੱਝ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜੀਟੀ ਰੋਡ 'ਤੇ ਸਥਿਤ ਕੋਕਾ ਕੋਲਾ ਫੈਕਟਰੀ ਦੇ ਸਾਹਮਣੇ ਜਲੰਧਰ ਵਲੋਂ ਆ ਰਹੇ ਮੋਟਰ ਸਾਈਕਲ ਸਵਾਰ ਦੇ ਸਾਹਮਣੇ ਅਚਾਨਕ ਉਥੇ ਰਹਿੰਦੇ ਗੁਜਰਾਂ ਦੀ ਮੱਝ ਦੇ ਆ ਜਾਣ ਕਾਰਨ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕੇ ਮੌਕੇ 'ਤੇ ਹੀ ਮੋਟਰ ਸਾਈਕਲ ਸਵਾਰ ਅਤੇ ਮੱਝ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਿਲਬਾਗ ਸਿੰਘ ਪੁਤਰ ਸੁਚਾ ਸਿੰਘ ਉਮਰ ਕਰੀਬ 45 ਸਾਲ ਵਾਸੀ ਮਕਾਨ ਨੰਬਰ 416, ਨਿਊ ਆਨੰਦ ਨਗਰ, ਮਕਸੂਦਾਂ ਜਲੰਧਰ ਵੱਜੋਂ ਹੋਈ ਹੈ। ਮ੍ਰਿਤਕ ਕਿਸੇ ਨਿਜੀ ਕੰਪਨੀ ਵਿੱਚ ਡਰਾਈਵਰ ਸੀ।ਅੱਜ ਉਹ ਆਪਣੇ ਮੋਟਰ ਸਾਈਕਲ ਪੀਬੀ 08 ਏਈ 8475 'ਤੇ ਸਵਾਰ ਹੋ ਕੇ ਅਮ੍ਰਿਤਸਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਅਾ ਰਿਹਾ ਸੀ।ਮੌਕੇ ਉਪਰ ਆਏ ਡੀਐਸਪੀ ਗੁਰਪ੍ਰਤਾਪ ਸਿੰਘ ਅਤੇ ਐਸਐਚਉ ਹਰਸੰਦੀਪ ਸਿੰਘ ਨੇ ਦੱਸਿਆ ਕੇ ਮ੍ਰਿਤਕ ਦੇ ਬੇਟੇ ਸਾਜਨਪ੍ਰੀਤ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਮੱਝ ਦੇ ਮਾਲਕ ਗੁਜਰ ਆਮਦ ਪੁਤਰ ਯੂਸਫ ਦੇ ਖਿਲਾਫ 304 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਈ ਸ਼ੁਰੂ ਕਰ ਦਿੱਤੀ ਹੈ।