Saturday, 11 May 2024

 

 

ਖ਼ਾਸ ਖਬਰਾਂ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

 

ਵਿਧਾਨਸਭਾ ਚੋਣਾਂ ਵਿਚ ਕੀਤੇ ਵਾਅਦੀਆਂ ਤੋਂ ਧਿਆਨ ਹਟਾਉਣ ਲਈ ਕਾਂਗਰਸ ਕਰ ਰਹੀ ਹੈ ਚਰਿਤਰ ਹਰਣ ਦੀ ਰਾਜਨੀਤੀ : ਸਵਰਣ ਸ਼ਿੰਘ ਸਲਾਰੀਆ

ਅਸੀਂ ਆਟਾ-ਦਾਲ, ਸਮਾਰਟਫੋਨ ਅਤੇ ਕਰਜ਼ਾ ਮਾਫੀ ਦੀ ਗੱਲ ਕਰਦੇ ਹਨ, ਤਾਂ ਕਾਂਗਰਸ ਚਰਿਤਰ ਹਰਣ ਦੀ ਰਾਜਨੀਤੀ ਕਰਦੀ ਹੈ: ਸਵਰਣ ਸਲਾਰਿਆ

Web Admin

Web Admin

5 Dariya News

ਪਠਾਨਕੋਟ , 06 Oct 2017

ਕਾਂਗਰਸ ਪਾਰਟੀ ਗੁਰਦਾਸਪੂਰ ਜ਼ਿਮਨੀ ਚੋਣਾਂ ਵਿਚ ਅਪਣੀ ਸ਼ਪੱਸ਼ਟ ਹਾਰ ਦੇਖਕੇ ਬੌਖਲਾ ਚੁੱਕੀ ਹੈ ਅਤੇ ਇਸਦੇ ਚੱਲਦੇ ਉਹ ਮੇਰੇ 'ਤੇ ਬੇਬੁਨਿਆਦ ਦੋਸ਼ ਲਗਾਕੇ ਮੇਰਾ ਚਰਿਤਰ ਹਰਣ ਕਰਨ ਦਾ ਯਤਨ ਕਰ ਰਹੀ ਹੈ। ਜਨਤਾ ਦੇ ਵਿਚ ਜਾਣ ਦੇ ਲਈ ਕਾਂਗਰਸੀਆਂ ਦੇ ਕੋਲ ਕੋਈ ਮੁੱਦਾ ਨਹੀਂ ਹੈ, ਕਿਉਂਕਿ 6 ਮਹੀਨੇ ਪਹਿਲਾਂ ਹੋਏ ਵਿਧਾਨਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੇ ਹਰੇਕ ਵਰਗ ਨੂੰ ਝੂਠੇ ਲਾਰੇ ਲਗਾਕੇ ਸੱਤਾ ਤਾਂ ਹਾਸਿਲ ਕਰ ਲਈ, ਲੇਕਿਨ ਉਨ੍ਹਾਂ ਵਾਅਦੀਆਂ ਨੂੰ ਪੂਰਾ ਨਾ ਕਰ ਸਕਣ ਦੇ ਕਾਰਨ ਆਮ ਜਨਤਾ ਦਾ ਸਾਹਮਣਾ ਕਰਨ ਤੋਂ ਕਤਰਾ ਰਹੀ ਹੈ। ਇਹੋ ਕਾਰਨ ਹੈ ਕਿ ਉਹ ਹਲਕੇ ਦੇ ਵਿਕਾਸ ਦੀ ਗੱਲ ਛੱਡਕੇ ਘਟਿਆ ਰਾਜਨੀਤੀ 'ਤੇ ਉਤਰ ਆਈ ਹੈ, ਲੇਕਿਨ ਮੈਂ ਨਾ ਤਾਂ ਅਜਿਹੀ ਰਾਜਨੀਤੀ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗਾ। ਮੈਂ ਇਕ ਆਜ਼ਾਦੀ ਘੁਲਾਟੀ ਪਰਿਵਾਰ ਤੋਂ ਹਾਂ ਅਤੇ ਮੇਰੇ ਪਿਤਾ ਜੀ ਨੇ ਆਜ਼ਾਦੀ ਦੇ ਲਈ ਜੇਲਾਂ ਕੱਟੀਆਂ ਹਨ। ਮੇਰੇ ਸ਼ਰੀਰ ਵਿਚ ਉਨ੍ਹਾਂ ਦੇ ਹੀ ਸੰਸਕਾਰ ਹਨ ਅਤੇ ਮੈਂ ਇਸ ਇਲਾਕੇ ਦੀ ਜਨਤਾ ਦੀ ਸੇਵਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੈਂ ਇਲਾਕੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਕੰਮ ਨਹੀਂ ਕਰਾਂਗਾ। ਉਕਤ ਭਰੋਸਾ ਗੁਰਦਾਸਪੂਰ ਹਲਕੇ ਦੀ ਜਨਤਾ ਨੂੰ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਸਵਰਣ ਸ਼ਿੰਘ ਸਲਾਰੀਆ ਨੇ ਅੱਜ ਪਠਾਨਕੋਟ ਵਿਚ ਹੋਟਲ ਯੁਨਾਇਟ ਵਿਚ ਆਯੋਜਿਤ ਇਕ ਪ੍ਰੈਸ ਵਾਰਤਾ ਵਿਚ ਦਿੱਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਸੂਬਾ ਸਕੱਤਰ ਵਿਨੀਤ ਜੋਸ਼ੀ, ਭਾਜਪਾ ਲੀਗਲ ਵਿਭਾਗ ਦੇ ਪ੍ਰਭਾਰੀ ਲੇਖਰਾਜ ਸ਼ਰਮਾ ਅਤੇ ਜਿਲਾ ਮੀਡੀਆ ਪ੍ਰਭਾਰੀ ਪ੍ਰਦੀਪ ਰੈਣਾ ਮੌਜੂਦ ਸਨ।ਸ਼੍ਰੀ ਸਲਾਰੀਆ ਨੇ ਕਾਂਗਰਸੀਆਂ ਵੱਲੋਂ ਉਸਦੇ ਚਰਿਤਰ ਹਰਣ ਦੇ ਕੀਤੇ ਜਾ ਰਹੇ ਗਲਤ ਪ੍ਰਚਾਰ ਦੇ ਬਾਰੇ ਵਿਚ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਮੇਰੇ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਕਾਂਗਰਸੀ ਅਪਣੇ ਗਿਰੇਬਾਨ ਵਿਚ ਝਾਂਕਣ। ਮੈਂ ਰਾਜਨੀਤੀ ਵਿਚ ਜਨਤਾ ਦੀ ਸੇਵਾ ਕਰਨ ਲਈ ਆਇਆ ਹਾਂ ਅਤੇ ਬੀਤੇ 14 ਸਾਲਾਂ ਤੋਂ ਮੈਂ ਇਸ ਖੇਤਰ ਦੇ ਲੋਕਾਂ ਦੀ ਸੇਵਾ ਕਰਦਾ ਆਇਆ ਹੈ।ਗੁਰਦਾਸਪੂਰ ਹਲਕੇ ਦੇ ਵਾਸੀ ਮੇਰੇ ਪਰਿਵਾਰ ਦੀ ਤਰ੍ਹਾਂ ਹਨ ਅਤੇ ਮੇਰੇ ਪਰਿਵਾਰ ਦੇ ਲੋਕ ਜਾਣਕੇ ਹਨ ਕਿ ਸਲਾਰੀਆ ਅਜਿਹਾ ਗਲਤ ਕੰਮ ਕਦੇ ਵੀ ਨਹੀਂ ਕਰ ਸਕਦਾ। ਗੁਰਦਾਸਪੂਰ ਖੇਤਰ ਦੀ ਜਨਤਾ ਆਉਣ ਵਾਲੀ 11 ਤਰੀਕ ਨੂੰ ਕਮਲ ਦੇ ਬਟਨ ਨੂੰ ਦਬਾਕੇ ਕਾਂਗਰਸੀਆਂ ਦੀ ਇਨ੍ਹਾਂ ਗੰਦੀ ਚਾਲਾਂ ਦਾ ਜਵਾਬ ਦੇਣਗੇ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੈਲੇਂਜ ਕਰਦਿਆਂ ਸ਼੍ਰੀ ਸਲਾਰੀਆ ਨੇ ਕਿਹਾ ਕਿ ਉਨ੍ਹਾਂ 'ਤੇ ਕਿਸੇ ਵੀ ਕਿਸਮ ਦੇ ਚਾਰਜ਼ ਫ੍ਰੇਮ ਹੋਣ ਦੀ ਗੱਲ ਜੇਕਰ ਮਨਪ੍ਰੀਤ ਸਿੰਘ ਬਾਦਲ ਸਾਬਿਤ ਕਰ ਦੇਣ ਤਾਂ ਉਹ ਰਾਜਨੀਤੀ ਤੋਂ ਸਨਿਆਸ ਲੈ ਲੈਣਗੇ, ਲੇਕਿਨ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਅਪਣੇ ਵੱਲੋਂ ਲਗਾਏ ਇਨ੍ਹਾਂ ਦੋਸ਼ਾਂ ਨੂੰ ਸਾਬਤ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਤੁਰੰਤ ਰਾਜਨੀਤੀ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ। ਜਨਤਾ ਨੂੰ ਬਰਗਲਾਉਣ ਦੇ ਲਈ ਚੋਣਾਂ ਦੇ ਸਮੇਂ ਝੂਠੀ ਗੱਲਾਂ ਕਰਨ 'ਤੇ ਉਨ੍ਹਾਂ ਨੂੰ ਕੈਬਿਨੈਟ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ, ਉਨ੍ਹਾਂ ਨੂੰ ਤੁਰੰਤ ਵਿੱਤ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਫੋਟੋ ਬਾਰੇ ਸ਼੍ਰੀ ਸਲਾਰੀਆ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਫੋਟੋਆਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਤਸਵੀਰ ਹੁੰਦੀ ਤਾਂ ਦੋਸ਼ ਲਗਾਉਣ ਵਾਲੀ ਮਹਿਲਾ ਨੇ 2014 ਵਿਚ ਜਦੋਂ ਪੁਲੀਸ ਵਿਚ ਸ਼ਿਕਾਇਤ ਦਰਜ਼ ਕਰਵਾਈ ਸੀ, ਉਦੋਂ ਉਹ ਤਸਵੀਰਾਂ ਪੁਲੀਸ ਨੂੰ ਦਿੰਦੀ, ਲੇਕਿਨ ਉਸ ਸਮੇਂ ਅਜਿਹੀ ਕੋਈ ਤਸਵੀਰ ਸਾਹਮਣੇ ਨਹੀਂ ਆਈ। ਇਸਦੇ ਨਾਲ ਸ਼੍ਰੀ ਸਲਾਰੀਆ ਨੇ ਦੱਸਿਆ ਕਿ ਉਕਤ ਕੌਸ਼ਲ ਨਾਂ ਦੀ ਮਹਿਲਾ ਵੱਲੋਂ ਮੇਰੇ ਖਿਲਾਫ ਕੀਤੀ ਗਈ ਸ਼ਿਕਾਇਤ ਦੀ ਜਾਂਚ ਬੜੀ ਬਾਰੀਕੀ ਨਾਲ ਮੁੰਬਈ ਪੁਲੀਸ ਵੱਲੋਂ ਕੀਤੀ ਗਈ ਸੀ, ਜਿਸ ਵਿਚ ਪੁਲੀਸ ਨੇ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਝੂਠਾ ਪਾਕੇ ਉਸਨੂੰ ਰੱਦ ਕਰ ਦਿੱਤਾ ਸੀ। ਕੇਵਲ ਮੇਰੇ ਖਿਲਾਫ 506 ਦੀ ਧਾਰਾ ਵਿਚ ਚਾਲਾਨ ਪੇਸ਼ ਹੋਇਆ ਜਿਸਦੇ ਲਈ ਮੈਂ ਮੁੰਬਈ ਹਾਈ ਕੋਰਟ ਵਿਚ ਇਸਨੂੰ ਰੱਦ ਕਰਨ ਦੇ ਲਈ ਅਪੀਲ ਕੀਤੀ, ਉਦੋਂ ਮਾਣਯੋਗ ਹਾਈਕੋਰਟ ਨੇ ਇਸ ਮਾਮਲੇ ਨੂੰ ਸਟੇਅ ਕਰਦੇ ਹੋਏ ਮਹਿਲਾ ਨੂੰ ਇਸਦਾ ਜਵਾਬ ਦੇਣ ਦੇ ਲਈ ਨੋਟਿਸ ਦਿੱਤਾ, ਲੇਕਿਨ ਹਾਲੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਮਹਿਲਾ ਮੁੰਬਈ ਹਾਈਕੋਰਟ ਵਿਚ ਇਸਦਾ ਜਵਾਬ ਦਾਇਰ ਨਹੀਂ ਕਰ ਪਾਈ।ਇਸਦੇ ਨਾਲ ਹੀ ਸ਼੍ਰੀ ਸਲਾਰੀਆ ਨੇ ਰਹਿਸਮੀ ਉਦਘਾਟਨ ਕੀਤਾ ਕਿ 27 ਸਤੰਬਰ ਨੂੰ ਉਨ੍ਹਾਂ ਨੂੰ ਇਕ ਮੈਸੇਜ ਆਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕਾਂਗਰਸੀਆਂ ਨੇ ਮੁੰਬਈ ਦੀ ਮਹਿਲਾ ਨਾਲ ਸੰਪਰਕ ਕਰਕੇ ਤੁਹਾਡੇ ਖਿਲਾਫ ਕੋਈ ਸਾਜਿਸ਼ ਰਚੀ ਹੈ। ਚੋਣਾਂ ਵਿਚ ਰੁੰਝੇਵੇਂ ਕਾਰਨ ਉਦੋਂ ਮੈਂ ਉਸ 'ਤੇ ਧਿਆਨ ਨਹੀਂ ਦਿੱਤਾ, ਪਰ ਅੱਜ ਪਤਾ ਚੱਲਦਾ ਹੈ ਕਿ ਕਾਂਗਰਸ ਪਾਰਟੀ ਮਾਤਰ ਚੋਣਾਂ ਜਿੱਤਣ ਦੇ ਲਈ ਕਿਨਾਂ ਨਿੱਚਾ ਗਿਰ ਸਕਦੀ ਹੈ।ਸ਼੍ਰੀ ਸਲਾਰੀਆ ਨੇ ਕਿਹਾ ਕਿ ਪਰਿਵਾਰਿਕ ਸੰਸਕਾਰਾਂ ਦੇ ਚੱਲਦੇ ਮੇਰੀ ਸ਼ੁਰੂ ਤੋਂ ਹੀ ਕਿਸੇ ਵੀ ਗਰੀਬ ਜਾਂ ਜਰੂਰਤਮੰਦ ਦੀ ਸਹਾਇਤਾ ਕਰਨ ਦੀ ਆਦਤ ਰਹੀ ਹੈ ਅਤੇ ਇਸੇ ਦੇ ਚੱਲਦੇ ਸੈਂਕੜਿਆਂ ਲੋਕ ਮੈਨੂੰ ਮਿਲਦੇ ਹਨ। ਸ਼੍ਰੀ ਸਲਾਰੀਆ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਹਮੇਸ਼ਾ ਗੰਦੀ ਰਾਜਨੀਤੀ ਕੀਤੀ ਹੈ। ਲੋਕਾਂ ਦੇ ਵਿਕਾਸ ਦੀ ਵੱਲ ਧਿਆਨ ਨਹੀਂ ਦਿੱਤਾ, ਜਦੋਂਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਦੇ ਲਈ ਕਾਰਜ ਕੀਤੇ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਉਹ ਅਪਣੀ ਪਾਰਟੀ ਦੇ ਉਚ ਆਗੂਆਂ ਅਤੇ ਜਨਤਾ ਵੱਲੋਂ ਉਕਤ ਕੀਤੇ ਗਏ ਵਿਸ਼ਵਾਸ 'ਤੇ ਕੰਮ ਕਰਦੇ ਹੋਏ ਉਨ੍ਹਾਂ ਦੀ ਸੇਵਾ ਕਰਾਂਗੇ। 

 

Tags: Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD