Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੱਛੜੇ ਹੋਏ ਪੇਂਡੂ ਇਲਾਕਿਆਂ ਵਿਚ ਬਿਹਤਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ : ਨਿਰਮਲ ਚੰਦ

ਲੋਕਾਂ ਨੂੰ ਬੈਂਕਾਂ ਨਾਲ ਜੁੜ ਕੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵਿਕਾਸ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ

ਰਿਜਰਵ ਬੈਂਕ ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ ਸ੍ਰੀ ਨਿਰਮਲ ਚੰਦ ਨੇ ਪਿੰਡ ਜੜੌਤ ਵਿਖੇ ਕਰਵਾਏ ਗਏ ਵਿੱਤੀ ਸਾਖਰਤਾ ਸੈਮੀਨਾਰ ਮੌਕੇ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਈ ਗਈ ਹੱਥੀ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਨੂੰ ਦੇਖਦੇ ਹੋਏ। ਉਨ੍ਹਾਂ ਨਾਲ ਐਲ.ਡੀ.ਐਮ. ਪੰਜਾਬ ਨੈਸ਼ਨਲ ਬੈਕ ਸ੍ਰੀ ਆਰ ਕੇ ਸੈਣੀ ਵੀ ਦਿਖਾਈ  ਦੇ ਰਹੇ ਹਨ।
ਰਿਜਰਵ ਬੈਂਕ ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ ਸ੍ਰੀ ਨਿਰਮਲ ਚੰਦ ਨੇ ਪਿੰਡ ਜੜੌਤ ਵਿਖੇ ਕਰਵਾਏ ਗਏ ਵਿੱਤੀ ਸਾਖਰਤਾ ਸੈਮੀਨਾਰ ਮੌਕੇ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਈ ਗਈ ਹੱਥੀ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਨੂੰ ਦੇਖਦੇ ਹੋਏ। ਉਨ੍ਹਾਂ ਨਾਲ ਐਲ.ਡੀ.ਐਮ. ਪੰਜਾਬ ਨੈਸ਼ਨਲ ਬੈਕ ਸ੍ਰੀ ਆਰ ਕੇ ਸੈਣੀ ਵੀ ਦਿਖਾਈ ਦੇ ਰਹੇ ਹਨ।

Web Admin

Web Admin

5 Dariya News

ਲਾਲੜੂ , 08 Aug 2017

Last updated on: Aug 08, 2017, 00:00 IST

ਭਾਰਤੀ ਰਿਜਰਵ ਬੈਂਕ ਪੱਛੜੇ ਹੋਏ ਪੇਂਡੂ ਇਲਾਕਿਆਂ ਵਿਚ ਸਰਕਾਰੀ ਬੈਂਕਾਂ ਦੇ ਸਹਿਯੋਗ ਨਾਲ ਬਿਹਤਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਵੇਗਾ ਤਾਂ ਜੋ ਪੱਛੜੇ ਹੋਏ ਪੇਂਡੂ ਇਲਾਕਿਆਂ ਦਾ ਸਮੁੱਚਾ ਵਿਕਾਸ ਹੋ ਸਕੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਿਜਰਵ ਬੈਂਕ ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ ਸ੍ਰੀ ਨਿਰਮਲ ਚੰਦ ਨੇ ਪਿੰਡ ਜੜੌਤ ਵਿਖੇ ਰਿਜਰਵ ਬੈਂਕ, ਨਬਾਰਡ, ਨੈਸ਼ਨਲ ਬੈਂਕ, ਮਾਲਵਾ ਗ੍ਰਾਮਿਣ ਬੈਂਕ ਅਤੇ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਰੋਜਾ ਵਿੱਤੀ ਸਾਖਰਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਨਿਰਮਲ ਚੰਦ ਨੇ ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਬੈਂਕਾਂ ਨਾਲ ਜੁੜ ਕੇ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤ ਵਿਚ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਬੈਂਕ ਸ਼ਾਖਾਵਾਂ ਨਹੀਂ ਹਨ, ਉੱਥੇ ਬੈਕਿੰਗ ਪ੍ਰਤੀਨਿਧ (ਬੀ.ਸੀ) ਦੇ ਰਾਂਹੀ ਬੈਂਕਿੰਗ ਸੇਵਾਵਾਂ ਉਪਲਬਧ ਕਰਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਬੀ.ਸੀ. ਦੀ ਮੱਦਦ ਨਾਲ ਪੇਂਡੂ ਲੋਕ ਪੈਸੇ ਜਮਾ ਅਤੇ ਕਢਵਾ ਸਕਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬੈਂਕ ਜਾਣ ਦੀ ਜਰੂਰਤ ਨਹੀਂ ਹੈ ਅਤੇ ਉਹ ਘਰ ਬੈਠੇ ਹੀ ਆਪਣੀ ਪੈਨਸ਼ਨ ਦੀ ਰਕਮ ਆਦਿ ਪ੍ਰਾਪਤ ਕਰ ਸਕਦੇ ਹਨ।  ਉਨ੍ਹਾਂ ਡਿਜੀਟਲ ਲੈਣ ਦੇਣ ਤੇ ਜੋਰ ਦਿੰਦਿਆਂ ਕਿਹਾ ਕਿ  ਹਾਲ ਹੀ ਵਿੱਚ ਸ਼ੁਰੂ ਹੋਈ ਭੀਮ ਐਪ ਦਾ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇ। ਇਸ ਤੋਂ ਇਲਾਵਾ  ਕੰਪਿਊਟਰ ਅਤੇ ਮੋਬਾਇਲ ਫੋਨ ਦੇ ਮਾਧਿਅਮ ਰਾਂਹੀ ਜਰੂਰੀ ਸਾਵਧਾਨੀਆਂ ਰੱਖਦਿਆਂ ਹੋਇਆਂ ਡਿਜੀਟਲ ਲੈਣ ਦੇਣ ਦੇ ਵੱਖ-ਵੱਖ ਤਰੀਕੇ ਜਿਨ੍ਹਾਂ ਵਿਚ ਕਰੈਡਿਟ/ਡੈਬਿਟ ਕਾਰਡ, ਸਵਦੇਸੀ ਕਾਰਡ, ਰੁਪਏ ਕਾਰਡ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। 

ਉਨ੍ਹਾਂ ਹੋਰ ਦੱਸਿਆ ਕਿ ਜ਼ਿਨ੍ਹਾਂ ਲੋਕਾਂ ਦੇ ਮੋਬਾਇਲ ਵਿਚ ਇੰਟਰਨੈਟ ਦੀ ਸੁਵਿਧਾ ਨਹੀ ਹੈ। ਉਹ L99# ਡਾਇਲ ਕਰਕੇ ਬਿਨ੍ਹਾਂ ਇੰਟਰਨੈਟ ਤੋਂ ਬੈਂਕ ਦਾ ਬਕਾਇਆ ਧਨ, ਮਿੰਨੀ ਸਟੇਟਮੈਂਟ ਆਦਿ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਜੋ ਲੋਕ ਇੰਟਰਨੈਟ ਬੈਕਿੰਗ ਜਾਂ ਮੋਬਾਇਲ ਬੈਕਿੰਗ ਦਾ ਪ੍ਰਯੋਗ ਕਰਦੇ ਹਨ ਉਹ ਮੋਬਾਇਲ ਰਿਚਾਰਜ, ਬਿਜਲੀ ਦੇ ਬਿਲ ਦਾ ਭੁਗਤਾਨ, ਐਲ.ਆਈ.ਸੀ. ਕਿਸਤਾਂ ਦਾ ਭੁਗਤਾਨ ਈ ਬੈਕਿੰਗ ਰਾਂਹੀ ਕਰ ਸਕਦੇ ਹਨ।ਸ੍ਰੀ ਨਿਰਮਲ ਚੰਦ ਨੇ ਹੋਰ ਦੱਸਿਆ ਕਿ ਦੁਕਾਨਦਾਰਾਂ ਨੂੰ ਪੀ.ਓ.ਐਸ. ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਨਕਦੀ ਦੀ ਜਰੂਰਤ ਨਾਂ ਪਵੇ ਅਤੇ ਕੇਵਲ ਕਾਰਡ ਸਵਾਇਪ ਕਰਕੇ ਹੀ ਲੈਣ ਦੇਣ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਕਦੀ ਰਹਿਤ ਲੈਣ ਦੇਣ ਕਰਨ ਨਾਲ ਮੁਦਰਾ ਤੇ ਆਉਣ ਵਾਲੇ ਖਰਚੇ ਨੂੰ ਬਚਾਇਆ ਜਾ ਸਕਦਾ ਹੈ ਜਿਸਨੂੰ ਦੇਸ ਦੇ ਵਿਕਾਸ ਕੰਮਾਂ ਲਈ ਵਰਤਿਆ ਜਾ ਸਕਦਾ ਹੈ।  ਉਨ੍ਹਾਂ ਲੋਕਾਂ ਨੂੰ ਈਮੇਲ ਸੰਦੇਸ, ਲਾਟਰੀ ਦੇ ਫਰਜੀ ਪ੍ਰਸਤਾਵ, ਨਕਲੀ ਨੋਟਾਂ ਦਾ ਪ੍ਰਚਲਨ, ਏ.ਟੀ.ਐਮ. ਕਾਰਡ ਦੇ ਗਲਤ ਉਪਯੋਗ ਬਾਰੇ ਵੀ ਸੁਚੇਤ ਕੀਤਾ। ਸੈਮੀਨਾਰ ਨੂੰ ਐਲ.ਡੀ.ਐਮ. ਪੰਜਾਬ ਨੈਸ਼ਨਲ ਬੈਂਕ ਆਰ.ਕੇ.ਸੈਣੀ., ਸੀ.ਜੀ.ਐਮ. ਨਬਾਰਡ ਦੀਪਕ ਕੁਮਾਰ, ਰਿਜਨਲ ਮੈਨੇਜਰ, ਸਰਕਲ ਹੈਡ ਪੀ.ਐਨ.ਬੀ. ਸ੍ਰੀ ਡੀ.ਐਸ. ਵਰਮਾਂ, ਬੀ.ਡੀ.ਪੀ.ਓ ਬੀ.ਐਸ. ਗਰੇਵਾਲ, ਜਨਰਲ ਮੈਨੇਜਰ ਐਫ ਆਈ.ਡੀ.ਡੀ,ਆਰ.ਬੀ.ਆਈ. ਚੰਡੀਗੜ੍ਹ ਰਚਨਾ ਦਿਕਸਤ ਅਤੇ ਪਿੰਡ ਜੜੌਤ ਦੇ ਸਰਪੰਚ ਗੁਰਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਾਤਾਵਰਣ ਸਵੱਛਤਾ ਲਈ ਪਿੰਡ ਵਿਖੇ ਸਮੂਹ ਅਧਿਕਾਰੀਆਂ ਵੱਲੋਂ ਰੁੱਖ ਵੀ ਲਗਾਏ ਗਏ ਅਤੇ ਸੈਮੀਨਾਰ ਮੌਕੇ ਸੈਲਫ ਹੈਲਪ ਗਰੁੱਪਾਂ ਵੱਲੋਂ ਹੱਥੀ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

 

Tags: RBI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD