ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਡਾ. ਗੁਰਮਿੰਦਰ ਸਿੰਘ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿਚ ਦੰਦਾ ਦਾ ਡੈਂਟਲ ਸਿਹਤ ਪੰਦ੍ਹਰਵਾੜਾ ਮਿਤੀ 15 ਨਵੰਬਰ ਤੋ 29 ਨਵੰਬਰ 2017 ਤੱਕ ਮਨਾਇਆ ਗਿਆ। ਜਿਸ ਦੌਰਾਨ ਅੱਜ ਪੰਦ੍ਹਰਵਾੜਾ ਦੇ ਆਖ਼ਰੀ ਦਿਨ ਫ਼ਿਰੋਜਪੁਰ ਦੇ ਸਿਵਲ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਸੀ.ਐੱਚ.ਸੀ ਅਤੇ ਪੀ.ਐੱਚ.ਸੀ ਪੱਧਰ ਤੇ ਕੈਂਪ ਲਗਾਏ ਗਏ ਅਤੇ ਦੰਦਾ ਦੇ ਮਰੀਜ਼ਾ ਦਾ ਮੁਫ਼ਤ ਇਲਾਜ ਕੀਤਾ ਗਿਆ।ਡਾ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਡੈਂਟਲ ਸਿਹਤ ਪੰਦ੍ਹਰਵਾੜੇ ਦੀ ਸਮਾਪਤੀ ਸਮਾਰੋਹ ਦੌਰਾਨ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਡਾ. ਪੰਕਜ ਗੁਪਤਾ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਅਤੇ ਡਾ. ਨਵਰੂਪ ਬਾਜਵਾ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦੰਦਾ ਦੇ 20 ਸੈੱਟ ਮੁਫ਼ਤ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਪੰਦ੍ਹਰਵਾੜੇ ਦੌਰਾਨ ਮਿਤੀ 15 ਨਵੰਬਰ ਤੋਂ 29 ਨਵੰਬਰ 2017 ਤੱਕ ਕੁੱਲ 650 ਮਰੀਜ਼ਾਂ ਦੇ ਦੰਦਾ ਦੀ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਮੌਕੇ ਡਾ. ਮੀਰਾ ਨੰਦਾ ਰਿਟਾਇਰਡ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਵਿਸ਼ੇਸ਼ ਮਹਿਮਾਨ ਵੱਜੋ ਪਹੁੰਚੇ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਦੰਦਾ ਦੀ ਸਾਂਭ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਪੰਦ੍ਹਰਵਾੜੇ ਦੌਰਾਨ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਅਤੇ ਸਕੂਲੀ ਬੱਚਿਆ ਵੱਲੋਂ ਦੰਦਾ ਦੀ ਸਾਂਭ ਸੰਭਾਲ ਸਬੰਧੀ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਡਾ. ਪ੍ਰਦੀਪ ਅਗਰਵਾਲ ਐਸ.ਐਮ.ਓ, ਡਾ. ਆਸ਼ੂਤੋਸ਼ ਤਲਵਾੜ ਮੈਡੀਕਲ ਅਫ਼ਸਰ, ਵਿਕਾਸ ਕਾਲੜਾ ਅਤੇ ਡੈਂਟਲ ਵਿੰਗ ਦਾ ਸਟਾਫ਼ ਹਾਜ਼ਰ ਸੀ।