ਇੰਡੋ ਗਲੋਬਲ ਕਾਲਜ਼ਿਜ ਵੱਲੋਂ ਟੋਇਟਾ ਮੋਟਰਜ਼ ਨਾਲ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਦੇ ਬਿਹਤਰੀਨ ਭਵਿਖ ਲਈ ਇਕ ਕਰਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟੋਇਟਾ ਕਿਰਲੋਸਕਰ ਮੋਟਰ ਵੱਲੋਂ ਟੋਇਟਾ ਮੋਟਰ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਵਿੱਦਿਅਕ ਅਦਾਰਿਆਂ ਵਿਚੋਂ ਯੋਗ ਅਤੇ ਬਿਹਤਰੀਨ ਉਮੀਦਵਾਰ ਲੱਭਣ ਅਤੇ ਤਿਆਰ ਕਰਨ ਲਈ ਟੋਇਟਾ ਟੈਕਨੀਕਲ ਐਜੂਕੇਸ਼ਨ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੂੰ ਟੋਇਟਾ ਕੰਪਨੀ ਵਿਚ ਟਰੇਨਿੰਗ ਅਤੇ ਜਾਣਕਾਰੀ ਦਿਤੀ ਜਾਵੇਗੀ। ਟਰੇਨਿੰਗ ਦੌਰਾਨ ਹੀ ਯੋਗ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਨੌਕਰੀ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ। ਮੁਹਾਲੀ ਵਿਚ ਰੱਖੇ ਗਏ ਇਕ ਪ੍ਰੋਗਰਾਮ ਵਿਚ ਇੰਡੋ ਗਲੋਬਲ ਵੱਲੋਂ ਇਹ ਕਰਾਰ ਚੇਅਰਮੈਨ ਸੁਖਦੇਵ ਸਿੰਗਲਾ ਨਾਲ ਕੀਤਾ ਗਿਆ ਜਦ ਕਿ ਟੋਇਟਾ ਮੋਟਰ ਵੱਲੋਂ ਡਿਪਟੀ ਜਰਨਲ ਮੈਨੇਜਰ ਨੀਰਜ ਸ਼ਰਮਾ ਹਾਜ਼ਰ ਸਨ।ਡਿਪਟੀ ਜਰਨਲ ਮੈਨੇਜਰ ਨੀਰਜ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਟੋਇਟਾ ਵੱਲੋਂ ਟੀ- ਟੈਪ ਨਾਮਕ ਸ਼ੁਰੂ ਕੀਤੇ ਇਸ ਪ੍ਰੋਗਰਾਮ ਵਿਚ ਮਕੈਨੀਕਲ ਡਿਪਲੋਮਾ ਟਰੇਡ ਦੀ ਪੜਾਈ ਕਰ ਰਹੇ ਤੀਜੇ ਸਾਲ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।
ਜਦ ਕਿ ਉਨ੍ਹਾਂ ਨੂੰ ਨਜ਼ਦੀਕੀ ਟੋਇਟਾ ਡੀਲਰਸ਼ਿਪ ਵਿਚ 6 ਮਹੀਨੇ ਲਈ ਹਰੇਕ ਹਫ਼ਤੇ ਟਰੇਨਿੰਗ ਕਰਵਾਈ ਜਾਵੇਗੀ। ਜਿਸ ਦੌਰਾਨ ਵਿਦਿਆਰਥੀਆਂ ਨੂੰ ਟੋਇਟਾ ਦੀ ਟੈਕਨੌਲੋਜੀ ਨੂੰ ਸਮਝਣ ਦਾ ਮੌਕਾ ਦਿਤਾ ਜਾਵੇਗਾ। ਇਸ ਦੌਰਾਨ ਬਿਹਤਰੀਨ ਪ੍ਰਦਰਸ਼ਨ ਅਤੇ ਕੁਸ਼ਲਤਾ ਵਿਖਾਉਣ ਵਾਲੇ ਵਿਦਿਆਰਥੀਆਂ ਵਿਚੋਂ ਯੋਗ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਟੋਇਟਾ ਵਿਚ ਨੌਕਰੀ ਵੀ ਦਿਤੀ ਜਾਵੇਗੀ। ਇਸ ਦੇ ਨਾਲ ਹੀ ਇੰਸਟੀਚਿਊਟ ਦੇ ਅਧਿਆਪਕਾਂ ਨੂੰ ਵੀ ਟੋਇਟਾ ਦੀ ਅਤਿ ਆਧੁਨਿਕ ਤਕਨੀਕ ਦੀ ਜਾਣਕਾਰੀ ਵੀ ਦਿਤੀ ਜਾਵੇਗੀ ਤਾਂ ਉਹ ਵੀ ਸਮੇਂ ਦੇ ਹਾਣੀ ਬਣਦੇ ਹੋਏ ਭਵਿਖ ਦੇ ਸਿਰਜਣਹਾਰਾਂ ਦੇ ਬਿਹਤਰੀਨ ਭਵਿਖ ਵਿਚ ਆਪਣਾ ਯੋਗਦਾਨ ਪਾ ਸਕਣ। ਚੇਅਰਮੈਨ ਸੁਖਦੇਵ ਸਿੰਗਲਾ ਨੇ ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇੰਡੋ ਗਲੋਬਲ ਕਾਲਜ਼ਿਜ ਦਾ ਮੁੱਖ ਟੀਚਾ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦਿੰਦੇ ਹੋਏ ਸਮੇਂ ਦੇ ਹਾਣੀ ਬਣਾ ਕੇ ਬਿਹਤਰੀਨ ਨੌਕਰੀਆਂ ਪ੍ਰਦਾਨ ਕਰਨਾ ਹੈ ਅਤੇ ਇਸ ਉਪਰਾਲੇ ਨਾਲ ਮਕੈਨੀਕਲ ਸਟਰੀਮ ਦੇ ਵਿਦਿਆਰਥੀਆਂ ਲਈ ਸਫਲਤਾ ਦੇ ਨਵੇਂ ਦਰਵਾਜੇ ਖੁੱਲ੍ਹਣਗੇ। ਇਸ ਮੌਕੇ ਤੇ ਟੋਇਟਾ ਮੋਟਰ ਦੇ ਡਿਪਟੀ ਮੈਨੇਜਰ ਪ੍ਰਵੀਨ ਕੁਲਕਰਨੀ ਅਤੇ ਅਸ਼ੀਸ਼ ਕੁਮਾਰ ਅਤੇ ਪਾਈਨਿਅਰ ਟੋਇਟਾ ਵੱਲੋਂ ਪਰਮਿੰਦਰ ਸਿੰਘ ਵੀ ਹਾਜ਼ਰ ਸਨ।