Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਟੀ.ਐਮ.ਸੀ ਨੂੰ ਵੱਡਾ ਫਾਇਦਾ; ਮੁੱਖ ਆਪ ਆਗੂਆਂ ਦਾ ਪਾਰਟੀ 'ਚ ਆਉਣਾ ਜ਼ਾਰੀ

ਜਗਮੀਤ ਸਿੰਘ ਬਰਾੜ ਨੇ ਦੋਆਬਾ 'ਚ ਟੀ.ਐਮ.ਸੀ ਦੀ ਮਜ਼ਬੂਤ ਮੌਜ਼ੂਦਗੀ ਬਣਾਈ; ਅਗਲਾ ਨਿਸ਼ਾਨਾ ਮਾਲਵਾ ਹੋਣ ਦਾ ਇਸ਼ਾਰਾ

Web Admin

Web Admin

5 Dariya News

ਚੰਡੀਗੜ੍ਹ , 29 Dec 2016

ਤ੍ਰਿਣਮੂਲ ਕਾਂਗਰਸ ਨੂੰ ਪੰਜਾਬ 'ਚ ਤੇਜ਼ੀ ਨਾਲ ਮਿੱਲ ਰਹੇ ਸਮਰਥਨ ਦਾ ਕ੍ਰਮ ਜ਼ਾਰੀ ਹੈ ਤੇ ਜਗਮੀਤ ਸਿੰਘ ਬਰਾੜ ਨੇ ਵੀਰਵਾਰ ਨੂੰ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਹੋਰ ਆਮ ਆਦਮੀ ਪਾਰਟੀ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ। ਅੱਜ ਨਵਾਂ ਸ਼ਹਿਰ, ਬੰਗਾ, ਗੜ੍ਹਸ਼ੰਕਰ ਦੇ ਸੈਕਟਰ ਇੰਚਾਰਜ਼ ਮਨਜੀਤ ਸਿੰਘ ਤੇ ਦੋਆਬਾ ਦੇ ਆਪ ਦੇ ਇਕ ਮੁੱਖ ਚੇਹਰੇ ਵੱਡੀ ਗਿਣਤੀ 'ਚ ਵਲੰਟੀਅਰਾਂ ਸਮੇਤ ਟੀ.ਐਮ.ਸੀ 'ਚ ਸ਼ਾਮਿਲ ਹੋ ਗਏ।ਇਸ ਲੜੀ ਹੇਠ ਟੀ.ਐਮ.ਸੀ 'ਚ ਸ਼ਾਮਿਲ ਹੋਣ ਵਾਲੇ ਹੋਰ ਮੁੱਖ ਆਪ ਆਗੂਆਂ 'ਚ ਮਹਿਲਾ ਵਿੰਗ ਮੋਹਾਲੀ ਦੀ ਮੈਂਬਰ ਦਲਵਿੰਦਰ ਕੌਰ, ਆਪ ਐਸ.ਸੀ ਵਿੰਗ ਦੇ ਮੁਖੀ ਗੁਰਿੰਦਰ ਸਿੰਘ ਤੇ ਬਲਦੇਵ ਸਿੰਘ ਅਤੇ ਪ੍ਰਭਜੋਤ ਸਿੰਘ (ਦੋਵੇਂ ਸਰਕਲ ਇੰਚਾਰਜ਼) ਸ਼ਾਮਿਲ ਰਹੇ।ਇਸ ਦਿਸ਼ਾ 'ਚ ਅੱਜ ਆਪ ਨੂੰ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਵੱਲੋਂ ਛੱਡਣਾ ਬਰਾੜ ਵਿਰੋਧੀ ਲਾਬੀ ਦੇ ਪਾਰਟੀ 'ਚ ਟੀ.ਐਮ.ਸੀ 'ਚ ਗਠਜੋੜ 'ਚ ਦੇਰੀ ਕਾਰਨ ਵਿਦ੍ਰੋਹ ਵਜੋਂ ਸਪੱਸ਼ਟ ਦਿੱਖ ਰਿਹਾ ਹੈ।ਟੀ.ਐਮ.ਸੀ 'ਚ ਸ਼ਾਮਿਲ ਹੋਣ ਤੋਂ ਬਾਅਦ ਮਨਜੀਤ ਸਿੰਘ ਨੇ ਕਿਹਾ ਕਿ ਨਵਾਂ ਪੰਜਾਬ ਲਈ ਦਿਨ ਰਾਤ ਮਿਹਨਤ ਕਰ ਰਹੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਜਗਮੀਤ ਸਿੰਘ ਬਰਾੜ ਵਰਗੇ ਸਾਫ ਸੁਥਰੇ ਆਗੂ ਦੀ ਲੋੜ ਹੈ, ਜਿਹੜੇ ਬੀਤੇ 40 ਵਰ੍ਹਿਆਂ ਤੋਂ ਪੰਜਾਬ ਦੇ ਹਿੱਤ ਵਾਸਤੇ ਖੜ੍ਹੇ ਹਨ। 

ਉਹ ਅਤੇ ਉਨ੍ਹਾਂ ਦੇ ਸਾਕੀ ਬਰਾੜ ਵਰਗੇ ਵਚਨਬੱਧ ਆਗੂਆਂ ਦੇ ਅਧੀਨ ਕੰਮ ਕਰਨਾ ਚਾਹੁੰਦੇ ਹਨ, ਜਿਹੜੇ ਪੰਜਾਬ ਨੂੰ ਵਿਅਕਤੀਗਤ ਹਿੱਤਾਂ ਤੋਂ ਵੱਧ ਤਰਜੀਹ ਦਿੰਦੇ ਹਨ। ਮਨਜੀਤ ਦੇ ਆਪ ਛੱਡਣ ਨੂੰ ਆਪ ਨੂੰ ਦੋਆਬਾ ਖੇਤਰ 'ਚ ਇਕ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ, ਜਿਹੜੇ ਇਥੇ ਪਾਰਟੀ ਦਾ ਅਧਾਰ ਪੈਦਾ ਕਰਨ 'ਚ ਇਕ ਅਹਿਮ ਕੜੀ ਸਨ। ਮਨਜੀਤ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਿੱਤ 'ਚ ਕੰਮ ਕਰਾਂਗੇ, ਨਾ ਕਿ ਕੁਝ ਵਿਅਕਤੀਆਂ ਦੀ ਤਰ੍ਹਾਂ ਥੋੜ੍ਹੇ ਸਮੇਂ ਲਹੀ ਨਵੀਆਂ ਬਣਾਵਾਂਗੇ, ਜਿਹੜੇ ਇਸ ਅੰਦੋਲਨ ਨੂੰ ਆਪਣੀ ਸਿਆਸੀ ਫਾਇਦੇ ਲਈ ਇਸਤੇਮਾਲ ਕਰ ਰਹੇ ਹਨ।ਦਲਵਿੰਦਰ ਕੌਰ ਨੇ ਕਿਹਾ ਕਿ ਉਹ ਲੰਬੇ ਵਕਤ ਤੋਂ ਅਗਵਾਈ ਨੂੰ ਜਗਮੀਤ ਸਿੰਘ ਬਰਾੜ ਵਰਗੇ ਆਗੂਆਂ ਨੂੰ ਅੰਦੋਲਨ ਦੀ ਅਗਲੀ ਕਤਾਰ 'ਚ ਲਿਆਉਣ ਦੀ ਅਪੀਲ ਕਰ ਰਹੇ ਸਨ, ਲੇਕਿਨ ਕੁਝ ਕਾਰਨਾਂ ਕਰਕੇ ਉਹ ਵਲੰਟੀਅ+ ਦੀਆਂ ਅਪੀਲਾਂ ਨੂੰ ਅਣਸੁਣਿਆ ਕਰ ਰਹੇ ਸਨ, ਜਿਸਦੇ ਕਾਰਨ ਅਸੀਂ ਸਿੱਧੇ ਤੌਰ 'ਤੇ ਬਰਾੜ ਨਾਲ ਆਉਣ ਦਾ ਫੈਸਲਾ ਲਿਆ। ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਹੁਣ ਵੱਧ ਤੋਂ ਵੱਧ ਵਲੰਟੀਅਰ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ, ਕਿਉਂਕਿ ਇਥੇ ਪ੍ਰਚਾਰ ਤੋਂ ਵੱਧ ਮੁੱਦਿਆਂ ਤੇ ਮੈਰਿਟ ਨੂੰ ਪਹਿਲ ਦਿੱਤੀ ਜਾਂਦੀ ਹੈ।ਆਪ ਐਸ.ਸੀ ਵਿੰਗ ਗੁਰਿੰਦਰ ਸਿੰਘ ਨੇ ਕਿਹਾ ਕਿ ਆਪ ਦਾ ਐਸ.ਸੀ ਵਿੰਗ ਤੇਜ਼ੀ ਨਾਲ ਇਹ ਮਹਿਸੂਸ ਕਰ ਰਿਹਾ ਹੈ ਕਿ ਉਨਾਂ ਉਸੇ ਤਰੀਕੇ ਨਾਲ ਸਿਆਸੀ ਫਾਇਦਿਆਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਵੇਂ ਕਾਂਗਰਸ ਤੇ ਅਕਾਲੀਆਂ ਨੇ ਬੀਤੇ ਸਮੇਂ ਦੌਰਾਨ ਕੀਤਾ ਹੈ। 

ਅਸੀ ਵੋਟ ਬੈਂਕ ਤੋਂ ਵੱਧ ਹਾਂ ਤੇ ਅਸੀਂ ਪੂਰੀ ਸਿਆਸੀ ਨੁਮਾਇੰਦਗੀ ਚਾਹੁੰਦੇ ਹਾਂ। ਇਸੇ ਕਾਰਨ ਅਸੀਂ ਟੀ.ਐਮ.ਸੀ 'ਚ ਸ਼ਾਮਿਲ ਹੋਏ ਹ।ਇਸ ਦੋਰਾਨ ਜਗਮੀਤ ਸਿੰਘ ਬਰਾੜ ਨੇ ਇਕ ਛੋਟੇ ਜਿਹੇ ਬਿਆਨ 'ਚ ਕਿਹਾ ਕਿ ਟੀ.ਐਮ.ਸੀ ਪੰਜਾਬ 'ਚ ਸਾਰੇ ਵਚਨਬੱਧ ਸਮਾਜਿਕ ਤੇ ਸਿਆਸੀ ਵਰਕਰਾਂ ਲਈ ਇਕ ਮੰਚ ਹੈ ਅਤੇ ਸਮਾਂ ਆ ਗਿਆ ਹੈ ਕਿ ਅਸੀਂ ਸੂਬਾ ਪੱਧਰੀ ਢਾਂਚਾ ਸਥਾਪਤ ਕਰੀਏ। ਉਹ ਆਪਣੇ ਭਰਾਵਾਂ ਤੇ ਭੈਣਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਦ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਅਦਾ ਕਰਦੇ ਹਨ ਕਿ ਟੀ.ਐਮ.ਸੀ ਉਨ੍ਹਾਂ ਨੂੰ ਉਨ੍ਹਾਂ ਦੇ ਮਿਸ਼ਨ 'ਚ ਹਰ ਮੁਮਕਿਨ ਸਮਰਥਨ ਦੇਵੇਗੀ।ਬਰਾੜ ਨੇ ਇਹ ਵੀ ਇਸ਼ਾਰਾ ਕੀਤਾ ਕਿ ਆਉਂਦਿਆਂ ਦਿਨਾਂ 'ਚ ਟੀ.ਐਮ.ਸੀ ਆਪਣੇ ਸਮਰਥਨ ਦਾ ਅਧਾਰ ਤੇ ਸੰਗਠਨਾਤਮਕ ਢਾਂਚਾ ਵਧਾਉਣ ਲਈ ਇਕ ਸੂਬਾ ਪੱਧਰੀ ਮੁਹਿੰਮ ਚਲਾਏਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਆਉਂਦਿਆਂ ਦਿਨਾਂ 'ਚ ਹੋਰ ਜ਼ਿਆਦਾ ਦਫਤਰ ਖੋਲ੍ਹਾਂਗੇ ਤੇ ਜ਼ਲਦੀ ਹੀ ਸੂਬੇ ਭਰ 'ਚ ਹਮਖਿਆਲੀ ਲੋਕਾਂ ਨੂੰ ਸ਼ਾਮਿਲ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ। ਉਹ ਕਾਂਗਰਸ 'ਚ ਵੱਡੇ ਨਾਂਮਾਂ ਦੇ ਸੰਪਰਕ 'ਚ ਹਨ ਅਤੇ ਆਉਣ ਵਾਲੇ ਦਿਨਾਂ 'ਚ ਉਹ ਵੀ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ।ਇਸ ਦੌਰਾਨ ਸਾਬਕਾ ਆਪ ਯੂਥ ਮੀਤ ਪ੍ਰਧਾਨ ਬਲਜੀਤ ਸਿੰਘ, ਗੌਤਮਬੀਰ ਸਿੰਘ, ਗੁਰਦਾਸ ਗਿਰਧਰ ਤੇ ਅਮਰਦੀਪ ਸਿੰਘ ਮਾਂਗਟ ਵੀ ਮੌਜ਼ੂਦ ਰਹੇ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD