Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਪੰਜਾਬ ਭਾਜਪਾ ਵੱਲੋਂ ਪੰਜ ਪਿਆਰਿਆਂ ਪਾਰਕ ਵਿਚ ਚਲਾਇਆ ਗਿਆ ਸਫਾਈ ਅਭਿਆਨ

ਪੰਜਾਬ ਭਾਜਪਾ ਨੇ ਕੀਤੀ ਪੰਜ ਪਿਆਰਾ ਪਾਰਕ ਦੀ ਸਫਾਈ,ਲਾਲਪੁਰਾ, ਗਰੇਵਾਲ, ਜੋਸ਼ੀ ਸਮੇਤ ਭਾਜਪਾ ਵਰਕਰਾਂ ਨੇ ਪੁੱਟੀ ਘਾਹ

Web Admin

Web Admin

5 Dariya News

ਸ਼੍ਰੀ ਆਨੰਦਪੁਰ ਸਾਹਿਬ , 21 Jul 2017

ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਅੱਜ ਖਾਲਸੇ ਦੀ ਪਾਵਨ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਅੰਦਰ ਦਾਖਲ ਹੁੰਦਿਆਂ ਸਥਾਪਿਤ ਕੀਤੇ ਗਏ ਪੰਜ ਪਿਆਰਿਆਂ ਪਾਰਕ ਵਿਖੇ ਸਫਾਈ ਮੁਹਿੰਮ ਚਲਾਈ ਗਈ ਅਤੇ ਪਾਰਕ ਅੰਦਰ ਖੜੀ ਘਾਹ ਫੁੰਕ ਨੂੰ ਵੱਡਕੇ ਸਫਾਈ ਕੀਤੀ ਗਈ। ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਸੰਤ ਬਾਬਾ ਲਾਭ ਸਿੰਘ ਜੀ, ਜਿਲਾ ਆਨੰਦਗੜ ਸਾਹਿਬ ਕਾਰ ਸੇਵਾ ਵਾਲੇ ਵੱਲੋਂ ਕੀਤੀ ਗਈ।  ਇਸ ਮੁਹਿੰਮ ਦੀ ਅਗੁਵਾਈ ਉਘੇ ਸਿੱਖ ਵਿਦਵਾਨ ਅਤੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ. ਇਕਬਾਲ ਸਿੰਘ ਲਾਲਪੁਰਾ ਤੇ ਹਰਜੀਤ ਸਿੰਘ ਗ੍ਰੇਵਾਲ ਵੱਲੋਂ ਕੀਤੀ ਗਈ, ਜਿਨ੍ਹਾਂ ਨਾਲ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਅਮਨਦੀਪ ਸਿੰਘ ਪੁਨਿਆ ਸਮੇਤ ਭਾਰੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸੰਗਤ ਮੌਜੂਦ ਸੀ।ਇਸ ਮੌਕੇ 'ਤੇ ਸ. ਲਾਲਪੁਰਾ ਨੇ ਦੱਸਿਆ ਕਿ ਖਾਲਸੇ ਦੀ ਸਾਜਨਾ ਦਿਵਸ ਮੌਕੇ ਸ਼ਹਿਰਵਾਸੀਆਂ ਦੀ ਮੰਗ 'ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਪੰਜ ਪਿਆਰਾ ਪਾਰਕ ਨੂੰ ਤੋਹਫੇ ਵੱਜੋਂ ਸ਼੍ਰੀ ਆਨੰਦਪੁਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ ਸੀ, ਜਿਸਦੀ ਰੱਖ ਰਖਾਵ ਦੀ ਜਿੰਮੇਦਾਰੀ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੂੰ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਦੀ ਲਾਪਰਵਾਹੀ ਕਾਰਨ ਚਾਰ ਮਹੀਨੇ ਤੋਂ ਪਾਰਕ ਵਿਚ ਬਿਜਲੀ ਕੁਨੈਕਸ਼ਨ ਕੱਟਿਆ ਹੋਇਆਂ ਹੈ ਅਤੇ 6 ਮਹੀਨੇ ਤੋਂ ਉਥੇ ਠੇਕੇ 'ਤੇ ਕੰਮ ਕਰ ਹੇ ਕਾਮੀਆਂ ਨੂੰ ਸੇਲਰੀ ਨਹੀਂ ਮਿਲੀ ਹੈ ਅਤੇ ਥਾਂ-ਥਾਂ 'ਤੇ ਸਰਕੰਡੇ ਉਘੇ ਹੋਏ ਸਨ ਅਤੇ ਸ਼੍ਰੀ ਕੰਡਾ ਸਾਹਿਬ ਨੂੰ ਇਕ ਤਾਲਾਬ ਵਿਚ ਸਥਾਪਿਤ ਕੀਤਾ ਗਿਆ, ਜਿਸਦਾ ਪਾਣੀ ਕਾਫੀ ਗੰਦਾ ਹੋ ਚੁਕਿਆ ਹੈ ਅਤੇ ਉਸ ਵਿਚ ਕਾਈ ਜੰਮੀ ਹੋਈ ਹੈ। ਇਸ ਯਾਦਗਾਰੀ ਪਾਰਕ ਦੀ ਹੋਈ ਖਸਤਾ ਹਾਲਤ ਤੋਂ ਸੰਗਤ ਅਤੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਦਿਸਦਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਵੱਲੋਂ ਆਪਣੀ ਸਫਾਈ ਮੁਹਿੰਮ ਦੇ ਤਹਿਤ ਹੀ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਪੰਜ ਪਿਆਰਿਆਂ ਪਾਰਕ ਦੀ ਸਫਾਈ ਕੀਤੀ ਗਈ, ਜਿਸ ਨਾਲ ਦੂਰ ਦਰਾਜ਼ ਤੋਂ ਪਹੁੰਚਦੀ ਸੰਗਤ ਅਤੇ ਸਥਾਨਕ ਲੋਕਾਂ ਨੂੰ ਬੈਠਣ ਅਤੇ ਘੁੰਮਣ ਫਿਰਨ ਵਿਚ ਕਾਫੀ ਸਹੁਲਤ ਮਿਲੇਗੀ।

ਇਸ ਮੌਕੇ 'ਤੇ ਵਿਨੀਤ ਜੋਸ਼ੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਭਰ ਵਿਚ ਧਾਰਮਿਕ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਸਨ, ਪਰ ਦੂਜੇ ਪਾਸੇ ਕਾਂਗਰਸ ਦੀ ਸਰਕਾਰ ਆਪਣੀ ਸੌੜੀ ਰਾਜਨੀਤੀ ਦੇ ਚੱਲਦੇ ਇਨ੍ਹਾਂ ਧਾਰਮਿਕ ਯਾਦਗਾਰਾਂ ਨੂੰ ਅੱਖੋ-ਪਰੋਖੇ ਕਰ ਰਹੀਆਂ ਹਨ। ਇਸ ਮੌਕੇ 'ਤੇ ਹੋਰਨ੍ਹਾਂ ਤੋਂ ਇਲਾਵਾ ਭਾਜਪਾ ਦੇ 2017 ਵਿਚ ਵਿਧਾਨਸਭਾ ਦੀ ਚੋਣ ਲੜਨ ਵਾਲੇ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ,  ਨੰਗਲ ਇੰਪਰੁਵਮੈਂਟ ਟਰੱਸ ਦੇ ਚੇਅਰਮੈਨ ਈਸ਼ਵਰ ਸਰਦਾਨਾ, ਸ਼੍ਰੀਮੋਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਸ਼੍ਰੀਮੋਣੀ ਅਕਾਲੀ ਦਲ ਦੇ ਆਗੂ ਸ. ਭੁਪਿੰਦਰ ਸਿਘ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਚੈੜਮਾਜਰਾ, ਸ. ਪਾਖਰ ਸਿੰਘ ਭੱਠਾ, ਸੀਨੀਅਰ ਐਡਵੋਕੇਟ ਅਤੇ ਕਾਰਜਕਾਰੀ ਮੈਂਬਰ ਸ਼ੋਮਣੀ ਅਕਾਲੀ ਦਲ ਸ. ਕੁਲਦੀਪ ਸਿੰਘ ਨੰਬਰਦਾਰ, ਨੰਗਲ ਮਿਉਂਸਿਪਲ ਕਮੇਟੀ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਆਂਨੰਦਪੁਰ ਸਾਹਿਬ ਦੇ ਸਾਬਕਾ ਮੰਡਲ ਪ੍ਰਧਾਨ ਕੇ.ਕੇ.ਬੇਦੀ ਅਤੇ ਸਾਬਕਾ ਮੰਡਲ ਸਕੱਤਰ ਰਾਕੇਸ਼ ਬਿੱਟੂ, ਯੁਵਾ ਮੋਰਚਾ ਰੋਪੜ ਦੇ ਮੀਤ ਪ੍ਰਧਾਨ ਬਲਰਾਮ ਪਰਾਸ਼ਰ ਅਤੇ ਯੁਵਾ ਮੋਰਚਾ ਰੋਪੜ ਦੇ ਮੰਡਲ ਪ੍ਰਧਾਨ ਅਜੈ ਸ਼ਰਮਾ,  ਪ੍ਰਿੰਸੀਪਲ ਗੁਰਮਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਸਰਪੰਚ ਪਿੰਡ ਲਾਲਪੁਰਾ, ਸ. ਹਰਜੀਤ ਸਿੰਘ, ਬਲਵਿੰਦਰ ਸਿੰਘ ਲਾਲਪੁਰ, ਗੁਰਮੇਲ ਸਿੰਘ, ਮਾ. ਦੇਵਰਾਜ ਸਿੰਘ ਅਤੇ ਦਲੀਪ ਹੰਸ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜ ਪਿਆਰਾ ਪਾਰਕ ਵਿਚ ਬਿਜਲੀ ਦੇ ਕੁਨੈਕਸ਼ਨ ਬੀਤੇ ਕਈ ਮਹੀਨਿਆਂ ਤੋਂ ਕੱਟੇ ਹੋਏ ਸਨ, ਇਸ ਸਫਾਈ ਮੁਹਿੰਮ ਦੌਰਾਨ ਘਾਹ ਵੱਡਣ ਲਈ ਬਿਜਲੀ ਦੀ ਜਰੂਰਤ ਸੀ, ਜਿਸ ਕਰਕੇ ਲਾਲਪੁਰਾ ਵੱਲੋਂ ਸਪੇਸ਼ਲ ਜਨਰੈਟਰ, ਬੁਸ਼ ਕਟਰ ਅਤੇ ਘਾਹ ਕੱਟਣ ਵਾਲੀ ਵੱਡੀਆਂ ਮਸ਼ੀਨਾਂ ਨੂੰ ਮੰਗਵਾਇਆ ਗਿਆ ਅਤੇ ਇਸ ਕੰਮ ਨੂੰ ਦੇਰ ਸ਼ਾਮ ਤੱਕ ਮੌਕੇ 'ਤੇ ਮੌਜੂਦ ਰਹਿਕੇ ਨਿਪਟਾਇਆ ਗਿਆ। 

 

Tags: Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD