Saturday, 27 April 2024

 

 

ਖ਼ਾਸ ਖਬਰਾਂ ਗੁਰਜੀਤ ਸਿੰਘ ਔਜਲਾ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ ਭਗਵੰਤ ਮਾਨ ਨੇ ਖਡੂਰ ਸਾਹਿਬ ਵਿਚ 'ਆਪ' ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੱਟੀ ਵਿਖੇ ਕੀਤਾ ਵੱਡੀ ਜਨਸਭਾ ਨੂੰ ਸੰਬੋਧਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ

 

ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਤਿਕੌਣੀ ਟੱਕਰ ਨੇ ਸਿਆਸੀ ਪੰਡਿਤਾਂ ਨੂੰ ਪਾਇਆ ਚੱਕਰਾਂ 'ਚ

ਅੱਠ ਉਮੀਦਵਾਰ ਚੋਣ ਮੈਦਾਨ 'ਚ ਮੁੱਖ ਮੁਕਾਬਲਾ ਅਕਾਲੀ ਦਲ ਬਾਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ

Web Admin

Web Admin

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ , 25 Jan 2017

ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵੋਟਰਾਂ ਨੇ ਸਿਆਸੀ ਪੰਡਿਤਾਂ ਨੂੰ ਚੱਕਰਾਂ ਵਿੱਚ ਪਾ ਰੱਖਿਆ ਹੈ। ਭਾਵੇਂ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਅਪਣੇ ਅਪਣੇ ਉਮੀਦਵਾਰ ਖੜ੍ਹੇ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਲਕੇ 'ਚ ਕਰੀਬ 275 ਪਿੰਡ , ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਦੋ ਨਗਰ ਕੋਸਲ ,ਵੱਡਾ ਪਿੰਡ ਘੰੜੂਆ ਅਤੇ ਬੇਲਾ ਕਸਾਬ ਪੈਦਾ ਜਿਸ 'ਚ ਇੱਕ ਲੱਖ ਅੱਸੀ ਹਜਾਰ ਪੰਜ ਸੋ ਦੇ ਕਰੀਬ  ਵੋਟਰ ਹਨ  ਪ੍ਰੰਤੂ ਇਸ ਬਾਰ ਵੋਟਰ ਹਾਲੇ ਤੱਕ ਚੁੱਪ ਧਾਰੀ ਬੈਠੇ ਹਨ। ਹਰੇਕ ਪਾਰਟੀ ਦਾ ਉਮੀਦਵਾਰ ਆਪੇ ਆਕਾ ਅੱਗੇ ਵੱਡੇ ਇੱਕਠ ਕਰਕੇ ਅਪਣੀ ਜਿੱਤ ਦੇ ਦਾਅਵੇ ਕਰ ਰਹੇ ਰਿਹਾ ਹੈ। ਜਿਵੇਂ ਜਿਵੇਂ ਚੋਣਾਂ ਦੀ ਤਾਰੀਖ਼ ਨਜ਼ਦੀਕ ਆ ਰਹੀ ਹੈ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਵਿੱਚ ਕੁਝ ਬੇਚੈਨੀ ਵਧਦੀ ਨਜ਼ਰ ਆ ਰਹੀ ਹੈ। ਹਰੇਕ ਪਾਰਟੀ ਵੱਲੋਂ ਵੋਟਰਾਂ ਨੂੰ ਅਪਣੇ ਵੱਲ ਜੋੜਨ ਲਈ ਕਸ਼ਮਕਸ਼ ਕੀਤੀ ਜਾ ਰਹੀ ਹੈ। ਅੱਜ ਦਾ ਵੋਟਰ ਸਿਆਣਾ ਹੋ ਗਿਆ ਹੈ ਜੋ ਹਰ ਪਾਰਟੀ ਦੇ ਉਮੀਦਵਾਰ ਨੂੰ ਭਰੋਸਾ ਦੇ ਕੇ ਉਸਦੇ ਹੀ ਹੱਕ ਵਿੱਚ ਵੋਟਾਂ ਭੁਗਤਾਉਣ ਦੀ ਗੱਲ ਕਰ ਰਿਹਾ ਹੈ।ਜੇਕਰ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 2014 'ਚ ਹੋਦ 'ਚ ਆਈ ਆਮ ਆਦਮੀ ਪਾਰਟੀ ਪਹਿਲੀ ਬਾਰ ਵਿਧਾਨ ਸਭਾ ਚੋਣ ਲੜ੍ਹ ਰਹੀ। ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਡਾ. ਚਰਨਜੀਤ ਸਿੰਘ ਵੀ ਸਮਾਜ ਸੇਵਾ ਵਿੱਚ ਪਿੱਛਲੇ ਲੰਮੇਂ ਸਮੇਂ ਤੋਂ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਹਲਕੇ'ਚ ਅਨੇਕਾਂ ਕਲੱਬਾ ਨਾਲ ਜੁੜੇ ਹੋਣ ਕਾਰਨ ਹਲਕੇ ਦੇ ਹਜਾਰਾ ਲੋਕਾਂ ਤੇ ਅੱਖਾ ਦੇ ਮੁਫਤ ਅ੍ਰਪਰੇਸ਼ਨ ਕਰ ਚੁੱਕੇ ਹਨ । ਆਮ ਆਦਮੀ ਵਿੱਚ ਆਉਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚ ਲੰਮੇ ਸਮੇ ਤੋਂ ਚੇਅਰਮੈਨ ਡਾਕਟਰ ਸੈਲ ਪੰਜਾਬ ਕਾਂਗਰਸ ਦੇ ਅਹੁਦੇ ਦਾ ਨਿੱਘ ਮਾਣਦੇ ਰਹੇ ਹਨ। ਆਈ ਸਪੈਸ਼ਲਿਸਟ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਕਾਰਨ ਉਨ੍ਹਾਂ ਦੀ ਪਹਿਚਾਣ ਵੀ ਮੋਰਿੰਡਾ ਇਲਾਕੇ ਦੇ ਪਿੰਡਾਂ ਵਿੱਚ ਕਾਫ਼ੀ ਹੈ। ਆਮ ਆਦਮੀ ਪਾਰਟੀ ਦੀ ਮੱਦਦ ਜਿੱਥੇ ਬਾਹਰਲ੍ਹੇ ਦੇਸ਼ਾਂ ਤੋਂ ਆਏ ਐਨ. ਆਰ. ਆਈਜ਼ ਪ੍ਰਚਾਰ ਕਰਕੇ ਕਰ ਰਹੇ ਹਨ ਉੱਥੇ ਹੀ ਅਕਾਲੀ ਦਲ ਬਾਦਲ ਸਰਕਾਰ  ,ਕਾਂਗਰਸ ਪਾਰਟੀ ਤੋਂ ਨਰਾਜ਼ ਆਗੂਆਂ ਅਤੇ ਵੋਟਾਂ ਨੂੰ ਵੀ ਅਪਣੇ ਨਾਲ ਜੋੜ੍ਹ੍ਹਨ ਵਿਚ ਆਪ ਪਾਰਟੀ ਕਾਮਯਾਬ  ਹੋ ਰਹੀ ਹੈ ਅਤੇ ਪਾਰਟੀ ਪ੍ਰਤੀ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ 'ਚ ਉਤਸ਼ਾਹ ਵੱਧ ਰਿਹਾ ਹੈ । 

ਕਾਂਗਰਸ ਪਾਰਟੀ ਦਾ ਉਮੀਦਵਾਰ ਪਿੱਛਲੇ ਦਸ ਸਾਲਾਂ ਤੋਂ ਲਗਾਤਾਰ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਵਿਧਾਇਕ ਵੱਜੋਂ ਨੁਮਾਇੰਦਗੀ ਕਰਦੇ ਆ ਰਹੇ ਚਰਨਜੀਤ ਸਿੰਘ ਚੰਨੀ ਨੇਤਾ ਵਿਰੋਧੀ ਧਿਰ ਨੂੰ ਹੀ ਉਮੀਦਵਾਰ ਐਲਾਨ ਕਰਕੇ ਜਿੱਤ ਲਈ ਦਾਅ ਖ਼ੇਡਿਆ ਗਿਆ ਹੈ। ਕਿਉਂਕਿ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਪਿੱਛਲੇ ਦਸ ਸਾਲਾਂ ਤੋਂ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਅਕਾਲੀ ਸਰਕਾਰ ਹੋਣ ਕਾਰਨ ਹਲਕਾ ਦਾ ਕੋਈ ਖਾਸ ਵਿਕਾਸ ਨਹੀ ਹੋਇਆ ਪ੍ਰੰਤੂ ਉਨ੍ਹਾਂ ਦਾ ਰਾਬਤਾ ਹਰੇਕ ਪਿੰਡ ਦੀ ਯੂਥ ਨਾਲ ਅਤੇ ਪੰਚਾਇਤ ਮੈਂਬਰਾਂ ਨਾਲ ਹੈ। ਹਰ ਧਾਰਮਿਕ ਅਤੇ ਰਾਜਨੀਤਿਕ ਸਮਾਗਮਾਂ ਤੋਂ ਇਲਾਵਾ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਕਾਰਨ ਚਰਨਜੀਤ ਚੰਨੀ ਦੀ ਇਲਾਕੇ ਵਿੱਚ ਜ਼ਿਆਦਾ ਲੋਕਪ੍ਰਿਅਤਾ ਹੈ। ਜਿਨ੍ਹਾਂ ਵੱਲੋਂ ਹਲਕੇ ਦੇ ਨੋਜਵਾਨਾਂ ਨੂੰ ਸਾਇਕਲ , ਖੇਡਾ ਦੀਆਂ ਕਿੱਟਾ ਦੇ ਹਲਕੇ ਦੇ ਲੋਕਾਂ ਦੇ ਮੰਨ ਜਿੱਤੇ ਹੋਏ ਹਨ। ਭਾਵੇਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਵੀ ਹਲਕੇ ਦੇ ਨਰਾਜ਼ ਕਾਂਗਰਸੀ ਦੇ ਰੋਸ ਦਾ ਸ਼ਿਕਾਰ ਹੋਣਾ ਪਿਆ ਪ੍ਰੰਤੂ ਇੱਕ ਅੱਧੇ ਕਾਂਗਰਸੀ ਲੀਡਰ ਨੂੰ ਛੱਡ ਕੇ ਉਹ ਸਾਰੇ ਹੀ ਸਥਾਨਕ ਕਾਂਗਰਸੀ ਆਗੂਆਂ ਨੂੰ ਅਪਣੇ ਨਾਲ ਤੋਰਨ ਵਿੱਚ ਕਾਮਯਾਬ ਰਹੇ ਹਨ ।ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਸੀ ਪਠਾਣਾ ਹਲਕੇ ਤੋਂ ਵਿਧਾਇਕ  ਰਹੇ ਨਿਰਮਲ ਸਿੰਘ ਰਿਟਾ. ਜਸਟਿਸ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਇਲਾਕੇ ਵਿੱਚ ਨਿਰਮਲ ਸਿੰਘ ਨੂੰ ਕੋਈ ਨਹੀਂ ਸੀ ਜਾਣਦਾ ਅਤੇ ਇਸ ਹਲਕੇ ਦੀ ਨੁਮਾਇੰਦਗੀ ਬੀਬੀ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਹੱਥ ਵਿੱਚ ਸੀ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੀਬੀ ਸੰਧੂ ਨੂੰ ਟਿਕਟ ਨਾ ਦੇ ਕੇ ਨਿਰਮਲ ਸਿੰਘ ਜੱਜ ਨੂੰ ਟਿਕਟ ਦੇ ਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਨ੍ਹਾਂ ਨੂੰ ਟਿਕਟ ਐਲਾਣਨ ਤੋਂ ਬਾਅਦ ਪਾਰਟੀ ਵਰਕਰਾਂ ਸਮੇਤ ਹਲਕੇ ਦੀ ਨੁਮਾਇੰਦਗੀ ਕਰਦੀ ਆ ਰਹੀ ਬੀਬੀ ਸੰਧੂ ਵੱਲੋਂ ਪਾਰਟੀ ਦੇ ਇਸ ਫੈਸਲੇ 'ਤੇ ਨਰਾਜ਼ਗੀ ਜਤਾਈ ਗਈ। 

ਬੀਬੀ ਸੰਧੂ ਦੀ ਨਰਾਜ਼ਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਰਿੰਡਾ ਵਿੱਖੇ ਰੱਖੇ ਸੰਗਤ ਦਰਸ਼ਨਾਂ ਵਿੱਚ ਵੀ ਸਾਫ਼ ਵਿਖਾਈ ਦਿੱਤੀ। ਉਨ੍ਹਾਂ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਬਾਦਲ ਵੱਲੋਂ ਬੀਬੀ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਮੀਤ ਪ੍ਰਧਾਨ ਵੀ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬੀਬੀ ਸੰਧੂ ਭਾਵੇਂ ਕੁਝ ਸਮਾਂ ਨਰਾਜ਼ ਰਹੀ ਪ੍ਰੰਤੂ ਫ਼ਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਿਰਮਲ ਸਿੰਘ ਦੇ ਹੱਕ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਉਨ੍ਹਾਂ ਸੰਬੋਧਨ ਕਰਨਾ ਸ਼ੁਰੁ ਕਰ ਦਿੱਤਾ। ਬਹੁਜਨ ਸਮਾਜ ਪਾਰਟੀ ਵੱਲੋਂ ਰਜਿੰਦਰ ਸਿੰਘ ਰਾਜਾ ਨਨ੍ਹਹੇੜੀਆਂ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ। ਬਸਪਾ ਪਾਰਟੀ ਵੱਲੋਂ ਹਲਕੇ ਵਿੱਚ ਕੋਈ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ । ਇਸੇ ਤਰ੍ਹਾਂ ਆਮ ਆਦਮੀ ਵਿੱਚੋਂ ਵੱਖ ਹੋ ਕੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣਾ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਸੀ। ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਪਣਾ ਪੰਜਾਬ ਪਾਰਟੀ ਵੱਲੋਂ ਸ਼੍ਰੀਮਤੀ ਪਰਮਿੰਦਰ ਕੌਰ ਰੰਗਰਾ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਆਪਣਾ ਪੰਜਾਬ ਪਾਰਟੀ ਵੀ ਪ੍ਰਚਾਰ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕੀ ਹੈ। ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਸਿੰਦਰਪਾਲ ਸਿੰਘ , ਪੰਜਾਬ ਡੈਮੋਕਰੇਟਿਕ ਪਾਰਟੀ ਵੱਲੋਂ ਹਰਜਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਵੱਲੋਂ ਜਗਦੀਸ਼ ਸਿੰਘ ਵੀ ਕਿਸੇ ਕਿਸਮ ਦਾ ਕੋਈ ਪ੍ਰਚਾਰ ਨਜ਼ਰ ਨਹੀਂ ਆ ਰਿਹਾ। ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਲਾਨੇ ਉਮੀਦਵਾਰ ਚਰਨਜੀਤ ਸਿੰਘ ਪਿੱਪਲਮਾਜਰਾ ਦੇ ਕਾਗ਼ਜ ਰੱਦ ਹੋ ਜਾਣ ਕਾਰਨ ਉਹ ਇਸ ਚੋਣ ਮੈਦਾਨ 'ਚ ਹੀ ਬਾਹਰ ਹੋ ਚੁੱਕੇ ਹਨ। ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਭਾਵੇਂ ਉਪਰੋਤਕ ਅੱਠ ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਪ੍ਰੰਤੂ ਮੁੱਖ ਤੌਰ 'ਤੇ ਮੁਕਾਬਲਾ ਅਕਾਲੀ ਦਲ ਬਾਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੈ। ਦੇਖਣਾ ਹੋਵੇਗਾ ਕਿ ਹਲਕੇ ਦੇ ਵੋਟਰ 4 ਫ਼ਰਵਰੀ ਨੂੰ ਕਿਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਫ਼ਤਵਾ ਦਿੰਦੇ ਹਨ। ਚੋਣ ਕਮਸ਼ਿਨ ਵੱਲੋਂ ਚੋਣ ਨਤੀਜਿਆਂ ਦੀ ਐਲਾਨੀ ਤਾਰੀਖ਼ 11 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਜਿਸ ਦਿਨ ਪਤਾ ਲੱਗੇਗਾ ਕਿ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ। 

 

Tags: ELECTION SPECIAL

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD