ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ ੬੯ ਵਿਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦਾ ਪ੍ਰੋਗਰਾਮ ਆਯੋਜਨ ਕੀਤਾ ਗਿਆ। ਇਸ ਸਮਾਰੋਹ 'ਚ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲੈਦੇ ਹੋਏ ਸਕੂਲ ਵਿਚ ਆਪਣੇ ਵਿਦਿਆਰਥੀ ਜੀਵਨ ਦੀ ਸਮੇਂ ਨੂੰ ਯਾਦ ਕੀਤਾ । ਇਸ ਮੌਕੇ ਤੇ ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਅਤੇ ਡਾਇਰੈਕਟਰ ਐਜੂਕੇਸ਼ਨ ਐੱਸ ਕੇ ਸ਼ਰਮਾ ਨੇ ਪੁਰਾਣੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦੇ ਸੁਖਨ ਜੀਵਨ ਦੀ ਕਾਮਨਾ ਕੀਤੀ।ਨਵੇ ਪੁਰਾਣੇ ਵਿਦਿਆਰਥੀਆਂ ਦੀ ਇਸ ਮਿਲਣੀ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ । ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਵੀ ਸ਼ੈਮਰਾਕ ਸਕੂਲ ਵਿਚ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਕਈ ਦਿਲਚਸਪ ਪਹਿਲੂ ਆਪਣੇ ਪੁਰਾਣੇ ਸਾਥੀਆਂ ਨਾਲ ਸਾਂਝੇ ਕੀਤੇ। ਕਾਰਪੋਰੇਟ ਜਗਤ ਵਿਚ ਵਧੀਆਂ ਮੈਨੇਜਮੈਂਟ ਦੀਆਂ ਨੌਕਰੀਆਂ ਤੇ ਪਹੁੰਚ ਚੁੱਕੇ ਇਹ ਵਿਦਿਆਰਥੀ ਸਟੇਜ ਤੇ ਡਾਂਸ ਕਰਦੇ, ਦਿਲਚਸਪ ਗੇਮਾਂ ਖੇਡਦੇ ਅਤੇ ਹਾਸੇ ਖਿਲਾਰਦੇ ਆਪਣੇ ਵਿਦਿਆਰਥੀ ਜੀਵਨ ਵਿਚ ਵਾਪਸ ਚੱਲੇ ਗਏ।
ਇਸ ਦੇ ਨਾਲ ਹੀ ਉੱਚੀਆਂ ਪਦਵੀਆਂ ਤੇ ਪਹੁੰਚ ਚੁੱਕੇ ਪੁਰਾਣੇ ਵਿਦਿਆਰਥੀਆਂ ਨਾਲ ਆਪਣੇ ਕਿੱਤੇ ਸਬੰਧੀ ਕਈ ਨੁਕਤੇ ਸਾਂਝੇ ਕਰਦੇ ਹੋਏ ਆਪਣੇ ਕੈਰੀਅਰ ਸ਼ੁਰੂਆਤ ਸਹੀ ਤਰੀਕੇ ਨਾਲ ਸ਼ੁਰੂ ਕਰਨ ਦੇ ਗੁਰ ਵੀ ਦੱਸੇ । ਇਸ ਮੌਕੇ ਤੇ ਨਵੇਂ ਵਿਦਿਆਰਥੀਆਂ ਨੇ ਸਟੇਜ ਤੇ ਕਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਕੈਂਪਸ ਬੈਂਡ ਵੱਲੋਂ ਲਾਈਵ ਪ੍ਰਫਾਰਮਸ ਦੇ ਕੇ ਸਾਰਿਆ ਦੇ ਮੌਨਰੰਜਨ ਕੀਤਾ। ਇਸ ਮੌਕੇ ਤੇ ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼ੈਮਰਾਕ ਸਕੂਲ ਨੂੰ ਸਦਾ ਹੀ ਆਪਣੇ ਵਿਦਿਆਰਥੀਆਂ ਤੇ ਮਾਣ ਰਿਹਾ ਹੈ ਅਤੇ ਅੱਜ ਸਕੂਲ 'ਚ ਸਿੱਖਿਆਂ ਹਾਸਿਲ ਕਰਕੇ ਉੱਚੀਆਂ ਪਦਵੀਆਂ ਤੇ ਪਹੁੰਚੇ ਵਿਦਿਆਰਥੀਆਂ ਨੂੰ ਵੇਖ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ । ਸਮਾਗਮ ਦੇ ਅੰਤ 'ਚ ਪੁਰਾਣੇ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੇ ਸਟੇਜ ਤੇ ਸੰਗੀਤ ਦੀਆਂ ਧੁਨਾਂ ਨਾਲ ਖੂਬ ਥਿਰਕੇ ।