Friday, 17 May 2024

 

 

ਖ਼ਾਸ ਖਬਰਾਂ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ: ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ

 

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ 'ਸਕਿੱਲ ਇੰਡੀਆ -2016' ਦੇ ਕੌਮੀ ਖੋਜ ਮੁਕਾਬਲੇ 'ਚ ਧਾਂਕ ਜਮਾਈ

ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂੜੀ ਨੇ ਫਸਟ ਰਨਰਅੱਪ ਰਹਿਣ 'ਤੇ 75 ਹਜ਼ਾਰ ਰਾਸ਼ੀ ਦਾ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ

Web Admin

Web Admin

5 Dariya News

ਘੜੂੰਆਂ , 07 Aug 2016

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਛੇਵੇਂ ਸਮੈਸਟਰ ਦੇ ਅਦਿੱਤਿਆ ਕੁਮਾਰ ਸ਼ਰਮਾ ਨੇ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਏ ਗਏ ਕੌਮੀ ਖੋਜ ਮੁਕਾਬਲੇ 'ਸਕਿੱਲ ਇੰਡੀਆ -2016' ਵਿੱਚ ਦੂਜਾ ਅਹਿਮ ਸਥਾਨ ਹਾਸਲ ਕਰਕੇ ਰਾਸ਼ਟਰੀ ਪੱਧਰ 'ਤੇ ਵੱਡੀ ਧਾਂਕ ਜਮਾਈ ਹੈ। ਲਗਪਗ 24 ਵੱਖ-ਵੱਖ ਸ਼੍ਰੇਣੀਆਂ ਤਹਿਤ ਹੋਏ ਇਸ ਵਕਾਰੀ ਪ੍ਰਤਿਭਾ ਖੋਜ ਮੁਕਾਬਲੇ 'ਚ ਸਕਿੱਲ ਡਿਵੈੱਲਪਮੈਂਟ ਐਂਡ ਐਂਟਰਪ੍ਰੀਨੀਓਰਸ਼ਿਪ ਮੰਤਰਾਲੇ ਦੇ ਕੇਂਦਰੀ ਮੰਤਰੀ  ਰਾਜੀਵ ਪ੍ਰਤਾਪ ਰੂੜੀ ਨੇ 'ਵਰਸਿਟੀ ਦੇ ਵਿਦਿਆਰਥੀ ਅਦਿੱਤਿਆ ਕੁਮਾਰ ਸ਼ਰਮਾ ਨੂੰ ਆਈ. ਟੀ. ਸਾਫਟਵੇਅਰ ਸਲਿਊਸ਼ਨਜ਼ ਫਾਰ ਬਿਜ਼ਨਸ ਵਰਗ 'ਚ ਫਸਟ ਰਨਰਅੱਪ ਰਹਿਣ 'ਤੇ 75 ਹਜ਼ਾਰ ਦੀ ਰਾਸ਼ੀ ਦਾ ਨਕਦ ਪੁਰਸਕਾਰ ਦੇ ਕੇ ਨਿਵਾਜਿਆ। ਕੇਂਦਰ ਸਰਕਾਰ ਦੇ ਸਕਿੱਲ ਇੰਡੀਆ ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਕੌਸ਼ਲ ਇੰਡੀਆ ਕੁਸ਼ਲ ਇੰਡੀਆ ਯੋਜਨਾ ਨਾਲ ਜੋੜਨ ਲਈ ਆਯੋਜਿਤ ਕੀਤੇ ਗਏ ਇਸ ਵਕਾਰੀ ਪ੍ਰਤਿਭਾ ਖੋਜ ਮੁਕਾਬਲੇ ਲਈ ਪਹਿਲੇ ਪੜਾਅ 'ਤੇ ਆਨਲਾਈਨ ਪ੍ਰੀਖਿਆ ਲਈ ਗਈ, ਜਿਸਨੂੰ ਆਨੰਦ ਕੁਮਾਰ ਨੇ ਆਸਾਨੀ ਨਾਲ ਪਾਰ ਕਰਦੇ ਹੋਏ ਦੂਜੇ ਪੜਾਅ ਦੇ ਜ਼ੋਨਲ ਪੱਧਰੀ ਮੁਕਾਬਲੇ 'ਚ ਉੱਤਰੀ ਜ਼ੋਨ ਵੱਲੋਂ ਆਨਲਾਈਨ ਰੇਲਵੇ ਰਿਜ਼ਰਵਰੇਸ਼ਨ ਦਾ ਵੈੱਬ ਪੋਰਟਲ ਬਨਾਉਣ ਦਾ ਪ੍ਰੋਜੈਕਟ ਦਿੱਤਾ ਗਿਆ, ਪਰ ਆਨੰਦ ਕੁਮਾਰ ਨੇ ਇੱਥੇ ਵੀ ਨੈੱਸਕਾਮ ਅਤੇ ਮਾਈਕਰੋਸਾਫਟ ਦੇ ਮਾਹਿਰਾਂ ਸਾਹਮਣੇ ਆਪਣੀ ਬਿਹਤਰੀਨ ਤਕਨੀਕੀ ਮੁਹਾਰਤ ਵਿਖਾਉਂਦੇ ਹੋਏ ਦਿੱਲੀ ਵਿਖੇ ਹੋਣ ਵਾਲੇ ਫਾਈਨਲ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਤੋਂ ਬਾਅਦ ਵਿਸ਼ਵ ਯੁਵਾ ਹੁਨਰ ਦਿਵਸ ਮੌਕੇ ਪ੍ਰਗਤੀ ਮੈਦਾਨ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਦੋ ਰੋਜ਼ਾ ਫਾਈਨਲ ਮੁਕਾਬਲੇ 'ਚ ਸਮੂਹ ਪ੍ਰਤੀਯੋਗੀਆਂ ਨੂੰ ਨਿਵੇਕਲੀ ਆਨ ਲਾਈਨ ਟਿਕਟ ਬੁਕਿੰਗ ਪ੍ਰਣਾਲੀ ਈਜਾਦ ਕਰਨ ਦਾ ਟੀਚਾ ਦਿੱਤਾ ਗਿਆ, ਜਿਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਉਕਤ ਵਿਦਿਆਰਥੀ ਨੇ ਮਾਈਕਰੋਸਾਫਟ ਅਤੇ ਨੈੱਸਕਾਮ ਦੇ ਮਾਹਿਰਾਂ ਅੱਗੇ ਦਿੱਤੀ ਆਪਣੀ 30 ਮਿੰਟਾਂ ਦੀ ਪੇਸ਼ਕਾਰੀ ਨਾਲ ਆਈ. ਟੀ. ਐੱਸ. ਐੱਸ. ਬੀ. ਵਰਗ 'ਚ ਰਾਸ਼ਟਰੀ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ।

ਆਨੰਦ ਕੁਮਾਰ ਨੇ ਆਪਣੀ ਇਸ ਕੋਮੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਉਕਤ 24 ਵੱਖ-ਵੱਖ ਸ਼੍ਰੇਣੀਆਂ ਤਹਿਤ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਤਕਨੀਕੀ ਸਕਿੱਲਜ਼ ਨੂੰ ਹੋਰ ਨਿਖ਼ਾਰਨ ਵਾਸਤੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੈੱਸਕਾਮ ਦੇ ਉੱਘੇ ਮਾਹਿਰਾਂ ਵੱਲੋਂ ਉੱਚੀ ਪੱਧਰੀ ਵਿਵਹਾਰਕ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਉਪਰੰਤ ਸਰਵੋਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਦੁਆਰਾ ਆਬੂ ਧਾਬੀ, ਦੁਬਈ ਵਿਖੇ ਹੋਣ ਵਾਲੇ 'ਕੌਮਾਂਤਰੀ ਹੁਨਰ ਮੁਕਾਬਲੇ-2017' ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੁਲਪਤੀ ਸ. ਸਤਨਾਮ ਸਿੰਘ ਸੰਧੂ ਨੇ ਕੌਮੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀ ਅਤੇ ਉਸਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਸਾਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਸਾਡੇ ਵਿਦਿਆਰਥੀ ਤਕਨੀਕੀ ਖੇਤਰ 'ਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਨ੍ਹਾਂ ਰਾਸ਼ਟਰੀ ਪੱਧਰ 'ਤੇ 'ਵਰਸਿਟੀ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਪ੍ਰਤਿਭਾ ਖੋਜ ਮੁਕਾਬਲਿਆਂ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਬਹੁਤ ਹੀ ਸੁਨਿਹਰਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਆਈ. ਆਈ. ਟੀਜ਼ ਅਤੇ ਐਨ. ਆਈ. ਟੀਜ਼. ਜਿਹੀਆਂ ਵਕਾਰੀ ਸੰਸਥਾਵਾਂ ਨੂੰ ਕਰੜੀ ਟੱਕਰ ਦੇ ਰਹੇ ਹਨ।

 

Tags: Rajiv Pratap Rudy , Chandigarh University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD