Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਸ਼ੈਮਰਾਕ ਸਕੂਲ ਦੀ ਰੈਂਪ 'ਤੇ ਬੇਬੀ ਸ਼ੋ ਦਾ ਜਲਵਾ, ਛੋਟੇ ਛੋਟੇ ਬੱਚਿਆਂ ਅਤੇ ਮਾਪਿਆਂ ਨੇ ਆਪਣੀ ਕਲਾ ਦੇ ਜੌਹਰ ਦੇ ਵਿਖਾਏ

ਬੱਚਿਆਂ 'ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸ਼ੋ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ- ਬਾਜਵਾ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 29 Dec 2016

Last updated on: Dec 29, 2016, 00:00 IST

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸਕੈਂਡਰੀ ਸਕੂਲ, ਸੈਕਟਰ 69 ਵਿਖੇ ਬੇਬੀ ਸੋਅ ਦੌਰਾਨ ਟ੍ਰਾਈਸਿਟੀ ਦੇ ਬੱਚਿਆਂ ਦਾ ਜ਼ਬਰਦਸਤ ਜਾਦੂ  ਚੱਲਿਆ। ਇਸ  ਖ਼ੂਬਸੂਰਤ ਸਮਾਰੋਹ 'ਚ ਸ਼ੈਮਰਾਕ  ਸਕੂਲ ਸਮੇਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵੱਖ ਵੱਖ ਸਕੂਲਾਂ ਦੇ ਬੱਚੇ ਸ਼ਾਮਿਲ ਹੋਏ । ਸ਼ੈਮਰਾਕ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਾਂਮਡਰ  (ਰਿਟਾ.) ਐੱਸ. ਕੇ ਸ਼ਰਮਾ ਨੇ ਦੱਸਿਆ  ਕਿ ਇਸ ਬੇਬੀ ਸੋਅ  'ਚ 1 ਤੋਂ 4 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ ਅਤੇ ਆਧੁਨਿਕ, ਪਰੰਪਰਾਗਤ ਅਤੇ ਵੱਖ ਵੱਖ ਤਰਾਂ ਦੇ ਫ਼ੈਸ਼ਨਦਾਰ ਕੱਪੜਿਆਂ ਦਾ ਰੈਂਪ ਉੱਪਰ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਵੱਖ-ਵੱਖ ਤਰਾਂ ਦੇ ਡਾਂਸ ਨਾਲ  ਆਪਣੇ ਆਤਮ ਵਿਸ਼ਵਾਸ ਦਾ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਲਈ ਖਿਡੌਣਾ ਰੇਲ ਗੱਡੀ,ਟੈਟੂ ਮੇਕਿੰਗ,ਮਹਿੰਦੀ ਅਤੇ ਹੋਰ ਕਈ ਤਰਾਂ ਦੇ ਮਨੋਰੰਜਕ ਪ੍ਰੋਗਰਾਮ ਵੀ ਰੱਖੇ ਗਏ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਵੱਲੋਂ ਫਾਇਰ  ਡਾਂਸ, ਵੈਸਟਰਨ ਡਾਂਸ ਅਤੇ ਹਿੰਦੀ ਦੇ ਹਿੱਟ ਗੀਤਾਂ ਉੱਪਰ ਖ਼ੂਬਸੂਰਤ ਡਾਂਸ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ 1 ਤੋਂ 4 ਸਾਲ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਫ਼ੈਸ਼ਨ ਸ਼ੋ ਪੂਰਾ ਮੇਲਾ ਲੁੱਟਦਾ ਨਜ਼ਰ ਆਇਆ ।ਇਸ ਮੌਕੇ ਸ਼ੈਮਰਾਕ ਸਕੂਲ ਦੇ ਡਾਇਰੈਕਟਰ ਏ.ਐੱਸ.ਬਾਜਵਾ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚਿਆਂ 'ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ  ਸੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ ਹੁੰਦੇ ਹਨ ਅਤੇ ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚਿਆਂ ਅੰਦਰ ਬਚਪਨ ਤੋਂ ਹੀ ਆਤਮ-ਵਿਸ਼ਵਾਸ  ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉੱਪਰ ਪ੍ਰਦਰਸ਼ਨ  ਬੱਚਿਆਂ ਨੂੰ ਸੰਭਾਵੀ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪ੍ਰਦਾਨ ਕਰਦਾ ਹੈ।

ਇਸ ਬੇਬੀ ਸ਼ੋ 'ਚ  ਤੰਦਰੁਸਤ ਬੱਚੇ ਦੀ ਚੋਣ,ਵਧੀਆਂ ਪੋਸ਼ਾਕ ਵਾਲਾ ਬੱਚਾ,ਖ਼ੂਬਸੂਰਤ ਵਾਲਾਂ ਵਾਲਾ ਬੱਚਾ, ਸੰਪੂਰਨ ਪਰਿਵਾਰ ਜਿਹੇ ਈਵੈਂਟ ਸਾਰਿਆ ਲਈ ਮੌਨ ਰੰਜਨ ਦਾ ਸਬੱਬ ਬਣੇ ਉੱਥੇ ਹੀ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ  ਨੰਨੇ-ਮੁੰਨਿਆਂ  ਦੇ ਰੈਂਪ ਦੇ ਜਲਵੇ ਰਹੇ ਜਿਸ 'ਚ ਉਨ੍ਹਾਂ ਦੇ ਮਾਪਿਆਂ ਨੇ ਵੀ ਖੂਬ ਸਾਥ ਦਿਤਾ ।ਇਨ੍ਹਾਂ ਮੁਕਾਬਲਿਆਂ  ਦੀਆਂ ਚਾਰ ਕੈਟਾਗਰੀਆਂ ਵਿਚ  ਰਹਿਮਤ ਪ੍ਰੀਤ ਕੋਰ, ਸਾਨਵੀ ਜੇਟਲੀ, ਕੁਨਾਲ ਕਾਲੀਆ, ਅੰਸ਼ਵੀਰ ਸਿੰਘ  ਜੇਤੂ ਰਹੇ। ਜਦ ਕਿ ਮਾਪਿਆਂ ਦੀਆਂ ਕੈਟਾਗਰੀਆਂ ਵਿਚ ਸ਼੍ਰੀ ਮਾਨ ਅਤੇ ਸ੍ਰੀ ਮਤੀ ਸੂਦ ਅਤੇ  ਸਿਮਰਤ ਅਤੇ ਉਨ੍ਹਾਂ ਦੀ ਪਤਨੀ ਸਤਿੰਦਰ ਜੇਤੂ ਰਹੇ ।ਛ ਇਸ ਮੌਕੇ ਤੇ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਇਕ ਬਹੁਤ ਅਦਭੁਤ ਮੁਕਾਬਲਾ ਸੀ ਜਿਸ 'ਚ ਮੁਕਾਬਲੇ ਦੇ ਨਾਲ ਨਾਲ ਸਾਨੂੰ ਆਪਣੇ ਬੱਚਿਆਂ ਦੀਆਂ ਅੰਦਰਲੀਆਂ ਕੁਦਰਤੀ ਪ੍ਰਤਿਭਾਵਾਂ ਨੂੰ ਸਮਝਣ ਦਾ ਮੌਕਾ ਮਿਲਿਆ । ਇਸ ਬੇਬੀ ਸ਼ੋ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਇਕ ਪੈਡਟਰੀਸ਼ਅਨ ਡਾਕਟਰ ਅਤੇ ਡਾਈਟੀਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵੱਲੋਂ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਸਬੰਧੀ ਵਡਮੁੱਲੀ ਜਾਣਕਾਰੀ ਦਿਤੀ ਗਈ । ਸਮਾਰੋਹ ਦੇ ਅੰਤ 'ਚ ਮੁੱਖ ਮਹਿਮਾਨ ਏ ਐੱਸ ਬਾਜਵਾ ਵੱਲੋਂ  ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ।

 

Tags: Shemrock School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD