Sunday, 12 May 2024

 

 

ਖ਼ਾਸ ਖਬਰਾਂ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਪੰਜਾਬ ਨੂੰ ਸਰਵੋਤਮ ਸੂਬਾ ਬਨਾਉਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਵੱਡੇ ਸੁਧਾਰ ਲਾਗੂ ਕੀਤੇ ਗਏ-ਸੁਖਬੀਰ ਸਿੰਘ ਬਾਦਲ

ਆਈ.ਟੀ. ਅਤੇ ਸ਼ਹਿਰੀ ਹਵਾਬਾਜੀ ਦੇ ਖੇਤਰ ਵਿੱਚ ਤੇਜ ਵਿਕਾਸ ਦੇ ਚਲਦਿਆਂ ਮੁਹਾਲੀ ਪਹਿਲੇ ਸਥਾਨ ਤੇ 15 ਸਤੰਬਰ ਤੋਂ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 25 Aug 2016

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਅੰਦਰ ਵੱਖ-ਵੱਖ ਖੇਤਰਾਂ ਵਿੱਚ ਸੁਧਾਰਾਂ ਦੀ ਝੜੀ ਲਾਉਣ ਸਦਕਾ ਹੀ ਸੂਬੇ ਨੇ ਵਿਕਾਸ ਅਤੇ ਖੁਸ਼ਹਾਲੀ ਦੇ ਮਾਪਦੰਡਾਂ 'ਤੇ ਵੱਡੀਆਂ ਮੱਲਾਂ ਮਾਰੀਆਂ ।ਅੱਜ ਇਥੇ ਐਸ.ਏ.ਐਸ. ਨਗਰ ਜਿਲ੍ਹੇ ਦੇ 110.57 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਪ੍ਰਸ਼ਾਸਕੀ ਕੰਪਲੈਕਸ ਦਾ ਉਦਘਾਟਨ ਕਰਨ ਮੌਕੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੁਧਾਰਾਂ ਕਾਰਨ ਨਾ ਸਿਰਫ ਪੰਜਾਬ ਇਸ ਖੇਤਰ ਵਿੱਚ ਸਰਵੋਤਮ ਸੂਬਾ ਬਣਿਆ ਹੈ ਬਲਕਿ ਇਨਾਂ ਸੁਧਾਰਾਂ ਨੇ ਲੋਕਾਂ ਦਾ ਜੀਵਨ ਸੌਖਾਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ 389 ਸੇਵਾ ਕੇਂਦਰ ਸ਼ੁਰੂ ਹੋ ਜਾਣ ਉਪਰੰਤ ਹੁਣ ਜਲਦੀ ਹੀ ਪਿੰਡਾਂ ਵਿੱਚ ਵੀ ਸੇਵਾ ਕੇਂਦਰ ਕੰਮ ਆਰੰਭ ਕਰ ਦੇਣਗੇ ਜਿਸ ਨਾਲ ਇੰਨਾ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 3000 ਦੇ ਲਗਭਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਰਾਜ ਭਰ ਦੇ ਸਾਰੇ ਲੋਕ 249 ਸਰਕਾਰੀ ਸੇਵਾਵਾਂ ਦਾ ਲਾਭ ਆਸਾਨੀ ਨਾਲ ਇੱਕੋ ਛੱਤ ਹੇਠਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਹੀ ਅਜਿਹੇ ਵਿਕਾਸ ਅਤੇ ਲੋਕ ਪੱਖੀ ਏਜੰਡੇ ਨੂੰ ਅਮਲ ਵਿੱਚ ਲਿਆਉਂਦਿਆਂ ਲੋਕ ਪੱਖ ਨੀਤੀਆਂ ਅਪਣਾਈਆਂ ਹਨ।

ਮੁਹਾਲੀ ਨੂੰ ਸੂਬੇ ਦੇ ਵਿਕਾਸਮੁਖੀ ਪ੍ਰੋਜੈਕਟਾਂ ਦਾ ਕੇਂਦਰ ਦੱਸਦਿਆਂ, ਉਪ ਮੁੱਖ ਮੰਤਰੀ ਨੇ ਕਿਹਾ ਕਿ 15 ਸਤੰਬਰ ਨੂੰ ਮੁਹਾਲੀ ਤੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋਣ ਉਪਰੰਤ ਇਸ ਖਿੱਤੇ ਵਿੱਚ ਵਪਾਰ ਅਤੇ ਵਣਜ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾ ਕਿਹਾ ਕਿ ਐਜੂਕੇਸ਼ਨ ਸਿਟੀ, ਆਈ.ਟੀ. ਸਿਟੀ, ਮੈਡੀਸਿਟੀ ਅਤੇ ਇਨਫੋਸਿਸ ਦੀ ਮੌਜੂਦਗੀ ਕਾਰਨ ਮੁਹਾਲੀ ਪਹਿਲਾਂ ਤੋਂ ਹੀ ਪੰਜਾਬ ਦਾ ਆਰਥਕ ਕੇਂਦਰ ਬਣ ਚੁੱਕਾ ਹੈ ਅਤੇ ਆਉੰਦੇ 5 ਸਾਲਾਂ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਸਿਖਰ ਤੇ ਲਿਜਾਣ ਲਈ 2500 ਕਰੋੜ ਰੁਪਏ ਹੋਰ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ 9 ਸਾਲ ਪਹਿਲਾਂ ਮੁਹਾਲੀ ਦਰਜੇਬੰਦੀ ਵਿੱਚ ਚੰਡੀਗੜ੍ਹ ਅਤੇ ਪੰਚਕੂਲਾ ਤੋਂ ਬਾਅਦ ਤੀਸਰੇ ਸਥਾਨ 'ਤੇ ਆਉਂਦਾ ਸੀ ਪਰ ਹੁਣ ਬੇਮਿਸਾਲ ਵਿਕਾਸ ਅਤੇ ਪਹਿਲਕਦਮੀਆਂ ਸਦਕਾ ਇਹ ਸ਼ਹਿਰ ਟਰਾਈ ਸਿਟੀ ਵਿੱਚ ਪਹਿਲਾ ਸਥਾਨ ਰੱਖਦਾ ਹੈ।ਸੜਕੀ ਢਾਂਚੇ ਦੀ ਗੱਲ ਕਰਦਿਆਂ, ਉਪ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ-ਲੁਧਿਆਣਾ 6 ਮਾਰਗੀ ਸੜਕ ਅਤੇ ਰੋਪੜ-ਜਲੰਧਰ 4 ਮਾਰਗੀ ਸੜਕ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਅਕਾਲੀ-ਭਾਜਪਾ ਸਰਕਾਰ ਆਪਣੀ ਵਚਨਬੱਧਤਾ ਤੇ ਕਾਇਮ ਰਹਿੰਦਿਆਂ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਬੇਹਤਰੀ ਲਈ ਕੰਮ ਕਰਦੀ ਰਹੇਗੀ।ਇਸ ਮੌਕੇ ਹਾਜਿਰ ਅਹਿਮ ਹਸਤੀਆਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਡੇਰਾਬੱਸੀ ਤੋਂ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਅਕਾਲੀ ਆਗੂ ਹਰਸੁੱਖਿੰਦਰ ਸਿੰਘ ਬੱਬੀ ਬਾਦਲ, ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ, ਐਸ.ਐਸ.ਪੀ. ਜੀ.ਪੀ.ਐਸ. ਭੁੱਲਰ ਅਤੇ ਹੋਰ ਸ਼ਾਮਿਲ ਸਨ।

 

Tags: Sukhbir Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD