Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

Web Admin

Web Admin

5 Dariya News

ਭਦੌਡ਼ , 11 Aug 2016

ਸਥਾਨਕ ਮੁਹੱਲਾ ਕਲਾਲਾਂ ਦਾ ਵਿਖੇ ਇੱਕ ਦੁਕਾਨਦਾਰ ਨੇ ਇੱਕ ਅਕਾਲੀ ਆਗੂ ਤੇ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਦੌੜ ਨੇ ਆਖਿਆ ਕਿ ਉਸ ਦਾ ਆਪਣੇ ਭਰਾ ਨਾਲ ਘਰ ਦੀ ਜਾਇਜਾਦ ਨੂੰ ਲੈ ਆਪਸੀ ਖਿੱਚੋਤਾਣ ਚਲਦੀ ਆ ਰਹੀ ਸੀ ਤੇ ਵੰਡ ਵੰਡਾਰੇ ਪੰਚਾਇਤੀ ਰਾਜ਼ੀਨਾਮੇ ਅਨੁਸਾਰ ਲਿਖ ਲਿਖਾ ਹੋ ਚੁੱਕਿਆ ਸੀ ਤੇ ਸਾਡੇ ਰਾਜੀਨਾਮੇ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਪੁੱਤਰ ਧਰਮ ਸਿੰਘ ਵਾਸੀ ਭਦੌੜ ਵੀ ਹਾਜ਼ਰ ਸੀ ਤੇ ਲਿਖ਼ਤ ਅਨੁਸਾਰ ਮੈਂ ਆਪਣੇ ਹਿੱਸੇ ਵਿੱਚੋਂ ਆਪਣੇ ਭਰਾ ਹਰਵਿੰਦਰ ਸਿੰਘ ਨੂੰ ਕੁੱਝ ਪੈਸੇ ਮਿਤੀ 16/09/2016 ਤੱਕ ਦੇਣੇ ਸਨ ਪੰਰਤੂ ਅੱਜ਼ ਸਵੇਰੇ ਮੇਰਾ ਭਰਾ ਹਰਵਿੰਦਰ ਸਿੰਘ ਤੇ ਉਕਤ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਮੇਰੀ ਦੁਕਾਨ ਤੇ ਆਏ ਤੇ ਪੈਸਿਆਂ ਦੀ ਮੰਗ ਕੀਤੀ ਤੇ ਮੈਂ ਇਹਨਾਂ ਨੂੰ ਆਖਿਆ ਅਜ਼ੇ ਪੈਸੇ ਦੇਣ ਦਾ ਸਮਾ ਰਹਿੰਦਾ ਹੈ ਤੇ ਸਮਾ ਆਉਣ ਤੇ ਪੂਰੇ ਪੈਸੇ ਦੇ ਦੇਵਾਂਗਾ ਤਾਂ ਉਕਤ ਅਕਾਲੀ ਆਗੂ ਬਲਵਿੰਦਰ ਸਿੰਘ ਨੇ ਕਿਹਾ ਸਾਨੂੰ ਪੈਸੇ ਚਾਹੀਦੇ ਹਨ ਤੇ ਅਸੀਂ ਲੈਣੇ ਵੀ ਜਾਣਦੇ ਹਾਂ ਤੇ ਮੇਰੇ ਵੱਲੋਂ ਜਦ ਵਾਰ ਵਾਰ ਪੈਸੇ ਨਾ ਹੋਣ ਦੀ ਗੱਲ ਕਹੀ ਗਈ ਤਾਂ ਬਲਵਿੰਦਰ ਸਿੰਘ ਨੇ ਮੇਰੇ ਗਲਾਂਵੇ ਨੂੰ ਹੱਥ ਪਾ ਮੇਰੇ ਤੇ ਹੱਥ ਚੁੱਕਿਆ ਤੇ ਮੇਰੀ ਦੁਕਾਨ ਅੰਦਰ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਮੁਲਾਜ਼ਮਾਂ ਨੇ ਮੈਨੂੰ ਛੁਡਵਾਇਆ ਤੇ ਜਦ ਮੈਂ ਥਾਂਣੇ ਜਾਣ ਲੱਗਾ ਤਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਜਿਥੇ ਮਰਜ਼ੀ ਚਲਾ ਜਾ ਸਾਡੀ ਸਰਕਾਰ ਹੈ ਸਾਡਾ ਕੀ ਕਰ ਲਵੇਗਾਂ ਆਦਿ ਧਮਕੀਆਂ ਦਿੱਤੀਆਂ। ਪੀੜਤ ਨੇ ਆਖਿਆ ਕਿ ਇਹ ਦੋਨੌ ਵਿਅਕਤੀ ਮੇਰਾ ਕਦੇ ਵੀ ਨੁਕਸਾਨ ਕਰ ਸਕਦੇ ਹਾਂ। ਸੁਖਵਿੰਦਰ ਸਿੰਘ ਨੇ ਆਖਿਆ ਉਸ ਨੇ ਥਾਂਣੇ ਵੀ ਦਰਖ਼ਾਸਤ ਦਿੱਤੀ ਸੀ ਪਰ ਕੋਈ ਮੁਲਾਜਮ ਮੌਕਾ ਦੇਖਣ ਨੀ ਆਇਆ। ਪੀੜਤ ਨੇ ਇਨਸਾਫ ਦੀ ਅਪੀਲ ਕਰਦਿਆਂ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ।ਇਸ ਮੌਕੇ ਪੀੜਤ ਦੀ ਮਾਤਾ ਅਮਰਜੀਤ ਕੌਰ, ਪੰਜਾਬ ਕਿਸਾਨ ਯੂਨੀਅਨ ਦਾ ਬੰਤ ਸਿੰਘ ਗਰੇਵਾਲ, ਸੁਖਦੇਵ ਸਿੰਘ ਭੁੱਲਰ, ਸੁਰਜੀਤ ਸਿੰਘ ਸੰਘੇੜਾ, ਬੂਟਾ ਸਿੰਘ ਭਲੇਰੀਆ, ਅਜ਼ਮੇਰ ਸਿੰਘ, ਬਲਜੀਤ ਸਿੰਘ, ਤੇਜਿੰਦਰ ਸਿੰਘ, ਹੈਪੀ ਗੰਜ਼ਾ, ਹਾਕਮ ਸਿੰਘ, ਲੂਟਰ ਸਿੰਘ, ਆਦਿ ਹਾਜ਼ਰ ਸਨ। 

ਕੀ ਕਹਿਣਾ ਹੈ ਅਕਾਲੀ ਆਗੂ ਦਾ : ਇਸ ਸਬੰਧੀ ਜਦ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਉਸ ਨੇ ਕਿਸੇ ਨਾਲ ਕੁੱਟਮਾਰ ਨਹੀ ਕੀਤੀ।

ਐਸ. ਐਚ. ਓ ਭਦੌੜ : ਇਸ ਸਬੰਧੀ ਜਦ ਐਸ. ਐਚ. ਓ ਭਦੌੜ ਅਜ਼ੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਓਹ ਬਾਹਰ ਸੀ ਥਾਂਣੇ ਜਾ ਪਤਾ ਕਰਦੇ ਹਨ ਤੇ ਦਰਖ਼ਾਸਤ ਦੇ ਅਧਾਰ ਤੇ ਜਰੂਰ ਬਣਦੀ ਕਾਰਵਾਈ ਕਰ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇਗਾ

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD