ਡੀ ਪੀ ਐੱਸ ਵਰਲਡ ਸਕੂਲ, ਜ਼ੀਰਕਪੁਰ ਨਜ਼ਦੀਕ ਪੰਚਕੂਲਾ ਵੱਲੋਂ ਪਹਿਲੇ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲੈ ਕੇ ਪੂਰਾ ਦਿਨ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ । ਇਸ ਦੌਰਾਨ ਇਕ ਪਾਸੇ ਸਕੂਲ ਦੇ ਵਿਦਿਆਰਥੀਆਂ ਦੇ ਵੱਖ ਵੱਖ ਹਾਊਸ ਦਰਮਿਆਨ ਐਥਲੈਟਿਕਸ ਅਤੇ ਹੋਰ ਕਈ ਰੋਚਕ ਮੁਕਾਬਲੇ ਹੋਏ ਉੱਥੇ ਹੀ ਮਾਪਿਆਂ ਦਰਮਿਆਨ ਵੀ ਕਈ ਦਿਲਚਸਪ ਖੇਡਾਂ ਕਰਵਾਈਆਂ ਗਈਆਂ । ਪੂਰਾ ਦਿਨ ਚੱਲੇ ਇਸ ਸਾਲਾਨਾ ਖੇਡ ਦਿਹਾੜੇ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਜੋਤੀ ਨਾਗਰਾਨੀ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ । ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ ਗਈ ਅਤੇ ਮਾਰਚ ਪਾਸਟ ਹੋਇਆ। ਸਕੂਲ ਦੇ ਵੱਖ-ਵੱਖ ਹਾਊਸ ਵਿਚ ਐਥਲੈਟਿਕ,ਬਾਸਕਟਬਾਲ,ਰੱਸਾ ਕੱਸੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ। ਇਸ ਦੇ ਨਾਨ ਹੀ ਸਕੂਲ ਦੇ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਜਿੱਗ ਜੈਗ ਰੇਸ, ਬੀਨ ਬੈਗ, ਫਰਾਗ ਰੇਸ ਆਦਿ ਖੇਡਾਂ ਪੇਸ਼ ਕਰਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ ।
ਇਸ ਦੌਰਾਨ ਵਾਯੂ ਐਨ ਸੀ ਸੀ ਹਾਜ਼ਰ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਰਹੀ। ਜਿਸ ਦੌਰਾਨ ਭਾਰਤੀ ਵਾਯੂ ਸੈਨਾ ਦਾ ਹਿੱਸਾ ਅਤੇ ਹੋਰ ਜਹਾਜ਼ਾਂ ਦੀ ਪ੍ਰਦਰਸ਼ਨੀ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਲਗਾਈ ਗਈ ਅਤੇ ਇਨ੍ਹਾਂ ਜਹਾਜ਼ਾਂ ਨੂੰ ਉਡਾ ਕੇ ਵੀ ਵਿਖਾਇਆ ਗਿਆ। ਜਿਸ ਨੂੰ ਹਾਜ਼ਰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਦੇ ਇਲਾਵਾ ਟੁੱਡ À ਵਾਰ ਨਾਮ ਮੌਨਰੰਜਕ ਖੇਡ ਵੀ ਖਿੱਚ ਦਾ ਕੇਂਦਰ ਰਹੀ ਜਿਸ ਵਿਚ ਕਾਵੇਰੀ ਹਾਊਸ ਨੇ ਪਹਿਲੀ ਪੁਜ਼ੀਸ਼ਨ, ਜਮੁਨਾ ਹਾਊਸ ਨੇ ਦੂਜੀ ਅਤੇ ਬ੍ਰਹਮਪੁੱਤਰ ਹਾਊਸ ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।ਇਸ ਮੌਕੇ ਤੇ ਪ੍ਰਿੰਸੀਪਲ ਜੋਤੀ ਨਾਗਰਾਨੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅੜਿਖਵਾਂ ਅੰਗ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ ਸਕੂਲ ਦੇ ਪ੍ਰਿੰਸੀਪਲ ਦਾਸ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਖੇਡਾਂ ਵਿਚੋਂ ਹਮੇਸ਼ਾ ਵਧ-ਚੜ ਕੇ ਭਾਗ ਲੈਣ ਲਈ ਕਿਹਾ। ਪ੍ਰੋਗਰਾਮ ਦੇ ਅਖੀਰ ਵਿਚ ਜੇਤੁ ਰਹਿਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਟਰਾਫ਼ੀਆਂ ਅਤੇ ਸੈਟੀਫੀਕੇਟ ਤਕਸੀਮ ਕੀਤੇ ਗਏ ।