Sunday, 12 May 2024

 

 

ਖ਼ਾਸ ਖਬਰਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

 

ਬਨੂੜ ਨਹਿਰੀ ਪ੍ਰਾਜੈਕਟ ਮੁਕੰਮਲ ਹੋਣ ਨਾਲ ਸਿੰਚਾਈ ਪ੍ਰਬੰਧ ਹੋਰ ਬਿਹਤਰ ਹੋਵੇਗਾ: ਸ਼ਰਨਜੀਤ ਸਿੰਘ ਢਿੱਲੋਂ

95.50 ਕਰੋੜ ਰੁਪਏ ਦੀ ਆਵੇਗੀ ਲਾਗਤ , ਪ੍ਰਾਜੈਕਟ ਦਸੰਬਰ 2016 'ਚ ਹੋਵੇਗਾ ਮੁਕੰਮਲ

 ਸ਼ਰਨਜੀਤ ਸਿੰਘ ਢਿੱਲੋਂ
ਸ਼ਰਨਜੀਤ ਸਿੰਘ ਢਿੱਲੋਂ

Web Admin

Web Admin

5 Dariya News

ਚੰਡੀਗੜ੍ਹ (ਪੰਜਾਬ) , 02 Oct 2016

ਪੰਜਾਬ ਸਰਕਾਰ ਵਲੋਂ ਪ੍ਰਗਤੀ ਅਧੀਨ ਬਨੂੜ ਨਹਿਰ ਸਿਸਟਮ ਦੇ ਮੁਕੰਮਲ ਹੋਣ ਨਾਲ ਸੂਬੇ ਵਿਚਲਾ ਸਿੰਚਾਈ ਪ੍ਰਬੰਧ ਹੋਰ ਮਜ਼ਬੂਤ ਅਤੇ ਬਿਹਤਰ ਹੋਵੇਗਾ। ਇਸ ਪ੍ਰਾਜੈਕਟ ਨੂੰ ਦਸੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਜਨਵਰੀ 2017 ਤੋਂ ਇਸ ਰਾਹੀਂ 37, 581 ਏਕੜ ਰਕਬੇ ਨੂੰ ਸਿੰਚਾਈ ਸਹੂਲਤ ਮਿਲੇਗੀ, ਜਿਸਦਾ ਲਾਭ 60 ਪਿੰਡਾਂ ਦੇ ਕਿਸਾਨਾਂ ਨੂੰ ਹੋਵੇਗਾ।ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ 95.50 ਕਰੋੜ ਦੇ ਇਸ ਪ੍ਰਾਜੈਕਟ ਨਾਲ ਸਬੰਧਤ ਇਲਾਕੇ ਦੇ 1215 ਹੈਕਟੇਅਰ ਵਾਧੂ ਰਕਬੇ ਨੂੰ ਪਾਣੀ ਦੀ ਸਹੂਲਤ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਫਸਲਾਂ ਅਤੇ ਪਸ਼ੂਆਂ ਲਈ ਹਰਾ ਚਾਰਾ ਉਗਾਉਣ ਆਦਿ ਲਈ ਬਿਹਤਰ ਮੌਕੇ ਉਪਲੱਬਧ ਹੋਣਗੇ।  ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਕੰਮ ਜਿਵੇਂ ਕਿ ਗਾਈਡ ਬੰਧਾਂ ਦੀ ਉਸਾਰੀ, ਬਨੂੜ ਨਹਿਰ ਦੀ ਉਸਾਰੀ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਇਹ ਸਮੁੱਚੇ ਕਾਰਜ ਦਸੰਬਰ 2016 ਤੱਕ ਪੂਰੇ ਕਰ ਦਿੱਤੇ ਜਾਣਗੇ।ਸ. ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਉਸਾਰੀ ਨਾਲ 1215 ਹੈਕਟੇਅਰ ਵਾਧੂ ਰਕਬੇ ਨੂੰ ਪਾਣੀ ਦੀ ਸਪਲਾਈ ਮਿਲੇਗੀ ਅਤੇ ਡੇਰਾਬਸੀ, ਰਾਜਪੁਰਾ, ਬਨੂੜ ਅਤੇ ਘਨੌਰ ਬਲਾਕ ਦੇ ਲਗਭੱਗ 70 ਪਿੰਡਾਂ ਦਾ ਸੀ.ਸੀ.ਏ 14000 ਤੋ ਵੱਧ ਕੇ 15215 ਹੈਕਟੇਅਰ ਹੋ ਜਾਵੇਗਾ ਅਤੇ ਘੱਗਰ ਦਰਿਆ ਦੇ ਹੇਠਲੇ ਸੱਜੇ ਅਤੇ ਖੱਬੇ ਪਾਸੇ ਲੱਗਦੇ ਪਿੰਡਾਂ ਨੂੰ ਵਾਧੂ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਕਈ ਹੋਰ ਲਾਭ ਜਿਵੇਂ ਕਿ ਧਰਤੀ ਦੇ ਹੇਠਲੇ ਪਾਣੀ ਦੇ ਸਤੱਰ ਨੂੰ ਹੇਠ ਜਾਣ ਤੋ ਬਚਾਉਣਾ, ਟੇਲਾਂ ਤੱਕ ਪਾਣੀ ਦੀ ਸਪਲਾਈ, ਸਿੰਚਾਈ ਯੋਗ ਰਕਬੇ ਵਿੱਚ ਵਾਧਾ ਅਤੇ ਲੋਕਾਂ ਨੂੰ ਸਿੰਚਾਈ ਲਈ ਵਾਧੂ ਪਾਣੀ ਮੁਹੱਈਆ ਕਰਵਾਉਣਾ ਆਦਿ ਵੀ ਪ੍ਰਾਪਤ ਹੋਣਗੇ। ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਇਹ ਪ੍ਰਾਜੈਕਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਵਡਮੁੱਲੀ ਪ੍ਰਾਪਤੀ ਹੈ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਇਹ ਪ੍ਰਾਜੈਕਟ ਮੁਕੰਮਲ ਕੀਤਾ ਹੈ, ਕਿਉਂਕਿ ਇਹ ਪਿਛਲੇ ਲੰਮੇ ਸਮੇਂ ਤੋਂ ਖੜੋਤ ਦੀ ਅਵਸਥਾ ਵਿੱਚ ਚੱਲ ਰਿਹਾ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਬਣਦੇ ਹੱਕ ਅਨੁਸਾਰ ਪਾਣੀ ਤੋ ਵਾਂਝੇ ਰਹਿਣਾ ਪੈ ਰਿਹਾ ਸੀ।

ਸਿੰਚਾਈ ਮੰਤਰੀ ਨੇ ਅੱਗੇ ਦੱਸਿਆ ਕਿ ਬਨੂੜ ਨਹਿਰ ਮੌਜੂਦਾ ਸਮੇ ਪੂਰਾ ਸਾਲ ਚੱਲਣ ਵਾਲਾ ਚੈਨਲ ਨਹੀਂ ਹੈ, ਇਹ ਸਾਲ 'ਚ ਸਿਰਫ ਚਾਰ ਜਾਂ ਪੰਜ ਮਹੀਨੇ ਹੀ ਚਲਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆਂ ਜੋ ਬਨੂੜ ਨਹਿਰ ਨੂੰ ਪਾਣੀ ਮੁਹੱਈਆ ਕਰਦਾ ਹੈ, ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਹਰਿਆਣਾ ਰਾਜ ਵਿੱਚੋ ਹੁੰਦਾ ਹੋਇਆ ਚੰਡੀਗੜ੍ਹ ਰੋਡ ਤੋ ਉੱਤਰ ਦਿਸ਼ਾ ਵੱਲ ਪਿੰਡ ਭਾਂਖਰਪੁਰ ਵਿਖੇ ਦਰਿਆ ਦੇ ਹੇਠਲੇ ਪਾਸੇ ਜੋ ਕਿ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚੋ ਹੋ ਕੇ ਮੁੜ ਹਰਿਆਣਾ ਰਾਜ ਵਿੱਚੋ ਹੁੰਦਾ ਹੋਇਆ ਰਾਜਸਥਾਨ ਦੇ ਟਿੱਬਿਆ ਵਿੱਚ ਜਾ ਕੇ ਖਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚੋ ਬਨੂੜ ਨਹਿਰ ਸਿਸਟਮ ਤੋ ਇਲਾਵਾ ਕੋਈ ਵੀ ਹੋਰ ਸਿੰਚਾਈ ਸਿਸਟਮ ਹੋਂਦ ਵਿੱਚ ਨਹੀ ਹੈ ਅਤੇ ਇਹ ਛੇ-ਮਾਸੀ ਸਿਸਟਮ ਵੀ 100 ਸਾਲ ਤੋਂ ਪੁਰਾਣਾ ਹੈ। ਸ. ਢਿੱਲੋਂ ਅਨੁਸਾਰ ਇਹ ਸਿਸਟਮ ਜਿਸ ਵਿੱਚ ਬਨੂੜ ਨਹਿਰ ਸ਼ਾਮਲ ਹੈ, ਦੀ ਮੇਨ ਨਹਿਰ ਦੀ ਲੰਬਾਈ 37 ਕਿਲੋਮੀਟਰ ਹੈ ਅਤੇ ਇਸ ਵਿੱਚੋਂ ਨਿਕਲਣ ਵਾਲੀਆਂ 9 ਮਾਈਨਰਾਂ, 3 ਸਬ ਮਾਈਨਰਾਂ ਜਿਨ੍ਹਾਂ ਦੀ ਕੁੱਲ ਅਨੁਮਾਨਤ ਲੰਬਾਈ 44 ਕਿਲੋਮੀਟਰ ਹੈ।ਸਿੰਚਾਈ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਨੂੜ ਨਹਿਰ ਘੱਗਰ ਦਰਿਆ ਵਿੱਚੋ ਛੱਤਬੀੜ ਚਿੜੀਆਘਰ ਦੇ ਨੇੜਿਓਂ ਨਿਕਲਦੀ ਹੈ ਅਤੇ ਹਰ ਸਾਲ ਘੱਗਰ ਦਰਿਆ ਤੇ ਕੱਚਾਂ ਆਰਜ਼ੀ ਬੰਨ੍ਹ ਬਣਾ ਕੇ ਬਨੂੜ ਨਹਿਰ ਨੂੰ ਪਾਣੀ ਦਿੱਤਾ ਜਾਂਦਾ ਸੀ ਅਤੇ ਇਸ ਮੰਤਵ ਲਈ 102 ਕਿਉਸਿਕ ਪਾਣੀ ਛੋਟੀ ਨਹਿਰ (ਕੁਏਨਟ) ਰਾਹੀ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾ ਹਰ ਸਾਲ ਕੱਚਾ ਆਰਜ਼ੀ ਬੰਨ ਅਕਤੂਬਰ ਮਹੀਨੇ ਦੌਰਾਨ ਬਣਾਇਆ ਜਾਦਾ ਸੀ ਅਤੇ ਘੱਗਰ ਦਰਿਆ 'ਚ ਭਾਰੀ ਬਾਰਿਸ਼ਾਂ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ ਵੱਧ ਜਾਣ ਕਾਰਨ ਇਹ ਬੰਨ੍ਹ ਮਹੀਨਾ ਜੂਨ/ਜੁਲਾਈ ਦੌਰਾਨ ਟੁੱਟ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਸਮੱਸਿਆ ਤੋਂ ਨਿਜਾਤ ਪਾ ਲਈ ਗਈ ਹੈ ਅਤੇ ਹੁਣ ਇਹ ਨਹਿਰ ਪੂਰਾ ਸਾਲ ਸਿੰਚਾਈ ਲਈ ਵਰਤੀ ਜਾਇਆ ਕਰੇਗੀ।

 

Tags: Sharanjit Singh Dhillon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD