ਸਾਬਕਾ ਸਾਂਸਦ ਤੇ ਟੀ.ਐਮ.ਸੀ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਦਿੱਲੀ ਵਿਖੇ ਟੀ.ਐਮ.ਸੀ ਦੇ ਸਾਂਸਦ ਤੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਰੇਕ ਵਿਧਾਨ ਸਭਾ ਹਲਕੇ 'ਤੇ ਡਿਟੇਲ ਰਿਪੋਰਟ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਸੰਭਾਵਿਤ ਉਮੀਦਵਾਰਾਂ ਦੀ ਲਿਸਟ ਸੌਂਪੀ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਤੇ ਹੋਰ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਬਾਰੇ ਚੋਣਾਂ ਦੀ ਰਣਨੀਤੀ 'ਤੇ ਚਰਚਾ ਵੀ ਕੀਤੀ।ਮੀਟਿੰਗ ਦੇ ਅਖੀਰ 'ਚ ਮੁਕੁਲ ਰਾਏ ਨੇ ਕਿਹਾ ਕਿ ਸਾਨੂੰ ਪੰਜਾਬ ਯੂਨਿਟ ਤੋਂ ਡਿਟੇਲ ਰਿਪੋਰਟ ਤੇ ਉਮੀਦਵਾਰਾਂ ਦੀ ਲਿਸਟ ਮਿੱਲ ਚੁੱਕੀ ਹੈ ਤੇ ਅਸੀਂ ਇਕ ਵਾਰ ਫਿਰ ਤੋਂ ਮਮਤਾ ਜੀ ਨਾਲ ਮਿਲਾਂਗੇ ਤੇ ਆਪਣੇ ਉਮੀਦਵਾਰਾਂ ਦੀ ਫਾਈਨਲ ਲਿਸਟ ਰਿਲੀਜ਼ ਕਰਨ ਬਾਰੇ ਵਿਚਾਰ ਕਰਾਂਗੇ, ਅਜਿਹੇ 'ਚ ਜੇ ਸਾਡੀ ਪ੍ਰਧਾਨ ਏਕਲਾ ਚਲੋ ਰੇ ਕਹਿੰਦੀ ਹਨ, ਤਾਂ ਅਸੀਂ ਤਿਆਰ ਹਾਂ।ਇਸ ਦੌਰਾਨ ਬਰਾੜ ਨੇ ਇਸ਼ਾਰਾ ਕੀਤਾ ਕਿ ਆਉਂਦਿਆਂ ਦਿਨਾਂ 'ਚ ਟੀ.ਐਮ.ਸੀ 'ਚ ਕਈ ਹਾਈ ਪ੍ਰੋਫਾਈਲ ਚੇਹਰੇ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨੀਂ ਵੱਖ ਵੱਖ ਪਾਰਟੀਆ ਦੇ ਦਰਜਨ ਤੋਂ ਵੱਧ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਪੰਜਾਬ ਨੂੰ ਬਚਾਉਣ ਦੇ ਨਾਂਮ 'ਤੇ ਪਾਖੰਡ ਤੋ ਤੰਗ ਆ ਚੁੱਕੇ ਹਨ। ਅਸੀਂ ਹਮਖਿਆਲੀ ਲੋਕਾਂ ਨਾਲ ਸੰਪਰਕ ਕਰਨ ਲਈ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਨਿਯੁਕਤੀ ਵੀ ਕੀਤੀ ਹੈ, ਜਿਨ੍ਹਾਂ ਨੂੰ ਟੀ.ਐਮ.ਸੀ ਬਣਦਾ ਸਨਮਾਨ ਤੇ ਸਿਆਸੀ ਜਗ੍ਹਾ ਦੇਵੇਗੀ।ਟੀ.ਐਮ.ਸੀ ਤੇ ਆਪ ਵਿਚਾਲੇ ਚੋਣਾਂ ਤੋਂ ਪਹਿਲਾਂ ਗਠਜੋੜ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਗਠਜੋੜ ਚਾਹੁੰਦੇ ਹਾਂ, ਪਰ ਅਜਿਹਾ ਨਹੀਂ ਹੁੰਦਾ, ਤਾਂ ਅਸੀਂ ਉਨ੍ਹਾਂ ਸੀਟਾਂ 'ਤੇ ਲੜਾਂਗੇ, ਜਿਥੇ ਸਾਡੇ ਮਜ਼ਬੂਤ ਉਮੀਦਵਾਰ ਹਨ। ਹਾਲਾਂਕਿ ਆਖਿਰੀ ਫੈਸਲਾ ਮਮਤਾ ਜੀ ਲੈਣਗੇ, ਜਿਨ੍ਹਾਂ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।