ਲਧਿਆਣਾ ਦੇ ਡਿਪਟੀ ਕਸ਼ਿਨਰ ਦੇ ਦਫਤਰ ਬਾਹਰ ਮਲੇਰਕੋਟਲਾ ਵਿਚ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ਵਿਚ ਦਿਲੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਦੀ ਗ੍ਰਿਫਤਾਰੀ ਤੇ ਆਪ ਦੇ ਵਲੰਟੀਅਰਾਂ ਵਲੋ ਜ਼ੋਨ ਕੋਆਰਡੀਨੇਟਰ ਸੀ ਐਮ ਲਖਨਪਾਲ ਦੀ ਗਵਾਈ ਵਿਚ ਬਾਦਲ ਸਰਕਾਰ ਵਿਰੁੱਧ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਦਰਸ਼ਨ ਉਪਰੰਤ, ਗ੍ਰਿਫਤਾਰ ਕੀਤੇ ਵਿਧਾਇਕ ਨਰੇਸ਼ ਯਾਦਵ ਵਿਰੁਧ ਦਰਜ ਕੀਤੇ ਝੂਠੇ ਕੇਸ ਵਾਪਿਸ ਕਰਕੇ ਉਸ ਦੀ ਤੁਰੰਤ ਰਿਹਾਈ ਲਈ ਮੰਗ ਪੱਤਰ ਰਾਜਪਾਲ ਪੰਜਾਬ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸੌਂਪਿਆ।ਇਸ ਸਮੇ ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਰਾਜਵੰਤ ਕੌਰ, ਵਿੰਗ ਦੇ ਸੂਬਾ ਮੀਤ ਪ੍ਰਸਾਸ਼ਨ ਅਤੇ ਸ਼ਕਾਇਤ ਪ੍ਰਧਾਨ ਜਰਨੈਲ ਸਿੰਘ , ਸੂਬਾ ਸੰਯੁਕਤ ਸਕੱਤਰ ਦਰਸ਼ਨ ਸਿੰਘ ਸ਼ੰਕਰ, ਜ਼ੋਨ ਯੂਥ ਵਿੰਗ ਪ੍ਰਧਾਨ ਬਲਬੀਰ ਚੌਧਰੀ, ਐਸ ਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ, ਜ਼ੋਨ ਐਸ ਸੀ ਵਿੰਗ ਪ੍ਰਧਾਨ ਗੁਰਮੇਲ ਸਿੰਘ, ਸੂਬਾ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਪੁਨੀਤ ਸਾਹਨੀ,ਜ਼ੋਨ ਸੋਸ਼ਲ ਮੀਡੀਆ ਕੋਆਰਡੀਨੇਟਰ ਕਾਨਵ ਵੱਤਸ, ਕੌਂਸਲਰ ਅਜੈ ਨਈਅਰ ਟੈਂਕੀ, ਵਿਨੋਦ ਥਾਪਰ, ਸੁਖਦੇਵ ਬਾਵਾ, ਜਗਜੀਵਨ ਡੱਲਾ, ਗੁਰਮੇਲ ਸੰਗੋਵਾਲ, ਅਜੈ ਮਿੱਤਲ, ਮੰਨੂ ਸ਼ਰਮਾ, ਨੀਤੂ ਵੋਹਰਾ, ਸੁਦੇਸ਼ ਗੁਪਤਾ, , ਅਤੁਲ ਦੱਤਾ, ਦਫਤਰ ਕੋਆਰਡੀਨੇਟਰ ਸੁਭਾਸ਼ ਚੰਦਰ, ਧੀਰਜ ਕਥੂਰੀਆ, ਮੇਵਾ ਸਿੰਘ,ਕਰਨਲ ਇਕਬਾਲ ਸਿੰਘ ਵੀ ਹਾਜਿਰ ਸਨ।
ਸੀ ਲਖਨਪਾਲ ਨੇ ਕਿਹਾ ਕਿ ਮਲੇਰ ਕੋਟਲਾ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਵਿਚ ਅਕਾਲੀਦਲ-ਭਾਜਪਾ ਸਰਕਾਰ ਵਲੋਂ ਰੱਚੀ ਇਕ ਸਾਜਿਸ਼ ਤਹਿਤ ਦੋਸ਼ ਆਮ ਆਦਮੀ ਪਾਰਟੀ ਦੇ ਵਧਾਇਕ ਨਰੇਸ਼ ਯਾਦਵ ਨੂੰ ਝੂਠਾ ਕੇਸ ਬਣਾ ਕੇ 24 ਜੁਲਾਈ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਦ ਕਿ ਉਸ ਦਾ ਇਸ ਮਾਮਲੇ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ ਤੇ ਉਹ ਦੋ ਵਾਰ ਸੰਗਰੂਰ ਪੁਲਿਸ ਦੀ ਪੜਤਾਲ ਵਿਚ ਸ਼ਾਮਿਲ ਹੋ ਕੇ ਆਪਣੇ ਨਿਰਦੋਸ਼ ਹੋਣ ਸਬੰਧੀ ਬਿਆਨ ਦਿੱਤੇ।ਸ੍ਰੀ ਲਖਨਪਾਲ ਨੇ ਅੱਗੇ ਕਿਹਾ ਕਿ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲੀ ਵਾਲੀ ਮੋਦੀ ਸਰਕਾਰ ਦੇ ਇਸਾਰੇ ਦਿਲੀ ਪੁਲਿਸ 'ਆਪ' ਦੇ 10 ਵਧਾਇਕਾਂ ਵਿਰੂਧ ਝੂਠੇ ਕੇਸ ਬਣਾ ਕੇ ਗ੍ਰਿਫਤਾਰ ਕਰ ਚੁੱਕੀ ਹੈ। ਉਨਾਂ ਦੋਸ਼ ਲਗਾਇਆ ਕਿ ਨਰੇਸ਼ ਕੁਮਾਰ ਦੀ ਗ੍ਰਿਫਤਾਰੀ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੀ ਵੱਧ ਰਹੀ ਲੋਕ ਪ੍ਰੀਅਤਾ ਤੋਂ ਘਬਰਾਅ ਕੇ ਪੰਜਾਬ ਸਰਕਾਰ ਵਲੋਂ ਇਕ ਸਾਜਿਸ਼ ਤਹਿਤ ਕਰਵਾਈ ਗਈ ਹੈ। ਸਾਰੇ ਖੇਤਰਾਂ ਵਿਚ ਬੁਰੀ ਤਰਾਂ ਫੇਲ ਹੋਈ ਬਾਦਲ ਸਰਕਾਰ ਪੰਜਾਬ ਵਿਚ ਵਿਰੋਧੀਆਂ ਤੇ ਝੂਠੇ ਕਾਸ ਦਰਜ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀ ਹੈ।