Wednesday, 15 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ

 

ਜਗਮੀਤ ਸਿੰਘ ਬਰਾੜ ਨੇ ਮੋਗਾ ਵਿਖੇ ਟੀ.ਐਮ.ਸੀ ਦਾ ਦਫਤਰ ਖੋਲ੍ਹਿਆ; ਇਕ ਹਫਤੇ 'ਚ ਪੰਜਵਾਂ ਆਫਿਸ

ਭਗਵੰਤ ਮਾਨ ਦੇ ਬਿਆਨ ਨੂੰ ਗੈਰ ਤਜ਼ੁਰਬੇਕਾਰ ਦੱਸ ਕੇ ਖਾਰਿਜ਼ ਕੀਤਾ

Web Admin

Web Admin

5 Dariya News

ਮੋਗਾ , 23 Dec 2016

ਟੀ.ਐਮ.ਸੀ ਪ੍ਰਧਾਨ ਤੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਵੱਲੋਂ ਮੋਗਾ ਵਿਖੇ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਇਹ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਸੂਬੇ ਅੰਦਰ ਟੀ.ਐਮ.ਸੀ ਦੇ ਪੰਜਵੇਂ ਦਫਤਰ ਦੀ ਸ਼ੁਰੂਆਤ ਹੈ, ਜਿਹੜਾ ਜਗਮੀਤ ਬਰਾੜ ਵੱਲੋਂ ਆਉਂਦੀਆਂ 2017 ਵਿਧਾਨ ਸਭਾ ਚੋਣਾਂ 'ਚ ਟੀ.ਐਮ.ਸੀ ਨੂੰ ਇਕ ਅਹਿਮ ਪ੍ਰਤੀਯੋਗੀ ਬਣਾਉਣ ਦੀ ਦਿਸ਼ਾ 'ਚ ਕਦਮ ਹੈ।ਇਸ ਮੌਕੇ ਟੀ.ਐਮ.ਸੀ ਦੇ 11 ਜਿਲ੍ਹਾ ਕੋਆਰਡੀਨੇਟਰ ਤੇ ਕੋਰ ਕਮੇਟੀ ਮੈਂਬਰ ਸ਼ਾਮਿਲ ਹੋਏ। ਸਮਾਰੋਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਸਮੇਤ ਮੋਗਾ ਦੇ ਮੁੱਖ ਬਜ਼ਾਰ 'ਚ ਇਕ ਪ੍ਰਤੀਕਾਤਮਕ ਮਾਰਚ ਕੱਢਿਆ ਤੇ ਰੋਚਕ ਗੱਲ ਰਹੀ ਕਿ ਮਾਰਚ 'ਚ ਵੱਡੀ ਗਿਣਤੀ 'ਚ ਆਪ ਦੇ ਲੋਕਲ ਵਲੰਟੀਅਰ ਵੀ ਸ਼ਾਮਿਲ ਹੋਏ।ਉਨ੍ਹਾਂ ਨੇ ਹਰੇਕ ਜ਼ਿਲ੍ਹੇ 'ਚ ਦਫਤਰ ਖੋਲ੍ਹਣ ਸਬੰਧੀ ਆਪਣੀਆਂ ਯੋਜਨਾਵਾਂ ਤੇ ਉਸ ਤੋਂ ਬਾਅਦ ਸੰਗਠਨ ਨੂੰ ਬਲਾਕ ਸੰਮਤੀ ਤੇ ਪੰਚਾਇਤ ਪੱਧਰ 'ਤੇ ਵਧਾਉਣ ਦਾ ਆਪਣਾ ਪ੍ਰੋਗਰਾਮ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਟੀ.ਐਮ.ਸੀ ਪੰਜਾਬ ਦੇ ਸਿਆਸੀ ਵਿਚਾਰ 'ਚ ਸੱਭ ਤੋਂ ਅਗਲੀ ਕਤਾਰਾਂ 'ਚ ਹੈ ਤੇ ਇਕ ਸਾਫ ਤੇ ਇਮਾਨਦਾਰ ਵਿਕਲਪ ਵਜੋਂ ਇਸਦੇ ਹਰ ਉਸ ਵਿਅਕਤੀ ਲਈ ਪਾਰਦਰਸ਼ਿਤਾ ਨਾਲ ਦਰਵਾਜੇ ਖੁੱਲ੍ਹੇ ਹਨ, ਜਿਹੜਾ ਭ੍ਰਿਸ਼ਟਾਚਾਰ, ਨਸ਼ਿਆਂ ਤੇ ਵੰਸ਼ਾਗਤ ਸਿਆਸਤ ਖਿਲਾਫ ਹੈ ਤੇ ਉਸ 'ਚ ਪੰਜਾਬ ਦੀ ਸੇਵਾ ਕਰਨ ਦਾ ਜਜਬਾ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦਿਆਂ ਦਿਨਾਂ 'ਚ ਸਾਡਾ ਢਾਂਚਾ ਹੋਰ ਮਜ਼ਬੂਤੀ ਨਾਲ ਵੱਧੇਗਾ।ਉਨ੍ਹਾਂ ਨੇ ਆਪ ਸਾਂਸਦ ਭਗਵੰਤ ਮਾਨ ਦੇ ਉਸ ਬਿਆਨ ਨੂੰ ਗੈਰ ਤਜ਼ੁਰਬੇਕਾਰੀ ਦੱਸਦਿਆਂ ਖਾਰਿਜ਼ ਕੀਤਾ ਕਿ ਆਪ ਟੀ.ਐਮ.ਸੀ ਨਾਲ ਗਠਜੋੜ ਨਹੀਂ ਕਰੇਗੀ, ਜਿਸ 'ਤੇ ਬਰਾੜ ਨੇ ਕਿਹਾ ਕਿ ਉਹ ਪੰਜਾਬ 'ਚ ਆਪ ਦੇ ਨਿਰਣਾਂਇਕਾਂ ਦੇ ਸੰਪਰਕ 'ਚ ਹਨ ਤੇ ਆਖਿਰੀ ਫੈਸਲਾ ਮਮਤਾ ਜੀ ਤੇ ਅਰਵਿੰਦ ਕੇਜਰੀਵਾਲ ਵੱਲੋਂ ਜ਼ਲਦੀ ਹੀ ਲਿਆ ਜਾਵੇਗਾ। ਉਨ੍ਹਾਂ ਦਾ ਹਰ ਕਿਸੇ ਨੂੰ ਸੁਝਾਅ ਹੈ ਕਿ ਉਹ ਇਨ੍ਹਾਂ ਪ੍ਰਚਾਰਾਂ 'ਤੇ ਧਿਆਨ ਨਾ ਦੇਣ ਤੇ ਗੈਰ ਜਰੂਰੀ ਟਿਪਣੀਆਂ ਤੋਂ ਬੱਚਣ।

ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਕੀਤਾ ਤੇ ਕਿਹਾ ਕਿ ਉਹ ਸੁਖਬੀਰ ਨਾਲ ਡੀਲ ਤੋਂ ਬਾਅਦ ਕਮਜੋਰ ਉਮੀਦਵਾਰ ਦੇ ਰਹੇ ਹਨ ਤੇ ਹੁਦ ਬਾਕੀਆ ਦੇ ਐਲਾਨ 'ਚ ਦੇਰੀ ਕਰ ਰਹੇ ਨ। ਕੀ ਉਹ ਲੰਬੀ ਤੇ ਲਾਹੋਰ ਤੋਂ ਮਨਜ਼ੂਰੀ ਦਾ ਇੰਤਜਾਰ ਕਰ ਰਹੇ ਹਨ ਜਾ ਫਿਰ ਦਿੱਲੀ 'ਚ ਭੜਕਣ ਨੂੰ ਤਿਆਰ ਵਿਦ੍ਰੋਹ ਦਾ ਸਾਹਮਣਾ ਕਰਨ ਤੋਂ ਡਰ ਰਹੇ ਹਨ? ਉਹ ਪਟਿਆਲਾ ਤੋਂ ਭੱਜ ਗਏ, ਅੰਮ੍ਰਿਤਸਰ ਤੋਂ ਭੱਜ ਗਏ ਤੇ ਹੁਣ ਟਿਕਟਾਂ ਦੀ ਵੰਡ 'ਚ ਉਨ੍ਹਾਂ ਨੂੰ ਰਸਤਾ ਨਹੀਂ ਮਿੱਲਦਾ, ਤਾਂ ਚੋਣਾਂ ਤੋਂ ਭੱਜ ਜਾਣਗੇ।ਬਰਾੜ ਨੇ ਕਿਹਾ ਕਿ ਕੈਪਟਨ ਵੱਲੋਂ ਕਾਂਗਰਸ ਦੇ ਅਕਾਲੀਕਰਨ 'ਚ ਅੱਤਵਾਦ ਨਾਲ ਪ੍ਰਭਾਵਿਤ ਤੇ ਕਾਂਗਰਸ ਤੇ ਵਿਚਾਰਾਂ 'ਤੇ ਖੜ੍ਹੇ ਹੋਣ ਵਾਲੇ ਪਰਿਵਾਰਾਂ ਨੂੰ ਖੁਲ੍ਹੇਆਮ ਖੁੱਡੇਲਾਈਨ ਲਗਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿ ਟੀ.ਐਮ.ਸੀ ਦੇ ਦਰਵਾਜੇ ਸਾਰੇ ਵਫਾਦਾਰ ਪਰਿਵਾਰਾਂ ਵਾਸਤੇ ਖੁਲ੍ਹੇ ਹਨ। ਬਾਦਲ ਨਾਲ ਕੈਪਟਨ ਦੀਆਂ ਗੁਪਤ ਡੀਲਾਂ ਦੇ ਖੁਲ੍ਹੇਆਮ ਵਿਦ੍ਰੋਹ ਨਾਲ ਕਾਂਗਰਸ 'ਚ ਧਮਾਕਾ ਹੋਵੇਗਾ ਤੇ ਆਉਂਦਿਆਂ ਦਿਨਾਂ 'ਚ ਵਡੀ ਗਿਣਤੀ 'ਚ ਕਾਂਗਰਸੀ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ।ਇਸ ਦੌਰਾਨ ਪੁਰਾਣੇ ਲਹਿਜੇ 'ਚ ਉਨ੍ਹਾਂ ਨੇ ਬਾਦਲ ਪਰਿਵਾਰ ਬਾਰੇ ਕਿਹਾ ਕਿ ਅਬਦਾਲੀ ਨੇ ਪੰਜਾਬ ਨੂੰ ਇੰਨਾ ਨਹੀਂ ਲੁੱਟਿਆ ਹੋਵੇਗਾ, ਜਿੰਨਾ ਇਸ ਪਾਖੰਡੀ ਪਰਿਵਾਰ ਨੇ ਲੁੱਟਿਆ ਹੈ। ਇਨ੍ਹਾਂ ਨੇ ਕਿਸਾਨਾਂ ਨੁੰ ਤਬਾਹ ਕੀਤਾ, ਉਨ੍ਹਾਂ ਦੇ ਬੇਟਿਆਂ ਨੂੰ ਜਹਿਰ ਤੇ ਨਸ਼ੇ ਦਿੱਤੇ ਤੇ ਹੁਣ ਤੈਰ੍ਹਦੀਆਂ ਬੱਸਾਂ ਤੇ ਬੰਦ ਪਏ ਏਅਰਪੋਰਟਾਂ ਰਾਹੀਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD