Saturday, 11 May 2024

 

 

ਖ਼ਾਸ ਖਬਰਾਂ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ

 

ਸਿੱਖਾਂ ਲਈ ਕਾਂਗਰਸ ਰਾਜ ਵੀ ਬ੍ਰਿਟਿਸ਼ ਰਾਜ ਤੋਂ ਮਾੜਾ ਸੀ : ਸੁਖਦੇਵ ਸਿੰਘ ਢੀਂਡਸਾ

Web Admin

Web Admin

5 Dariya News

ਚੰਡੀਗੜ੍ਹ , 12 Dec 2016

ਅੰਗਰੇਜ਼ ਹਾਕਮਾਂ ਦੀਆਂ ਧੱਕੇਸ਼ਾਹੀਆਂ ਦੇ ਨਿਸ਼ਾਨ ਮਿਟਾਉਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਇਕੱ ਅਜਿਹਾ ਡੋਜ਼ੀਅਰ ਤਿਆਰ ਕਰਵਾਉਣਾ ਚਾਹੀਦਾ ਹੈ, ਜਿਸ ਵਿਚ ਕਾਂਗਰਸ ਦੁਆਰਾ ਪੰਜਾਬ ਅਤੇ ਪੰਜਾਬੀਆਂ ਉੱਤੇ ਢਾਹੇ ਜ਼ੁਲਮਾਂ ਦੀ ਗਾਥਾ ਲਿਖੀ ਜਾਵੇ।ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਰਚੇਤਾ ਸ਼ ਮਨਪ੍ਰੀਤ ਸਿੰਘ ਬਾਦਲ ਵੱਲੋਂ ਗੁਲਾਮੀ ਨੂੰ ਸਲਾਹੁਣ ਵਾਲੀਆਂ ਬਸਤੀਵਾਦੀ ਪੈੜਾਂ ਨੂੰ ਮਿਟਾਉਣ ਲਈ ਕੀਤੇ ਵਾਅਦੇ ਬਾਰੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ। ਸ਼ਢੀਂਡਸਾ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਦੀਆਂ ਕਬਰਾਂ ਪੁੱਟਣ ਤੋਂ ਪਹਿਲਾਂ ਸ਼ ਬਾਦਲ ਨੂੰ ਉਹਨਾਂ ਧੱਕੇਸ਼ਾਹੀਆਂ ਨੂੰ ਚੇਤੇ ਕਰਨਾ ਚਾਹੀਦਾ ਹੈ, ਜਿਹੜੀਆਂ ਕਾਂਗਰਸ ਨੇ ਪਿਛਲੇ 70 ਸਾਲਾਂ ਦੌਰਾਨ ਪੰਜਾਬੀਆਂ ਨਾਲ ਕੀਤੀਆਂ ਹਨ।ਕਾਂਗਰਸ ਦੇ ਜੁæਲਮਾਂ ਦੀ ਸੂਚੀ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਾਂਗਰਸ ਨੇ ਸਿੱਖਾਂ ਨੂੰ ਜਰਾਇਮ-ਪੇਸ਼ਾ ਕਰਾਰ ਦਿੱਤਾ। ਉਸ ਤੋਂ ਬਾਅਦ 10 ਸਾਲਾਂ ਤਕ ਪੰਜਾਬ ਦੀ ਵੱਖਰੇ ਰਾਜ ਦੀ ਮੰਗ ਨੂੰ ਲਟਕਾਈ ਰੱਖਿਆ। ਭਾਸ਼ਾ ਦੇ ਆਧਾਰ ਤੇ ਬਾਕੀ ਸਾਰੇ ਰਾਜਾਂ ਦਾ ਪੁਨਰ ਗਠਨ 1956 ਵਿਚ ਹੋ ਗਿਆ ਸੀ ਅਤੇ ਕਾਂਗਰਸ ਦੇ ਪੱਖਪਾਤੀ ਵਤੀਰੇ ਸਦਕਾ ਪੰਜਾਬ ਦੀ ਵਾਰੀ 1966 ਵਿਚ ਆਈ। 

ਇਸ ਤੋ ਇਲਾਵਾ ਪੰਜਾਬ ਨੂੰ ਇਸ ਦੀ ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਾਂਝਾ ਰੱਖਿਆ। ਪੰਜਾਬੀਆਂ ਨੂੰ ਆਪਣੀਆਂ ਹੱਕੀ ਮੰਗਾਂ ਵਾਸਤੇ ਵੀ ਵੱਡੇ ਅੰਦੋਲਨ ਕਰਨੇ ਪਏ ਅਤੇ ਕੁਰਬਾਨੀਆਂ ਦੇਣੀਆਂ ਪਈਆਂ।ਸ਼ ਢੀਂਡਸਾ ਨੇ ਕਿਹਾ ਕਿ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕਹਾਣੀ ਤਦ ਤਕ ਮੁਕੰਮਲ ਨਹੀਂ ਹੋਵੇਗੀ ਜਦ ਤਕ ਕਾਂਗਰਸੀ ਸਰਕਾਰਾਂ ਦੀਆਂ ਸਿੱਖ ਵਿਰੋਧੀ ਅਤੇ ਵਿਤਕਰੇ ਭਰੀਆਂ ਨੀਤੀਆਂ ਨੂੰ ਉਜਾਗਰ ਨਹੀਂ ਕੀਤਾ ਜਾਂਦਾ।ਉਹਨਾਂ ਕਿਹਾ ਕਿ ਮਨਪ੍ਰੀਤ ਨੇ 'ਇਤਿਹਾਸਕ ਯਾਦ ਬਾਰੇ ਇੱਕ ਕਾਨੂੰਨ' ਬਣਾਉਣ ਦਾ ਵਿਚਾਰ ਪੇਸ਼ ਕੀਤਾ ਹੈ, ਜਿਸ ਵਿਚ ਖੁਸ਼ਹਾਲੀ ਅਤੇ ਮੰਦਹਾਲੀ ਵਾਲੇ ਸਮਿਆਂ ਦਾ ਰਿਕਾਰਡ ਤਿਆਰ ਕੀਤਾ ਜਾਣਾ ਹੈ ਅਤੇ ਇਸ ਖੁਸ਼ਹਾਲੀ ਅਤੇ ਮੰਦਹਾਲੀ ਦੇ ਕਾਰਣਾਂ ਦੀ ਪੜਚੋਲ ਵੀ ਕੀਤੀ ਜਾਣੀ ਹੈ। ਇਹ ਪ੍ਰਸਤਾਵਿਤ ਕਾਨੂੰਨ ਦਾ ਮਕਸਦ ਬ੍ਰਿਟਿਸ਼ ਰਾਜ ਨੂੰ 'ਪੰਜਾਬ ਦੇ ਇਤਿਹਾਸ ਦਾ ਸਭ ਤੋਂ ਬਦਕਿਸਮਤੀ ਅਤੇ ਤਿਰਸਕਾਰ ਭਰਿਆ ਪੜਾਅ' ਕਹਿ ਕੇ ਨਿੰਦਣਾ ਹੈ।

ਸ਼ ਢੀਂਡਸਾ ਨੇ ਦਲੀਲ ਦਿੱਤੀ ਕਿ ਅੰਗਰੇਜ਼ਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਬਦਕਿਸਮਤੀ ਦਾ ਦੌਰ ਖਤਮ ਨਹੀਂ ਸੀ ਹੋਇਆ। ਜਲ੍ਹਿਆਂ ਵਾਲੇ ਬਾਗ ਦੀ ਘਟਨਾ ਪੰਜਾਬ ਦੇ ਇੱਕ ਵੱਡੇ ਦੁਖਾਂਤ ਦੀ ਦੱਸ ਪਾਉਂਦੀ ਸੀ, ਪਰ 1984 ਵਿਚ ਸਿੱਖਾਂ ਦਾ ਕਰਵਾਇਆ ਗਿਆ ਕਤਲੇਆਮ ਸਿੱਖ ਕੌਮ ਨਾਲ ਕੀਤੀ ਗਈ ਸਭ ਤੋਂ ਵੱਡੀ ਬੇਇੰਨਸਾਫੀ ਦੀ ਘਟਨਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਚਾਹੁੰਦਾ ਹੈ ਕਿ ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੁਆਰਾ ਸ੍ਰੀ ਹਰਮੰਦਿਰ ਸਾਹਿਬ ਨੂੰ ਢਾਹੇ ਜਾਣ ਦੀ ਘਟਨਾ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇਹੀ ਕਾਫੀ ਨਹੀਂ, ਸਿੱਖਾਂ ਨੂੰ ਇੰਦਰਾਗਾਂਧੀ ਦੁਆਰਾ ਫੌਜ ਭੇਜ ਕੇ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਹੁਰਮਤੀ ਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ।ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਸਿਰਫ ਬ੍ਰਿਟਿਸ਼ ਰਾਜ ਹੀ ਜੁæਲਮ ਅਤੇ ਅੱਤਿਆਚਾਰ ਦਾ ਪ੍ਰਤੀਕ ਨਹੀਂ ਸੀ , ਸਗੋਂ ਕਾਂਗਰਸ ਰਾਜ ਵੀ ਇੰਨਾ ਹੀ ਜ਼ਾਲਮ ਅਤੇ ਕਰੂਰਤਾ ਭਰਿਆ ਸੀ।

 

Tags: Sukhdev Singh Dhindsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD