Saturday, 27 April 2024

 

 

ਖ਼ਾਸ ਖਬਰਾਂ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਅਰਵਿੰਦ ਕੇਜਰੀਵਾਲ ਦੇ ਜੇਲ 'ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀੰ ਦੇ ਰਹੇ ਅਸਤੀਫਾ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ : ਜੈਇੰਦਰ ਕੌਰ 4 ਜੂਨ ਨੂੰ ਪੂਰਾ ਹੋ ਜਾਵੇਗਾ ਮਿਸ਼ਨ 13-0, ਪੰਜਾਬ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ : ਭਗਵੰਤ ਮਾਨ ਅੰਦਾਲੀਬ ਕੌਰ ਨੇ ਪਤੀ ਗੁਰਜੀਤ ਔਜਲਾ ਲਈ ਵੋਟਾਂ ਮੰਗੀਆਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ ਬੁਢਲਾਡਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਲੋਕ ਸਭਾ ਚੋਣਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੈਕਟਰ ਅਫ਼ਸਰਾਂ ਨੂੰ ਦਿੱਤੀ ਸਿਖਲਾਈ ਜ਼ਿਲ੍ਹਾ ਮਾਨਸਾ ਦੇ 645 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਵਾਲੇ ਸਟਿੱਕਰਾਂ ਦੀ ਮੁਹਿੰਮ ਦਾ ਅਗਾਜ਼ ਸੇਫ ਸਕੂਲ ਵਾਹਨ ਦੀ ਟੀਮ ਨੇ 28 ਸਕੂਲੀ ਵੈਨਾਂ ਦੇ ਕੱਟੇ ਚਲਾਨ ਲੋਕ ਸਭਾ ਚੋਣਾਂ 2024: ਜਮਹੂਰੀਅਤ ਦੀ ਤੰਦਰੁਸਤੀ ਵਧਾਉਣਗੇ ਫ਼ਲ ਹਲਕਾ ਖਡੂਰ ਸਾਹਿਬ ਲਈ ਹੋਣ ਜਾ ਰਹੀਆਂ ਲੋਕ ਸਭਾ ਚੋਣਾ-2024 ਦੌਰਾਨ ਪਹਿਲੀ ਜੂਨ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਹਰ ਇੱਕ ਵੋਟਰ ਆਪਣੀ ਸ਼ਮੂਲੀਅਤ ਜ਼ਰੂਰ ਕਰੇ-ਸੰਦੀਪ ਕੁਮਾਰ

 

ਇਰਾਨ ਦੇ ਮੁੰਡੇ ਤੇ ਅਮਰੀਕਾ ਦੀਆਂ ਕੁੜੀਆਂ ਵੱਲੋਂ ਜਿੱਤਾਂ ਦਰਜ, ਸਾਰੇ ਮੈਚ ਜਿੱਤ ਕੇ ਪੂਲ ਵਿੱਚ ਚੋਟੀ ਦਾ ਸਥਾਨ ਮੱਲੇ

ਸੀਆਰਾ ਲਿਓਨ ਦੀਆਂ ਕੁੜੀਆਂ ਨੇ ਪਹਿਲੀ ਜਿੱਤ ਹਾਸਲ ਕੀਤੀ, ਕੀਨੀਆ ਦੇ ਮੁੰਡਿਆਂ ਨੇ ਵੀ ਦੂਜੀ ਜਿੱਤ ਹਾਸਲ ਕੀਤੀ

Web Admin

Web Admin

5 Dariya News

ਚੋਹਲਾ ਸਾਹਿਬ (ਤਰਨ ਤਾਰਨ) , 13 Nov 2016

ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ 10ਵੇਂ ਦਿਨ ਦੇ ਮੈਚ ਇਤਿਹਾਸਤ ਤੇ ਧਾਰਮਿਕ ਪਿੰਡ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਹੋਏ। ਪੁਰਸ਼ ਤੇ ਮਹਿਲਾ ਵਰਗ ਦੇ ਪੂਲ ਬੀ ਦੇ ਖੇਡੇ ਗਏ ਦੋ-ਦੋ ਮੈਚ ਖੇਡੇ ਗਏ। ਅੱਜ ਦੇ ਮੈਚਾਂ ਨਾਲ ਪੁਰਸ਼ਾਂ ਤੇ ਮਹਿਲਾ ਦੋਵੇਂ ਵਰਗਾਂ ਦੇ ਪੂਲ ਬੀ ਦੇ ਲੀਗ ਮੁਕਾਬਲੇ ਖਤਮ ਹੋ ਗਏ। ਪੁਰਸ਼ਾਂ ਦੇ ਪੂਲ ਬੀ ਦੇ ਅਖਰੀਲੇ ਦੌਰ ਦੇ ਮੈਚਾਂ ਵਿੱਚ ਪਿਛਲੇ ਵਾਰ ਤੀਜਾ ਸਥਾਨ ਹਾਸਲ ਕਰਨ ਵਾਲੀ ਇਰਾਨ ਦੀ ਟੀਮ ਨੇ ਅਮਰੀਕਾ ਨੂੰ 45-34 ਨਾਲ ਹਰਾਉਂਦਿਆਂ ਲੀਗ ਦੇ ਸਾਰੇ ਦੇ ਸਾਰੇ 5 ਮੈਚ ਜਿੱਤ ਕੇ ਪੂਲ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਅਮਰੀਕਾ ਇਸ ਪੂਲ ਵਿੱਚ ਦੂਜੇ ਸਥਾਨ 'ਤੇ ਰਹੀ। ਦੋਵੇਂ ਟੀਮਾਂ ਇਸ ਪੂਲ ਵਿੱਚੋਂ ਸੈਮੀ ਫਾਈਨਲ ਵਿੱਚ ਪਹੁੰਚੀਆਂ। ਇਸੇ ਤਰ੍ਹਾਂ ਮਹਿਲਾ ਵਰਗ ਦੇ ਪੂਲ ਬੀ ਦੇ ਅਹਿਮ ਮੈਚ ਵਿੱਚ ਅਮਰੀਕਾ ਨੇ ਫਸਵੇਂ ਮੁਕਾਬਲੇ ਵਿੱਚ ਪਿਛਲੇ ਵਾਰ ਦੀ ਉਪ ਜੇਤੂ ਨਿਊਜ਼ੀਲੈਂਡ ਟੀਮ ਨੂੰ 29-28 ਨਾਲ ਹਰਾ ਕੇ ਪੂਲ ਵਿੱਚ ਸਿਖਰਲਾ ਸਥਾਨ ਮੱਲਿਆ। ਇਸ ਪੂਲ ਵਿੱਚੋਂ ਸੈਮੀ ਫਾਈਵਲ ਵਿੱਚ ਪਹੁੰਚਣ ਵਾਲੀ ਟੀਮ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਰਹੀ। ਦਿਨ ਦੇ ਦੋ ਹੋਰ ਮੈਚਾਂ ਵਿੱਚ ਪੁਰਸ਼ ਵਰਗ ਵਿੱਚ ਕੀਨੀਆ ਨੇ ਅਰਜਨਟਾਈਨਾ ਨੂੰ 60-34 ਨਾਲ ਹਰਾ ਕੇ ਲੀਗ ਵਿੱਚ ਦੂਜੀ ਜਿੱਤ ਹਾਸਲ ਕੀਤੀ ਜਦੋਂ ਕਿ ਮਹਿਲਾ ਵਰਗ ਦੇ ਇਕ ਹੋਰ ਮੈਚ ਵਿੱਚ ਸੀਆਰਾ ਲਿਓਨ ਨੇ ਤਨਜ਼ਾਨੀਆ ਨੂੰ 50-25 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਪਲੇਠੀ ਜਿੱਤ ਹਾਸਲ ਕੀਤੀ।

ਇਸ ਤੋਂ ਪਹਿਲਾਂ ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਹਿਲੇ ਮੈਚ ਦੀਆਂ ਟੀਮਾਂ ਕੀਨੀਆ ਤੇ ਅਰਜਨਟਾਈਨਾ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਇਸ ਤੋਂ ਪਹਿਲਾਂ ਹਵਾ ਵਿੱਚ ਗੁਬਾਰਿਆਂ ਨਾਲ ਵਿਸ਼ਵ ਕੱਪ ਦਾ ਲੋਗੋ ਛੱਡ ਕੇ ਮੈਚਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਸ. ਬ੍ਰਹਮਪੁਰਾ ਨੇ ਵਿਸ਼ਵ ਕੱਪ ਦੇ ਮੈਚਾਂ ਲਈ ਨਵੇਂ ਬਣੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਸ. ਰਵਿੰਦਰ ਸਿੰਘ ਬ੍ਰਹਮਪੁਰਾ, ਸ. ਵਿਰਸਾ ਸਿੰਘ ਵਲਟੋਹਾ, ਸ. ਹਰੀ ਸਿੰਘ ਜ਼ੀਰਾ, ਸ. ਮਨਜੀਤ ਸਿੰਘ ਮੰਨਾ, ਸ. ਹਰਮੀਤ ਸਿੰਘ ਸੰਧੂ ਤੇ ਸ. ਬਲਜੀਤ ਸਿੰਘ ਜਲਾਲਉਸਮਾ (ਸਾਰੇ ਵਿਧਾਇਕ), ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਮੰਤਰੀ ਸ. ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਇੰਜਨੀਅਰ ਡੀ.ਪੀ.ਐਸ.ਖਰਬੰਦਾ, ਐਸ.ਐਸ.ਪੀ. ਸ੍ਰੀ ਮਨਮੋਹਨ ਸ਼ਰਮਾ, ਕੌਮਾਂਤਰੀ ਹਾਕੀ ਖਿਡਾਰੀ ਜੁਗਰਾਜ ਸਿੰਘ ਡੀ.ਐਸ.ਪੀ. ਤੇ ਸ੍ਰੀਮਤੀ ਅਮਨਦੀਪ ਕੌਰ ਡੀ.ਐਸ.ਪੀ., ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਤੇ ਜ਼ਿਲਾ ਖੇਡ ਅਫਸਰ ਸ੍ਰੀ ਸੁਖਬੀਰ ਕੌਰ ਵੀ ਹਾਜ਼ਰ ਸਨ।

ਪਹਿਲਾ ਮੈਚ

ਇਰਾਨ ਨੇ ਅਮਰੀਕਾ ਨੂੰ 45-34 ਨਾਲ ਹਰਾਇਆ

ਦਿਨ ਦੇ ਪਹਿਲੇ ਅਤੇ ਪੁਰਸ਼ ਵਰਗ ਦੇ ਪੂਲ ਬੀ ਦੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਇਰਾਨ ਨੇ ਅਮਰੀਕਾ ਨੂੰ 45-34 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਨਾਲ ਪੂਲ ਬੀ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਸੈਮੀ ਫਾਈ੍ਵਨਲ ਵਿੱਚ ਦਾਖਲਾ ਪਾਇਆ। ਅਮਰੀਕਾ ਟੀਮ ਚਾਰ ਜਿੱਤਾਂ ਨਾਲ ਪੂਲ ਵਿੱਚੋਂ ਦੂਜੇ ਸਥਾਨ 'ਤੇ ਰਹਿੰਦੀ ਹੋਈ ਸੈਮੀ ਫਾਈਨਲ ਵਿੱਚ ਪਹੁੰਚੀ। ਇਹ ਮੁਕਾਬਲਾ ਬਹੁਤ ਫਸਵਾਂ ਰਿਹਾ। ਇਰਾਨ ਵੱਲੋਂ ਰੇਡਰ ਸਿਆਨ ਥਲੀਲ ਨੇ 10, ਬਹਿਨਾਮ ਜਾਵੇਦ ਨੇ 9 ਤੇ ਪਾਏਮਾਨ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀ ਅਲੀਜ਼ਾ ਸਫਾਰੀ ਨੇ 5 ਤੇ ਆਮਿਰ ਨੇ 4 ਜੱਫੇ ਲਾਏ। ਅਮਰੀਕਾ ਵੱਲੋਂ ਰੇਡਰ ਬਲਜੀਤ ਸਿੰਘ ਨੇ 11, ਜੱਜ ਨੇ 6 ਤੇ ਹਰਵਿੰਦਰ ਹੈਪੀ ਨੇ 5 ਅੰਕ ਲਏ ਅਤੇ ਜਾਫੀ ਨਵੀ ਜੌਹਲ ਨੇ 3 ਤੇ ਡੌਂਟੇ ਨੇ 2 ਜੱਫੇ ਲਾਏ।

ਦੂਜਾ ਮੈਚ

ਕੀਨੀਆ ਨੇ ਅਰਜਨਟਾਈਨਾ ਨੂੰ 60-34 ਨਾਲ ਹਰਾਇਆ

ਅੱਜ ਦਿਨ ਦੇ ਦੂਜੇ ਮੈਚ ਵਿੱਚ ਪੁਰਸ਼ਾਂ ਦੇ ਪੂਲ ਵਿੱਚ ਕੀਨੀਆ ਨੇ ਅਰਜਨਟਾਈਨਾ ਨੂੰ 60-34 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਦੂਜੀ ਜਿੱਤ ਹਾਸਲ ਕੀਤੀ। ਅਰਜਨਟਾਈਨਾ ਨੂੰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪੂਲ ਦੇ ਸਾਰੇ ਲੀਗ ਮੈਚ ਖਤਮ ਹੋਣ ਉਪਰੰਤ ਇਸ਼ ਪੂਲ ਵਿੱਚ ਕੀਨੀਆ ਚੌਥੇ ਤੇ ਅਰਜਨਟਾਈਨਾ ਪੰਜਵੇਂ ਸਥਾਨ 'ਤੇ ਰਹਿ ਕੇ ਲੀਗ ਦੌਰ ਵਿੱਚੋਂ ਬਾਹਰ ਹੋ ਗਈਆ। ਕੀਨੀਆ ਵੱਲੋਂ ਰੇਡਰ ਰੈਂਬੋ ਨੇ 24 ਤੇ ਹੋਲਿਕਸ ਨੇ 15 ਅੰਕ ਲਏ ਜਦੋਂ ਕਿ ਜਾਫੀ ਮਲਾਬਾ ਨੇ 5 ਤੇ ਰੋਬਿਟ ਨੇ 3 ਜੱਫੇ ਲਾਏ। ਅਰਜਨਟਾਈਨਾ ਵੱਲੋਂ ਰੇਡਰ ਬਰੂਨੋ ਨੇ 10 ਤੇ ਅਲੈਂਗਜੈਂਡਰਾ ਨੇ 7 ਅੰਕ ਬਟੋਰੇ।

ਤੀਜਾ ਮੈਚ

ਮਹਿਲਾ ਵਰਗ; ਅਮਰੀਕਾ ਨੇ ਨਿਊਜ਼ੀਲੈਂਡ ਨੂੰ 29-28 ਨਾਲ ਹਰਾਇਆ

ਦਿਨ ਦੇ ਸਭ ਤੋਂ ਖਿੱਚਭਰਪੂਰ ਅਤੇ ਫਸਵੀਂ ਟੱਕਰ ਵਾਲੇ ਮੈਚ ਵਿੱਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ 29-28 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਨਾਲ ਮਹਿਲਾ ਵਰਗ ਦੇ ਪੂਲ ਬੀ ਵਿਚੋਂ ਪਹਿਲੇ ਸਥਾਨ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਨਿਊਜ਼ੀਲੈਂਡ ਟੀਮ ਦੋ ਜਿੱਤਾਂ ਨਾਲ ਇਸ ਪੂਲ ਵਿੱਚੋਂ ਦੂਜੇ ਸਥਾਨ 'ਤੇ ਰਹਿੰਦੀ ਹੋਈ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਇਸ ਪੂਲ ਦੀ ਦੂਜੀ ਟੀਮ ਬਣੀ। ਇਸ ਮੈਚ ਵਿੱਚ ਕਾਫੀ ਉਤਰਾਅ-ਚੜ੍ਹਾਅ ਰਹੇ। ਦੋਵੇਂ ਟੀਮਾਂ ਨੇ ਕਈ ਮੌਕਿਆਂ 'ਤੇ ਲੀਡ ਲਈ ਅਤੇ 28-28 'ਤੇ ਬਰਾਬਰੀ ਦੇ ਸਕੋਰ ਉਪਰੰਤ ਆਖਰੀ ਰੇਡ 'ਤੇ ਅਮਰੀਕਾ ਦੀ ਜਾਫੀ ਨੇ ਨਿਊਜ਼ੀਲੈਂਡ ਦੀ ਸਟਾਰ ਰੇਡਰ ਅਤੇ ਕਪਤਾਨ ਕ੍ਰਿਸਟੀਅਨ ਮੋਟੋ ਨੂੰ ਜੱਫਾ ਲਗਾ ਕੇ ਅਮਰੀਕਾ ਨੂੰ 29-28 ਨਾਲ ਹਰਾਇਆ। ਅਮਰੀਕਾ ਵੱਲੋਂ ਕਪਤਾਨ ਗੁਰਅੰਮ੍ਰਿਤ ਹੈਰੀ ਖਾਲਸਾ ਨੇ 8, ਨੋਵਾ ਤੇ ਆਈਲਿਨ ਨੇ 4-4 ਅੰਕ ਲਏ ਜਦੋਂ ਕਿ ਜਾਫ ਲਾਈਨ ਵਿੱਚੋਂ ਫੋਬੇ ਨੇ 7 ਤੇ ਕੈਡਿਸ ਨੇ 4 ਜੱਫੇ ਲਾਏ। ਨਿਊਜ਼ੀਲੈਂਡ ਟੀਮ ਵੱਲੋਂ ਰੇਡਰ ਮੋਟੋ ਨੇ 10 ਤੇ ਕਰੋਫਿਟ ਨੇ 4 ਅੰਕ ਲਏ ਜਦੋਂ ਕਿ ਜਾਫੀ ਟੇਲਰ ਫੋਰਡ ਨੇ 4 ਤੇ ਕੈਥਲਿਨ ਨੇ 3 ਜੱਫੇ ਲਾਏ।

ਚੌਥਾ ਮੈਚ

ਸੀਆਰਾ ਲਿਓਨ ਨੇ ਤਨਜ਼ਾਨੀਆ ਨੂੰ 50-25 ਨਾਲ ਹਰਾਇਆ

ਦਿਨ ਦਾ ਆਖਰੀ ਤੇ ਚੌਥਾ ਮੈਚ ਮਹਿਲਾ ਵਰਗ ਦੇ ਪੂਲ ਬੀ ਦੀਆਂ ਦੋ ਅਫਰੀਕਨ ਟੀਮਾਂ ਸੀਆਰਾ ਲਿਓਨ ਤੇ ਤਨਜ਼ਾਨੀਆ ਵਿਚਾਲੇ ਖੇਡਿਆ ਗਿਆ। ਸੀਆਰਾ ਲਿਓਨ ਨੇ ਤਨਜ਼ਾਨੀਆ ਨੂੰ 50-25 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਹਾਸਲ ਕੀਤੀ। ਤਨਜ਼ਾਨੀਆ ਦੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਸੀ। ਦੋਵੇਂ ਟੀਮਾਂ ਇਸ ਪੂਲ ਵਿੱਚੋਂ ਬਾਹਰ ਹੋ ਗਈਆਂ। ਸੀਆਰਾ ਲਿਓਨ ਵੱਲੋਂ ਰੇਡਰ ਕੈਂਟਾਹ ਰਮਾਤੂ ਨੇ 12, ਡੌਲਸੇ ਨੇ 9 ਅੰਕ ਲਏ ਜਦੋਂ ਕਿ ਜਾਫੀ ਕਰੋਮਾ ਨੇ 7 ਤੇ ਕਾਰਗਬੂ ਨੇ 6 ਜੱਫੇ ਲਾਏ। ਤਨਜ਼ਾਨੀਆ ਵੱਲੋਂ ਰੇਡਰ ਹਾਈਨੈਸ ਨੇ 14 ਅੰਕ ਲਏ ਅਤੇ ਜਾਫੀ ਸਾਲੀਮਾ ਨੇ 2 ਜੱਫੇ ਲਾਏ।

 

Tags: SAD-BJP , SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD