ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ ੬੯ ਦੇ ਦੋ ਸੌ ਦੇ ਕਰੀਬ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਹੈਵਾਨੀਅਤ ਦਾ ਸ਼ਿਕਾਰ ਹੋਈ ਆਸ਼ਿਫਾ ਬਾਨੋ ਨੂੰ ਨਿਆਂ ਦਿਵਾਉਣ ਦੇ ਮੰਤਵ ਨਾਲ ਇੰਨਸਾਫ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਛੋਟੀ ਜਿਹੀ ਬੱਚੀ ਤੇ ਅੰਨੇ ਤਸ਼ੱਦਦ ਤੋਂ ਬਾਅਦ ਕਤਲ ਕਰਨ ਵਾਲੇ ਕਸੂਰਵਾਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਮੋਮਬਤੀਆਂ ਫੜਕੇ ਸ਼ਹਿਰਵਾਸੀਆਂ ਨੂੰ ਆਸਿਫਾ ਦੇ ਹੱਕ ਵਿਚ ਨਿੱਤਰਨ ਦਾ ਹੌਕਾ ਦਿਤਾ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਮਾਰਚ ਦਾ ਆਯੋਜਨ ਦੋ ਕਾਰਨਾਂ ਕਰਕੇ ਕੀਤਾ ਗਿਆ। ਪਹਿਲਾਂ ਕਾਰਣ ਦੇਸ਼ ਵਿਚ ਨਾ ਬਾਲਗ਼ ਲੜਕੀਆਂ ਅਤੇ ਔਰਤਾਂ ਤੇ ਹੋ ਰਹੇ ਜ਼ੁਲਮਾਂ ਦੀ ਨਿਖੇਧੀ ਕਰਨਾ ਸੀ। ਦੂਜਾ ਕਾਰਨ ਸ਼ਹਿਰੀਆਂ ਨੂੰ ਇਹ ਦੱਸਣਾ ਸੀ ਇਕ ਔਰਤ ਨੂੰ ਬਲਾਤਕਾਰ ਹੋਣ ਕਿਸ ਤਰਾਂ ਮਾਨਸਿਕ ਤਸ਼ੱਦਦ ਵਿਚੋਂ ਗੁਜ਼ਰਨਾ ਪੈਂਦਾ ਹੈ। ਇਨ੍ਹਾਂ ਮੋਮਬਤੀਆਂ ਦੀ ਰੌਸ਼ਨੀ ਵਿਚ ਮਰਹੂਮ ਆਸਿਫਾ ਅਤੇ ਉਸ ਦੇ ਪਰਿਵਾਰ ਲਈ ਇੱਕਜੁੱਟਤਾ ਅਤੇ ਹਮਦਰਦੀ ਪ੍ਰਗਟ ਕਰਦੇ ਹੋਏ ਛੇਤੀ ਤੋਂ ਛੇਤੀ ਨਿਆਂ ਦੀ ਮੰਗ ਕੀਤੀ।ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੀ ਸੋਚ ਨੂੰ ਬਦਲਦੇ ਹੋਏ ਕਿ ਮਾਂ ਬਾਪ ਦੀ ਤਰਾਂ ਸੋਚਣ ਅਤੇ ਇਸ ਤਰਾਂ ਦੀਆਂ ਘਟੀਆਂ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਅੱਗੇ ਕਿਹਾ ਕਿ ਆਸਿਫਾ ਦਾ ਮਸਲਾ ਵੀ ਕਿਸੇ ਧਰਮ ਨਾਲ ਜੁੜਿਆਂ ਮਸਲਾ ਨਾ ਹੋ ਕੇ ਦੇਸ਼ ਦੀਆਂ ਔਰਤਾਂ ਦੀ ਸਰੁੱਖਿਆਂ ਦਾ ਮਸਲਾ ਹੈ । ਜਿਸ ਵਿਚ ਹਰ ਮਾਂ ਬਾਪ ਆਪਣੇ ਬੱਚਿਆਂ ਲਈ ਚਿੰਤਤ ਨਜ਼ਰ ਆ ਰਿਹਾ ਹੈ, ਫਿਰ ਭਾਵੇਂ ਉਹ ਕਿਸੇ ਧਰਮ ਨਾਲ ਜੁੜਿਆਂ ਹੋਏ। ਚੇਅਰਮੈਨ ਬਾਜਵਾ ਨੇ ਦੇਸ਼ ਵਿਚ ਔਰਤਾਂ ਦੇ ਘਰ ਤੋਂ ਨਿਕਲਣ ਵੇਲੇ ਦਿਲ ਵਿਚ ਡਰ ਦਾ ਭਾਵਨਾ ਨੂੰ ਖ਼ਤਮ ਕਰਕੇ ਸਰੁੱਖਿਆਂ ਦਾ ਮਾਹੌਲ ਪੈਦਾ ਕਰਨ ਦੀ ਅਪੀਲ ਕੀਤੀ।