Wednesday, 15 May 2024

 

 

ਖ਼ਾਸ ਖਬਰਾਂ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ

 

ਜਗਮੀਤ ਸਿੰਘ ਬਰਾੜ ਨੇ ਆਪ ਵਲੰਟੀਅਰਾਂ ਲਈ ਟੀ.ਐਮ.ਸੀ ਦੇ ਦਰਵਾਜੇ ਖੋਲ੍ਹੇ

ਦੋ ਸੀਨੀਅਰ ਆਪ ਆਗੂ ਟੀ.ਐਮ.ਸੀ 'ਚ ਸ਼ਾਮਿਲ

Web Admin

Web Admin

5 Dariya News

ਚੰਡੀਗੜ੍ਹ , 23 Dec 2016

ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਜਸ਼ਨਦੀਪ ਸੰਧੂ ਤੇ ਬਲਜੀਤ ਸਿੰਘ ਦੀ ਬੀਤੀ ਰਾਤ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨਾਲ ਮੀਟਿੰਗ ਤੋਂ ਬਾਅਦ ਤੋਂ, ਉਨ੍ਹਾਂ ਦੀਆਂ ਆਪ ਛੱਡਣ ਸਬੰਧੀ ਅਟਕਲਾਂ ਵਿਚਾਲੇ ਸੰਧੂ ਤੇ ਬਲਜੀਤ ਅੱਜ ਟੀ.ਐਮ.ਸੀ 'ਚ ਸ਼ਾਮਿਲ ਹੋ ਗਏ।ਜਗਮੀਤ ਬਰਾੜ ਨੇ ਜਸ਼ਨਦੀਪ ਤੇ ਬਲਜੀਤ ਦਾ ਟੀ.ਐਮ.ਸੀ 'ਚ ਸਵਾਗਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਮਮਤਾ ਬੈਨਰਜੀ ਦੀ ਸੋਚ ਉਪਰ ਆਪਣਾ ਭਰੋਸਾ ਪ੍ਰਗਟਾਇਆ ਹੈ। ਉਲ੍ਹਾਂ ਨੂੰ ਪਾਰਟੀ 'ਚ ਬਣਦਾ ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਟੀ.ਐਮ.ਸੀ 'ਚ ਅਜ਼ਾਦ ਅਵਾਜ਼ ਮਿੱਲੇਗੀ। ਸਾਡੇ ਦਰਵਾਜੇ ਆਪ ਸਮੇਤ ਸਾਰੀਆਂ ਪਾਰਟੀਆਂ ਦੇ ਭਰਾਵਾਂ ਤੇ ਭੈਣ ਲਈ ਖੁੱਲ੍ਹੇ ਹਨ ਤੇ ਅਸੀਂ ਪੰਜਾਬ ਚ ਰਾਜਵਾਦਸ਼ਾਹੀ ਤੇ ਪਰਿਵਾਰਵਾਦ ਖਿਲਾਫ ਕੰਮ ਕਰਦੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਸ਼ਮੂਲੀਅਤ ਨੂੰ ਸਮਾਨ ਵਿਚਾਰਾਂ ਦੇ ਇਕ ਸੰਗਮ ਤੇ ਪੰਜਾਬ ਨੂੰ ਬਚਾਉਣ ਖਾਤਿਰ ਸਾਂਝਾ ਮਿਸ਼ਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।ਬਰਾੜ ਨੇ ਇਸ਼ਾਰਾ ਕੀਤਾ ਕਿ ਟੀ.ਐਮ.ਸੀ ਨੂੰ ਕਾਂਗਰਸ ਸਮੇਤ ਆਪ ਦੇ ਇਕ ਵਰਗ ਤੋਂ ਕਈ ਅਸਹਿਮਤਾਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ, ਜਿਹੜੇ ਵੱਖ ਵੱਖ ਕਾਰਨਾਂ ਕਰਕੇ ਆਪਣੀ ਆਪਣੀ ਅਗਵਾਈਆਂ ਤੋਂ ਨਿਰਾਸ਼ ਹਨ। 

ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਆਉਂਦਿਆਂ ਦਿਨਾਂ 'ਚ ਕਾਂਗਰਸ ਤੇ ਆਪ ਤੋਂ ਕੁਝ ਵੱਡੇ ਨਾਂਮ ਟੀ.ਐਮ.ਸੀ 'ਚ ਕਦਮ ਰੱਖ ਸਕਦੇ ਹਨ।ਬਲਜੀਤ ਆਪ ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਹਨ, ਜਿਹੜੇ ਪੰਜਾਬ 'ਚ ਪਾਰਟੀ ਦੀ ਸਥਾਪਨਾ 'ਚ ਸ਼ਾਮਿਲ ਸਨ, ਜਿਨ੍ਹਾਂ ਨੇ ਸੂਬਾ ਯੂਥ ਮੀਤ ਪ੍ਰਧਾਨ ਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਇੰਚਾਰਜ਼ਾਂ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਟਿਕਟ ਦੇ ਉੱਚੇ ਅਹੁਦੇ ਨਹੀਂ ਚਾਹੁੰਦੇ ਸਨ, ਲੇਕਿਨ ਜਦੋਂ ਮਿਹਨਤੀ ਵਰਕਰਾਂ ਨੂੰ ਸਾਈਡ ਲਗਾਇਆ ਗਿਆ ਤੇ ਹਰ ਵਿਚਾਰ ਤੇ ਸਿਧਾਂਤ ਨਾਲ ਸਮਝੌਤਾ ਕਰ ਲਿਆ ਗਿਆ, ਤਾਂ ਕੁਝ ਨਹੀਂ ਬੱਚਿਆ। ਉਨ੍ਹਾਂ ਨੇ ਪਾਰਟੀ 'ਚ ਹਰੇਕ ਪੱਧਰ 'ਤੇ ਆਪਣੀ ਚਿੰਤਾ ਪ੍ਰਗਟਾਈ, ਲੇਕਿਨ ਉਨ੍ਹਾਂ ਦੀ ਇਕ ਗੱਲ ਨਾ ਸੁਣੀ ਗਈ। ਅਜਿਹੇ 'ਚ ਉਨ੍ਹਾਂ ਨੇ ਹੋਰਨਾਂ ਦੀ ਤਰ੍ਹਾਂ ਲੋਕਾਂ ਵਿਚਾਲੇ ਜਾਣ ਦੀ ਬਜਾਏ ਆਪਣੇ ਖੂਨ ਪਸੀਨੇ ਨਾਲ ਖੜ੍ਹੇ ਕੀਤੇ ਗਏ ਅੰਦੋਲਨ ਨੂੰ ਬਾਹਰੋਂ ਸਮਰਥਨ ਦੇਣ ਵਾਸਤੇ ਟੀ.ਐਮ.ਸੀ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।ਇਸੇ ਤਰ੍ਹਾਂ, ਜਸ਼ਨਦੀਪ ਸੰਧੂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਮਹਾਨ ਪੋਤਰੇ ਹਨ, ਤੇ ਉਹ ਫਤਹਿਗੜ੍ਹ ਸਾਹਿਬ, ਬੱਸੀ ਪਠਾਨਾ ਤੇ ਅਮਲੋਹ ਦੇ ਸੈਕਟਰ ਇੰਚਾਰਜ਼ ਹੋਣ ਸਮੇਤ ਬੰਗਾ ਤੇ ਨਵਾਂ ਸ਼ਹਿਰ ਦੀ ਸਰਗਰਮੀ ਨਾਲ ਅਗਵਾਈ ਕਰ ਰਹੇ ਸਨ। 

ਉਹ ਇਸ ਅੰਦੋਲਨ ਨਾਲ ਇੰਡੀਆ ਅੰਗੇਸਟ ਕ੍ਰਪਸ਼ਨ ਦੇ ਦਿਨਾਂ 'ਚ ਜੁੜੇ ਸਨ ਅਤੇ ਪਾਰਟੀ ਦੇ ਟੀਚਿਆਂ ਖਾਤਿਰ ਆਪਣੀ ਕਨੇਡੀਅਨ ਨਾਗਰਿਕਤਾ ਛੱਡ ਦਿੱਤੀ। ਲੇਕਿਨ ਅਫਸੋਸਜਨਕ ਹੈ ਕਿ ਅੱਜ ਉਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਅੰਦੋਲਨ ਦੇ ਵਿਚਾਰ ਉਪਰ ਸਮਝੌਤਾ ਹੋ ਰਿਹਾ ਹੈ, ਪਰ ਉਹ ਖੁਸ਼ ਵੀ ਹਨ ਕਿ ਉਨ੍ਹਾਂ ਨੂੰ ਮੁੱਦਿਆਂ 'ਤੇ ਅਧਾਰਿਤ ਸਿਆਸਤ ਲਈ ਇਕ ਮੰਚ ਮਿੱਲ ਗਿਆ ਹੈ, ਜਿਥੇ ਉਹ ਕੰਮ ਕਰ ਸਕਦੇ ਹਨ ਤੇ ਅਜ਼ਾਦੀ ਨਾਲ ਆਪਣਾ ਪੱਖ ਰੱਖ ਸਕਦੇ ਹਨ।ਸੰਧੂ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਸੰਭਾਵਿਤ ਉਮੀਦਵਾਰ ਸਨ, ਲੇਕਿਨ ਉਨ੍ਹਾਂ ਨੂੰ ਨਜਰਅੰਦਾਜ ਕਰਦਿਆਂ, ਬਾਅਦ 'ਚ ਆਪ ਦਾ ਹਿੱਸਾ ਬਣੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਗਈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਤੋਂ ਇਕ ਹੋਰ ਮੈਂਬਰ ਗੁਰਜੀਤ ਕੌਰ ਢੱਟ ਟਾਂਡਾ ਤੋਂ ਆਪ ਦੀ ਟਿਕਟ 'ਤੇ ਇਨਕਾਰ ਕਰਨ ਤੋਂ ਬਾਅਦ ਪਿੱਛੇ ਹੱਟ ਚੁੱਕੀ ਹਨ। ਸੰਧੂ ਨੇ ਕਿਹਾ ਕਿ ਭਗਤ ਸਿੰਘ ਦੀ ਪੱਗੜੀ ਦੀ ਕਾਪੀ ਕਰਨਾ ਤੇ ਉਨ੍ਹਾਂ ਦੇ ਨਾਂਮ ਨੂੰ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਲੇਕਿਨ ਸਾਡਾ ਇਸਤੇਮਾਲ ਕੀਤਾ ਗਿਆ ਹੈ ਤੇ ਮੌਕਾਪ੍ਰਸਤ ਟਿਕਟ ਦੇ ਚਾਹਵਾਨਾਂ ਲਈ ਸਾਨੂੰ ਸਾਈਡ ਕਰ ਦਿੱਤਾ ਗਿਆ ਹੈ, ਇਸ ਤੋਂ ਵੀ ਵੱਧ ਇਸਨੇ ਆਪ ਲਈ ਸਾਡੇ ਭਰੋਸੇ ਨੂੰ ਤੋੜ ਦਿੱਤਾ ਹੈ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD