ਬੀਤੇ ਦਿਨ ਮੁਹਾਲੀ ਦੇ ਰੇਲਵੇ ਸਟੇਸ਼ਨ ਉਪਰ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਜਾ ਰਹੀ ਰੇਲ ਗੱਡੀ ਨੂੰ ਵਿਧਾਇਕ ਐਨ ਕੇ ਸ਼ਰਮਾ, ਉਜਾਗਰ ਸਿੰਘ ਵਡਾਲੀ ਅਤੇ ਪਰਮਜੀਤ ਸਿੰਘ ਕਾਹਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ| ਇਸ ਰੇਲ ਗੱਡੀ ਵਿੱਚ ਮੁਹਾਲੀ ਸ਼ਹਿਰ ਲਈ ਤਿੰਨ ਬੋਗੀਆਂ ਰਾਖਵੀਆਂ ਹਨ, ਜਿਹਨਾਂ ਵਿੱਚ ਮੁਹਾਲੀ ਦੇ 190 ਸ਼ਰਧਾਲੂ ਰਵਾਨਾ ਹੋਏ| ਇਸ ਮੌਕੇ ਪਰਮਜੀਤ ਕੌਰ ਲਾਂਡਰਾ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ , ਗੁਰਮੁੱਖ ਸਿੰਘ ਸੋਹਲ ਐਮ ਸੀ, ਤੇਜਿੰਦਰ ਸਿੰਘ ਸ਼ੇਰਗਿਲ, ਕਰਮ ਸਿੰਘ, ਹਰਿੰਦਰ ਖਹਿਰਾ, ਪੰਜਾਬ ਸਿੰਘ ਕੰਗ, ਤਾਰਾ ਸਿੰਘ, ਪਰਮਜੀਤ ਸਿੰਘ ਸਿੱਧੂ, ਨਸੀਬ ਸਿੰਘ ਸੰਧੂ ਤੇ ਹੋਰ ਆਗੂ ਮੌਜੂਦ ਸਨ |