Thursday, 02 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ

 

ਸ਼੍ਰੋਮਣੀ ਅਕਾਲੀ ਦਲ ਤੇ ਬੀ.ਜੇ.ਪੀ. ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਸੂਬੇ ਦਾ ਬੇਮਿਸਾਲ ਵਿਕਾਸ ਕੀਤਾ-ਸੁਖਬੀਰ ਸਿੰਘ ਬਾਦਲ

2667 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

Web Admin

Web Admin

5 Dariya News

ਰੂਪਨਗਰ , 14 Sep 2016

ਸ੍ਰੋ੍ਰਅਕਾਲੀ ਦਲ ਤੇ  ਬੀ.ਜੇ.ਪੀ. ਦੀ ਸਾਂਝੀ ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਕੀਤਾ ਹੈ ਅਤੇ ਪੰਜਾਬ ਵਿਕਾਸ ਪੱਖੋਂ ਇਕ ਮਾਡਲ ਸੂਬਾ ਬਣਨ ਵੱਲ ਅੱਗੇ ਵਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਅਨਾਜ ਮੰਡੀ ਵਿਖੇ ਰਾਸ਼ਟਰੀ ਰਾਜ ਮਾਰਗ ਚੰਡੀਗੜ੍ਹ ਤੋਂ ਖਰੜ ,  ਖਰੜ ਤੋਂ ਕੁਰਾਲੀ ਅਤੇ ਰੋਪੜ-ਫਗਵਾੜਾ  ਚਹੁ ਤੇ ਛੇ ਮਾਰਗੀ ਬਨਾਉਣ ਦੇ ਪ੍ਰੋਜੈਕਟ ਦਾ ਕੇਂਦਰੀ ਸੜ੍ਹਕੀ ਆਵਾਜਾਈ, ਰਾਜਮਾਰਗ ਤੇ ਜਹਾਜਰਾਨੀ ਮੰਤਰੀ  ਸ਼੍ਰੀ ਨਿਤਿਨ ਗਡਕਰੀ ਵਲੋਂ 2667 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ  ਨੀਂਹ ਪੱਥਰ ਰੱਖਣ ਸਮੇਂ, ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਆਖਿਆ ਕਿ ਪੰਜਾਬ ਜਿਥੇ  ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਗਿਆ ਹੈ, ਉਥੇ ਮੋਹਾਲੀ ਵਿਖੇ ਅੰਤਰ ਰਾਸ਼ਟਰੀ ਏਅਰਪੋਰਟ ਦਾ ਨਿਰਮਾਣ ਕੀਤਾ ਗਿਆ ਹੈ ਜਿਥੋਂ ਕਿ ਪਹਿਲੀ ਹਵਾਈ ਉਡਾਨ ਦੁਬਈ -ਸ਼ਾਰਜਾਹ ਲਈ ਅੱਜ ਰਵਾਨਾ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਵਿਦਿਆ ਦਾ ਮਿਆਰ ਉਚਾ ਚੁੱਕਣ ਲਈ ਜਿਥੇ 19 ਨਵੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ ਹੈ, ਉਥੇ ਹੀ ਹਰ ਵਰਗ ਦੇ ਲੋਕਾਂ ਨੂੰ ਵੱਡੀ ਪੱਧਰ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਭਗਤ ਭੂਰਨ ਸਿੰਘ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਖੇਤੀ ਲਈ ਅਤੇ ਗਰੀਬ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ,ਆਟਾ-ਦਾਲ ਸਕੀਮ, ਨੋਜਵਾਨਾਂ ਨੂੰ ਖੇਡਾਂ ਲਈ ਉਤਸਾਹਿਤ ਕਰਨ ਵਾਸਤੇ ਖੇਡ ਕਿਟਾਂ ਤੇ ਜਿੰਮ ਵੰਡੇ ਜਾ ਰਹੇ ਹਨ।

ਸਰਦਾਰ ਬਾਦਲ ਨੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ  ਇੱਕ ਵੀ ਗਿਣਤੀਯੋਗ ਵਿਕਾਸ ਦਾ ਕਾਰਜ ਪੰਜਾਬ ਵਿਚ ਨਹੀਂ ਹੋਇਆ ਜਦੋਂ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀਆਂ ਸਰਕਾਰਾਂ ਨੇ ਹੀ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਹਮੇਸ਼ਾ ਸਿੱਖ ਵਿਰੋਧੀ ਅਤੇ  ਪੰਜਾਬ ਵਿਰੋਧੀ ਵਤੀਰਾ ਹੀ ਰਿਹਾ ਹੈ। ਉਨ੍ਹਾਂ ”ਆਪ” ਤੇ ਵਰਦਿਆਂ ਕਿਹਾ ਕਿ ਇਸ ਪਾਰਟੀ ਦੇ ਲੀਡਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ,ਭ੍ਰਿਸ਼ਟਾਚਾਰ ਅਤੇ ਸੈਕਸ ਸਕੈਂਡਲਾਂ ਵਿਚ ਘਿਰੇ ਹੋਏ ਹਨ।ਸ: ਬਾਦਲ ਨੇ ਕੇਜਰੀਵਾਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਸ ਨੂੰ ਪੰਜਾਬ ਦੀ ਕਿਸਾਨੀ ਅਤੇ ਫਸਲਾਂ ਬਾਰੇ ਕੋਈ ਗਿਆਨ ਨਹੀਂ ਹੈ ਅਤੇ ਨਾ ਹੀ ਉਹ ਕਿਸਾਨਾਂ ਦੀਆਂ ਮੁਤੋਂ ਵਾਕਫ ਹੈ।  ਇਸ ਲਈ ਉਹ ਕਿਸਾਨਾਂ ਦੀ ਭਲਾਈ ਬਾਰੇ ਕਿਵੇਂ ਸੋਚ ਸਕਦਾ ਹੈ।ਉਨਾ ਆਖਿਆ ਕਿ ਸ੍ਰੋਅਕਾਲੀ ਦਲ ਹੀ ਸ਼ੁਰੂ ਤੋਂ ਕਿਸਾਨ ਹਿਤਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ।ਉਪ ਮੁਖ ਮੰਤਰੀ ਨੇ ਕੇਂਦਰ ਦੀ ਐਨ.ਡੀ.ਏ.ਸਰਕਾਰ ਦੀ ਸਰਾਹਣਾ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਵਿਚ ਕੇਂਦਰ ਸਰਕਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਉਨਾਂ ਵਿਸੇਤੌਰ ਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦਾ ਪੰਜਾਬ ਲਈ 33 ਹਜਾਰ ਕਰੋੜ ਰੁਪਏ ਦੀ ਲਾਗਤ ਵਾਲੇ ਸੜ੍ਹਕਾਂ ਤੇ ਪੁੱਲਾਂ ਦੇ ਵੱਡੇ ਪ੍ਰੋਜੈਕਟ ਮਨਜੂਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦਪਿਸਆ ਕਿ ਇੰਨਾਂ ਪ੍ਰੋਜੈਕਟਾਂ ਵਿਚੋਂ 20 ਹਜਾਰ ਕਰੋੜ ਰੁਪਏ ਦੀ ਲਾਗਤ ਵਾਲੇ ਸੜ੍ਹਕਾਂ ਤੇ ਪੁੱਲਾਂ ਦੇ ਪ੍ਰੋਜੈਕਟਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਵਿਚ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੋਣ ਕਰਕੇ ਪੰਜਾਬ ਹਰ ਖੇਤਰ ਵਿਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇਸ ਮੋਕੇ ਬੰਗਾ-ਗੜਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ-ਨੈਣਾਂ ਦੇਵੀ, ਪਟਿਆਲਾ ਗੂਹਲਾ ਚੀਕਾ- ਕੈਥਲ, ਮੋਰਿੰਡਾ- ਬਸੀ ਪਠਾਣਾ-ਸਰਹਿੰਦ ਤੋਂ ਪਟਿਆਲਾ ਬਾਈਪਾਸ, ਖਰੜ-ਬਨੂੜ-ਤੇਪਲਾ, ਤਰਨਤਾਰਨ-ਗੋਇੰਦਵਾਲ-ਕਪੂਰਥਲਾ, ਨਵਾਂਸ਼ਹਿਰ-ਰਾਹੋਂ-ਮਾਛੀਵਾੜਾ-ਸਮਰਾਲਾ-ਮਲੇਰਕੋਟਲਾ, ਗੁਰਦਾਸਪੁਰ-ਮੁਕੇਰੀਆਂ-ਤਲਵਾੜਾ-ਮੁਬਾਰਕਪੁਰ,ਬਠਿੰਡਾ-ਬਾਦਲ-ਕਲੋਈ, ਸੜਕਾਂ ਨੂੰ ਰਾਸ਼ਟਰੀ ਰਾਜਮਾਰਗ ਬਨਾਉਣ ਦੀ ਮਨਜੂਰੀ ਦਾ ਐਲਾਨ ਕੀਤਾ।ਉਨ੍ਹਾਂ ਇਸ ਮੌਕੇ ਨੰਗਲ ਵਿਖੇ ਸਤਲੁੱਜ ਦਰਿਆ ਤੇ 250 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਓਵਰਬ੍ਰਿਜ ਬਨਾਉਣ ਦਾ ਵੀ ਐਲਾਨ ਕੀਤਾ। 

ਕੇਂਦਰੀ ਮੰਤਰੀ ਨੇ ਇਸ ਮੌਕੇ ਦਿੱਲੀ ਤੋਂ ਕੱਟੜਾ ਵਾਇਆ ਅੰਮ੍ਰਿਤਸਰ ਲਈ ਨਿਰਵਿਘਨ ਆਵਾਜਾਈ ਵਾਸਤੇ 60 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਐਕਸਪ੍ਰੈਸ ਹਾਈਵੇਅ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। ਉਨਾਂ ਇਸ ਮੌਕੇ ਜਲੰਧਰ ਤੋਂ ਅਜਮੇਰ ਤੱਕ ਵਾਇਆ ਮੋਗਾ-ਬਠਿੰਡਾ ਨਵੀਂ ਸੜ੍ਹਕ ਬਨਾਉਣ ਦਾ ਐਲਾਨ ਕੀਤਾ ਤਾਂ ਜੋ ਮੁੰਬਈ ਤੱਕ ਵਿਓਪਾਰ ਲਈ ਆਵਾਜਾਈ ਸੁਖਾਲੀ ਹੋ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਇਕ ਦੂਰ ਅੰਦੇਸ਼ ਆਗੂ ਹਨ ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਨੇ ਬੇਮਿਸਾਲ ਵਿਕਾਸ ਕੀਤਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਤੌਰ ਤੇ ਹੋਰ ਮਜਬੂਤ ਕਰਨ ਲਈ ਲੋਜਿਸਟਿਕ ਪਾਰਕਾਂ ਦਾ ਨਿਰਮਾਣ ਕਰਨ ਲਈ ਤਜਵੀਜ ਬਨਾਉਣ ਲਈ ਕਿਹਾ ਜਿਨ੍ਹਾਂ ਲਈ ਕੇਂਦਰ ਸਰਕਾਰ 15 ਹਜਾਰ ਕਰੋੜ ਰੁਪਏ ਤੱਕ ਦੀ ਮਾਲੀ ਸਹਾਇਤਾ ਦੇਵੇਗੀ। ਉਨ੍ਹਾਂ ਪੰਜਾਬ ਦੇ ਜਲ ਸਰੌਤਾਂ ਦੀ ਆਵਾਜਾਈ ਦੇ ਸਾਧਨਾਂ ਲਈ ਵਰਤੋਂ ਕਰਨ ਦੀ ਵੀ ਤਜਵੀਜ ਬਨਾਉਣ ਲਈ ਕਿਹਾ। ਉਨ੍ਹਾਂ ਇਸ ਮੌਕੇ ਸਲਾਨਾਂ ਯੋਜਨਾ ਅਧੀਨ ਇਸ ਸਾਲ ਇੱਕ ਹਜਾਰ ਕਰੋੜ ਰੁਪਏ ਦੀ ਗਰਾਂਟ ਸੜ੍ਹਕਾਂ ਦੇ ਨਿਰਮਾਣ ਲਈ ਜਾਰੀ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਉਦਯੋਗ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ, ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਵਿਧਾਇਕ ਚੌਧਰੀ ਨੰਦ ਲਾਲ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿਚ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ: ਹਰਜੀਤ ਸਿੰਘ ਗਰੇਵਾਲ, ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ , ਐਸ.ਜੀ.ਪੀ.ਸੀ. ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੀ ਅਜਮੇਰ ਸਿੰਘ ਖੇੜਾ ਅਤੇ ਸ਼੍ਰੀ ਪਰਮਜੀਤ ਸਿੰਘ ਲਖੇਵਾਲ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ, ਡੀ.ਆਈ.ਜੀ. ਰੂਪਨਗਰ ਸ਼੍ਰੀ ਜੀ.ਐਸ.ਸੰਧੂ, ਸੀਨੀਅਰ ਕਪਤਾਨ ਪੁਲਿਸ ਸ਼੍ਰੀ ਵਰਿੰਦਰ ਪਾਲ ਸਿੰਘ, ਚੇਅਰਮੈਨ ਮਿਲਕਫੈਡ ਸ਼੍ਰੀ ਮੋਹਨ ਸਿੰਘ ਡੂਮੇਵਾਲ, ਨਗਰ ਕੌਂਸਲ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ ਮਾਕੜ, ਐਸ.ਜੀ.ਪੀ.ਸੀ. ਜ਼ਿਲ੍ਹਾ ਪ੍ਰਧਾਨ ਜਥੇਦਾਰ  ਮੋਹਨ ਸਿੰਘ ਢਾਹੇ, ਜ਼ਿਲ੍ਹਾ ਭਾਜਪਾ ਪ੍ਰਧਾਨ ਸ਼੍ਰੀ ਯੋਗੇਸ਼ ਸੂਦ, ਯੂਥ ਅਕਾਲੀ ਦਲ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਗੁਡਵਿਲ, ਐਡਵੋਕੇਟ ਪ੍ਰਗਟ ਸਿੰਘ, ਬੀਬੀ ਜਗਮੀਤ ਕੌਰ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹੋਰ ਆਗੂ ਹਾਜਰ ਸਨ। 

 

Tags: Sukhbir Singh Badal , Nitin Gadkari

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD