Wednesday, 22 July 2026

 

 

ਖ਼ਾਸ ਖਬਰਾਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ

 

ਡਾ. ਅੰਸ਼ੂ ਕਟਾਰਿਆ ਨੂੰ ਤੀਜੀ ਵਾਰ ਪੁੱਕਾ ਦਾ ਪ੍ਰੈਂਜ਼ੀਡੈਂਟ ਚੁਣਿਆ ਗਿਆ

ਪੁੱਕਾ ਨੇ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ

Web Admin

Web Admin

5 Dariya News

ਚੰਡੀਗੜ , 28 Jan 2018

Last updated on: Jan 28, 2018, 00:00 IST

ਪੰਜਾਬ ਅਨਏਡਿਡ ਕਾਲੇਜ਼ਿਸ ਐਸੋਸਿਏਸ਼ਨ (ਪੁੱਕਾ) ਨੇ ਅੱਜ ਹੋਟਲ ਸ਼ਿਵਾਲਿਕ ਵਿਯੂ, ਸੈਕਟਰ 17, ਚੰਡੀਗੜ ਵਿੱਚ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ। ਸਲਾਨਾ ਜਨਰਲ ਮੀਟਿੰਗ ਵਿੱਚ ਡਾ. ਅੰਸ਼ੂ ਕਟਾਰਿਆ ਨੂੰ ਲਗਾਤਾਰ ਤੀਜੇ ਸਾਲ ਦੇ ਲਈ ਵੀ ਪੁੱਕਾ ਦਾ ਪ੍ਰੈਂਜ਼ੀਡੈਂਟ ਚੁਣਿਆ ਗਿਆ।ਇਸ ਮੀਟਿੰਗ ਵਿੱਚ ਪੁੱਕਾ ਦੇ ਵੱਖ-ਵੱਖ ਕਾਰਜਕਾਰੀ ਮੈਂਬਰ ਵੀ ਹਾਜਰ ਸਨ। ਪੁੱਕਾ ਨੇ ਪਿਛਲੇ ਸਾਲ ਪੰਜਾਬ ਦੇ ਖਤਮ ਹੋ ਰਹੇ ਸਿੱਖਿਆ ਉਦਯੋਗ ਨੂੰ ਬਚਾਉਣ ਦੇ ਲਈ ਕੀਤੇ ਗਏ ਵੱਖ-ਵੱਖ ਕਾਰਜਾਂ ਉੱਤੇ ਚਾਨਣਾ ਪਾਇਆ।ਕਾ ਦੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੂੰ ਤੀਜੇ ਸਾਲ ਲਈ ਸਰਵਸੰਮਤੀ ਨਾਲ ਚੁਣਿਆ ਗਿਆ ਐਡਵੋਕੇਟ ਅਮਿਤ ਸ਼ਰਮਾ (ਏਸੀਈਟੀ ਅਮ੍ਰਿਤਸਰ) ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸ: ਗੁਰਫਤਿਹ ਗਿੱਲ (ਆਦੇਸ਼ ਗਰੁੱਪ ਘੜੂੰਆ), ਵਾਈਸ ਪ੍ਰੈਂਜ਼ੀਡੈਂਟ; ਸ: ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁੱਪ), ਲਾਲੜੂ), ਜਨਰਲ ਸੈਕਰੇਟਰੀ, ਅਸ਼ੌਕ ਗਰਗ (ਸਵਾਈਟ ਬਨੂੰੜ), ਖਜਾਨਚੀ, ਮਿ: ਗੁਰਕੀਰਤ ਸਿੰਘ (ਗੁਲਜਾਰ ਗਰੁੱਪ, ਲੁਧਿਆਣਾ), ਜੁਆਇੰਟ ਸੈਕਰੇਟਰੀ-1, ਸੀਏ ਰੇਨੂੰ ਅਰੌੜਾ (ਐਸਪੀਸੀਈਟੀ, ਲਾਲੜੂ) ਜੁਆਇੰਟ ਸੈਕਰੇਟਰੀ-2, ਮਿ:ਰਾਜੇਸ਼ ਗਰਗ (ਭਾਰਤ ਗਰੁੱਪ ਆਫ ਇੰਸਚੀਊਸ਼ਨਸ) ਐਮਆਰਐਸ-ਪੀਟੀਯੂ, ਬਠਿੰਡਾ ਦੇ ਕੋਰਡੀਨੇਟਰ ਦੇ ਰੂਪ ਵਿੱਚ ਚੁਣਿਆ ਗਿਆ।ਕਾਲੇਜਿਸ ਦੀਆਂ ਮੁਸ਼ਿਕਲਾਂ ਤੇ ਚਾਨਣਾ ਪਾਉਣ ਲਈ ਸੀਏ ਮਨਮੋਹਨ ਗਰਗ (ਗੁਰੂਕੁੱਲ ਵਿਦਿਆਪੀਠ, ਬਨੂੰੜ); ਨੂੰ ਫਾਈਨਾਂਸ ਸੈਕਰੇਟਰੀ ਚੁਣਿਆ ਗਿਆ। ਐਸੋਸਿਏਸ਼ਨ ਨੂੰ ਤਾਲਮੇਲ ਅਤੇ ਮਜਬੂਤ ਕਰਨ ਲਈ ਹਰੇਕ ਖੇਤਰ ਵਿੱਚ ਕੋਰਡੀਨੇਟਰ ਚੁਣੇ ਗਏ। ਮਾਨਵ ਧਵਨ (ਪੰਜਾਬ ਗਰੁੱਪ ਆਫ ਕਾਲੇਜਿਸ, ਲਾਲੜੂ); ਟਰਾਈਸਿਟੀ ਕੋਰਡੀਨੇਟਰ, ਮਿ: ਚੈਰੀ ਗੋਇਲ (ਵਿਦਿਆਰਤਨ ਕਾਲੇਜ, ਸੰਗਰੂਰ), ਮਾਲਵਾ ਕੋਰਡੀਨੇਟਰ-1, ਮੌਂਟੀ ਗਰਗ (ਕੇਸੀਟੀ ਕਾਲੇਜ, ਫਤਿਹਗੜ), ਮਾਲਵਾ ਕੋਰਡੀਨੇਟਰ-2, ਡਾ: ਅਕਾਸ਼ਦੀਪ ਸਿੰਘ (ਗਲੋਬਲ ਇੰਸੀਚਿਊਟ, ਅਮ੍ਰਿਤਸਰ) ਮਾਝਾ ਕੋਰਡੀਨੇਟਰ ਅਤੇ ਮਿ: ਸੰਜੀਵ ਚੋਪੜਾ, (ਐਚਆਈਐਮਟੀ ਜਲੰਧਰ), ਦੁਆਬਾ ਕੋਰਡੀਨੰਟਰ, ਡਾ: ਗੁਨਿੰਦਰਜੀਤ ਸਿੰਘ ਜਵੰਦਾਂ (ਭਾਈ ਗੁਰਦਾਸ) ਨੂੰ ਸਕਾਲਰਸ਼ਿਪ ਵਿਭਾਗ ਦੇ ਪ੍ਰਧਾਨ ਵੱਜੋ ਚੁਣਿਆ ਗਿਆ।ਡਾ: ਅੰਸ਼ੂ ਕਟਾਰੀਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਪੁੱਕਾ ਮੈਂਬਰਾਂ ਦੇ ਸਹਿਯੋਗ ਨਾਲ ਨਾ ਸਿਰਫ ਆਪਣੇ ਦੋ ਸਾਲ ਸਫਲਤਾਪੂਰਵਕ ਪੂਰੇ ਕੀਤੇ ਬਲਕਿ ਅਨਏਡਿਡ ਕਾਲੇਜਿਸ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹੋਰ ਸੰਸਥਾਵਾਂ ਦੇ ਨਾਲ ਮੁਕਾਬਲਾ ਵੀ ਕੀਤਾ।ਸੀਏ ਮਨਮੋਹਨ ਗਰਗ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ 51 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 13 ਵੱਖ-ਵੱਖ ਸਿੱਖਿਆ ਸੰਸਥਾਵਾਂ ਇੱਕ ਪਲੇਟਫਾਰਮ ਤੇ ਇਕੱਠੀਆ ਹੋਇਆ ਹਨ ਅਤੇ ਪੰਜਾਬ ਦੇ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ ਨੂੰ ਜਾਰੀ ਕਰਵਾਉਣ ਦੇ ਲਈ ਮਿਲ ਕੇ ਪ੍ਰਯਤਨ ਕੀਤੇ ਹਨ। ਦੇਸ਼ ਦੀਆਂ 16 ਸਟੇਟਾਂ ਨੇ ਹੱਥ ਮਿਲਾਇਆ ਅਤੇ ਤਕਨੀਕੀ ਸੰਸਥਾਨਾਂ ਦੇ ਹਿੱਤਾ ਦੇ ਲਈ ਆੱਲ ਇੰਡਿਆ ਫੈਡਰੇਸ਼ਨ ਆੱਫ ਸੈਲਫ ਫਾਈਨੇਂਸਿੰਗ ਟੈਕਨੀਕਲ ਇੰਸਟੀਚਿਉਸ਼ਨ (ਏਆਈਐਫਐਸਐਫਟੀਆਈ) ਦੀ ਸਥਾਪਨਾ ਹੋਈ। ਉਹਨਾਂ ਨੇ ਡਾ:ਅੰਸ਼ੂ ਕਟਾਰੀਆ ਨੂੰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਪ੍ਰਾਪਤ ਉਪੱਲਬਧਿਆ ਦੇ ਲਈ  ਵਧਾਈ ਦਿੱਤੀ। 

 

Tags: PUCA , Aryan College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD