ਸੌਪਿਨਜ਼ ਸਕੂਲ, ਸੈਕਟਰ 32 ਦੇ ਖਿਡਾਰੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਵਿਚ ਹੋਈਆਂ ਦੋ ਦਿਨਾਂ ਰਾਜ ਪੱਧਰੀ ਓਪਨ ਜੂਨੀਅਰ ਅਤੇ ਸਬ ਜੂਨੀਅਰ ਐਥਲੈਟਿਕਸ ਮੁਕਾਬਲਿਆਂ ਵਿਚ ਵੱਖ ਵੱਖ ਈਵੇਂਟਸ ਵਿਚ 6 ਪੁਜ਼ੀਸ਼ਨਾਂ ਤੇ ਕਬਜ਼ਾ ਕੀਤਾ ਹੈ। ਜਿਨ੍ਹਾਂ ਵਿਚ ਦੀਪਇੰਦਰ ਸਿੰਘ ਨੇ ਅੰਡਰ 16 ਹਾਈ ਜੰਪ ਅਤੇ ਅੰਡਰ 16 ਲਾਂਗ ਜੰਪ ਵਿਚ ਪਹਿਲੀ ਪੁਜ਼ੀਸ਼ਨ, ਮੋਹਨਜੀਤ ਸਿੰਘ ਅੰਡਰ 14 ਹਾਈ ਜੰਪ ਵਿਚ ਪਹਿਲੀ ਪੁਜ਼ੀਸ਼ਨ, ਖ਼ੁਸ਼ੀ ਅੰਡਰ 16 ਲਾਂਗ ਜੰਪ ਵਿਚ ਦੂਜੀ ਪੁਜ਼ੀਸ਼ਨ, ਸ਼੍ਰੀਆ ਪਾਲ ਅੰਡਰ 14 ਲਾਂਗ ਜੰਪ ਵਿਚ ਦੂਜੀ ਪੁਜ਼ੀਸ਼ਨ ਅਤੇ ਖ਼ੁਸ਼ੀ ਅੰਡਰ 16 ਵਿਚ ਤੀਜੀ ਪੁਜ਼ੀਸ਼ਨ ਤੇ ਰਹੀ। ਇਨ੍ਹਾਂ ਜੇਤੁ ਖਿਡਾਰੀਆਂ ਵਿਚੋਂ ਅੱਗੇ ਹੋਣ ਜਾ ਰਹੀਆਂ ਉੱਤਰੀ ਭਾਰਤ ਓਪਨ ਐਥਲੈਟਿਕਸ ਮੁਕਾਬਲਿਆਂ ਲਈ ਰਾਜ ਪੱਧਰੀ ਟੀਮ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸੂਰੀਤਾ ਸ਼ਰਮਾ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿਤੀ।