Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਸਫ਼ਾਈ ਮੁਹਿੰਮ ਦੌਰਾਨ ਸਿਵਲ ਹਸਪਤਾਲ ਕੰਪਲੈਕਸ ਨੂੰ ਕੀਤਾ ਪੱਧਰਾ

ਚੀਮਾ ਪਾਰਕ ਦੀ ਦਿੱਖ ਵੀ ਸਵਾਰੀ - ਬੂਟੇ ਵੀ ਲਾਏ ਗਏ

Web Admin

Web Admin

5 ਦਰਿਆ ਨਿਊਜ਼

ਸੁਲਤਾਨਪੁਰ ਲੋਧੀ , 25 Aug 2013

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਸਥਾਨਕ ਸ਼ਹਿਰ ਦੀ ਸ਼ੁਰੂ ਕੀਤੀ ਮਹੁੰਮ ਦੌਰਾਨ ਸਿਵਲ ਹਸਪਤਾਲ ਕੰਪਲੈਕਸ ਦੀ ਸਫਾਈ ਕੀਤੀ ਗਈ।ਸਫਾਈ ਦੌਰਾਨ ਹਸਪਤਾਲ ਕੰਪਲੈਕਸ ਵਿਚਲੀ ਗੁਰਮੇਲ ਸਿੰਘ ਚੀਮਾ ਪਾਰਕ ਦੀ ਦਿਖ ਹੀ ਬਦਲ ਦਿੱਤੀ ਗਈ ਹੈ।ਇਸ ਪਾਰਕ 'ਚ ਢਾਈ ਤੋਂ ਤਿੰਨ ਫੁੱਟ ਤੱਕ ਸਰਕੜਾ ਤੇ ਕਾਂਗਰਸ ਘਾਹ  ਉਗਿਆ ਹੋਇਆ ਸੀ ਤੇ ਲੰਬੇ ਸਮੇਂ ਤੋਂ ਇਸ ਪਾਰਕ ਦੀ ਸਫਾਈ ਵੱਲ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ।ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਦੇਖਦਿਆ- ਦੇਖਦਿਆ ਹੀ ਸਫਾਈ ਕਰਕੇ ਪਾਰਕ ਦਾ ਮੂੰਹ ਮੁੰਹਾਂਦਰਾ ਹੀ ਬਦਲਕੇ ਰੱਖ ਦਿੱਤਾ।ਚੀਮਾ ਪਾਰਕ ਵਿਚਲਾ ਘਾਹ ਪੁੱਟਣ ਤੋਂ ਬਾਆਦ ਉਥੇ ਟ੍ਰੈਕਟਰ ਨਾਲ ਰੂਟਾਵੇਟਰ ਫੇਰ ਕੇ ਸਫਾਈ ਕੀਤੀ ਗਈ ਤੇ ਬੂਟੇ ਵੀ ਲਾਗਏ ਗਏ। ਸੰਤ ਸੀਚੇਵਾਲ ਨੇ ਇੰਗਲੈਂਡ ਜਾਣ ਲੱਗਿਆ ਸਿਵਲ ਹਸਪਤਾਲ ਕੰਪਲੈਕਸ 'ਚ ਬੂਟੇ ਲਗਾਏ ਸਨ।ਹਸਪਤਾਲ ਦੇ ਹੋਰ ਹਿੱਸਿਆਂ 'ਚ ਵੀ ਹੱਥਾਂ ਨਾਲ ਤੇ ਟ੍ਰਰੈਕਟਰ ਨਾਲ ਸਫਾਈ ਕੀਤੀ ਗਈ।ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਹਾਸਕ ਗੁਰਦੁਆਰਾ ਗੁਰੂ ਕਾ ਬਾਗ ਨੂੰ ਜਾਂਦੇ ਰਸਤਿਆਂ ਦੀ ਸਫਾਈ ਕੀਤੀ ਗਈ ਹੈ।ਸੜਕ ਵਿਚਲੇ ਟੋਇਆ ਨੂੰ ਪੂਰਿਆ ਗਿਆ। ਜੇ.ਸੀ.ਬੀ ਮਸ਼ੀਨ ਨਾਲ ਵੀ ਰਸਤਿਆਂ ਦੀ ਮੁੰਰਮਤ ਕੀਤੀ ਗਈ।ਲੋਕਾਂ ਵੱਲੋਂ ਗੁਰੂ ਘਰ ਨੂੰ ਜਾਂਦੇ ਰਸਤਿਆਂ 'ਚ ਸਮਾਨ ਰੱਖਕੇ ਤੰਗ ਕੀਤਾ ਹੋਇਆ ਸੀ ।ਲੋਕਾਂ ਦੇ ਸਮਾਨ ਤੇ ਹੋਰ ਅੱੜਕਿਆਂ ਨੂੰ ਦੂਰ ਕਰਕੇ ਰਸਤਿਆਂ ਨੂੰ ਖੁੱਲਾ ਕੀਤਾ ਗਿਆ।ਪਵਿੱਤਰ ਕਾਲੀ ਵੇਈਂ ਦੇ ਘਾਟਾਂ ਤੇ ਰਸਤਿਆਂ ਦੀ ਸਫਾਈ ਸੰਗਤ ਨੇ ਕੀਤੀ। ਸ਼ਹੀਦ ਊਧਮ ਸਿੰਘ ਚੌਂਕ ਤੋਂ ਚੰਡੀਗੜ੍ਹ ਮਹੱਲੇ ਵੱਲ ਨੂੰ ਲਾਏ ਬੂਟਿਆ ਦੀ ਗੁਡਾਈ ਕੀਤੀ ਗਈ।ਸਫਾਈ ਵਾਸਤੇ ਸੰਗਤਾਂ ਵੱਖ ਵੱਖ ਪਿੰਡਾਂ ਤੋਂ ਆਈਆ ਹੋਈਆ ਸਨ।

ਸੰਤ ਸੀਚੇਵਾਲ ਦੀ ਪ੍ਰੇਰਨਾ ਸਦਕਾ ਇਸ ਸ਼ਹਿਰ ਦੀ ਹਰ ਐਤਵਾਰ ਸਫਾਈ ਕੀਤੀ ਜਾਂਦੀ ਹੈ।ਇਸ ਸਫਾਈ ਮਹੁੰਮ ਦੀ ਅਗਵਾਈ ਸੰਤ ਦਇਆ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਵਾਲਿਆ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਜੀ ਨੇ ਕੀਤੀ।ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸ਼ਾਹ, ਗੁਰਦੇਵ ਸਿੰਘ ਫੌਜੀ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਮੇਹਰ ਸਿੰਘ ਮੋਤੀਪੁਰ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ, ਪ੍ਰਧਾਨ ਬਿੱਟੂ ਧੀਰ, ਗੁਰਦੀਪ ਸਿੰਘ ਗੋਗਾ, ਮਲਕੀਤ ਸਿੰਘ ਜਲਾਲਪੁਰ, ਦਲਜੀਤ ਸਿੰਘ ਸੰਧੂ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਕਾਲੀ ਵੇਈਂ ਪੰਜਾਬੀ ਸੱਥ ਦੇ ਰਵਿੰਦਰ ਰੌਕੀ ਆਪਣੇ ਸਾਥੀਆਂ ਸਮੇਤ, ਚੰਨ ਮੋਮੀ, ਜੈਲਦਾਰ ਹੱਸਮੁਖ ਆਦਿ ਵੀ ਹਾਜ਼ਰ ਸਨ। 

 

Tags: seechewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD