ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਸੈਕਟਰ 17 ਪਲਾਜ਼ਾ ਵਿਚ ਫਲੈਸ਼ ਮੋਬ, ਨੁੱਕੜ ਨਾਟਕ ਅਤੇ ਸੰਗੀਤਕ ਗਰੁੱਪ ਡਾਂਸ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਗਾਂਧੀਗਿਰੀ ਹਫ਼ਤੇ ਤਹਿਤ ਮਹਾਤਮਾ ਗਾਂਧੀ ਨੂੰ ਸਮਰਪਿਤ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿਚ ਇਸ ਪ੍ਰੋਗਰਾਮ ਵਿਚ ਲੋਕਾਂ ਨੂੰ ਵਿਸ਼ਵ ਸ਼ਾਂਤੀ ਲਈ ਅੱਗੇ ਆ ਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਦੀ ਪ੍ਰੇਰਨਾ ਦਿਤੀ। ਇਸ ਦੌਰਾਨ ਛੋਟੇ ਛੋਟੇ ਬੱਚਿਆਂ ਵੱਲੋਂ ਰੰਗ ਬੰਰਿੰਗੇ ਕੱਪੜਿਆਂ ਵਿਚ ਕੀਤੀ ਫਲੈਸ਼ ਮੋਬ ਨੇ ਆਮ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਿਆਂ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਸ਼ਵ ਭਾਈਚਾਰੇ ਅਤੇ ਵਿਸ਼ਵ ਸ਼ਾਂਤੀ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀ ਇਕ ਸੱਚੀ ਘਟਨਾ ਦਾ ਹਵਾਲਾ ਦਿੰਦੇ ਹੋਏ ਜਗਤ ਸਚਾਈ ਨਾਲ ਜਨਤਾ ਨੂੰ ਜਾਣੂ ਕਰਵਾਇਆ। ਅਖੀਰ ਵਿਚ ਤਿਰੰਗੇ ਦੇ ਨਾਲ ਪੇਸ਼ ਕੀਤਾ ਸੰਗੀਤਕ ਗਰੁੱਪ ਡਾਂਸ ਦੀ ਖ਼ੂਬਸੂਰਤੀ ਪੇਸ਼ਕਾਰੀ ਕੀਤੀ ਜਿਸ ਵਿਚ ਮਹਾਤਮਾ ਗਾਂਧੀ ਦੀ ਸੋਚ ਨੂੰ ਪ੍ਰਤੱਖ ਰੂਪ ਵਿਚ ਵਿਖਾਇਆ।ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਦੇ ਦੇਸ਼ਾਂ ਵਿਚ ਹਿੰਸਾ ਦੇ ਚੱਲਦਿਆਂ ਅਸ਼ਾਂਤੀ ਅਤੇ ਘਰੇਲੂ ਕਲੇਸ਼ ਵੇਖਣ ਨੂੰ ਮਿਲਦੀ ਹਨ ਜਿਸ ਦਾ ਮੁੱਖ ਕਾਰਨ ਅਸਹਿਣਸ਼ੀਲਤਾ ਹੈ। ਇਸ ਛੋਟੇ ਜਿਹੇ ਉਪਰਾਲੇ ਨਾਲ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਆਪਣੀ ਸਮਾਜਿਕ ਅਤੇ ਨਿੱਜੀ ਜ਼ਿੰਦਗੀ ਵਿਚ ਅਸਹਿਣਸ਼ੀਲਤਾ, ਘ੍ਰਿਣਾ ਅਤੇ ਹਿੰਸਾ ਦੀ ਥਾਂ ਤੇ ਪ੍ਰੇਮ,ਸਦਭਾਵਨਾ ਅਤੇ ਆਪਸੀ ਮੇਲ ਜੋਲ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਪੂਰੀ ਤਰਾਂ ਸਫਲ ਰਹੀ।