Saturday, 11 May 2024

 

 

ਖ਼ਾਸ ਖਬਰਾਂ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ!

 

ਭਾਜਪਾ ਦੀ ਚੁਣੌਤੀ : ਸੁਖਪਾਲ ਸਿੰਘ ਖਹਿਰਾ ਸਬੂਤ ਦੇਣ ਜਾਂ ਮੁਆਫੀ ਮੰਗਣ

ਸਾਡਾ ਇਤਿਹਾਸ ਸ਼ਹਾਦਤਾਂ ਦਾ ਅਤੇ ਤੁਹਾਡਾ ਇਤਿਹਾਸ ਖਾਲਿਸਤਾਨੀ ਨਾਲ ਖੜਨ ਦਾ- ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ

Web Admin

Web Admin

5 Dariya News

ਚੰਡੀਗੜ੍ਹ , 22 Jul 2017

ਪੰਜਾਬ ਵਿਧਾਨਸਭਾ ਵਿਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਰ.ਐਸ.ਐਸ., ਵਿਸ਼ਵ ਹਿੰਦੂ ਪਰਿਸ਼ਦ ਅਤ ਭਾਜਪਾ ਦਾ ਹੱਥ ਹੋਣ ਦੇ ਜੋ ਦੋਸ਼ ਲਗਾਏ ਹਨ, ਉਹ ਤੱਥ ਵਿਹੀਨ ਅਤੇ ਬੇਬੁਨਿਆਦ ਹਨ ਅਤੇ ਜਿਸਦੀ ਭਾਜਪਾ ਪੰਜਾਬ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ ਜੋ ਕਿ ਅੱਜ ਚੰਡੀਗੜ੍ਹ ਵਿਚ ਪੱਤਰਕਾਰ ਵਾਰਤਾ ਕਰਕੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ। ਨਵੇਂ ਚੁਣੇ ਗਏ ਵਿਰੋਧੀ ਦਲ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਮਾਸਟਰ ਮਸੀਹ ਦੀ ਹੱਤਿਆ ਦਾ ਦੋਸ਼ ਆਰ.ਐਸ.ਐਸ., ਵੀਐਚਪੀ ਅਤੇ ਭਾਜਪਾ 'ਤੇ ਲਗਾਕੇ ਖੁੱਦ ਆਪਣਾ ਮਜਾਕ ਉਡਵਾਇਆ ਹੈ। ਰਾਸ਼ਟਰੀ ਸਵ੍ਹੇਂਸੇਵਕ ਸੰਘ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲਾ ਇਕ ਰਾਸ਼ਟਰੀ ਸੰਗਠਨ ਹਨ, ਜਿਸਦੇ ਆਗੂਆਂ ਨੇ ਦੇਸ਼ ਦੇ ਲਈ ਕਈ ਸ਼ਹਾਦਤਾਂ ਦਿੱਤੀਆਂ ਹਨ। ਤਾਜਾ ਉਦਾਹਰਣ ਆਰ.ਐਸ.ਐਸ. ਪੰਜਾਬ ਪ੍ਰਾਂਤ ਦੇ ਸਹਿ-ਪ੍ਰਾਂਤ ਸੰਘਚਾਲਕ ਸ਼੍ਰੀ ਜਗਦੀਸ਼ ਗਗਨੇਜਾ ਦਾ ਬੀਤੇ ਸਾਲ ਸ਼ਹੀਦ ਹੋਣਾ ਹੈ। ਹੈਰਾਨੀ ਦੀ ਗੱਲ ਹੈ ਕਿ ਚਾਹੇ ਜਗਦੀਸ਼ ਗਗਨੇਜਾ ਦੀ ਹੱਤਿਆ ਹੋਵੇ, ਚਾਹੇ ਮਾਤਾ ਚੰਦ ਕੌਰ ਦੀ, ਚਾਹੇ ਅਮਿਤ ਸ਼ਰਮਾ ਦੀ, ਚਾਹੇ ਦੁਰਗਾ ਗੁਪਤਾ, ਚਾਹੇ ਸਤਪਾਲ ਅਤੇ ਰਮੇਸ਼ ਦੀ ਅਤੇ ਅੰਤ ਵਿਚ 15 ਜੁਲਾਈ ਨੂੰ ਪਾਦਰੀ ਸੁਲਤਾਨ ਮਸੀਹ  ਦੀ, ਇਨ੍ਹਾਂ ਸਾਰੀਆਂ ਵਿਚ ਇਕ ਤਰੀਕੇ ਨਾਲ ਹੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। 

ਇਸ ਵਿਚ ਖਹਿਰਾ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਦਿਮਾਗੀ ਦੀਵਾਲਿਆਪਣ ਦਾ ਨਿਸ਼ਾਨਾ ਹੈ। ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਾਂ ਤਾ ਪਾਸਟਰ ਮਸੀਹ ਦੀ ਹੱਤਿਆ ਵਿਚ ਆਰ.ਐਸ.ਐਸ., ਵੀ.ਐਚ.ਪੀ. ਅਤੇ ਭਾਜਪਾ ਦਾ ਹੱਥ ਹੋਣ ਦੇ ਸਬੂਤ ਪੁਲਸ ਨੂੰ ਦੇਣ ਜਾਂ ਫਿਰ ਮੁਆਫੀ ਮੰਗਣ।ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਯਾਦ ਕਰਵਾਇਆ ਕਿ ਆਰ.ਐਸ.ਐਸ.  ਅਤੇ ਭਾਜਪਾ ਦਾ ਇਤਿਹਾਸ ਸ਼ਹਾਦਤਾਂ ਦਾ ਰਿਹਾ ਹੈ ਅਤੇ ਜੇਕਰ  ਅਸੀਂ ਸਿਰਫ਼ ਪੰਜਾਬ ਦੀ ਗੱਲ ਕਰੀਏ, ਤਾਂ ਲੁਧਿਆਣਾ ਦੇ ਕੋਲ ਮੋਗਾ ਵਿਚ 25 ਜੂਨ 1989 ਨੂੰ ਅੱਤਵਾਦੀਆਂ ਵੱਲੋਂ ਆਰ.ਐਸ.ਐਸ.  ਦੀ ਸ਼ਾਖਾ 'ਤੇ ਕੀਤੇ ਗਏ ਹਮਲੇ ਵਿਚ 27 ਸਵ੍ਹੇਂਸੇਵਕ ਸ਼ਹੀਦ ਹੋ ਗਏ ਸਨ।ਇਸੇ ਤਰ੍ਹਾਂ ਭਾਜਪਾ ਪੰਜਾਬ ਦੇ ਸੈਂਕੜਿਆਂ ਆਗੂਆਂ ਅਤੇ ਵਰਕਰਾਂ ਨੇ ਸ਼ਹਾਦਤ ਦਿੱਤੀ ਹੈ, ਜਿਸ ਵਿਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਬਾਬੂ ਹਿੱਤਾਭਿਲਾਸ਼ੀ, ਪਟਿਆਲਾ ਤੋਂ ਸੰਭੂ ਪ੍ਰਸਾਦ, ਅਮ੍ਰਿਤਸਰ ਤੋਂ ਹਰਬੰਸ ਲਾਲ ਖੰਨਾ, ਕਾਦਿਆਂ ਤੋਂ ਰਾਮਪ੍ਰਕਾਸ਼ ਪ੍ਰਭਾਕਰ, ਜੈਤੋਂ ਤੋਂ ਗੁਰਬਚਨ ਸਿੰਘ ਪਤੰਗਾ ਅਤੇ ਡਾ. ਧਰਮਵੀਰ ਸਿੰਘ ਭਾਟਿਆ, ਲੁਧਿਆਣਾ ਦੇ ਖੁਸ਼ੀਰਾਮ ਸ਼ਰਮਾ, ਪ੍ਰਕਾਸ਼ ਚੰਦ ਦੁਆ ਅਤੇ ਤਰਸੇਮ ਸਿੰਘ ਬਹਾਰ ਪ੍ਰਮੁੱਖ ਹਨ ਅਤੇ ਇਸਤੋਂ ਇਲਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸਵ. ਡਾ. ਬਲਦੇਵ ਪ੍ਰਕਾਸ਼ ਅਤੇ ਮੌਜੂਦਾ ਭਾਜਪਾ ਦੇ ਕੌਮੀ ਪਰਿਸ਼ਦ ਦੇ ਮੈਂਬਰ ਡਾ. ਬਲਦੇਵ ਚਾਵਲਾ 'ਤੇ ਕਈ ਆਂਤਕੀ ਹਮਲੇ ਹੋਏ। 

 

Tags: Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD