ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਸ਼ਬਦਾਂ ਦਾ ਮੁਕਾਬਲਾ ਯਾਨੀ ਸਪੈੱਲ ਬੀ ਨਾਮਕ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਛੋਟੇ ਛੋਟੇ ਬੱਚਿਆਂ ਨੂੰ ਭਾਸ਼ਾ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮਾਪਦੰਡਾਂ ਦੇ ਬਰਾਬਰ ਖੜਾ ਸੀ। ਇਨ੍ਹਾਂ ਮੁਕਾਬਲਿਆਂ ਵਿਚ ਜੂਨੀਅਰ ਕਲਾਸਾਂ ਵਿਦਿਆਰਥੀਆਂ ਨੇ ਹਿੱਸਾ ਲਿਆ ।ਜ਼ਿਕਰੇਖਾਸ ਹੈ ਕਿ ਇਨ੍ਹਾਂ ਮੁਕਾਬਲਿਆਂ ਨੂੰ ਉਮਰ ਦੇ ਵਰਗ ਅਨੁਸਾਰ ਦੋ ਜੂਨੀਅਰ ਵਿੰਗ ਰੁੱਖਿਆਂ ਗਿਆ ਸੀ,ਜਦ ਕਿ ਦੋਹਾਂ ਵਿੰਗਾਂ ਦੇ ਤਿੰਨ ਰਾਉਡ ਮੁਕਾਬਲੇ ਰੱਖੇ ਗਏ । ਜੂਨੀਅਰ ਸਪੈੱਲ ਬੀ ਟਾਈਟਲ ਲਈ ਬੱਚੇ ਦੀ ਉਮਰ 5 ਤੋਂ 7 ਸਾਲ ਰੱਖੀ ਗਈ ਜਦ ਕਿ ਸੀਨੀਅਰ ਸਪੈੱਲ ਬੀ ਟਾਈਟਲ ਲਈ ਉਮਰ 7 ਤੋਂ 9 ਸਾਲ ਸੀ । ਸਭ ਤੋਂ ਪਹਿਲਾਂ 50 ਦੇ ਕਰੀਬ ਬੱਚਿਆਂ ਲਈ ਪ੍ਰਸ਼ਨਾਂ ਦੇ ਨਾਲ ਨਾਲ ਡਿਕਟੇਸ਼ਨ ਟੈੱਸਟ ਲਿਆ ਗਿਆ । ਇਸ ਤੋਂ ਬਾਅਦ ਸਾਰੀਆਂ ਕੈਟਾਗਰੀਆਂ ਵਿਚੋਂ 24 ਬੱਚਿਆਂ ਨੂੰ ਸੈਮੀਫਾਈਨਲ ਰਾਊਂਡ ਲਈ ਚੁਣਿਆ ਗਿਆ । ਇਸ ਤੋਂ ਬਾਅਦ 12 ਬੱਚੇ ਦੂਜੇ ਰਾਊਂਡ ਅਤੇ 8 ਫਾਈਨਲ ਰਾਊਂਡ ਵਿਚ ਪਹੁੰਚੇ।
ਇਸ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਆਪਣੀ ਭਾਸ਼ਾ ਦੇ ਗਿਆਨ ਨਾਲ ਵੱਡਿਆਂ ਨੂੰ ਹੈਰਾਨ ਕਰ ਦਿਤਾ । ਫਾਈਨਲ ਰਾਊਂਡ ਵਿਚ ਬੱਚਿਆਂ ਦੇ ਜ਼ਬਾਨੀ ਭਾਸ਼ਾ ਦੇ ਗਿਆਨ ਦੀ ਪਰਖ ਲਈ ਗਈ ਜਿਸ ਵਿਚ ਉਨ੍ਹਾਂ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿਤਾ । ਇਸ ਦੇ ਨਾਲ ਹੀ ਛੋਟੇ ਛੋਟੇ ਬੱਚਿਆਂ ਲਈ ਰੋਕਕਲੈਬਿੰਗ ਜਿਹੀ ਮੁਸ਼ਕਿਲ ਪਰ ਦਿਲਚਸਪ ਖੇਡ ਦਾ ਆਯੋਜਨ ਵੀ ਕੀਤਾ ਗਿਆ। ਫਾਈਨਲ ਮੁਕਾਬਲਿਆਂ ਵਿਚ ਦੀਵਾਂਸ਼, ਧਰਤੀਮਾਨ, ਆਵਿਕਾ, ਅਦਿਤੀ, ਮਾਹੀਜਿੱਥ ਅਤੇ ਵਸ਼ਿਕਾ ਜੇਤੂ ਰਹੇ ।ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਐੱਸ ਕੇ ਸ਼ਰਮਾ ਨੇ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਬੱਚੇ ਦਾ ਦਿਮਾਗ਼ ਕੋਰੇ ਕਾਗ਼ਜ਼ ਦੀ ਤਰਾਂ ਹੁੰਦਾ ਹੈ ਅਤੇ ਉਸ ਤੇ ਜੋ ਵੀ ਲਿਖਿਆ ਜਾਵੇ ਉਹ ਉਸ ਦੇ ਦਿਮਾਗ਼ ਵਿਚ ਛਪ ਜਾਂਦਾ ਹੈ । ਇਸੇ ਲਈ ਇਹ ਉਮਰ ਕਿਸੇ ਵੀ ਨਵੀਂ ਭਾਸ਼ਾ ਸਿੱਖਣ ਲਈ ਸਭ ਤੋਂ ਉੱਤਮ ਹੁੰਦੀ ਹੈ । ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਸ਼ਾ ਨਾਲ ਸਬੰਧਿਤ ਇਹ ਮੁਕਾਬਲੇ ਕਰਵਾਏ ਗਏ । ਉਨ੍ਹਾਂ ਛੋਟੀ ਉਮਰੇ ਭਾਸ਼ਾ ਦੇ ਇਸ ਉੱਤਮ ਗਿਆਨ ਨੂੰ ਹਾਸਿਲ ਕਰਨ ਵਾਲੇ ਬੱਚਿਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ । ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।