ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਮਨੁੱਖੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੀ ਜ਼ਰੂਰਤ ਵਿਸ਼ੇ ਨਾਲ ਜੁੜੀ ਇਸ ਵਰਕਸ਼ਾਪ ਵਿਚ ਇੰਡੋ ਗਲੋਬਲ ਗਰੁੱਪ ਦੇ ੪੫ ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲੈਦੇ ਹੋਏ ਅਹਿਮ ਜਾਣਕਾਰੀ ਹਾਸਿਲ ਕੀਤੀ । ਜਦ ਕਿ ਤਿੰਨ ਦਿਨਾਂ ਵਿਚ ਕੈਪਟਨ ਸੁਭਾਸ਼ ਚੰਦ, ਡਿਪਟੀ ਡਾਇਰੈਕਟਰ ਐਨ ਐੱਸ ਐੱਸ ਰਿਜਨਲ ਸੈਕਟਰ ਚੰਡੀਗੜ੍ਹ, ਜਤਿੰਦਰ ਨਰੂਲਾ, ਡਾ. ਐੱਸ ਐੱਸ ਆਹਲੂਵਾਲੀਆਂ ਸਮੇਤ ਕਈ ਮਸ਼ਹੂਰ ਬੁੱਧੀਜੀਵੀਆਂ ਨੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਪਹਿਲੇ ਦਿਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜਤਿੰਦਰ ਨਰੂÑਲਾ ਨੇ ਅਧਿਆਪਕਾਂ ਨਾਲ ਪੀ ਟੀ ਯੂ ਵੱਲੋਂ ਸੰਸਾਰੀ ਕਦਰਾਂ ਕੀਮਤਾਂ ਨਾਲ ਜੁੜੇ ਪੀ ਜੀ ਡਿਪਲੋਮਾ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਹਰ ਅਧਿਆਪਕ ਨੂੰ ਇਸ ਵਿਸ਼ੇ ਨਾਲ ਜੁੜਨ ਦੀ ਪ੍ਰੇਰਨਾ ਦਿਤੀ।ਡਾ. ਐੱਸ ਐੱਸ ਆਹਲੂਵਾਲੀਆ ਨੇ ਆਪਣੀ ਵਿਦਿਆਰਥੀ ਜੀਵਨ ਦੇ ਅਹਿਮ ਪਲ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਵਿਚ ਵਧੀਆਂ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਹਰ ਪਲ ਕੁੱਝ ਨਵਾਂ ਸਿੱਖਣ ਅਤੇ ਆਪਣੀ ਰਿਸਰਚ ਨੂੰ ਪੂਰੀ ਤਰਾਂ ਨਾਲ ਸਫਲ ਬਣਾਉਣ ਦੀ ਪ੍ਰੇਰਨਾ ਰੱਖਣ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੈਪਟਨ ਸੁਭਾਸ਼ ਚੰਦ ਨੇ ਅਧਿਆਪਕਾਂ ਨੂੰ ਆਧੁਨੀਕਤਾ ਨਾਲ ਆਪਣੀ ਪਰੰਪਰਾਵਾਂ ਨੂੰ ਜਿਂਦਾ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਮਨੁੱਖੀ ਕਦਰਾਂ ਕੀਮਤਾਂ ਅਪਣਾਉਣ ਤੇ ਜ਼ੋਰ ਦਿਤਾ। ਇਸ ਮੌਕੇ ਤੇ ਇੰਡੋ ਗਲੋਬਲ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇੰਡੋ ਗਲੋਬਲ ਗਰੁੱਪ ਵੱਲੋਂ ਇਕ ਅਧਿਆਪਕ ਵੱਲੋਂ ਆਪਣੇ ਵਿਦਿਆਰਥੀ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜਨ ਲਈ ਹੀ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋ ਕਿ ਪੂਰੀ ਤਰਾਂ ਸਫਲ ਰਿਹਾ ।