Wednesday, 15 May 2024

 

 

ਖ਼ਾਸ ਖਬਰਾਂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ ਸੀਜੀਸੀ ਲਾਂਡਰਾਂ ਦੀ ਐਯੂਓ ਮਹਿਮਾ ਨੇ ਸਰਵੋਤਮ ਕੈਡੇਟ ਲਈ ਸੀਡਬਲਿਓ ਐਵਾਰਡ ਜਿੱਤਿਆ 6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜਨਰਲ ਅਬਜਰਵਰ ਵੱਲੋਂ ਫਾਜ਼ਿਲਕਾ ਦਾ ਦੌਰਾ, ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਐਲਪੀਯੂ ਵੱਲੋਂ 15ਵੇਂ ਅਚੀਵਰਜ਼ ਅਵਾਰਡ ਸਮਾਰੋਹ ਦਾ ਆਯੋਜਨ: ਵਿਦਿਆਰਥੀਆਂ ਨੂੰ ਕੀਤਾ ਇੱਕ ਕਰੋੜ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਬੀਐਸਐਫ ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਘੰਟਾ ਘਰ ਚੌਕ ਸਮੇਤ ਮੁੱਖ ਬਜਾਰਾਂ ਦਾ ਦੌਰਾ

 

ਸ਼ਹਿਰ ਭਦੌੜ 'ਚ ਹੋ ਰਹੇ ਨਜਾਇਜ ਕਬਜਿਆਂ ਸਬੰਧੀ ਡੀ.ਸੀ. ਬਰਨਾਲਾ ਦੇ ਹੁਕਮਾਂ ਦੀ ਪਾਲਣਾ ਕਰਦਿਆ ਐਸ.ਡੀ.ਐਮ.ਤਪਾ ਨੇ ਲਿਆ ਮੌਕੇ ਤੇ ਜਾਇਜਾ

Web Admin

Web Admin

5 Dariya News (ਵਿਜੈ ਜਿੰਦਲ )

ਭਦੌੜ , 05 Aug 2016

ਸ਼ਹਿਰ ਭਦੌੜ ਵਿੱਚ ਪਿਛਲੇ ਕੁਝ ਮਹੀਨਿਆ ਤੋਂ ਧੜ੍ਹਾ-ਧੜ੍ਹ ਹੋ ਰਹੇ ਨਜਾਇਜ ਕਬਜਿਆਂ ਦਾ ਮਸਲਾ ਡੀ. ਸੀ. ਬਰਨਾਲਾ ਸ੍ਰ. ਭੁਪਿੰਦਰ ਸਿੰਘ ਰਾਏ ਦੇ ਧਿਆਨ ਵਿੱਚ ਆਉਦਿਆਂ ਹੀ ਉਹਨਾ ਤੁਰੰਤ ਸਖਤ ਕਾਰਵਾਈ ਕਰਨ ਦੇ ਅਦੇਸ਼ ਦਿੱਤੇ। ਅੱਜ ਨਗਰ ਕੌਸਲ ਭਦੌੜ ਵਿੱਚ ਆਮ ਜਨਤਾ , ਕੌਸਲਰਾਂ ਅਤੇ  ਪੱਤਰਕਾਰਾਂ ਦੀ ਹਾਜਰੀ ਵਿੱਚ ਉਹਨਾ ਮੌਕੇ ਤੇ ਹੀ ਐਸ.ਡੀ.ਐਮ. ਰਾਜਪਾਲ ਸਿੰਘ ਤਪਾ ਨੂੰ ਮੌਕੇ ਦਾ ਜਾਇਜਾ ਲੈਣ ਲਈ ਭੇਜਿਆ। ਇਸ ਮੌਕੇ ਤੇ ਉਹਨਾ ਕਿਹਾ ਕਿ ਕੋਈ ਨਗਰ ਕੌਸਲ ਭਦੌੜ ਦੀ ਕਿਸੇ ਵੀ ਜਗ੍ਹਾ ਤੇ ਨਜਾਇਜ ਕਬਜਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਜਿਹੜੀਆਂ ਜਗ੍ਹਾ ਪਹਿਲਾਂ ਕਬਜੇ ਹੋ ਚੁੱਕੇ ਹਨ ਉਹਨਾ ਤੋਂ ਜਲਦੀ ਹੀ ਕਬਜੇ ਛੁਡਾਏ ਜਾਣਗੇ। ਉਹਨਾ ਕਿਹਾ ਕਿ ਅਗਰ ਕਿਸੇ ਵੀ ਜਗ੍ਹਾ ਤੇ ਨਜਾਇਜ ਕਬਜਾ ਹੋ ਰਿਹਾ ਹੋਵੇ ਤਾਂ ਉਸ ਜਗਾ ਦੇ ਕੋਰਟ ਦੇ ਅਰਡਰ ਜਾਂ ਰਜਿਸਟਰੀ ਹੋਣੀ ਜਰੂਰੀ ਹੈ ਨਹੀ ਤਾਂ ਉਸਨੂੰ ਨਜਾਇਜ ਕਬਜਾ ਐਲਾਨ ਦਿੱਤਾ ਜਾਵੇਗਾ ਅਤੇ ਨਜਾਇਜ ਕਬਜਾ ਧਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। 

11 ਨੰਬਰ ਵਾਰਡ ਦੇ ਕੌਸਲਰ ਪਰਮਜੀਤ ਸਿੰਘ ਸੇਖੋਂ ਤੋਂ ਇਲਾਵਾ ਵਾਰਡ ਨਿਵਾਸੀ ਨੇ ਐਸ ਡੀ ਐਮ ਨੂੰ ਕਿਹਾ ਕਿ ਇਹ ਨਜਾਇਜ ਕਬਜਾ ਨਹੀ ਹੈ ਅਤੇ ਨਾ ਹੀ ਅਸੀ ਇਸ ਜਗ੍ਹਾ ਤੇ ਦੁਕਾਨਾ ਪਾ ਰਹੇ ਹਾਂ ਅਤੇ ਸਾਡੇ ਕੋਲ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਸਾਡੇ ਹੱਕ ਵਿੱਚ ਦਿੱਕੇ ਇਸ ਜਗ੍ਹਾ ਦਾ ਫੈਸਲੇ ਦੇ ਕਾਗਜ ਵੀ ਮੌਜੂਦ ਹਨ ਜੋ ਤੁਹਾਨੂੰ ਅੱਜ ਸਾਮ ਨੂੰ ਵਿਖਾ ਦਿੱਤੇ ਜਾਣਗੇ। ਉਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਤੋਂ ਪਹਿਲਾ ਤਾਂ ਦੋ ਸਰਕਾਰੀ ਜਗ੍ਹਾ ਤੇ ਨਜਾਇਜ ਕਬਜਾ ਹੋ ਚੁਕਿਆ ਹੈ ਪ੍ਰੰਤੂ ਪ੍ਰਸ਼ਾਸ਼ਨ ਉਹਨਾਂ ਜਗ੍ਹਾ  ਤੇ ਹੋਏ ਨਜਾਇਜ ਕਬਜਿਆਂ ਤੋਂ ਕਬਜਾ ਕਿਉ ਨਹੀ ਹਟਾਉਦਾ? ਇਸ ਮੌਕੇ ਐਸ.ਡੀ.ਐਮ. ਰਾਜਪਾਲ ਸਿੰਘ ਤਪਾ,  ਥਾਣਾਂ ਭਦੌੜ ਦੇ ਇਸਪੈਕਟਰ ਅਜੈਬ ਸਿੰਘ, ਕਾਰਜ ਸਾਧਕ ਅਫਸਰ ਰਾਕੇਸ ਕੁਮਾਰ, ਐਸ.ਓ. ਜਤਿੰਦਰ ਕੁਮਾਰ, ਏ.ਐਸ.ਆਈ. ਦਰਸ਼ਨ ਸਿੰਘ, ਹੈੱਡ ਕਲਰਕ ਗੁਰਤੇਜ ਸਿੰਘ ਤੋਂ ਇਲਾਵਾ ਕੌਸਲਰ ਵੀ ਹਾਜ਼ਰ ਸਨ ।

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD