Thursday, 16 May 2024

 

 

ਖ਼ਾਸ ਖਬਰਾਂ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

 

ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਖਾਕਾ ਤਿਆਰ

ਨਵਜੋਤ ਸਿੰਘ ਸਿੱਧੂ ਅਤੇ ਭਾਰਤ ਸਰਕਾਰ ਦੇ ਸਕੱਤਰ ਵੱਲੋਂ ਤਿੰਨਾਂ ਸ਼ਹਿਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ

Web Admin

Web Admin

5 Dariya News (ਕੁਲਜੀਤ ਸਿੰਘ)

ਅੰਮ੍ਰਿਤਸਰ , 05 Jan 2018

ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦਾ ਮੁੱਢਲਾ ਖਾਕਾ ਤਿਆਰ ਕਰਨ ਲਈ ਅੱਜ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਸਕੱਤਰ ਡਾ: ਸਮੀਰ ਸ਼ਰਮਾ ਵੱਖ ਵੱਖ ਕੰਮਾਂ ਲਈ ਨਿਯੁਕਤ ਕੀਤੇ ਗਏ ਸਲਾਹਕਾਰਾਂ, ਪ੍ਰਾਜੈਕਟ ਇੰਚਾਰਜਾਂ ਅਤੇ ਉਕਤ ਤਿੰਨ ਸਹਿਰਾਂ ਦੇ ਸੀਨੀਅਰ ਅਧਿਕਾਰੀਆਂ  ਨਾਲ ਅੰਮ੍ਰਿਤਸਰ ਵਿਖੇ ਲੰਬੀ ਮੀਟਿੰਗ ਕੀਤੀ ਇਸ ਮੌਕੇ ਸੰਬੋਧਨ ਕਰਦੇ ਸ੍ਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਕੰਮਾਂ ਲਈ ਸਮਾਂ ਸੀਮਾਂ ਤੈਅ ਕੀਤੀ ਜਾਵੇ ਅਤੇ ਅਧਿਕਾਰੀ ਉਸ ਸਮੇਂ ਵਿੱਚ ਕੰਮ ਪੂਰਾ ਕਰਨ ਲਈ ਪਾਬੰਦ ਹੋਣਗੇ। ਉਨਾਂ ਕਿਹਾ ਕਿ ਸਾਰੇ ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖੀ ਜਾਵੇ ਅਤੇ ਸਾਰੇ ਵਿਭਾਗ ਇਕ ਟੀਮ ਬਣ ਕੇ ਇਨਾਂ  ਕੰਮਾਂ ਨੂੰ ਨੇਪਰੇ ਚਾੜਣ। ਉਨ•ਾਂ ਅੰਮ੍ਰਿਤਸਰ ਦੇ ਬੀ:ਆਰ:ਟੀ:ਐਸ ਪ੍ਰਾਜੈਕਟ ਨੂੰ ਵੀ ਮੁਕੰਮਲ ਹਾਲਤ ਵਿੱਚ ਚਾਲੂ ਕਰਨ ਤੇ ਜੋਰ ਦਿੰਦੇ ਕਿਹਾ ਕਿ ਬੱਸਾਂ ਦਾ ਵਕਫਾ ਘੱਟ ਤੋਂ ਘੱਟ ਰੱਖਕੇ ਸਾਰੇ ਰੂਟ ਚਾਲੂ ਕੀਤੇ ਜਾਣ।ਮੀਟਿੰਗ ਵਿੱਚ ਤਿੰਨਾਂ ਸ਼ਹਿਰਾਂ ਦੇ ਵਿਕਾਸ ਲਈ ਤਿਆਰ ਕੀਤਾ ਗਿਆ ਖਰੜਾ ਵੇਖਦੇ ਹੋਏ ਡਾ: ਸ਼ਰਮਾ ਨੇ  ਜਰੂਰੀ ਸੁਝਾਓ ਅਤੇ ਤਰਮੀਮਾਂ ਦਿੰਦੇ ਹੋਏ ਇਸ ਖਾਕੇ ਨੂੰ ਤੁਰੰਤ ਹਕੀਕਤ ਵਿੱਚ ਬਦਲਣ ਲਈ ਟੈਂਡਰ ਅਤੇ ਹੋਰ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਕੀਤੀ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਏ:ਵੇਨੂੰ ਪ੍ਰਸ਼ਾਦ ਨੇ ਇਸ ਮੌਕੇ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਅਤੇ ਫਿਰ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਕਾਰਨ ਇਹ ਕੰਮ ਕੁਝ ਚਿਰ ਲਈ ਅਟਕਿਆ ਸੀ ਜਿਸ ਨੂੰ ਛੇਤੀ ਹੀ ਲੀਹ ਉਤੇ ਪਾ ਦਿੱਤਾ ਜਾਵੇਗਾ। ਉਨਾਂ ਭਰੋਸਾ ਿਦੱਤਾ ਕਿ ਉਕਤ ਸ਼ਹਿਰਾਂ ਦੇ ਵਿਕਾਸ ਲਈ ਫੰਡ ਵੀ ਨਿਰੰਤਰ ਪੰਜਾਬ ਸਰਕਾਰ ਵੱਲੋਂ ਮਿਲਦੇ ਰਹਿਣਗੇ। ਉਨਾਂ  ਸਬੰਧਤ ਸ਼ਹਿਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਾਸੀਆਂ ਲਈ ਜਰੂਰੀ ਅਤੇ ਵਰਤੋਂ ਵਾਲੇ ਪ੍ਰਾਜੈਕਟ ਹੀ ਸ਼ੁਰੂ ਕਰਨ ਨਾ ਕਿ ਚਿੱਟਾ ਹਾਥੀ ਬਣੇ ਰਹਿਣ ਵਾਲੇ ਕੰਮਾਂ 'ਤੇ ਫਜੂਲ ਖਰਚੀ ਕੀਤੀ ਜਾਵੇ। 

ਡਾ: ਸਮੀਰ ਸ਼ਰਮਾ ਨੇ ਇਸ ਮੌਕੇ ਅੰਮ੍ਰਿਤਸਰ ਦੇ ਸਾਰੇ ਪਾਰਕਾਂ ਦਾ ਵਿਕਾਸ ਥੀਮ ਪਾਰਕ ਵਜੋਂ ਕਰਨ ਦਾ ਸੁਝਾਓ ਦਿੰਦੇ ਕਿਹਾ ਕਿ ਯੂਰਪੀਅਨ ਪਾਰਕਾਂ ਦੀ ਨਕਲ ਜਰੂਰੀ ਨਹੀਂ ਬਲਕਿ ਲੋਕਾਂ ਦੀ ਚਾਹਤ ਅਤੇ ਸਥਾਨਕ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਮਾਰਤਾਂ ਅਤੇ ਪਾਰਕਾਂ ਦੇ ਡਿਜਾਇਨ ਤਿਆਰ ਕੀਤੇ ਜਾਣ। ਉਨਾਂ ਇਸ ਲਈ ਲੋਕਾਂ ਕੋਲੋਂ ਸੁਝਾਓ ਲੈਣ ਦੀ ਹਦਾਇਤ ਵੀ ਕੀਤੀ। ਸ਼ਹਿਰਾਂ ਵਿੱਚ ਬਣਨ ਵਾਲੀਆਂ ਕਾਰ ਪਾਰਕਿੰਗ ਦੇ ਮੁੱਦੇ ਤੇ ਉਨਾਂ ਕਿਹਾ ਕਿ ਇਹ ਘੱਟ ਸਥਾਨ ਵਿੱਚ ਵੱਧ ਕਾਰਾਂ ਰੋਕ ਸਕਣ ਦੇ ਸਮਰੱਥ ਹੋਣ ਇਸ ਲਈ ਉਚ ਤਕਨੀਕ ਦੀ ਵਰਤੋਂ ਕੀਤੀ ਜਾਵੇ। ਉਨਾਂ ਸੂਰਜੀ ਊਰਜਾ ਦੀ ਵਰਤੋਂ ਕਰਨ ਲਈ ਸਰਕਾਰੀ ਇਮਾਰਤਾਂ ਦੇ ਨਾਲ ਨਾਲ ਨਿੱਜੀ ਇਮਾਰਤਾਂ ਉਤੇ ਵੀ ਸੂਰਜੀ ਊਰਜਾ ਪਲਾਂਟ ਲਗਾਉਣ ਦੀ ਹਦਾਇਤ ਵੀ ਕੀਤੀ।ਡਾ: ਸਮੀਰ ਨੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਈ-ਰਿਕਸ਼ਾ ਅਤੇ ਡੀਜਲ ਦੀ ਥਾਂ ਸੀ:ਐਨ:ਜੀ ਨੂੰ ਜਰੂਰੀ ਕਰਨ ਦਾ ਸੁਝਾਓ ਵੀ ਦਿੱਤਾ।  ਉਨਾਂ ਕਿਹਾ ਕਿ ਹਰੇਕ ਸ਼ਹਿਰ  ਦੀਆਂ ਵੱਖੋ ਵੱਖ ਲੋੜਾਂ ਹਨ ਅਤੇ ਉਨਾਂ ਜਰੂਰਤਾਂ ਅਨੁਸਾਰ ਹੀ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੰਮ ਉਲੀਕੇ ਜਾਣ। ਉਨਾਂ  ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਨੂੰ ਪੂਰਾ ਕਰਨ ਲਈ  ਨਿਰੰਤਰ ਫੰਡ ਮਿਲਦੇ ਰਹਿਣਗੇ। ਮੀਟਿੰਗ ਵਿੱਚ ਆਵਾਜਾਈ, ਬਿਜਲੀ ਸਪਲਾਈ, ਵਾਟਰ ਸਪਲਾਈ ਅਤੇ ਸੀਵਰੇਜ, ਸਾਲਿਡ ਵੇਸਟ ਮੈਨੇਜਮੈਂਟ, ਲੈਂਡ ਸਕੇਪ, ਈ-ਗਵਰਨੈਂਸ, ਸਕਿਉਰਟੀ, ਗੈਸ ਸਪਲਾਈ ਅਤੇ ਹੋਰ ਵਿਸ਼ਿਆਂ ਦੇ ਮਾਹਿਰਾਂ ਨੇ ਬਤੌਰ ਸਲਾਹਕਾਰ ਸ਼ਿਰਕਤ ਕੀਤੀ ਅਤੇ ਆਪਣੇ ਅਣਮੁੱਲੇ ਵਿਚਾਰ ਦਿੱਤੇ। ਅੱਜ ਦੀ ਇਸ ਮੀਟਿੰਗ ਵਿੱਚ ਸੀ:ਈ:ਓ  ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੌਂਸਲ ਸ੍ਰੀ ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ:ਸ੍ਰੀ ਵਾਸਤਵਾ, ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ, ਸੀ:ਈ:ਓ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਮੈਡਮ ਦੀਪਤੀ ਉਪਲ, ਜਲੰਧਰ ਦੇ ਸੀ:ਈ:ਓ ਗਰੀਸ਼ ਦਿਆਲਨ, ਲੁਧਿਆਣਾ ਦੇ ਸੀ:ਈ:ਓ ਜਸਕਿਰਨ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

 

Tags: Navjot Singh Sidhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD