Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਡੀ.ਪੀ.ਐੱਸ ਵਰਲਡ ਸਕੂਲ ਦੇ ਸਾਲਾਨਾ ਸਮਾਗਮ ਵਿਚ ਬੱਚਿਆਂ ਵੱਲੋਂ ਬਿਹਤਰੀਨ ਪੇਸ਼ਕਾਰੀ

ਸਟੇਜ ਤੇ ਕਲਾ ਦਾ ਬਿਹਤਰੀਨ ਕੀਤਾ ਪ੍ਰਦਰਸ਼ਨ

Web Admin

Web Admin

5 Dariya News

ਜ਼ੀਰਕਪੁਰ , 13 Nov 2016

Last updated on: Nov 13, 2016, 00:00 IST

ਡੀ ਪੀ ਐੱਸ ਵਰਲਡ ਸਕੂਲ, ਜ਼ੀਰਕਪੁਰ  ਦਾ ਪਹਿਲਾ ਸਾਲਾਨਾ ਸਮਾਗਮ ਖੱਟੀਆਂ ਮਿੱਠੀਆਂ ਯਾਦਾਂ ਬਿਖੇਰਦਾ ਹੋ ਨਿਬੜਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਟੇਜ ਤੇ ਕਲਾ ਦੇ ਬਿਹਤਰੀਨ ਪੇਸ਼ਕਾਰੀ ਕਰਦੇ ਹੋਏ ਹਾਜ਼ਰ ਦਰਸ਼ਕਾਂ ਦਾ ਮੌਨਰੰਜਨ ਕੀਤਾ। ਇਸ ਮੌਕੇ ਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਮੁੱਖ ਮਹਿਮਾਨ ਸਨ ਜਦ ਕਿ ਡੀ ਪੀ ਐੱਸ ਫਾਊਂਡੇਸ਼ਨ ਦੇ ਚੇਅਰਪਰਸਨ ਲੁਇਸ ਖ਼ੁਰਸ਼ੀਦ ਖ਼ਾਸ ਮਹਿਮਾਨ ਸਨ। ਇਸ ਮੌਕੇ ਤੇ ਡੀ ਪੀ ਐੱਸ ਵਰਲਡ ਸਕੂਲ ਦੇ ਚੇਅਰਮੈਨ ਕੇਵਲ ਗਰਗ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮਾਪਿਆ ਨੂੰ ਜੀ ਆਇਆ ਕਹਿੰਦੇ ਹੋਏ ਸਮਾਗਮ ਦੀ ਸ਼ੁਰੂਆਤ ਕੀਤੀ। ਹੀਲ ਦਾ ਵਰਲਡ ਥੀਮ ਹੇਠ ਇਸ ਸਾਲਾਨਾ ਸਮਾਗਮ ਦਾ ਮੁੱਖ ਉਦੇਸ਼ ਸਮੇਂ ਨਾਲ ਆਪਣੀਆਂ ਕਦਰਾਂ ਕੀਮਤਾਂ ਗਵਾ ਚੁੱਕੇ ਨੈਤਿਕ ਮੁੱਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਕ ਤੋਂ ਬਾਅਦ ਇਕ ਸਟੇਜ ਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਹਾਜ਼ਰ ਦਰਸ਼ਕਾਂ ਵਿਚ ਰੋਮਾਂਚ ਪੈਦਾ ਕਰਦੀ ਨਜ਼ਰ ਆਈ। ਇਸ ਦੌਰਾਨ ਮਾਪੇ ਆਪਣੇ ਲਾਡਲਿਆਂ ਦੀ ਪੇਸ਼ਕਾਰੀ ਮੋਬਾਈਲ ਕੈਮਰਿਆਂ ਵਿਚ ਕੈਦ ਕਰਦੇ ਨਜ਼ਰ ਆਏ। ਵਿਦਿਆਰਥੀਆਂ ਨੇ ਇਕ ਇਕ ਕਰਕੇ ਸਬੰਧਿਤ ਥੀਮ ਹੇਠ ਦੇਵੀ ਦੀ ਉਤਪਤੀ, ਈਡਨ ਦਾ ਬਾਗ, ਸਾਡੀ ਖ਼ੂਬਸੂਰਤ ਦੁਨੀਆ, ਸ਼ਾਂਤੀ ਦੀ ਆਵਾਜ਼,ਤਾਂਡਵ ਸਮੇਤ ਕਈ ਬਿਹਤਰੀਨ ਪੇਸ਼ਕਾਰੀਆਂ ਪੇਸ਼ ਕੀਤੀਆਂ।

ਇਸ ਮੌਕੇ ਤੇ ਮੁੱਖ ਮਹਿਮਾਨ ਸੁਲੇਮਾਨ ਖ਼ੁਰਸ਼ੀਦ ਨੇ ਬੱਚਿਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਬਾਲ ਅਵਸਥਾ ਇਕ ਕੋਰੇ ਕਾਗ਼ਜ਼ ਵਾਗ ਹੁੰਦੀ ਹੈ ਉਸ ਤੇ ਜੋ ਵੀ ਲਿਖ ਦਿਤਾ ਜਾਵੇ ਉਹ ਸਾਰੀ ਉਮਰ ਉਸ ਦੇ ਨਾਲ ਚਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡੀ ਪੀ ਐੱਸ ਵਰਲਡ ਸਕੂਲ ਵਿਚ ਆ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਜਿਸ ਤਰਾਂ ਦੀ ਸਿੱਖਿਆਂ ਇਸ ਸਕੂਲ ਵਿਚ ਦਿਤੀ ਜਾ ਰਹੀ ਹੈ ਉਸ ਵਿਚ ਪਰੰਪਰਾਵਾਂ ਵਿਚ ਆਧੁਨਿਕਤਾ ਦੀ ਝਲਕ ਵਿਖਾਈ ਦਿਤੀ ਹੈ ਜੋ ਕਿ ਇਕ ਖ਼ੂਬਸੂਰਤ ਦੀ ਕਲਪਨਾ ਕਰਨ ਦੇ ਕਾਬਿਲ ਹੈ। ਸਕੂਲ ਦੇ  ਚੇਅਰਪਰਸਨ ਲੁਇਸ ਖ਼ੁਰਸ਼ੀਦ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਕੂਲ ਪ੍ਰਿੰਸੀਪਲ ਜੋਤੀ ਨਗਰਾਨੀ ਦੀ ਮਿਹਨਤ ਸਦਕਾ ਡੀ ਪੀ ਐੱਸ ਵਰਲਡ ਸਕੂਲ ਨੇ ਇਕ ਸਾਲ ਵਿਚ ਹੀ ਟ੍ਰਾਈ ਸਿਟੀ ਵਿਚ ਹੀ ਆਪਣਾ ਨਾਮ ਬਣਾ ਚੁੱਕਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਜੋਤੀ ਨਗਰਾਨੀ ਵੱਲੋਂ ਮੁੱਖ ਮਹਿਮਾਨ ਸਲਮਾਨ ਖ਼ੁਰਸ਼ੀਦ ਅਤੇ ਲੁਇਸ ਖ਼ੁਰਸ਼ੀਦ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ। ਇਸ ਯਾਦਗਾਰੀ ਸਾਲਾਨਾ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

 

Tags: DPS World School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD