Saturday, 25 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

ਡਾ.ਬੀ.ਆਰ.ਅੰਬੇਦਕਰ ਛੇਵਾਂ ਵਿਸ਼ਵ ਕੱਪ ਕਬੱਡੀ-2016:ਮਹਿਲਾ ਵਰਗ ਵਿੱਚ ਭਾਰਤ ਤੇ ਪੁਰਸ਼ ਵਰਗ ਵਿੱਚ ਇੰਗਲੈਂਡ ਫਾਈਨਲ 'ਚ

ਕੈਬਨਿਟ ਮੰਤਰੀ ਮਲੂਕਾ ਵੱਲੋਂ ਸੈਮੀ ਫਾਈਨਲ ਮੈਚਾਂ ਦਾ ਕੀਤਾ ਗਿਆ ਰਸਮੀ ਉਦਘਾਟਨ

Web Admin

Web Admin

5 Dariya News

ਮਹਿਰਾਜ (ਬਠਿੰਡਾ) , 15 Nov 2016

Last updated on: Nov 15, 2016, 00:00 IST

ਮਹਿਰਾਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਅੱਜ ਵਿਸ਼ਵ ਕੱਪ ਦੇ ਨਾਕ ਆਊਟ ਮੈਚਾਂ ਦੀ ਸ਼ੁਰੂਆਤ ਹੋਈ ਜਿੱਥੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਇਕ-ਇਕ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਇੰਗਲੈਂਡ ਦੀ ਪੁਰਸ਼ ਅਤੇ ਭਾਰਤ ਦੀ ਮਹਿਲਾ ਟੀਮ ਨੇ ਜਿੱਤ ਹਾਸਲ ਕਰਦਿਆਂ ਫਾਈਨਲ ਵਿੱਚ ਦਾਖਲਾ ਪਾਇਆ। ਮਹਿਲਾ ਵਰਗ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ਵਿੱਚ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ। ਦੂਜੇ ਪਾਸੇ ਪੁਰਸ਼ ਵਰਗ ਦੇ ਪਹਿਲੇ ਸੈਮੀ ਫਾਈਨਲ ਮੈਚ ਵਿੱਚ ਦੋ ਇਤਿਹਾਸ ਸਿਰਜੇ ਗਏ। ਛੇ ਵਿਸ਼ਵ ਕੱਪਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਦਾ ਸਕੋਰ ਨਿਰਧਾਰਤ ਸਮੇਂ ਵਿੱਚ ਬਰਾਬਰ ਰਹਿਣ ਤੋਂ ਬਾਅਦ ਫੈਸਲਾ ਟਾਈਬ੍ਰੇਕਰ ਵਿੱਚ ਹੋਇਆ ਜਿਸ ਵਿੱਚ ਇੰਗਲੈਂਡ ਨੇ ਇਰਾਨ ਨੂੰ 41-39 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਇੰਗਲੈਂਡ ਦੀ ਪੁਰਸ਼ ਟੀਮ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਯੂਰੋਪੀਅਨ ਟੀਮ ਬਣ ਗਈ।

ਇਸ ਤੋਂ ਪਹਿਲਾਂ ਸੈਮੀ ਫਾਈਨਲ ਮੈਚਾਂ ਦਾ ਰਸਮੀ ਉਦਘਾਟਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਮਹਿਰਾਜ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿੱਥੇ ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਨੇ ਫਸਵੇਂ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਵਿਸ਼ਵ ਕੱਪ ਬਦੌਲਤ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪੂਰੇ ਦੁਨੀਆਂ ਵਿੱਚ ਮਕਬੂਲ ਹੋ ਗਈ ਹੈ। ਕੀਨੀਆ ਦੀ ਮਹਿਲਾ ਟੀਮ ਜਿੱਥੇ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਅਫਰੀਕ ਟੀਮ ਬਣੀ ਉਥੇ ਅੱਜ ਇੰਗਲੈਂਡ ਦੀ ਟੀਮ ਜਿੱਤ ਕੇ ਪਹਿਲੀ ਵਾਰ ਫਾਈਨਲ ਵਿੱਚ ਪੁੱਜਣ ਵਾਲੀ ਯੂਰੋਪੀਅਨ ਟੀਮ ਬਣ ਗਈ। ਉਨ੍ਹਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਪਹਿਲੀ ਵਾਰ ਮਹਿਰਾਜ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ। 

ਅੱਜ ਦਿਨ ਦਾ ਪਹਿਲਾ ਮੈਚ ਪੁਰਸ਼ ਦੇ ਪਹਿਲਾ ਸੈਮੀ ਫਾਈਨਲ ਇੰਗਲੈਂਡ ਤੇ ਇਰਾਨ ਵਿਚਾਲੇ ਖੇਡਿਆ ਗਿਆ ਜਿਹੜਾ ਵਿਸ਼ਵ ਕੱਪ ਦਾ ਸਭ ਤੋਂ ਫਸਵਾਂ ਅਤੇ ਰੌਚਕ ਮੁਕਾਬਲਾ ਰਿਹਾ। ਇਹ ਮੈਚ ਵਿਸ਼ਵ ਕੱਪ ਦੇ ਬਾਕੀ ਮੈਚਾਂ ਮੁਕਾਬਲੇ ਜਾਫੀਆਂ ਦੇ ਨਾਂ ਰਿਹਾ। ਇੰਗਲੈਂਡ ਦੇ ਕਪਤਾਨ ਸੰਦੀਪ ਸੰਧੂ ਨੰਗਲ ਅੰਬੀਆ ਨੇ ਕਪਤਾਨੀ ਖੇਡ ਖੇਡਦਿਆਂ ਰਿਕਾਰਡ 14 ਜੱਫੇ ਲਾ ਕੇ ਟਾਈਬ੍ਰੇਕਰ ਵਿੱਚ ਗਏ ਇਸ ਮੈਚ ਵਿੱਚ ਇਰਾਨ ਨੂੰ 41-39 ਨਾਲ ਹਰਾ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਇੰਗਲੈਂਡ ਪਹਿਲੀ ਯੂਰੋਪੀਅਨ ਟੀਮ ਹੈ ਜਿਹੜੀ ਫਾਈਨਲ ਵਿੱਚ ਪੁੱਜੀ ਹੈ। ਇਹ ਮੈਚ ਸੰਦੀਪ ਦੇ ਨਾਂ ਰਿਹਾ ਜਿਸ ਨੇ ਇਰਾਨ ਦੇ ਧਾਕੜ ਰੇਡਰਾਂ ਨੂੰ ਲਗਾਤਾਰ ਡੱਕੀ ਰੱਖਿਆ। ਇਸ ਮੈਚ ਵਿੱਚ ਸ਼ੁਰੂਆਤ 'ਚ ਇਰਾਨ ਨੇ ਲੀਡ ਲੈ ਲਈ ਪਰ ਫੇਰ ਇੰਗਲੈਂਡ ਨੇ ਲੀਡ ਬਣਾ ਲਈ। ਮੈਚ ਵਿੱਚ ਕਿਸੇ ਵੀ ਸਮੇਂ 4-5 ਅੰਕਾਂ ਤੋਂ ਵੱਧ ਲੀਡ ਦਾ ਫਰਕ ਨਹੀਂ ਰਿਹਾ। ਅੰਤਲੇ ਪਲਾਂ ਵਿੱਚ ਇਰਾਨ ਵੱਲੋਂ ਕੀਤੀ ਵਾਪਸੀ ਸਦਕਾ ਨਿਰਧਾਰਤ ਸਮੇਂ ਤੱਕ ਸਕੋਰ 35-35 ਨਾਲ ਬਰਾਬਰ ਰਿਹਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਾਕ ਆਊਟ ਮੁਕਾਬਲਾ ਟਾਈਬ੍ਰੇਕਰ ਵਿੱਚ ਗਿਆ ਜਿੱਥੇ ਦੋਵੇਂ ਟੀਮਾਂ ਨੂੰ 5-5 ਰੇਡਾਂ ਪਾਉਣ ਦਾ ਮੌਕਾ ਦਿੱਤਾ ਗਿਆ। ਟਾਈਬ੍ਰੇਕਰ ਵਿੱਚ ਇਕ ਵਾਰ ਇਰਾਨ 39-36 (4-1) ਨਾਲ ਅੱਗੇ ਸੀ। 

ਇਸ ਮੌਕੇ ਸੰਦੀਪ ਵੱਲੋ ਲਗਾਏ ਦੋ ਜੱਫਿਆਂ ਅਤੇ ਜਗਤਾਰ ਦੇ ਇਕ ਜੱਫੇ ਸਦਕਾ ਇੰਗਲੈਂਡ ਨੇ ਲਗਾਤਾਰ ਪੰਜ ਅੰਕ ਲਏ ਅਤੇ ਸੈਮੀ ਫਾਈਨਲ ਮੈਚ 41-39 ਨਾਲ ਜਿੱਤ ਲਿਆ। ਇੰਗਲੈਂਡ ਵੱਲੋਂ ਰੇਡਰ ਨਰਵਿੰਦਰ ਸਿੰਘ ਨੇ 12, ਅਵਤਾਰ ਸਿੰਘ ਨੇ 4 ਤੇ ਅਮਨਦੀਪ ਸਿੰਘ ਨੇ 3 ਅੰਕ ਲਏ ਜਦੋਂ ਕਿ ਮੈਚ ਦੌਰਾਨ ਛਾਈ ਰਹੀ ਜਾਫ ਲਾਈਨ ਵਿੱਚੋਂ ਸੰਦੀਪ ਸੰਧੂ ਨੇ 14, ਜਗਤਾਰ ਸਿੰਘ ਨੇ 5 ਤੇ ਅਮਨਦੀਪ ਉਪਲ ਨੇ 2 ਜੱਫੇ ਲਾਏ। ਇਰਾਨ ਵੱਲੋਂ ਮਾਇਆਨ ਨੇ 6, ਬਹਿਮਾਨ ਜਾਵੇਦੀ ਨੇ 5 ਤੇ ਪਾਏਮਾਨ ਨੇ 3 ਅੰਕ ਲਏ ਜਦੋਂ ਕਿ ਹਾਮਿਦ ਨੇ 7, ਮਜ਼ਤਾਬਾ ਵੇ 6 ਤੇ ਅਲੀ ਸਫਾਰੀ ਨੇ 5 ਜੱਫੇ ਲਾਏ।ਦਿਨ ਦਾ ਦੂਜਾ ਤੇ ਆਖਰੀ ਮੈਚ ਮਹਿਲਾ ਵਰਗ ਦਾ ਪਹਿਲਾ ਸੈਮੀ ਫਾਈਨਲ ਭਾਰਤ ਤੇ ਨਿਊਜੀਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਭਾਰਤ ਦੀ ਟੀਮ ਨੇ ਆਸਾਨੀ ਨਾਲ ਨਿਊਜ਼ੀਲੈਂਡ ਨੂੰ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਦਾਖਲਾ ਪਾਇਆ। ਭਾਰਤੀ ਟੀਮ ਵੱਲੋਂ ਕਰਮੀ ਨੇ 7, ਰਾਮ ਬਟੇਰੀ ਨੇ 5 ਅਤੇ ਸੁੱਖੀ ਤੇ ਨੋਨਾ ਨੇ 3-3 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਰਣਦੀਪ ਨੇ 5, ਖੁਸ਼ਬੂ ਨੇ 3 ਤੇ ਸੁਖਦੀਪ ਨੇ 2 ਜੱ੍ਰਫੇ ਲਾਏ। ਨਿਊਜ਼ੀਲੈਂਡ ਵੱਲੋਂ ਰੇਡਰ ਪਰੇਸੀ ਨੇ 8, ਕ੍ਰਿਸਟੀਅਨ ਮੋਟੋ ਤੇ ਜਾਇਲਾ ਨੇ 3-3 ਅੰਕ ਲਏ ਅਤੇ ਜਾਫੀ ਟਾਇਲਾ ਫੋਰਡ ਨੇ 2 ਤੇ ਐਟਲੀਨਾ ਨੇ 1 ਜੱਫਾ ਲਾਇਆ।ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਜ਼ਿਲਾ ਪ੍ਰੀਸਦ ਬਠਿੰਡਾ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ, ਐਸ.ਐਸ.ਪੀ. ਸ੍ਰੀ ਸਵੱਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ ਤੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਆਦਿ ਵੀ ਹਾਜ਼ਰ ਸਨ।

 

Tags: Sikander Singh Maluka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD