Monday, 06 May 2024

 

 

ਖ਼ਾਸ ਖਬਰਾਂ ਅਗਨੀਵੀਰ ਯੋਜਨਾ ਤੋਂ ਨਰਾਜ਼ ਸਾਬਕਾ ਫੌਜੀਆਂ ਨੇ ਦਿੱਤਾ ਗੁਰਜੀਤ ਔਜਲਾ ਨੂੰ ਸਮਰਥਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ ਬੀਜੇਪੀ ਨੂੰ ਛੱਡ ਕਈਂ ਨੌਜਵਾਨ ਹੋਏ ਆਪ ਵਿੱਚ ਸ਼ਾਮਿਲ ਕੰਧ ਨਾਲ ਖੜਾ ਕੀਤਾ ਝਾੜੂ ਕਲੇਸ਼ ਪੈਦਾ ਕਰਦਾ, ਇਸ ਨੂੰ ਹੱਥ ਨਾਲ ਫੜ ਕੇ ਲੰਮਾ ਪਾ ਦਿਓ ਘਰ ਚੋਂ ਕਲੇਸ਼ ਮੁੱਕ ਜੂ : ਗੁਰਜੀਤ ਔਜਲਾ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ

 

ਟੀ ਐਮ ਸੀ ਫਾਊਂਡੇਸ਼ਨ ਨੇ ਲਾਂਚ ਕੀਤੀ 'ਗੇਟਵੇ ਟੂ ਮੈਰੀਟਾਈਮ ਐਜੂਕੇਸ਼ਨ' ਕਿਤਾਬ

ਮਰਚੈਂਟ ਨੇਵੀ 'ਚ ਜਾਣ ਵਾਲੇ ਨੌਜਵਾਨਾਂ ਲਈ ਸਹਾਇਕ ਹੋਵੇਗੀ ਇਹ ਕਿਤਾਬ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 11 Nov 2016

ਉੱਚਤਮ ਟੈਕਸ ਫ਼ਰੀ ਤਨਖ਼ਾਹ, ਜਲਦੀ ਪ੍ਰਮੋਸ਼ਨ, ਉੱਚ ਪੱਧਰੀ ਜੀਵਨ ਜਾਂਚ, ਕੰਮ ਤੋਂ ਬਾਅਦ ਲੰਮੀਂ ਛੁੱਟੀ ਅਤੇ ਦੁਨੀਆਂ ਘੁੰਮਣ ਦੇ ਮੌਕੇ, ਅਜਿਹੀ ਨੌਕਰੀ ਕੌਣ ਨਹੀਂ ਕਰਨਾ ਚਾਹੇਗਾ। ਪਰ ਉੱਤਰੀ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਸਹੀ ਜਾਣਕਾਰੀ ਨਾ ਹੋਣ ਕਰਕੇ ਮਰਚੈਂਟ ਨੇਵੀ ਜਿਹੀ ਬਿਹਤਰੀਨ ਨੌਕਰੀ ਜੁਆਇਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਦੱਖਣੀ ਭਾਰਤ ਦੇ ਨੌਜਵਾਨ ਵੱਡੀ ਗਿਣਤੀ ਵਿਚ ਇਹ ਨੌਕਰੀ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਗੇਟਵੇ ਟੂ ਮੈਰੀਟਾਈਮ ਐਜ਼ੂਕੇਸ਼ਨ' ਦੇ ਲੇਖਕ ਸੁਬੋਧ ਵੱਲੋਂ ਮਰਚੈਂਟ ਨੇਵੀ ਦੇ ਇਮਤਿਹਾਨ ਨੂੰ ਪਾਸ ਕਰਨ ਲਈ ਤਿਆਰ ਕੀਤੀ ਇਕ ਸਪੈਸ਼ਲ ਕਿਤਾਬ ਦੀ ਲਾਂਚਿੰਗ ਮੌਕੇ ਕੀਤਾ ਗਿਆ। ਜਿਕਰਯੋਗ ਹੈ ਕਿ ਸੁਬੋਧ ਸਾਬਕਾ ਮਰਚੈਂਟ ਨੇਵੀ ਅਧਿਕਾਰੀ ਹਨ।ਟੀ ਐਮ ਸੀ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਇਸ ਕਿਤਾਬ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਬੋਧ ਨੇ ਦੱਸਿਆਂ ਕਿ ਅੱਜ ਵੀ ਉੱਤਰੀ ਭਾਰਤ ਵਿਚ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਘੱਟ ਹੈ ਕਿ ਮਰਚੈਂਟ ਨੇਵੀ ਵਿਚ ਕੁੜੀਆਂ ਲਈ ਵੀ ਬਹੁਤ ਵਧੀਆਂ ਮੌਕੇ ਹਨ। ਜਦ ਕਿ ਮਰਚੈਂਟ ਨੇਵੀ ਵਿਚ ਕੈਰੀਅਰ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਮਾਪੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਲਝੇ ਨਜ਼ਰ ਆਉਦੇਂ ਹਨ। ਉਨ੍ਹਾਂ ਦੱਸਿਆਂ ਕਿ ਮਰਚੈਂਟ ਨੇਵੀ ਵਿਚ ਬਾਰ੍ਹਵੀਂ ਤੋਂ ਬਾਅਦ ਹੀ ਨੌਕਰੀ ਦੇ ਮੌਕੇ ਉਪਲਬਧ ਹੁੰਦੇ ਹਨ। ਇਸ ਕਿਤਾਬ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਹੈ ਜਿਸ ਵਿਚ ਡਿਪਲੋਮਾ ਇਨ ਨਿਊਟੀਕਲ ਸਾਇੰਸ, ਬੀ ਐ ਸੀ ਅਪਲਾਈਡ ਨਿਊਟੀਕਲ ਸਾਇੰਸ, ਨਿਊਟੀਕਲ ਸਾਇੰਸ, ਬੀ ਐੱਸ ਸੀ  ਸ਼ਿਪ ਬਿਲਡਿੰਗ ਅਤੇ ਰਿਪੇਅਰ, ਬੀ ਟੈੱਕ ਮਰੀਨ ਇੰਜੀਨੀਅਰਿੰਗ ਅਤੇ ਬੀ ਟੈੱਕ ਨੇਵਲ ਆਰਕੀਟੈਕਚਰ ਅਤੇ ਸਮੁੰਦਰੀ ਇੰਜੀਨੀਅਰਿੰਗ ਜਿਹੀਆਂ ਟੈਕਨੀਕਲ ਡਿਗਰੀਆਂ ਦੇ ਪਾਸ ਹੋਲਡਰ ਵਿਦਿਆਰਥੀਆਂ ਲਈ ਇਹ ਕਿਤਾਬ ਰਾਮ ਬਾਣ ਸਿੱਧ ਹੁੰਦੇ ਹੋਏ ਸਬੰਧਿਤ ਵਿਸ਼ਿਆਂ ਨਾਲ ਜੁੜੀਆਂ ਨੌਕਰੀਆਂ ਦੇ ਮੌਕੇ ਹਾਸਿਲ ਕਰਨ ਲਈ ਸਹਾਈ ਰਹੇਗੀ। 

ਲੇਖਕ ਸੁਬੋਧ ਅਨੁਸਾਰ ਇਹ ਕਿਤਾਬ ਉੱਤਰੀ ਭਾਰਤ ਦੇ ਮੁੰਡੇ ਅਤੇ ਕੁੜੀਆਂ ਦੀ ਅਕੈਡਮਿਕ ਸਿੱਖਿਆਂ ਦੇ ਤਰੀਕਿਆਂ ਅਤੇ ਉਨ੍ਹਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਕ ਲਾਸਾਨੀ ਕਿੱਤੇ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ।ਜਿਕਰਯੋਗ ਹੈ ਕਿ ਦੁਨੀਆਂ ਦਾ 90% ਵਪਾਰ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਤੇਲ ਦੇ ਵੱਡੇ ਵੱਡੇ ਟੈਂਕਰ, ਸਮਾਨ ਦੇ ਜਹਾਜ਼, ਆਟੋਮੋਬਾਇਲ ਜਹਾਜ਼, ਕਾਰਗੋ ਜਹਾਜ਼ ਅਤੇ ਯਾਤਰੀ ਜਹਾਜ਼ਾਂ ਸਮੇਤ ਹੋਰ ਕਈ ਤਰਾਂ ਦੀ ਵਰਤੋਂ ਵਾਲੇ ਜਹਾਜ਼ ਅੱਜ ਵੀ ਸਭ ਤੋਂ ਸਸਤਾ ਅਤੇ ਬਿਹਤਰੀਨ ਯਾਤਾਯਾਤ ਦਾ ਸਾਧਨ ਹਨ। ਮਰਚੈਂਟ ਨੇਵੀ ਵਿਚ ਦੋ ਤਰਾਂ ਦੀ ਡਵੀਜ਼ਨ  ਨੇਵੀਗੇਸ਼ਨ ਅਤੇ ਇੰਜੀਨੀਅਰਿੰਗ ਹੁੰਦੇ ਹਨ, ਜਿਹੜੇ ਇਕਠੇ ਕੰਮ ਕਰਦੇ ਹਨ। ਭਾਰਤ ਵਿਸ਼ਵ ਪੱਧਰ ਤੇ ਸਮੁੰਦਰੀ ਵਪਾਰ ਵਿਚ 7% ਦਾ ਹਿੱਸਾ ਪਾ ਰਿਹਾ ਹੈ ਜਦ ਕਿ 2020 ਤੱਕ ਇਹ 9% ਹੋ ਜਾਵੇਗਾ। ਅਜਿਹੇ ਸਮੇਂ 'ਚ ਮਰਚੈਂਟ ਨੇਵੀ ਵਿਚ ਨੌਕਰੀ ਲਈ ਨੌਜਵਾਨਾਂ ਲਈ ਬਹੁਤ ਮੌਕੇ ਹਨ।ਮਰਚੈਂਟ ਨੇਵੀ ਵਿਚ ਮਿਲਣ ਵਾਲੀ ਤਨਖ਼ਾਹ ਸਬੰਧੀ ਜਾਣਕਾਰੀ ਦਿੰਦੇ ਹੋਏ ਟੀ ਐਮ ਸੀ ਦੇ ਗਲੋਬਲ ਹੈੱਡ ਅਨਿਲ ਜਿੰਸੀ ਨੇ ਦੱਸਿਆਂ ਕਿ ਇਕ 18 ਸਾਲਾਂ ਕੈਡਟ 500 ਡਾਲਰ ਟੈਕਸ ਫ਼ਰੀ ਤਨਖ਼ਾਹ ਨਾਲ ਆਪਣਾ ਕੈਰੀਅਰ ਸ਼ੁਰੂ ਕਰ ਸਕਦਾ ਹੈ। ਜਦ ਕਿ ਜੂਨੀਅਰ ਅਫ਼ਸਰ ਦੀ ਤਨਖ਼ਾਹ ਲਗਭਗ 3000 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੁੰਦੀ ਹੈ ਜੋ ਕਿ ਰੈਂਕ ਅਨੁਸਾਰ ਵਧਦੇ ਹੋਏ 18,000 ਹਜ਼ਾਰ ਡਾਲਰ ਤੱਕ ਪਹੁੰਚ ਜਾਦੀ ਹੈ। ਅਨਿਲ ਜਿੰਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਟੀ ਐਮ ਸੀ ਫਾਊਂਡੇਸ਼ਨ ਵੱਲੋਂ ਮੋਰਨੀ ਦੇ ਨਜ਼ਦੀਕ ਮਰਚੈਂਟ ਨੇਵੀ ਦੀ ਤਿਆਰੀ ਕਰਾਉਣ ਲਈ ਇਕ ਕਾਲਜ ਵੀ ਚਲਾਇਆਂ ਜਾ ਰਿਹਾ ਹੈ ਜਿਸ ਦਾ ਮੁੱਖ ਦਫ਼ਤਰ ਪੰਚਕੂਲਾ ਵਿਚ ਹੈ।

 

Tags: TMC Foundation

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD