Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਜਗਮੀਤ ਸਿੰਘ ਬਰਾੜ ਨੇ ਬਠਿੰਡਾ ਵਿਖੇ ਟੀ.ਐਮ.ਸੀ ਦਫਤਰ ਦਾ ਉਦਘਾਟਨ ਕੀਤਾ, ਹਰਸਿਮਰਤ ਤੇ ਮੋਦੀ ਦੀ ਨਿੰਦਾ ਕੀਤੀ

Web Admin

Web Admin

5 Dariya News

ਬਠਿੰਡਾ , 19 Dec 2016

ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਸੂਬੇ ਅੰਦਰ ਪਾਰਟੀ ਦੇ ਤੀਜ਼ੇ ਦਫਤਰ ਦਾ ਅੱਜ ਬਠਿੰਡਾ ਵਿਖੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਕੋਆਰਡੀਨੇਟਰ ਤੇ ਮਾਲਵਾ ਖੇਤਰ ਤੋਂ ਸੀਨੀਅਰ ਸਾਥੀ ਵੀ ਸਨ।ਉਨ੍ਹਾਂ ਨੇ ਐਲਾਨ ਕੀਤਾ ਕਿ ਟੀ.ਐਮ.ਸੀ ਆਉਣ ਵਾਲੇ ਥੋੜ੍ਹੇ ਹੀ ਦਿਨਾਂ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਦਫਤਰ ਖੋਲ੍ਹੇਗੀ ਤੇ ਸੂਬਾ ਪੱਧਰ 'ਤੇ ਪਾਰਟੀ ਢਾਂਚਾ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ 17 ਦਸੰਬਰ ਨੂੰ ਅਮਰਿੰਦਰ ਦੇ ਵਿਧਾਨ ਸਭਾ ਹਲਕੇ 'ਚ ਦਫਤਰ ਖੋਲ੍ਹਿਆ ਸੀ ਅਤੇ ਦੋ ਦਿਨ ਬਾਅਦ ਅਸੀਂ ਹਰਸਿਮਰਤ ਬਾਦਲ ਦੇ ਹਲਕੇ 'ਚ ਜਗ੍ਹਾ ਬਣਾ ਲਈ ਹੈ ਤੇ ਜ਼ਲਦੀ ਹੀ ਅਸੀਂ ਭ੍ਰਿਸ਼ਟਾਚਾਰ ਦੇ ਇਸ ਤਾਣੇਬਾਣੇ ਨੂੰ ਜੜ੍ਹੋਂ ਉਖਾੜ ਦਿਆਂਗੇ।ਇਸ ਦੌਰਾਨ ਬਰਾੜ ਨੇ ਹਰਸਿਮਰਤ ਬਾਦਲ ਦੇ ਘਮੰਡੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਡਮ ਨੰਨ੍ਹੀ ਛਾਂ ਦੇ ਘਮੰਡ ਨੇ ਬਠਿੰਡਾ ਦੇ ਲੋਕਾਂ ਦੇ ਮਾਣ ਨੂੰ ਠੇਸ ਪਹੁੰਚਾਈ ਹੈ। ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਰ੍ਹੇਆਮ ਉਨ੍ਹਾਂ ਗੁੰਡਾ ਅਨਸਰਾਂ ਨੂੰ ਬਚਾਅ ਰਹੇ ਹਨ, ਜਿਨ੍ਹਾਂ ਨੇ ਇਮਾਨਦਾਰ ਪੁਲਿਸ ਵਾਲੇ ਨੂੰ ਪ੍ਰਤਾੜਤ ਕੀਤਾ ਸੀ ਅਤੇ ਸੱਤਾ ਤੇ ਨਸ਼ੇ 'ਚ ਚੂਰ ਹੋ ਕੇ ਇਕ ਜਸ਼ਨ ਦੌਰਾਨ ਨੌਜ਼ਵਾਨ ਲੜਕੀ ਦਾ ਕਤਲ ਕੀਤਾ ਸੀ, ਜਦਕਿ ਮਜੀਠੀਆ ਨੇ ਇਕ ਪੂਰੀ ਪੀੜ੍ਹੀ ਨੂੰ ਚਿੱਟੇ ਨਾਲ ਬਰਬਾਦ ਕਰ ਦਿੱਤਾ ਤੇ ਹੁਣ ਇਹ ਮਜੇ ਵਾਸਤੇ ਨੌਜ਼ਵਾਨ ਕੁੜੀਆਂ ਨੂੰ ਮਾਰ ਰਹੇ ਹਨ, ਲੇਕਿਟ ਅਜਿਹਾ ਹੋਰ ਸਹਿਣ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਪਠਾਨਕੋਟ ਹਮਲੇ ਮਾਮਲੇ 'ਚ ਦਾਗੀ ਪੁਲਿਸ ਅਫਸਰ ਸਲਵਿੰਦਰ ਸਿੰਘ ਨੂੰ ਚਿੱਟ ਦੇ ਕੇ ਰੱਖਿਆ ਫੋਰਸਾਂ ਤੇ ਪਠਾਨਕੋਟ ਦੇ ਲੋਕਾਂ ਨੂੰ ਧੋਖਾ ਦੇਣ 'ਤੇ ਕੇਂਦਰ ਸਰਕਾਰ ਉਪਰ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਹਰ ਰੋਜ ਛੋਟੇ ਸਿਆਸੀ ਹਿੱਤਾਂ ਖਾਤਿਰ ਫੌਜ਼ ਦਾ ਨਾਂਮ ਵੇਚਦੇ ਹਨ ਅਤੇ ਹੁਣ ਇਨ੍ਹਾਂ ਨੇ ਬਿਕ੍ਰਮ ਮਜੀਠੀਆ ਦੇ ਦਬਾਅ ਹੇਠ ਸਲਵਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ। 

ਜਦਕਿ ਪੰਜਾਬ ਦਾ ਹਰ ਬੱਚਾ ਜਾਣਦਾ ਹੈ ਕਿ ਸਲਵਿੰਦਰ ਸਰਹੱਦ ਤੋਂ ਬੇਸ ਦੇ ਗੇਟਾਂ ਤੱਕ ਆਪਣੀ ਸਰਕਾਰੀ ਕਾਰ 'ਚ ਅੱਤਵਾਦੀਆਂ ਨੂੰ ਲੈ ਕੇ ਆਇਆ ਸੀ, ਲੱਖ ਲਾਹਨਤਾਂ ਅਜਿਹੀ ਸਰਕਾਰ 'ਤੇ ਜੋ ਚਿੱਟੇ ਦਾ ਮੁੱਲ ਸ਼ਹੀਦਾਂ ਦੇ ਖੂਨ ਤੋਂ ਜ਼ਿਆਦਾ ਲਾਉਂਦੀ ਹੈ।ਉਨ੍ਹਾਂ ਨੇ ਬਠਿੰਡਾ ਏਅਰਪੋਰਟ ਦੇ ਵੱਡੇ ਵੱਡੇ ਦਾਅਵਿਆਂ ਨੂੰ ਚੋਣਾਂ ਦਾ ਸਟੰਟ ਕਰਾਰ ਦੇ ਕੇ ਖਾਰਿਜ ਕੀਤਾ ਤੇ ਇਸਦੇ ਉਦੇਸ਼ ਨੂੰ ਲੈ ਕੇ ਸਵਾਲ ਪੁੱਛਿਆ ਕਿ ਇਹ ਡਰੱਗ ਤੇ ਡਰਾਮਾ ਸਰਕਾਰ ਮੋਹਾਲੀ ਏਅਰਪੋਰਟ ਨੂੰ ਸ਼ਹੀਦ ਭਗਤ ਸਿੰਘ ਦਾ ਨਾਂਮ ਨਹੀਂ ਦੇ ਸਕੀ, ਅੰਮ੍ਰਿਤਸਰ ਏਅਰਪੋਰਟ ਬੰਦ ਹਾਲਤ 'ਚ ਹੈ, ਤਾਂ ਹੁਣ ਇਹ ਨਵਾਂ ਡਰਾਮਾ ਉਨ੍ਹਾਂ ਲੋਕ ਨਾਲ ਕੀ ਕਰੇਗਾ, ਜਿਹੜੇ ਖੁਦਕੁਸ਼ੀਆਂ ਕਰ ਰਹੇ ਹਨ, ਨਸ਼ਿਆਂ ਤੇ ਗੈਂਗਵਾਰ ਨਾਲ ਪੀੜਤ ਹਨ ਅਤੇ ਏ.ਟੀ.ਐਮ ਦੀਆਂ ਲਾਈਨਾਂ 'ਚ ਮਰ ਰਹੇ ਹਨ, ਪੰਜਾਬ ਨੂੰ ਹੱਲ ਚਾਹੀਦਾ ਹੈ, ਪ੍ਰਚਾਰ ਨਹੀਂ।ਆਪ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਸੰਭਾਵਨਾ ਬਾਰੇ ਸਵਾਲ ਪੁੱਛੇ ਜਾਣ 'ਤੇ, ਉਨ੍ਹਾਂ ਨੇ ਕਿਹਾ ਕਿ ਟੀ.ਐਮ.ਸੀ ਇਕ ਕੌਮੀ ਪੱਧਰੀ ਪਾਰਟੀ ਹੈ ਤੇ ਆਉਂਦਿਆਂ ਦਿਨਾਂ ਦੌਰਾਨ ਅਸੀਂ ਮਮਤਾ ਜੀ ਨੂੰ ਜ਼ਮੀਨੀ ਹਾਲਾਤਾਂ ਦੀ ਰਿਪੋਰਟ ਦੇਵਾਂਗੇ। ਇਸ ਬਾਰੇ ਫੈਸਲਾ ਉਨ੍ਹਾਂ ਤੇ ਕੇਜਰੀਵਾਲ ਵੱਲੋਂ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਆਉਂਦਿਆਂ ਦਿਨਾਂ 'ਚ ਇਹ ਗਠਜੋੜ ਉਭਰ ਕੇ ਸਾਹਮਣੇ ਆਏਗਾ।ਉਥੇ ਹੀ, ਸਮਾਰੋਹ ਦੌਰਾਨ ਮੌਜ਼ੂਦ ਇਕ ਸਥਾਨਕ ਆਗੂ ਨੇ ਨਾਂਮ ਨਾ ਦੱਸੇ ਜਾਣ ਦੀ ਇੱਛਾ 'ਤੇ ਕਿਹਾ ਕਿ ਸਾਨੂੰ ਲੋਕ ਭਲਾਈ ਪਾਰਟੀ ਤੋਂ ਬਹੁਤ ਜ਼ਿਆਦਾ ਸਮਰਥਨ ਮਿੱਲ ਰਿਹਾ ਹੈ, ਪਰ ਹੁਣ ਟੀ.ਐਮ.ਸੀ ਮਾਲਵਾ ਖੇਤਰ 'ਚ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਕ ਅਹਿਮ ਰੋਲ ਨਿਭਾਏਗੀ। ਇਲਾਕੇ ਦਾ ਲਗਭਗ ਹਰ ਉਮੀਦਵਾਰ ਉਨ੍ਹਾਂ ਵੱਲੋਂ ਆਪਣੇ ਵਾਸਤੇ ਪ੍ਰਚਾਰ ਚਾਹੁੰਦਾ ਹੈ, ਪਰ ਇਹ ਉਦੋਂ ਮੁਮਕਿਨ ਹੈ, ਜਦੋਂ ਅਸੀਂ ਲੋਕਾਂ ਨੂੰ ਇਕ ਸਾਂਝਾ ਸੰਦੇਸ਼ ਦੇਈਏ।

 

Tags: Jagmeet Singh Brar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD