Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਰਾਸ਼ਟਰਪਤੀ ਵੱਲੋਂ ਬਹਾਦੁਰੀ ਪੁਰਸਕਾਰ ਜੇਤੂ ਪਿਤਾ ਨਾ ਬੱਚਾ ਸਕਿਆ ਅਪਣੀ ਬੇਟੀ ਦੀ ਜਾਨ

80 ਫੀਸਦੀ ਸੜਨ ਕਰਕੇ ਪਹਿਲਾਂ ਦੋਵੇ ਬਾਵਾਂ ਤੇ ਫਿਰ ਕੱਟੀਆਂ ਲੱਤਾਂ, ਪਰ ਫਿਰ ਵੀ ਨਾ ਬੱਚ ਪਾਈ ਮੋਨਿਕਾ

Web Admin

Web Admin

5 Dariya News

ਚੰਡੀਗੜ੍ਹ , 18 Sep 2017

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਨਲਾਇਕੀ ਕਾਰਨ 11000 ਹਾਈ ਵੋਲਟੇਜ ਬਿਜਲੀ ਦੀ ਤਾਰਾਂ ਦੀ ਚਪੇਟ ਵਿਚ ਆਈ ਐਮ.ਸੀ.ਏ. ਪਾਸ ਇਕ ਨੌਜਵਾਨ ਲੜਕੀ ਨੂੰ 'ਬਹਾਦੁਰੀ ਪੁਰਸਕਾਰ' ਹਾਸਿਲ ਕਰਨ ਵਾਲਾ ਪਿਤਾ ਵੀ ਨਹੀਂ ਬਚਾ ਸਕਿਆ। ਕਰੰਟ ਇਨ੍ਹਾਂ ਜਬਰਦਸਤ ਸੀ ਕਿ ਇਲਾਜ ਦੌਰਾਨ ਪਹਿਲਾਂ ਕੁੜੀ ਦੀ ਦੋਵੇਂ ਬਾਜੂਆਂ ਅਤੇ ਲੱਤਾਂ ਨੂੰ ਕੱਟ ਦਿੱਤੀਆਂ ਗਹੀਆਂ, ਪਰੰਤੁ ਫਿਰ ਵੀ ਉਹ ਨਹੀਂ ਬੱਚ ਸਕੀ। ਮਾਮਲਾ ਹੈ ਅਮਿੰ੍ਰਤਸਰ ਦੇ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਦਾ। ਅੱਜ ਪੀੜੀਤ ਪਰਿਵਾਰ ਨੂੰ ਇੰਸਾਫ ਦਿਲਾਉਣ ਲਈ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਭਾਜਪਾ ਦੇ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਬਲਵਿੰਦਰ ਗਿਲ ਨੇ ਨੈਸ਼ਨਲ ਐਸ.ਸੀ. ਕਮੀਸ਼ਨ ਕੋਲ ਇਸਦੀ ਸ਼ਿਕਾਇਤ ਦਿੱਤੀ। 

ਨੈਸ਼ਨਲ ਐਸ.ਸੀ. ਕਮੀਸ਼ਨ ਦੇ ਖੇਤਰੀ ਡਾਇਰੈਕਟਰ ਆਫਿਸ ਦੇ ਬਾਹਰ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਕਿਵੇਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਲਾਪਰਵਾਹੀ ਕਾਰਨ ਇਕ ਨੌਜਵਾਨ ਲੜਕੀ ਨੂੰ ਅਪਣੀ ਜਿੰਦਗੀ ਗਵਾਉਣੀ ਪਈ। ਜੋਸ਼ੀ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਖਮਿਆਜਾ ਦੇਸ਼ ਦੇ ਰਾਸ਼ਟਰਪਤੀ ਤੋਂ 'ਬਹਾਦੁਰੀ ਪੁਰਸਕਾਰ' ਹਾਸਿਲ ਕਰਨ ਵਾਲੇ ਗੋਵਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਭੁਗਤਣਾ ਪਿਆ ਹੈ, ਜੋ ਕਿ ਇਕ ਪਾਸੇ ਦੇਸ਼ ਦੀ ਸੇਵਾ ਕਰਕੇ ਬਹਾਦੁਰੀ ਪੁਰਸਕਾਰ ਹਾਸਿਲ ਕਰਦਾ ਰਿਹਾ, ਪਰੰਤੂ ਦੂਜੇ ਪਾਸੇ ਅਪਣੀ ਬੇਟੀ ਦੀ ਮੌਤ ਦਾ ਕਾਰਨ ਬਣੇ ਵਿਭਾਗ ਦੇ ਅਧਿਕਾਰੀਆਂ ਤੋਂ ਇਸਾਫ਼ ਲਈ ਦਰ-ਦਰ ਦੀ ਠੋਕਰਾਂ ਖਾਣ ਲਈ ਮਜ਼ਬੂਰ ਹੈ।ਇਸ ਮੌਕੇ 'ਤੇ ਜੰਡਿਆਲਾ ਗੁਰੂ ਦੇ ਹਹਿਣ ਵਾਲੇ ਪੀੜੀਤ ਪਰਿਵਾਰ ਜਿਸ ਵਿਚ ਮ੍ਰਿਤਕ ਕੁੜੀ ਮੋਨਿਕਾ ਦੇ ਪਿਤਾ ਬੀ.ਐਸ.ਐਫ 'ਚ ਉਪ ਪੁਲਸ ਕਪਤਾਨ ਗੋਵਿੰਦਰ ਸਿੰਘ ਅਤੇ ਉਸਦੀ ਮਾਤਾ ਰਜਵੰਤ ਕੌਰ, ਭਰਾ ਕਰਨ ਜੋਹਨ ਨੇ ਦੱਸਿਆ ਕਿ ਉਹ ਕਸਬੇ ਦੇ ਵਾਰਡ ਨੰਬਰ ਇਕ ਵਿਚ ਰਹਿੰਦੇ ਹਨ, ਉਨ੍ਹਾਂ ਦੇ ਨਗਰ ਕੌਂਸਲ ਵੱਲੋਂ ਨਕਸ਼ਾ ਪਾਸਸ਼ੁਦਾ ਘਰ ਦੇ ਉਤੋਂ ਬਿਜਲੀ ਵਿਭਾਗ ਦੀ 11000 ਹਾਈ ਵੋਲਟੇਜ ਬਿਜਲੀ ਦੀ ਤਾਰਾਂ ਗੁਜਰਦਿਆਂ ਹਨ, ਜਿਸਦੀ ਸ਼ਿਕਾਇਤ ਕਈ ਵਾਰ ਇਲਾਕਾ ਵਾਸੀਆਂ ਵੱਲੋਂ ਬਿਜਲੀ ਵਿਭਾਗ ਅਤੇ ਨਗਰ ਕੌਂਸਲ ਨੂੰ ਦਿੱਤੀ ਜਾ ਚੁੱਕੀ ਹੈ। 

ਉਨ੍ਹਾਂ ਦੱਸਿਆ ਕਿ ਬੀਤੀ 9 ਸਤੰਬਰ ਨੂੰ ਉਨ੍ਹਾਂ ਦੀ ਕੁੜੀ ਘਰ ਦੀ ਪਹਿਲੀ ਮੰਜਿਲ 'ਤੇ ਛੱਤ ਉਤੇ ਕਪੜੇ ਸੁਖਾਉਣ ਗਈ ਸੀ, ਜਿੱਥੇ ਛੱਤ ਉਤੋਂ ਗੁਜਰ ਰਹੀਆਂ ਹਾਈਵੋਲਟੇਜ ਤਾਰਾਂ ਜਿਸਦਾ ਖੰਬਾ ਝੁਕਿਆ  ਹੋਣ ਕਰਕੇ ਤਾਰਾਂ ਹਵਾ ਦੇ ਝੋਲ ਕਾਰਨ ਉਨ੍ਹਾਂ ਦੇ ਘਰ ਨੂੰ ਟੱਚ ਕਰ ਗਈਆਂ, ਜਿਸ ਕਾਰਨ ਉਨ੍ਹਾਂ ਦੀ ਨੌਜਵਾਨ ਕੁੜੀ ਬਿਜਲੀ ਦੀ ਚਪੇਟ ਵਿਚ ਆਕੇ 80 ਫੀਸਦੀ ਸੜ ਗਈ, ਜਿਸਨੂੰ ਉਨ੍ਹਾਂ ਵੱਲੋਂ ਤੁਰੰਤ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਇਲਾਜ਼ ਦੌਰਾਨ ਉਨ੍ਹਾਂ ਦੀ ਕੁੜੀ ਦੇ ਪਹਿਲਾਂ ਦੋਵੇਂ ਬਾਵਾਂ ਅਤੇ ਫਿਰ ਲੱਤਾ ਕੱਟ ਦਿੱਤੀਆਂ ਗਈਆਂ, ਪਰੰਤੁ ਇਸਦੇ ਬਾਵਜੂਦ ਵੀ ਉਹ ਜ਼ੇਰੇ ਇਲਾਜ਼ ਉਸੇ ਦਿਨ ਰਾਤ ਨੂੰ ਦਮ ਤੋੜ ਗਈ।ਪੀੜੀਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਾਨਾਵਾਲਾ ਵਿਖੇ ਸਥਿਤ ਇੰਜੀਨੀਅਰਿੰਗ ਕਾਲਜ ਚੋਂ ਐਮ.ਸੀ.ਏ. ਵਿਚ 82 ਫੀਸਦੀ ਨੰਬਰ ਪ੍ਰਾਪਤ ਕਰ ਚੁੱਕੀ ਹੈ ਅਤੇ ਉਹ ਵੀ ਅਪਣੇ ਪਿਤਾ ਦੀ ਤਰ੍ਹਾਂ ਦੇਸ਼ ਦੀ ਸੇਵਾ ਕਰਨ ਦੀ ਇੱਛੁਕ ਸੀ। ਪੁਲੀਸ ਨੇ ਇਸ ਮਾਮਲੇ ਵਿਚ ਧਾਰਾ  174 ਅਧੀਨ ਕਾਰਵਾਈ ਕਰਦਿਆਂ ਮਾਮਲੇ ਨੂੰ ਬੰਦ ਕਰ ਦਿੱਤਾ, ਪਰੰਤੁ ਪੀੜੀਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਕੁੜੀ ਦੀ ਮੌਤ ਦਾ ਜਿੰਮੇਦਾਰ ਸਿੱਧੇ ਤੌਰ 'ਤੇ ਜੰਡਿਆਲਾ ਗੁਰੂ ਦੇ ਨਗਰ ਕੌਂਸਲ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐਸਕਸੀਅਨ ਹਨ।ਇਸ ਮੌਕੇ 'ਤੇ ਨੈਸ਼ਨਲ ਐਸ.ਸੀ. ਕਮੀਸ਼ਨ ਦੇ ਖੇਤਰੀ ਡਾਇਰੈਕਟਰ ਰਾਜਕੁਮਾਰ ਨੇ ਭਾਜਪਾ ਆਗੂ ਵਿਨੀਤ ਜੋਸ਼ੀ ਅਤੇ ਐਸ.ਸੀ. ਮੋਰਚੇ ਦੇ ਮੀਤ ਪ੍ਰਧਾਨ ਬਲਵਿੰਦਰ ਗਿੱਲ ਦੇ ਨਾਲ ਆਏ ਪੀੜੀਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਕੇ ਇਸ ਹਾਦਸੇ ਦਾ ਕਾਰਨ ਬਣੇ ਉਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।

 

Tags: Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD